ETV Bharat / technology

Google Translate ਵਿੱਚ ਆਇਆ Gemini AI ਅਪਡੇਟ, ਜਾਣੋ ਕੀ ਹੋਵੇਗਾ ਖਾਸ?

Google Translate ਵਿੱਚ Gemini AI ਅਪਡੇਟ ਨਾਲ ਹੁਣ ਟੋਨ ਗਾਈਡੈਂਸ, ਮਲਟੀਪਲ ਵਿਕਲਪ ਅਤੇ ਸਮਾਰਟ ਸੰਦਰਭ ਵਿਆਖਿਆ ਵਾਲਾ ਸਮਾਰਟ ਫੀਚਰ ਮਿਲੇਗਾ।

GOOGLE TRANSLATE AI UPDATE
GOOGLE TRANSLATE AI UPDATE (GOOGLE)
author img

By ETV Bharat Tech Team

Published : March 1, 2026 at 2:45 PM IST

2 Min Read
Choose ETV Bharat

ਹੈਦਰਾਬਾਦ: ਗੂਗਲ ਨੇ ਆਪਣੇ ਮਸ਼ਹੂਰ ਟ੍ਰਾਂਸਲੇਸ਼ਨ ਪਲੇਟਫਾਰਮ ਗੂਗਲ ਟ੍ਰਾਂਸਲੇਟ ਵਿੱਚ ਨਵੇਂ ਏਆਈ ਫੀਚਰਸ ਜੋੜ ਦਿੱਤੇ ਹਨ। ਇਨ੍ਹਾਂ ਅਪਡੇਟਾਂ ਤੋਂ ਬਾਅਦ ਹੁਣ ਸਿਰਫ਼ ਸ਼ਬਦਾਂ ਦਾ ਸਿੱਧਾ ਟ੍ਰਾਂਸਲੇਸ਼ਨ ਨਹੀਂ ਮਿਲੇਗਾ ਸਗੋ ਭਾਸ਼ਾ ਦਾ ਮਤਲਬ, ਟੋਨ ਅਤੇ ਸਹੀਂ ਕੰਟੈਕਸਟ ਵੀ ਸਮਝਾਇਆ ਜਾਵੇਗਾ। ਕੰਪਨੀ ਨੇ ਦੱਸਿਆ ਕਿ ਇਹ ਬਦਲਾਅ ਜੇਮਿਨੀ ਦੇ ਮਲਟੀ ਭਾਸ਼ਾ ਏਆਈ ਮਾਡਲ ਦੀ ਮਦਦ ਨਾਲ ਕੀਤੇ ਗਏ ਹਨ, ਜਿਸ ਨਾਲ ਟ੍ਰਾਂਸਲੇਸ਼ਨ ਪਹਿਲਾ ਤੋਂ ਜ਼ਿਆਦਾ ਸਮਾਰਟ ਅਤੇ ਉਪਯੋਗੀ ਹੋ ਗਿਆ ਹੈ।

ਗੂਗਲ ਬਲਾਗ ਅਨੁਸਾਰ, ਹੁਣ ਟ੍ਰਾਂਸਲੇਟ ਕਿਸੇ ਵੀ ਵਾਕ ਲਈ ਇੱਕ ਹੀ ਨਤੀਜਾ ਨਹੀਂ ਦਿਖਾਏਗਾ। ਜੇਕਰ ਕੋਈ ਬੋਲਚਾਲ ਦੀ ਲਾਈਨ ਪਾਓਗੇ, ਤਾਂ ਐਪ ਕਈ ਅਲੱਗ-ਅਲੱਗ ਆਪਸ਼ਨਾਂ ਦਾ ਸੁਝਾਅ ਦੇਵੇਗਾ। ਹਰ ਆਪਸ਼ਨ ਨਾਲ ਇਹ ਵੀ ਦੱਸਿਆ ਜਾਵੇਗਾ ਕਿ ਉਸਨੂੰ ਕਿਸ ਤਰ੍ਹਾਂ ਦੇ ਮਹੌਲ ਵਿੱਚ ਇਸਤੇਮਾਲ ਕਰਨਾ ਬਿਹਤਰ ਰਹੇਗਾ।

ਉਦਾਹਰਣ ਦੇ ਤੌਰ 'ਤੇ ਜੇਕਰ ਕੋਈ ਅੰਗ੍ਰੇਜ਼ੀ ਵਾਕ 'It's Raining Cats and dog' ਟਾਈਪ ਕਰਦਾ ਹੈ, ਤਾਂ ਐਪ ਉਸ ਸ਼ਬਦਾਂ ਦਾ ਅਨੁਵਾਦ ਨਹੀਂ ਕਰੇਗਾ ਸਗੋ ਅਲੱਗ-ਅਲੱਗ ਕੰਟੈਕਸਟ ਦੇ ਹਿਸਾਬ ਨਾਲ ਸਹੀਂ ਆਪਸ਼ਨ ਦੱਸੇਗਾ। ਇਸਦੇ ਨਾਲ ਹੀ, ਇਹ ਵੀ ਸਮਝਾਏਗਾ ਕਿ ਕਿਹੜਾ ਆਪਸ਼ਨ ਫਾਰਮਲ ਗੱਲਬਾਤ ਵਿੱਚ ਸਹੀ ਹੈ ਜਾਂ ਕਿਹੜਾ ਦੋਸਤਾਂ ਵਿਚਕਾਰ।

'Understand and Ask' ਆਪਸ਼ਨ

ਇਸ ਅਪਡੇਟ ਵਿੱਚ 'Understand' ਨਾਮ ਦਾ ਇੱਕ ਨਵਾਂ ਆਪਸ਼ਨ ਜੋੜਿਆ ਗਿਆ ਹੈ। ਇਸ 'ਤੇ ਕਲਿੱਕ ਕਰਨ ਨਾਲ ਯੂਜ਼ਰਸ ਨੂੰ ਚੁਣੇ ਗਏ ਟ੍ਰਾਂਸਲੇਸ਼ਨ ਦੇ ਪਿੱਛੇ ਭਾਸ਼ਾ ਦਾ ਟੋਨ, ਬੋਲਣ ਦਾ ਤਰੀਕਾ, ਮਹੌਲ ਅਤੇ ਸਾਹਮਣੇ ਵਾਲੇ ਵਿਅਕਤੀ ਦੇ ਹਿਸਾਬ ਨਾਲ ਸ਼ਬਦ ਕਿਵੇਂ ਬਦਲਦੇ ਹਨ, ਇਹ ਸਭ ਕੁਝ ਸਮਝ ਆਵੇਗਾ ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਵੀ ਮਿਲੇਗੀ।

ਇਸ ਤੋਂ ਇਲਾਵਾ, ਗੂਗਲ ਟ੍ਰਾਂਸਲੇਸ਼ਨ ਵਿੱਚ 'Ask' ਨਾਮ ਦਾ ਇੱਕ ਨਵਾਂ ਫੀਚਰ ਵੀ ਜੋੜਿਆ ਗਿਆ ਹੈ। ਜੇਕਰ ਕਿਸੇ ਯੂਜ਼ਰ ਨੂੰ ਕਿਸੇ ਖਾਸ ਦੇਸ਼ ਜਾਂ ਬੋਲੀ ਅਨੁਸਾਰ ਅਨੁਵਾਦ ਚਾਹੀਦਾ, ਤਾਂ ਉਹ ਸਿੱਧੇ ਐਪ ਤੋਂ ਸਵਾਲ ਪੁੱਛ ਸਕਦਾ ਹੈ। ਜਿਵੇਂ ਕਿਸੇ ਵਾਕ ਨੂੰ ਜ਼ਿਆਦਾ ਪ੍ਰੋਫੈਸ਼ਨਲ ਬਣਾਉਣਾ ਹੋ ਜਾਂ ਕਿਸੇ ਖਾਸ ਖੇਤਰ ਦੀ ਸ਼ੈਲੀ ਵਿੱਚ ਢਾਲਣਾ ਹੋ, ਤਾਂ ਅਜਿਹੇ ਕੰਮ ਵਿੱਚ 'Ask' ਫੀਚਰ ਮਦਦ ਕਰੇਗਾ।

ਕੰਪਨੀ ਦਾ ਕਹਿਣਾ ਹੈ ਕਿ ਇਹ ਫੀਚਰ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਹੋਵੇਗਾ, ਜੋ ਆਫਿਸ ਮੀਟਿੰਗ, ਪੜ੍ਹਾਈ ਜਾਂ ਰੋਜ਼ ਦੀ ਗੱਲਬਾਤ ਵਿੱਚ ਸਹੀ ਟੋਨ ਦਾ ਇਸਤੇਮਾਲ ਕਰਨਾ ਚਾਹੁੰਦੇ ਹਨ। ਫਿਲਹਾਲ, ਇਹ ਸੁਵਿਧਾ ਭਾਰਤ ਅਤੇ ਅਮਰੀਕਾ ਵਿੱਚ ਐਂਡਰਾਈਡ ਅਤੇ iOS ਦੋਨਾਂ ਆਪਰੇਟਿੰਗ ਸਿਸਟਮ ਵਾਲੇ ਡਿਵਾਈਸਾਂ 'ਤੇ ਉਪਲਬਧ ਕਰਵਾ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਜਲਦ ਹੀ ਇਸ ਫੀਚਰ ਨੂੰ ਵੈੱਬ ਵਰਜ਼ਨ 'ਤੇ ਵੀ ਲਾਂਚ ਕੀਤਾ ਜਾਵੇਗਾ। ਇਸਦਾ ਮਤਲਬ ਸਾਫ਼ ਹੈ ਕਿ ਹੁਣ ਗੂਗਲ ਟ੍ਰਾਂਸਲੇਸ਼ਨ ਸਿਰਫ਼ ਇੱਕ ਨਾਰਮਲ ਟ੍ਰਾਂਸਲੇਸ਼ਨ ਟੂਲ ਨਹੀਂ ਰਿਹਾ ਸਗੋਂ ਦਿਸ਼ਾ-ਨਿਰਦੇਸ਼ ਦੇਣ ਦਾ ਕੰਮ ਵੀ ਕਰੇਗਾ, ਜੋ ਸਹੀਂ ਸ਼ਬਦ ਚੁਣਨ ਵਿੱਚ ਅਤੇ ਭਾਸ਼ਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ।

ਇਹ ਵੀ ਪੜ੍ਹੋ:-