ETV Bharat / technology

Google ਸਮੇਤ ਕਈ ਵੱਡੀਆਂ ਤਕਨੀਕੀ ਕੰਪਨੀਆਂ ਦੇ ਸੀਈਓ ਨੇ ਪ੍ਰਧਾਨ ਮੰਤਰੀ ਨਾਲ ਸਟੇਜ ਕੀਤੀ ਸ਼ੇਅਰ, ਫਿਰ ਹੋਇਆ ਕੁਝ ਅਜਿਹਾ ਕਿ...

Google ਅਤੇ OpenAI ਸਮੇਤ ਕਈ ਵੱਡੀਆਂ ਤਕਨੀਕੀ ਕੰਪਨੀਆਂ ਦੇ ਸੀਈਓ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਸਟੇਜ ਸ਼ੇਅਰ ਕੀਤੀ।

SAM ALTMAN AND DARIO AMODEI
SAM ALTMAN AND DARIO AMODEI (PTI)
author img

By ETV Bharat Tech Team

Published : February 20, 2026 at 3:44 PM IST

2 Min Read
Choose ETV Bharat

ਹੈਦਰਾਬਾਦ: India AI Summit 2026 ਦੌਰਾਨ ਸਟੇਜ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ Google ਅਤੇ OpenAI ਸਮੇਤ ਦੁਨੀਆ ਦੀਆਂ ਕਈ ਵੱਡੀਆਂ ਤਕਨੀਕੀ ਕੰਪਨੀਆਂ ਦੇ ਸੀਈਓ ਇਕੱਠੇ ਖੜ੍ਹੇ ਸੀ ਅਤੇ ਇਸ ਦੌਰਾਨ ਇੱਕ ਛੋਟਾ ਜਿਹਾ ਪਲ ਆਇਆ, ਜੋ ਕੁਝ ਹੀ ਮਿੰਟਾਂ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਪ੍ਰਧਾਨ ਮੰਤਰੀ ਮੋਦੀ ਦੇ ਨਾਲ ਖੜ੍ਹੇ ਤਕਨੀਕੀ ਲੀਡਰਾਂ ਵਿੱਚ ਸੈਮ ਅਲਟਮੈਨ, ਦਾਰੀਓ ਅਮੋਦੀ, ਸੁੰਦਰ ਪਿਚਾਈ, ਅਲੈਗਜ਼ੈਂਡਰ ਵੈਂਗ, ਡੇਮਿਸ ਹਸਾਬਿਸ ਅਤੇ ਸਰਵਮ ਦੇ ਸਹਿ-ਸੰਸਥਾਪਕ ਪ੍ਰਤਿਊਸ਼ ਕੁਮਾਰ ਸ਼ਾਮਲ ਸੀ।

ਇਸ ਸਮਿਟ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸਟੇਜ ਵਿਚਕਾਰ ਖੜ੍ਹੇ ਹੋ ਕੇ ਸੈਮ ਅਲਟਮੈਨ ਅਤੇ ਸੁੰਦਰ ਪਿਚਾਈ ਦੇ ਹੱਥ ਉੱਪਰ ਚੁੱਕੇ ਅਤੇ ਬਾਕੀ ਸਾਰੇ ਤਕਨੀਕੀ ਲੀਡਰਾਂ ਨੂੰ ਵੀ ਇੱਕ-ਦੂਜੇ ਦੇ ਹੱਥ ਫੜ੍ਹ ਕੇ ਉੱਪਰ ਚੁੱਕਣ ਲਈ ਕਿਹਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਸੱਜੇ ਪਾਸੇ ਸੈਮ ਅਲਟਮੈਨ ਖੜ੍ਹੇ ਸੀ ਅਤੇ ਉਨ੍ਹਾਂ ਦੇ ਨਾਲ ਦਾਰੀਓ ਅਮੋਦੀ ਸੀ। ਇਨ੍ਹਾਂ ਦੋਨੋਂ ਤਕਨੀਕੀ ਲੀਡਰਾਂ ਨੇ ਆਪਣੇ-ਆਪਣੇ ਹੱਥ ਤਾਂ ਉੱਪਰ ਕੀਤੇ ਪਰ ਇੱਕ-ਦੂਜੇ ਦੇ ਹੱਥ ਨਹੀਂ ਫੜ੍ਹੇ ਜਦਕਿ ਸਟੇਜ 'ਤੇ ਮੌਜ਼ੂਦ ਬਾਕੀ ਸਾਰੀਆਂ ਤਕਨੀਕੀ ਕੰਪਨੀਆਂ ਦੇ ਮੁੱਖੀਆਂ ਨੇ ਇੱਕ-ਦੂਜੇ ਦੇ ਹੱਥ ਫੜ੍ਹ ਕੇ ਉੱਪਰ ਕੀਤੇ ਸੀ।

ਇਹ ਪਲ ਦਿਖਾਉਦਾ ਹੈ ਕਿ ਏਆਈ ਤਕਨਾਲੋਜੀ ਵਰਲਡ ਦੀਆਂ ਦੋ ਵੱਡੀਆਂ ਕੰਪਨੀਆਂ OpenAI ਅਤੇ Anthropic ਵਿਚਕਾਰ ਮੁਕਾਬਲਾ ਜਬਰਦਸਤ ਹੈ ਕਿ ਇੰਨੇ ਵੱਡੇ ਸਟੇਜ 'ਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਖੜ੍ਹੇ ਹੋਣ ਦੇ ਬਾਵਜੂਦ ਵੀ ਦੋਨਾਂ ਨੇ ਇੱਕ-ਦੂਜੇ ਦੇ ਹੱਥ ਨਹੀਂ ਫੜ੍ਹੇ। ਵੀਡੀਓ ਵਿੱਚ ਦੋਨੋ ਕੁਝ ਪਲ ਲਈ ਉਲਝਣ ਵਿੱਚ ਨਜ਼ਰ ਆਏ। ਉਸ ਤੋਂ ਬਾਅਦ ਦੋਨਾਂ ਨੇ ਆਪਣੇ ਹੱਥ ਉੱਪਰ ਚੁੱਕੇ ਪਰ ਇੱਕ-ਦੂਜੇ ਦਾ ਹੱਥ ਨਹੀਂ ਫੜ੍ਹਿਆ।

ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਵੀਡੀਓ

ਇਹ ਫੋਟੋ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਿਹਾ ਹੈ। ਕੁਝ ਹੀ ਸਮੇਂ ਵਿੱਚ ਪੂਰੀ ਦੁਨੀਆ ਨੂੰ ਸਮਝ ਆ ਗਿਆ ਕਿ ਸੈਮ ਅਲਟਮੈਨ ਅਤੇ ਦਾਰੀਓ ਅਮੋਦੀ ਵਿਚਕਾਰ ਮੁਕਾਬਲਾ ਕਿੰਨਾ ਜਬਰਦਸਤ ਹੈ। ਇਸ ਤੋਂ ਬਾਅਦ ਇਹ ਅੰਦਾਜ਼ੇ ਲਗਾਏ ਜਾਣ ਲੱਗੇ ਕਿ ਦੋਨੋਂ ਏਆਈ ਕੰਪਨੀਆਂ ਦੇ ਮੁੱਖੀਆਂ ਨੇ ਇੱਕ-ਦੂਜੇ ਦਾ ਹੱਥ ਫੜ੍ਹਣ ਤੋਂ ਪਰਹੇਜ਼ ਕੀਤਾ।

ਜਦੋ ਇਸ ਪਲ ਨੂੰ ਲੈ ਕੇ ਸੈਮ ਅਲਟਮੈਨ ਤੋਂ ਸਵਾਲ ਕੀਤਾ ਗਿਆ, ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਟੇਜ 'ਤੇ ਸਮਝ ਨਹੀਂ ਆਇਆ ਕਿ ਉਸ ਸਮੇਂ ਕਰਨਾ ਕੀ ਸੀ। ਸੈਮ ਨੇ ਇਸ ਪਲ ਨੂੰ ਆਮ ਦੱਸਿਆ। ਹਾਲਾਂਕਿ, ਸੋਸ਼ਲ ਮੀਡੀਆ 'ਤੇ ਇਸਨੂੰ OpenAI ਅਤੇ Anthropic ਵਿਚਕਾਰ ਜਾਰੀ ਮੁਕਾਬਲੇ ਨਾਲ ਜੋੜਿਆ ਜਾ ਰਿਹਾ ਹੈ।

ਦਰਅਸਲ, Anthropic ਸ਼ੁਰੂ ਕਰਨ ਤੋਂ ਪਹਿਲਾ ਦਾਰੀਓ ਅਮੋਦੀ OpenAI ਵਿੱਚ ਰਿਸਰਚ ਦੇ ਉਪ ਪ੍ਰਧਾਨ ਸੀ। ਉਨ੍ਹਾਂ ਦੀ ਨਿਗਰਾਨੀ ਵਿੱਚ GPT-2 ਅਤੇ GPT-3 ਵਰਗੇ ਅਹਿਮ ਮਾਡਲ ਤਿਆਰ ਹੋਏ ਹਨ। ਉਸ ਤੋਂ ਬਾਅਦ ਏਆਈ ਦੀ ਦਿਸ਼ਾ, ਸੁਰੱਖਿਆ ਅਤੇ ਚੈਟਜੀਪੀਟੀ ਦੇ ਵਪਾਰਕ ਇਸਤੇਮਾਲ ਨੂੰ ਲੈ ਕੇ ਅੰਤਰ ਸਾਹਮਣੇ ਆਏ। ਇਸ ਤੋਂ ਬਾਅਦ ਦਾਰੀਓ ਅਤੇ ਉਨ੍ਹਾਂ ਦੇ ਕੁਝ ਸਹਿਯੋਗੀਆਂ ਨੇ OpenAI ਛੱਡ ਦਿੱਤਾ ਅਤੇ ਫਿਰ ਸਾਲ 2021 ਵਿੱਚ Anthropic ਦੀ ਨੀਂਹ ਰੱਖੀ।

ਏਆਈ ਸੌਫਟਵੇਅਰ ਇੰਡਸਟਰੀ ਨੂੰ ਤੇਜ਼ੀ ਨਾਲ ਬਦਲ ਦੇਵੇਗਾ ਅਤੇ ਕੋਡਿੰਗ ਨੂੰ ਕਾਫ਼ੀ ਆਸਾਨ ਬਣਾ ਦੇਵੇਗਾ। ਏਆਈ ਦਾ ਲੋਕਤੰਤਰੀਕਰਨ ਅੱਗੇ ਦਾ ਰਾਸਤਾ ਹੈ।-OpenAI ਦੇ ਸੀਈਓ ਸੈਮ ਅਲਟਮੈਨ

ਇਹ ਤਕਨੀਕ ਬਿਮਾਰੀਆਂ ਦੇ ਇਲਾਜ, ਸਿਹਤ ਸੁਧਾਰ ਅਤੇ ਗਰੀਬੀ ਘੱਟ ਕਰਨ ਵਿੱਚ ਮਦਦ ਕਰ ਸਕਦੀ ਹੈ। ਇਸਦੇ ਨਾਲ ਹੀ, ਖੁਦਮੁਖਤਿਆਰ ਵਿਵਹਾਰ, ਗਲਤ ਇਸਤੇਮਾਲ ਅਤੇ ਰੁਜ਼ਗਾਰ 'ਤੇ ਅਸਰ ਵਰਗੇ ਖਤਰਿਆਂ ਨੂੰ ਲੈ ਕੇ ਵੀ ਚਿੰਤਾ ਹੈ।- Anthropic ਦੇ ਸੀਈਓ ਦਾਰੀਓ ਅਮੋਦੀ

ਇਹ ਵੀ ਪੜ੍ਹੋ:-