Nothing Phone 4a ਸੀਰੀਜ਼ ਦੀ ਪਹਿਲੀ ਝਲਕ ਆਈ ਸਾਹਮਣੇ, ਜਾਣੋ ਕਦੋਂ ਹੋਵੇਗੀ ਲਾਂਚ?
Nothing Phone 4a ਸੀਰੀਜ਼ ਮਾਰਚ ਮਹੀਨੇ ਲਾਂਚ ਹੋਵੇਗੀ। ਲਾਂਚ ਤੋਂ ਪਹਿਲਾ ਇਸ ਸੀਰੀਜ਼ ਦੀ ਪਹਿਲੀ ਝਲਕ ਸਾਹਮਣੇ ਆ ਗਈ।

Published : February 24, 2026 at 12:49 PM IST
ਹੈਦਰਾਬਾਦ: Nothing ਆਪਣੇ ਭਾਰਤੀ ਗ੍ਰਾਹਕਾਂ ਲਈ Nothing Phone 4a ਸੀਰੀਜ਼ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਗ੍ਰਾਹਕ ਇਸ ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਕੰਪਨੀ ਨੇ ਹੁਣ Nothing Phone 4a ਸੀਰੀਜ਼ ਦੀ ਪਹਿਲੀ ਝਲਕ ਪੇਸ਼ ਕਰਕੇ ਗ੍ਰਾਹਕਾਂ ਦਾ ਉਤਸ਼ਾਹ ਹੋਰ ਵਧਾ ਦਿੱਤਾ ਹੈ। ਦੱਸ ਦੇਈਏ ਕਿ ਇਹ ਸੀਰੀਜ਼ ਭਾਰਤ ਵਿੱਚ 5 ਮਾਰਚ ਨੂੰ ਸ਼ਾਮ 4 ਵਜੇ ਲਾਂਚ ਕੀਤੀ ਜਾਵੇਗੀ। ਇਸ ਸੀਰੀਜ਼ ਵਿੱਚ Nothing Phone 4a ਅਤੇ Nothing Phone 4a Pro ਸਮਾਰਟਫੋਨ ਪੇਸ਼ ਕੀਤੇ ਜਾ ਸਕਦੇ ਹਨ। ਕੰਪਨੀ ਨੇ ਇਸ ਸੀਰੀਜ਼ ਦੀ ਮਾਈਕ੍ਰੋਸਾਈਟ ਵੀ ਲਾਈਵ ਕਰ ਦਿੱਤੀ ਹੈ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਲਾਂਚ ਤੋਂ ਬਾਅਦ ਹੀ ਔਨਲਾਈਨ ਵਿਕਰੀ ਸ਼ੁਰੂ ਹੋ ਜਾਵੇਗੀ।
Nothing Phone 4a ਸੀਰੀਜ਼ ਦਾ ਡਿਜ਼ਾਈਨ
Nothing Phone 4a ਸੀਰੀਜ਼ ਦਾ ਡਿਜ਼ਾਈਨ ਵੀ ਸਾਹਮਣੇ ਆ ਗਿਆ ਹੈ। ਇਸ ਫੋਨ ਦੇ ਪਿਛਲੇ ਹਿੱਸੇ ਵਿੱਚ ਬ੍ਰਾਂਡ ਦੀ ਪਹਿਚਾਣ ਬਣ ਚੁੱਕੀ ਟ੍ਰਾਂਸਪੇਰੈਂਟ ਇੰਡਸਟ੍ਰੀਅਲ ਲੁੱਕ ਦਿਖਾਈ ਦੇ ਰਹੀ ਹੈ। ਪਿਛਲੇ ਪਾਸੇ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਕੈਮਰਾ ਆਈਲੈਂਡ ਦੇ ਬਾਹਰ LED ਫਲੈਸ਼ ਦਿੱਤੀ ਗਈ ਹੈ। ਇਸ ਫੋਨ ਨੂੰ ਸਫੈਦ ਕਲਰ ਆਪਸ਼ਨ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।
Built different.
— Nothing India (@nothingindia) February 23, 2026
Phone (4a). 5 March, 4 PM. pic.twitter.com/TOTk36er7r
ਲਾਈਟਿੰਗ ਸਿਸਟਮ ਵਿੱਚ ਹੋਵੇਗਾ ਬਦਲਾਅ
ਇਸ ਵਾਰ ਕੰਪਨੀ ਨੇ ਲਾਈਟਿੰਗ ਸਿਸਟਮ ਵਿੱਚ ਵੱਡਾ ਬਦਲਾਅ ਕੀਤਾ ਹੈ। ਕੈਮਰੇ ਦੇ ਸੱਜੇ ਪਾਸੇ Glyph Bar ਦਿੱਤਾ ਗਿਆ ਹੈ। ਇਸ ਵਿੱਚ ਕੁੱਲ ਨੌ ਛੋਟੀਆਂ-ਛੋਟੀਆਂ LED ਲਾਈਟਾਂ ਹਨ, ਜੋ ਸੱਤ ਵਰਗ ਲਾਈਟਾਂ ਦੀ ਲਾਈਨ ਦੀ ਤਰ੍ਹਾਂ ਦਿਖਾਈ ਦਿੰਦੀਆਂ ਹਨ। ਇਨ੍ਹਾਂ ਵਿੱਚ 6 ਸਫੈਦ ਅਤੇ ਇੱਕ ਲਾਲ ਲਾਈਟ ਸ਼ਾਮਲ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਨਵਾਂ Glyph Bar ਪਿਛਲੀ A ਸੀਰੀਜ਼ ਦੀ ਤੁਲਨਾ ਵਿੱਚ 40 ਫੀਸਦੀ ਜ਼ਿਆਦਾ ਬ੍ਰਾਈਟ ਹੈ ਅਤੇ ਇਸ ਵਿੱਚ ਅਜਿਹੀ ਤਕਨਾਲੋਜੀ ਇਸਤੇਮਾਲ ਕੀਤੀ ਗਈ ਹੈ, ਜਿਸ ਨਾਲ ਰੋਸ਼ਨੀ ਜ਼ਿਆਦਾ ਕੁਦਰਤੀ ਦਿਖੇ।
ਫੀਚਰਸ ਦੀ ਗੱਲ ਕਰੀਏ, ਤਾਂ ਇਸ ਸੀਰੀਜ਼ ਵਿੱਚ 6.7 ਇੰਚ ਦੀ 1.5K AMOLED ਸਕ੍ਰੀਨ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਸੀਰੀਜ਼ ਵਿੱਚ ਸਨੈਪਡ੍ਰੈਗਨ 7s Gen 4 ਚਿਪਸੈੱਟ ਦਿੱਤੀ ਜਾ ਸਕਦੀ ਹੈ। ਇਸ ਸੀਰੀਜ਼ ਵਿੱਚ 5,400mAh ਦੀ ਵੱਡੀ ਬੈਟਰੀ ਦਿੱਤੀ ਜਾ ਸਕਦੀ ਹੈ, ਜੋ ਕਿ 50ਵਾਟ ਦੀ ਵਾਇਰਡ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
ਫਿਲਹਾਲ, ਕੰਪਨੀ ਨੇ ਇਸ ਸੀਰੀਜ਼ ਬਾਰੇ ਅਜੇ ਜ਼ਿਆਦਾ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ। ਕੀਮਤ ਅਤੇ ਉਪਲਬਧਤਾ ਨਾਲ ਜੁੜੀ ਜਾਣਕਾਰੀ 5 ਮਾਰਚ ਨੂੰ ਲਾਂਚ ਇਵੈਂਟ ਦੌਰਾਨ ਸਾਹਮਣੇ ਆ ਸਕਦੀ ਹੈ। ਕੰਪਨੀ ਦੇ ਸੀਈਓ Carl Pei ਨੇ ਸਾਫ਼ ਕੀਤਾ ਕਿ ਇਸ ਸਾਲ Nothing Phone 4 ਪੇਸ਼ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ:-

