ਪੁਰਾਣੀਆਂ ਕਾਰਾਂ ਵਿੱਚ E20 ਪੂਰੀ ਤਰ੍ਹਾਂ ਸੁਰੱਖਿਅਤ? ਟੋਇਟਾ ਦੇ ਮੁਖੀ ਨੇ ਕਹੀ ਇਹ ਵੱਡੀ ਗੱਲ
Toyota Kirloskar ਦੇ ਮੁਖੀ ਵਿਕਰਮ ਗੁਲਾਟੀ ਨੇ ਕਿਹਾ ਕੀ ਭਾਰਤ ਦਾ ਈਥਾਨੌਲ ਪ੍ਰੋਗਰਾਮ ਐਨਰਜੀ ਸੁਰੱਖਿਆ ਅਤੇ ਖੇਤੀ ਨਾਲ ਜੁੜੀ ਮੁਸ਼ਕਿਲਾਂ ਵਿੱਚ ਵੱਡੀ ਭੂਮਿਕਾ ਨਿਭਾਏਗਾ।

Published : July 5, 2026 at 2:53 PM IST
ਹੈਦਰਾਬਾਦ: ਪੂਰੇ ਭਾਰਤ ਵਿੱਚ ਈਥਾਨੌਲ ਨੂੰ ਲੈ ਕੇ ਚਰਚਾ ਵੱਧ ਰਹੀ ਹੈ। ਅਜਿਹੇ ਵਿੱਚ Toyota Kirloskar ਦੇ ਇੱਕ ਸੀਨੀਅਰ ਅਧਿਕਾਰੀ ਨੇ E20 ਮਿਸ਼ਰਣ ਫਿਊਲ ਨਾਲ ਗੱਡੀਆਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਖਬਰਾਂ ਨੂੰ ਅਫਵਾਹ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ 2023 ਤੋਂ ਬਾਅਦ ਦੇਸ਼ ਵਿੱਚ ਵੇਚੀ ਗਈ ਹਰ ਗੱਡੀ E20 ਅਨੁਕੂਲ ਹੈ ਅਤੇ 2023 ਤੋਂ ਪਹਿਲਾਂ ਦੀਆਂ ਗੱਡੀਆਂ ਵੀ ਇਸ ਫਿਊਲ 'ਤੇ ਬਿਨਾਂ ਕਿਸੇ ਸਮੱਸਿਆ ਦੇ ਚੱਲ ਸਕਦੀਆਂ ਹਨ।
Toyota Kirloskar Motor ਦੇ ਮੁਖੀ ਵਿਕਰਮ ਗੁਲਾਟੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਈਥਾਨੌਲ ਮਿਸ਼ਰਣ ਫਿਊਲ ਨੂੰ ਲੈ ਕੇ ਬਹੁਤ ਹੀ ਗਲਤਫਹਿਮੀ ਹੈ, ਜਿਵੇਂ ਮਾਈਲੇਜ ਘੱਟ ਹੋਣਾ, ਗੱਡੀ ਨੂੰ ਨੁਕਸਾਨ ਪਹੁੰਚਾਉਣਾ ਅਤੇ ਅਨੁਕੂਲ ਦੀਆਂ ਸਮੱਸਿਆਵਾਂ। ਗੁਲਾਟੀ ਨੇ ਕਿਹਾ ਕਿ ਹਾਲਾਂਕਿ, ਇਹ ਸੱਚ ਹੈ ਕਿ ਈਥਾਨੌਲ ਮਿਸ਼ਰਣ ਫਿਊਲ ਦੀ ਸਮਰੱਥਾ ਵਿੱਚ ਥੋੜੀ ਕਮੀ ਆਉਦੀ ਹੈ ਪਰ ਇਹ ਕਮੀ ਓਨੀ ਵੱਡੀ ਨਹੀਂ ਹੈ, ਜਿੰਨਾਂ ਇਸਨੂੰ ਦੱਸਿਆ ਜਾ ਰਿਹਾ ਹੈ।
ਗੁਲਾਟੀ ਨੇ ਕਿਹਾ ਕਿ E85 ਅਤੇ E100 ਯਾਨੀ 85 ਫੀਸਦੀ ਈਥਾਨੌਲ ਅਤੇ 100 ਫੀਸਦੀ ਈਥਾਨੌਲ, ਆਮ ਕਾਰਾਂ ਲਈ ਨਹੀਂ ਹੈ। ਇਹ ਇੱਕ ਅਲੱਗ ਤਰ੍ਹਾਂ ਦੀ ਤਕਨਾਲੋਜੀ ਲਈ ਹੈ, ਜਿਸਨੂੰ ਫਲੈਕਸ ਫਿਊਲ ਵਾਹਨ ਕਿਹਾ ਜਾਂਦਾ ਹੈ। ਇਸ ਗੱਡੀ ਵਿੱਚ ਈਥਾਮੌਲ ਦਾ ਕੋਈ ਵੀ ਮਿਸ਼ਰਣ ਇਸਤੇਮਾਲ ਕੀਤਾ ਜਾ ਸਕਦਾ ਹੈ।
#WATCH | Delhi: On ethanol, Vikram Gulati, Country Head and Executive Vice President (Corporate Affairs and Governance) of Toyota Kirloskar Motor, says, "Every vehicle sold in the country after 2023 is E20-compliant. Even vehicles from before 2023 can run on E20 without any… https://t.co/HoGNOpOgGI pic.twitter.com/XGyQ9V26gV
— ANI (@ANI) July 3, 2026
ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਲਈ ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। E20 ਸਟੈਂਡਰਡ ਫਿਊਲ ਹੋਵੇਗਾ, ਜੋ ਉਪਲਬਧ ਰਹੇਗਾ ਅਤੇ ਇਹ ਪੁਰਾਣੀ ਅਤੇ ਨਵੀਂ ਦੋਨਾਂ ਤਰ੍ਹਾਂ ਦੀਆਂ ਗੱਡੀਆਂ ਲਈ ਸਹੀਂ ਹੈ। 1 ਅਪ੍ਰੈਲ 2023 ਤੋਂ ਬਾਅਦ ਵੇਚੀ ਗਈ ਸਾਰੀਆਂ ਗੱਡੀਆਂ E20 ਦੇ ਹਿਸਾਬ ਨਾਲ ਪੂਰੀ ਤਰ੍ਹਾਂ ਤਿਆਰ ਹਨ।
ਉਨ੍ਹਾਂ ਨੇ ਕਿਹਾ ਕਿ ਗ੍ਰਾਹਕਾਂ ਨੂੰ ਇਹ ਭਰੋਸਾ ਦਿਵਾਉਣ ਦੀ ਲੋੜ ਹੈ ਕਿ 2021 ਵਿੱਚ ਜਦੋਂ ਭਾਰਤ ਨੇ E20 ਪ੍ਰੋਗਰਾਮ ਸ਼ੁਰੂ ਕੀਤਾ ਸੀ, ਉਸ ਤੋਂ ਪਹਿਲਾਂ ARAI ਨੇ ਇੱਕ ਵਿਗਿਆਨੀ ਅਧਿਐਨ ਕੀਤਾ ਸੀ। ਇਸ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਕਿ ਪੁਰਾਣੀਆਂ ਕਾਰਾਂ ਅਤੇ ਦੋਪਹੀਆ ਵਾਹਨਾਂ ਨੂੰ ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਹੈ।
ਉਨ੍ਹਾਂ ਨੇ ANI ਨੂੰ ਦੱਸਿਆ ਕਿ ਇਹ ਨੁਕਸਾਨ ਬਹੁਤ ਹੀ ਆਮ ਹੈ। ਇਸਦੇ ਨਾਲ ਹੀ, ਅਧਿਐਨ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਇੰਧਣ ਦੀ ਸਮਰੱਥਾ ਵਿੱਚ 2 ਤੋਂ 4 ਫੀਸਦੀ ਤੱਕ ਦੀ ਕਮੀ ਆਉਦੀ ਹੈ।
ਈਥਾਨੌਲ ਬਾਰੇ ਗੱਲ ਕਰਦੇ ਹੋਏ ਗੁਲਾਟੀ ਨੇ ਸਰਕਾਰ ਦੇ ਤਾਜ਼ਾ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਪ੍ਰੋਗਰਾਮ ਨਾਲ ਹੁਣ ਤੱਕ 1.9 ਟ੍ਰਿਲੀਅਨ ਰੁਪਏ ਬਚਾਉਣ ਵਿੱਚ ਮਦਦ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ 1,60,000 ਕਰੋੜ ਰੁਪਏ ਕਿਸਾਨਾਂ ਨੂੰ ਮਿਲੇ ਹਨ। ਇਸ ਲਈ ਭਾਰਤ ਦੇ ਮਾਮਲੇ ਵਿੱਚ ਇਸਨੇ ਨਾ ਸਿਰਫ਼ ਸਾਨੂੰ ਕਿਸੇ ਹੱਦ ਤੱਕ ਊਰਜਾ ਸੰਕਟ ਨਾਲ ਹੱਲ ਕਰਨ ਵਿੱਚ ਮਦਦ ਕੀਤੀ ਹੈ ਸਗੋਂ ਕਿਸਾਨਾਂ ਦੀ ਮਦਦ ਕਰਨ ਵਿੱਚ ਵੀ ਸਹਾਇਤਾ ਕੀਤੀ ਹੈ।
ਗੁਲਾਟੀ ਨੇ ਅੱਗੇ ਕਿਹਾ ਕਿ ਸਿਰਫ਼ ਭਾਰਤ ਹੀ ਨਹੀਂ ਸਗੋਂ ਹੋਰ ਦੇਸ਼ ਵੀ ਅਜਿਹਾ ਇਸ ਲਈ ਕਰ ਰਹੇ ਹਨ, ਕਿਉਂਕਿ ਇਸ ਨਾਲ ਊਰਜਾ ਸੁਰੱਖਿਆ ਮਿਲਦੀ ਹੈ। ਖੇਤੀਬਾੜੀ ਆਧਾਰਿਤ ਅਰਥਵਿਵਸਥਾ ਨੂੰ ਫਾਇਦਾ ਹੁੰਦਾ ਹੈ ਅਤੇ ਇਸਦੇ ਨਾਲ ਹੀ ਜਲਵਾਯੂ ਪਰਿਵਰਤਨ ਨਾਲ ਲੜਨ ਅਤੇ ਵਾਤਾਵਰਣ ਨਾਲ ਜੁੜੇ ਉਦੇਸ਼ ਵੀ ਪੂਰੇ ਹੁੰਦੇ ਹਨ।
#WATCH | Delhi: On ethanol, Vikram Gulati, Country Head and Executive Vice President (Corporate Affairs and Governance) of Toyota Kirloskar Motor, says, " ...i think there is a lot of misunderstanding about the fuel. for example, if you look at it from the automotive sector, there… pic.twitter.com/oNJFrNYOYE
— ANI (@ANI) July 3, 2026
ਉਨ੍ਹਾਂ ਨੇ ਭਰੋਸਾ ਦਿਵਾਇਆ ਕਿ 2023 ਤੋਂ ਪਹਿਲਾਂ ਦੀਆਂ ਗੱਡੀਆਂ ਵੀ E20 'ਤੇ ਬਿਨਾਂ ਕਿਸੇ ਸਮੱਸਿਆ ਦੇ ਚੱਲ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਿਵੇਂ ਕਿ ਮੈਂ ਦੱਸਿਆ ਸਟੱਡੀ ਤੋਂ ਪਤਾ ਲੱਗਦਾ ਹੈ ਕਿ ਮਾਈਲੇਜ ਵਿੱਚ ਥੋੜ੍ਹੀ ਕਮੀ ਆਉਦੀ ਹੈ, ਲਗਭਗ 4-5 ਫੀਸਦੀ ਦੀ। ਇਸਦੀ ਵਜ੍ਹਾਂ ਇਹ ਹੈ ਕਿ ਈਥਾਨੌਲ ਵਿੱਚ ਐਨਰਜੀ ਘੱਟ ਹੁੰਦੀ ਹੈ। ਇਸ ਲਈ E20 ਦੇ ਇਸਤੇਮਾਲ ਨਾਲ ਮਾਈਲੇਜ ਲਗਭਗ 4 ਤੋਂ 5 ਫੀਸਦੀ ਘੱਟ ਹੋ ਜਾਂਦਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਅਸਲ ਵਿੱਚ ਪ੍ਰਦਰਸ਼ਨ ਬਿਹਤਰ ਹੁੰਦਾ ਹੈ, ਕਿਉਂਕਿ ਗੱਡੀ ਦਾ ਪ੍ਰਵੇਗ ਹੋ ਜਾਂਦਾ ਹੈ। ਈਥਾਨੌਲ ਦਾ ਆਕਟੇਨ ਨੰਬਰ ਕਾਫ਼ੀ ਜ਼ਿਆਦਾ ਹੁੰਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋ ਸਕਦੀ ਹੈ ਕਿ ਫਾਰਮੂਲਾ 1 ਰੇਸਿੰਗ ਵਿੱਚ ਸ਼ੁੱਧ ਈਥਾਨੌਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਲਈ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਪ੍ਰਦਰਸ਼ਨ ਖਰਾਬ ਹੈ। ਅਸਲ ਵਿੱਚ ਪ੍ਰਵੇਗ, ਟਾਰਕ ਦੇ ਮਾਮਲੇ ਵਿੱਚ ਪ੍ਰਦਰਸ਼ਨ ਬਿਹਤਰ ਹੀ ਹੁੰਦਾ ਹੈ।
TKM ਦੇ ਟਾਪ ਬੌਸ ਨੇ ਕਿਹਾ ਕਿ ਈਥਾਨੌਲ ਮਿਸ਼ਰਣ ਫਿਊਲ ਪ੍ਰੋਗਰਾਮ ਬਹੁਤ ਪੁਰਾਣਾ ਹੈ। ਸ਼ਾਇਦ 22 ਸਾਲ ਤੋਂ ਵੀ ਜ਼ਿੁਆਦਾ ਪੁਰਾਣਾ। ਉਨ੍ਹਾਂ ਨੇ ਇਸਦੀ ਵਜ੍ਹਾਂ ਇਹ ਦੱਸੀ ਕਿ ਭਾਰਤ ਵਿੱਚ ਹਮੇਸ਼ਾ ਤੋਂ ਐਨਰਜੀ ਦੀ ਕਮੀ ਰਹੀ ਹੈ ਅਤੇ ਦੇਸ਼ ਵੱਡੀ ਮਾਤਰਾ ਵਿੱਚ ਕੱਚਾ ਤੇਲ ਆਯਾਤ ਕਰਦਾ ਰਿਹਾ ਹੈ, ਜਿਸ ਨਾਲ ਆਰਥਿਕਤਾ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਿਆ ਹੈ। ਇਸਦੇ ਨਾਲ ਹੀ, ਦੇਸ਼ ਸਪਲਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਦੇ ਪ੍ਰਤੀ ਸੰਵੇਦਨਸ਼ੀਲ ਹੋ ਗਿਆ ਹੈ।
ਗੁਲਾਟੀ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਈਥਾਨੌਲ ਪ੍ਰੋਗਰਾਮ ਨੇ ਤੇਜ਼ੀ ਫੜ੍ਹੀ ਹੈ ਅਤੇ ਕਿਸਾਨਾਂ ਨਾਲ ਜੁੜੀ ਸਮੱਸਿਆ ਸਮੇਤ ਸਮਾਜ ਦੀਆਂ ਕਈ ਹੋਰ ਅਹਿਮ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸਾਲ 2018 ਵਿੱਚ ਇੱਕ ਬਹੁਤ ਸਹੀਂ ਕਦਮ ਉਠਾਇਆ ਸੀ। ਕਿਸਾਨ ਗੰਨਾ ਅਤੇ ਚੌਲ ਉਗਾਦੇ ਹਨ। ਜੇਕਰ ਇਨ੍ਹਾਂ ਦਾ ਬਹੁਤ ਜ਼ਿਆਦਾ ਉਤਪਾਦਨ ਹੁੰਦਾ ਹੈ, ਤਾਂ ਇਹ ਖਰਾਬ ਹੋ ਜਾਂਦੇ ਹਨ। ਇਨ੍ਹਾਂ ਨੂੰ ਖਰਾਬ ਹੋਣ ਦੇਣ ਜਾਂ ਦੂਜੇ ਦੇਸ਼ਾਂ ਨੂੰ ਨਿਰਯਾਤ ਕਰਨ ਵਿੱਚ ਟੈਕਸ ਦੇਣ ਵਾਲਿਆਂ ਦਾ ਬਹੁਤ ਸਾਰਾ ਪੈਸਾ ਖਰਚ ਕਰਨ ਦੀ ਜਗ੍ਹਾਂ ਸਰਕਾਰ ਨੇ ਈਥਾਨੌਲ ਨੂੰ ਵੱਡੇ ਪੈਮਾਨੇ 'ਤੇ ਵਧਾਉਣ ਦਾ ਫੈਸਲਾ ਕੀਤਾ, ਜਿਵੇਂ ਕਿ ਭਾਰਤ ਕੁਝ ਸਮੇਂ ਤੋਂ ਚੀਨੀ ਦੇ ਮਾਮਲੇ ਵਿੱਚ ਕਰ ਰਿਹਾ ਸੀ।
ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡੇ ਕੋਲ ਈਥਾਨੌਲ ਬਣਾਉਣ ਲਈ ਕਾਫ਼ੀ ਮਾਤਰਾ ਵਿੱਚ ਅਨਾਜ ਅਤੇ ਸ਼ੀਰਾ ਮੌਜ਼ੂਦ ਹੈ। ਇਸ ਤਰ੍ਹਾਂ ਇਸਨੇ ਇੱਕ ਹੋਰ ਬਹੁਤ ਅਹਿਮ ਸਮੱਸਿਆ ਦਾ ਹੱਲ ਕੀਤਾ, ਜੋ ਖੇਤੀਬਾੜੀ ਆਧਾਰਿਤ ਅਰਥਵਿਵਸਥਾ ਵਿੱਚ ਸੰਕਟ ਹੈ।
ਈਥਾਨੌਲ ਮਿਸ਼ਰਣ ਫਿਊਲ ਪ੍ਰੋਗਰਾਮ ਦਾ ਜ਼ੋਰਦਾਰ ਸਹਿਯੋਗ ਕਰਦੇ ਹੋਏ ਗੁਲਾਟੀ ਨੇ ਕਿਹਾ ਕਿ ਇਹ ਕਾਰਬਨ ਨਿਊਟਰਲ ਹੈ। ਪੌਦੇ ਵਧਦੇ ਸਮੇਂ ਕਾਰਬਨ ਡਾਈਆਕਸਾਈਡ ਸੋਖਦੇ ਹਨ ਅਤੇ ਜਦੋਂ ਤੁਸੀਂ ਇਸਨੂੰ ਇੰਧਣ ਵਿੱਚ ਬਦਲ ਕੇ ਜਲਾਉਦੇ ਹੋ, ਤਾਂ ਨਿਕਲਣ ਵਾਲੀ ਕਾਰਬਨ ਡਾਈਆਕਸਾਈਡ ਅਸਲ ਵਿੱਚ ਵਾਪਸ ਪੌਦਿਆਂ ਦੁਆਰਾ ਸੋਖ ਲਈ ਜਾਂਦੀ ਹੈ। ਇਸ ਲਈ ਇਹ ਕਾਰਬਨ ਨਿਊਟਰਲ ਹੈ। ਜੇਕਰ ਤੁਸੀਂ ਜਲਵਾਯੂ ਨਾਲ ਲੜਨਾ ਚਾਹੁੰਦੇ ਹੋ, ਤਾਂ ਇਹ ਸਭ ਤੋਂ ਵਧੀਆਂ ਇੰਧਣ ਹੈ।
ਉਨ੍ਹਾਂ ਨੇ ਕਿਹਾ ਕਿ ਸਿਰਫ਼ ਭਾਰਤ ਹੀ ਨਹੀਂ ਸਗੋਂ ਕਈ ਹੋਰ ਦੇਸ਼ ਵੀ ਅਜਿਹੀ ਊਰਜਾ ਸੁਰੱਖਿਆ, ਕਿਸਾਨ ਆਧਾਰਿਤ ਅਰਥਵਿਵਸਥਾ ਅਤੇ ਜਲਵਾਯੂ ਪਰਿਵਰਤਨ ਨੂੰ ਹੱਲ ਕਰਨ ਲਈ ਕਰ ਰਹੇ ਹਨ। ਗੁਲਾਟੀ ਨੇ ਕਿਹਾ ਕਿ ਈਥਾਨੌਲ ਮਿਸ਼ਰਣ ਫਿਊਲ ਨੂੰ ਲੈ ਕੇ ਗਲਤਫਹਿਮੀ ਅਤੇ ਗਲਤ ਜਾਣਕਾਰੀ ਤੋਂ ਬਚਣ ਲਈ ਜਾਗਰੂਕਤਾ ਫਿਲਾਉਣ ਦੀ ਲੋੜ ਹੈ।
ਉਨ੍ਹਾਂ ਨੇ ਕਿਹਾ ਕਿ ਲੋਕਾਂ ਤੋਂ ਮਾਹਿਰ ਹੋਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ। ਉਹ ਪਰੇਸ਼ਾਨ ਹੋ ਜਾਂਦੇ ਹਨ ਅਤੇ ਜੋ ਦੇਖਦੇ ਹਨ, ਉਸੇ 'ਤੇ ਭਰੋਸਾ ਕਰ ਲੈਂਦੇ ਹਨ। ਇਸ ਲਈ ਮੈਨੂੰ ਲੱਗਦਾ ਹੈ ਕਿ ਸਾਰੇ ਸਟੇਕਹੋਲਡਰਾਂ-ਚਾਹੇ ਉਹ ਆਟੋ ਬਣਾਉਣ ਵਾਲੀਆਂ ਕੰਪਨੀਆਂ ਹੋਣ, ਤੇਲ ਮਾਰਕੀਟਿੰਗ ਕੰਪਨੀਆਂ ਹੋਣ ਜਾਂ ਸਰਕਾਰ- ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਸਹੀਂ ਜਾਣਕਾਰੀ ਅਤੇ ਸਹੀਂ ਤੱਥ ਲੋਕਾਂ ਤੱਕ ਪਹੁੰਚਾਉਣ।
ਉਨ੍ਹਾਂ ਨੇ ਅੱਗੇ ਕਿਹਾ ਕਿ ਕਿਸੇ ਗੱਡੀ ਦੀ ਫਿਊਲ ਕੁਸ਼ਲਤਾ ਸਿਰਫ਼ ਫਿਊਲ ਦੀ ਕਿਸਮ ਨਾਲ ਤੈਅ ਨਹੀਂ ਹੁੰਦੀ ਸਗੋਂ ਕਈ ਹੋਰ ਚੀਜ਼ਾਂ 'ਤੇ ਵੀ ਨਿਰਭਰ ਕਰਦੀ ਹੈ। ਉਨਾਂ ਨੇ ਕਿਹਾ ਕਿ ਇਸਦੇ ਕਈ ਕਾਰਨ ਹਨ। ਜਿਵੇਂ ਟਾਈਰ ਦਾ ਪ੍ਰੈਸ਼ਰ, ਗੱਡੀ ਦੀ ਰਫ਼ਤਾਰ ਵਧਾਉਣਾ ਅਤੇ ਘੱਟ ਕਰਨਾ, ਟ੍ਰੈਫਿਕ ਜਾਮ, ਤੁਸੀਂ ਕਿੰਨੀ ਏਅਰ ਕੰਡੀਸ਼ਨਰ ਦਾ ਇਸਤੇਮਾਲ ਕਰ ਰਹੇ ਹੋ, ਗੱਡੀ ਦੀ ਸਹੀਂ ਦੇਖਭਾਲ ਹੋ ਰਹੀ ਹੈ ਜਾਂ ਨਹੀਂ ਅਤੇ ਏਅਰ ਫਿਲਟਰ ਸਾਫ਼ ਹੈ ਜਾਂ ਨਹੀਂ। ਅਜਿਹੇ ਵਿੱਚ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਫਿਊਲ ਕੁਸ਼ਲਤਾਂ ਸਿਰਫ਼ ਇਸੇ ਵਜ੍ਹਾਂ ਨਾਲ ਹੈ।
ਇਹ ਵੀ ਪੜ੍ਹੋ:-

