Samsung ਨੇ ਚੁੱਕਿਆ ਵੱਡਾ ਕਦਮ, ਬਿਨ੍ਹਾਂ ਨੈੱਟਵਰਕ ਦੇ ਵੀ ਕਰ ਸਕੋਗੇ ਮੈਸੇਜ
ਸੈਮਸੰਗ ਨੇ Galaxy ਸਮਾਰਟਫੋਨਾਂ ਵਿੱਚ ਸੈਟੇਲਾਈਟ ਸੰਚਾਰ ਦਾ ਵਿਸਤਾਰ ਕੀਤਾ ਹੈ, ਜਿਸ ਨਾਲ ਨੈੱਟਵਰਕ ਨਾ ਹੋਣ 'ਤੇ ਵੀ ਐਮਰਜੈਂਸੀ ਮੈਸੇਜ ਅਤੇ ਡਾਟਾ ਸੰਭਵ ਹੋਵੇਗਾ।

Published : March 1, 2026 at 3:04 PM IST
ਹੈਦਰਾਬਾਦ: ਦੁਨੀਆ ਦੀ ਦਿੱਗਜ ਤਕਨੀਕੀ ਕੰਪਨੀ ਸੈਮਸੰਗ ਨੇ ਆਪਣੇ ਚੁਣੇ ਗਲੈਕਸੀ ਸਮਾਰਟਫੋਨਾਂ ਵਿੱਚ ਸੈਟੇਲਾਈਟ ਸੰਚਾਰ ਫੀਚਰ ਦਾ ਵਿਸਤਾਰ ਕਰਨ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਦੱਸਿਆ ਕਿ ਇਹ ਫੀਚਰ ਹੁਣ ਆਉਣ ਵਾਲੇ Galaxy S26 ਸੀਰੀਜ਼ ਸਮੇਤ ਕਈ ਪ੍ਰੀਮੀਅਮ ਅਤੇ ਮਿਡ ਰੇਂਜ ਮਾਡਲਾਂ ਵਿੱਚ ਉਪਲਬਧ ਹੋਵੇਗਾ।
ਸੈਮਸੰਗ ਦੇ ਅਧਿਕਾਰਿਤ ਬਲੌਗ ਅਨੁਸਾਰ, ਇਸ ਲਈ ਸੈਮਸੰਗ ਨੇ ਉੱਤਰੀ ਅਮਰੀਕਾ, ਯੂਰਪ ਅਤੇ ਜਾਪਾਨ ਦੇ ਵੱਡੇ ਟੈਲੀਕਾਮ ਆਪਰੇਟਰਾਂ ਦੇ ਨਾਲ ਪਾਰਟਨਰਸ਼ਿਪ ਕੀਤੀ ਹੈ। ਸੈਮਸੰਗ ਦਾ ਕਹਿਣਾ ਹੈ ਕਿ ਅੱਜ ਦੇ ਦੌਰ ਵਿੱਚ ਜਦੋ ਏਆਈ ਤੇਜ਼ੀ ਨਾਲ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਰਿਹਾ ਹੈ, ਉਦੋਂ ਤੋਂ ਮਜ਼ਬੂਤ ਅਤੇ ਭਰੋਸੇਮੰਦ ਕਨੈਕਟੀਵਿਟੀ ਪਹਿਲਾ ਤੋਂ ਜ਼ਿਆਦਾ ਜ਼ਰੂਰੀ ਹੋ ਗਈ ਹੈ।
ਆਮ ਲੋਕ ਕਈ ਵਾਰ ਅਜਿਹੀ ਜਗ੍ਹਾਂ 'ਤੇ ਫਸ ਜਾਂਦੇ ਹਨ, ਜਿੱਥੇ ਮੋਬਾਈਲ ਨੈੱਟਵਰਕ ਕੰਮ ਨਹੀਂ ਕਰਦਾ। ਅਜਿਹੇ ਹਾਲਾਤ ਵਿੱਚ ਸੈਟੇਲਾਈਟ ਸੰਚਾਰ ਘੱਟ ਆਉਦਾ ਹੈ। ਇਹ ਤਕਨਾਲੋਜੀ ਐਮਰਜੈਂਸੀ ਮੈਸੇਜ, ਟੈਕਸਟ ਅਤੇ ਜ਼ਰੂਰੀ ਡਾਟਾ ਭੇਜਣ ਵਿੱਚ ਮਦਦ ਕਰਦੀ ਹੈ।
ਗਲੈਕਸੀ ਫੋਨਾਂ ਵਿੱਚ ਸੈਟੇਲਾਈਟ ਕਨੈਕਟੀਵਿਟੀ
ਸੈਮਸੰਗ ਵਾਇਰਲੈਸ ਤਕਨਾਲੋਜੀ ਵਿੱਚ ਲੰਬੇ ਸਮੇਂ 'ਤੇ ਕੰਮ ਕਰ ਰਿਹਾ ਹੈ ਅਤੇ ਉਹ ਇਸ ਖੇਤਰ ਵਿੱਚ ਅੱਗੇ ਵਧਣਾ ਚਾਹੁੰਦਾ ਹੈ। ਮੁਸ਼ਕਿਲ ਸਮੇਂ ਵਿੱਚ ਯੂਜ਼ਰਸ ਨੂੰ ਸੰਚਾਰ ਦੀ ਸੁਵਿਧਾ ਮਿਲਦੀ ਰਹੇ। ਇਹ ਕੰਪਨੀ ਦੀ ਤਰਜੀਹ ਹੈ।- ਕੰਪਨੀ ਦੇ ਮੋਬਾਈਲ ਅਨੁਭਵ ਕਾਰੋਬਾਰ ਦੇ ਪ੍ਰਧਾਨ ਵੌਨ-ਜੂਨ ਚੋਈ
ਅਮਰੀਕਾ ਵਿੱਚ ਸੈਮਸੰਗ ਨੇ T-Mobile ਦੇ ਨਾਲ ਮਿਲ ਕੇ ਸੈਟੇਲਾਈਟ ਆਧਾਰਿਤ ਟੈਕਸਟ ਅਤੇ ਡਾਟਾ ਸੁਵਿਧਾ ਸ਼ੁਰੂ ਕੀਤੀ ਹੈ, ਜਿਸ ਵਿੱਚ Starlink ਦੀ ਤਕਨੀਕ ਦਾ ਇਸਤੇਮਾਲ ਹੋ ਰਿਹਾ ਹੈ। ਇਸ ਤੋਂ ਇਲਾਵਾ, Verizon ਵੀ ਚੁਣੇ ਗਲੈਕਸੀ ਫਲੈਗਸ਼ਿਪ ਮਾਡਲਾਂ ਵਿੱਚ ਐਮਰਜੈਂਸੀ ਸੈਟੇਲਾਈਟ ਸੁਵਿਧਾ ਦੇ ਰਿਹਾ ਹੈ। ਕੰਪਨੀ AT&T ਦੇ ਨਾਲ ਵੀ ਕੰਮ ਕਰ ਰਹੀ ਹੈ।
ਯੂਰਪ ਵਿੱਚ Virgin Media O2 ਦੇ ਨਾਲ ਸਾਂਝੇਦਾਰੀ ਕੀਤੀ ਗਈ ਹੈ ਜਦਕਿ ਸਪੇਨ ਵਿੱਚ MasOrange ਦੇ ਨਾਲ ਟ੍ਰਾਈਲ ਸ਼ੁਰੂ ਹੋਣ ਵਾਲੇ ਹਨ। ਇਸ ਤੋਂ ਇਲਾਵਾ, Vodafone ਦੇ ਨਾਲ ਵੀ ਸਹਿਯੋਗ ਜਾਰੀ ਹੈ। ਜਾਪਾਨ ਵਿੱਚ KDDI ਰਾਹੀਂ 2025 ਤੋਂ ਗਲੈਕਸੀ S22 ਅਤੇ ਉਸ ਤੋਂ ਬਾਅਦ ਦੇ ਮਾਡਲਾਂ ਵਿੱਚ ਸੈਟੇਲਾਈਟ ਟੈਕਸਟ, ਡਾਟਾ ਅਤੇ ਤੁਫਾਨ ਅਲਰਟ ਸਿਸਟਮ ਮਿਲ ਰਿਹਾ ਹੈ। ਸਾਲ 2026 ਵਿੱਚ SoftBank ਅਤੇ NTT Docomo ਦੇ ਨਾਲ ਮਿਲ ਕੇ ਇਹ ਸੁਵਿਧਾ ਹੋਰਨਾਂ ਮਾਡਲਾਂ ਵਿੱਚ ਦਿੱਤੀ ਜਾਵੇਗੀ।
ਸੈਮਸੰਗ Rakuten Mobile ਦੇ ਨਾਲ ਵੀ ਕੰਮ ਕਰ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਵਿਸਤਾਰ ਸਟੈਪਵਾਈਜ਼ਡ ਤਰੀਕੇ ਨਾਲ ਹੋਵੇਗਾ ਅਤੇ ਅਲੱਗ-ਅਲੱਗ ਦੇਸ਼ਾਂ ਦੇ ਨਿਯਮਾਂ ਅਨੁਸਾਰ ਸੁਵਿਧਾ ਸ਼ੁਰੂ ਕੀਤੀ ਜਾਵੇਗੀ। ਆਉਣ ਵਾਲੇ ਸਮੇਂ ਵਿੱਚ ਜ਼ਿਆਦਾ ਗਲੈਕਸੀ ਯੂਜ਼ਰਸ ਨੂੰ ਐਮਰਜੇਂਸੀ ਦੇ ਨਾਲ-ਨਾਲ ਸੈਟੇਲਾਈਟ ਅਤੇ ਡਾਟਾ ਦੀ ਸੁਵਿਧਾ ਮਿਲੇਗੀ।
ਇਹ ਵੀ ਪੜ੍ਹੋ:-

