ਸਮਾਰਟਵਾਚ ਤੋਂ ਬਾਅਦ ਹੁਣ ਸਮਾਰਟਫੋਨ ਬਜ਼ਾਰ ਵਿੱਚ Fire-Boltt ਨੇ ਮਾਰੀ ਐਂਟਰੀ, ਘੱਟ ਕੀਮਤ ਵਿੱਚ ਲਾਂਚ ਕੀਤੇ ਦੋ ਸਮਾਰਟਫੋਨ
Fire-Boltt ਨੇ ਭਾਰਤ ਵਿੱਚ ਆਪਣੇ ਪਹਿਲੇ ਸਮਾਰਟਫੋਨ Boltt Ace 5G ਅਤੇ Boltt Evo ਲਾਂਚ ਕਰ ਦਿੱਤੇ ਹਨ।

Published : August 25, 2026 at 5:28 PM IST
ਹੈਦਰਾਬਾਦ: Fire-Boltt ਨੇ ਭਾਰਤ ਵਿੱਚ ਆਪਣੇ ਪਹਿਲੇ ਸਮਾਰਟਫੋਨ Boltt Ace 5G ਅਤੇ Boltt Evo ਲਾਂਚ ਕਰ ਦਿੱਤੇ ਹਨ। ਇਨ੍ਹਾਂ ਦੋਨਾਂ ਸਮਾਰਟਫੋਨਾਂ ਦੇ ਲਾਂਚ ਨਾਲ ਹੀ ਇਹ ਤਕਨੀਕੀ ਕੰਪਨੀ ਦੇਸ਼ ਦੇ ਸਮਾਰਟਫੋਨ ਬਜ਼ਾਰ ਵਿੱਚ ਆ ਗਈ ਹੈ। ਇਨ੍ਹਾਂ ਸਮਾਰਟਫੋਨਾਂ ਵਿੱਚ 120Hz HD+LCD ਪੈਨਲ, Unisoc ਚਿਪਸੈੱਟ, ਦੋਹਰਾ ਰੀਅਰ ਕੈਮਰਾ ਮੋਡਿਊਲ ਅਤੇ 6,000mAh ਦੀ ਬੈਟਰੀ ਦਿੱਤੀ ਗਈ ਹੈ। ਇਹ ਫੋਨ ਐਂਡਰਾਇਡ 16 'ਤੇ ਚੱਲਦੇ ਹਨ। ਇਸਦੇ ਨਾਲ ਹੀ, ਇਨ੍ਹਾਂ ਦੋਨਾਂ ਸਮਾਰਟਫੋਨਾਂ ਦੀ ਕੀਮਤ ਵੀ ਬਹੁਤ ਘੱਟ ਹੈ। ਇਹ ਦੋਵੇਂ ਫੋਨ ਹਰ ਕਿਸੇ ਦੀ ਪਹੁੰਚ ਵਿੱਚ ਅਸਾਨੀ ਨਾਲ ਆ ਸਕਦੇ ਹਨ।
Fire-Boltt Ace 5G ਸਮਾਰਟਫੋਨ ਦੀ ਕੀਮਤ
Boltt Ace 5G ਸਮਾਰਟਫੋਨ ਦੇ 4GB ਰੈਮ+64GB ਸਟੋਰੇਜ ਦੀ ਕੀਮਤ 12,999 ਰੁਪਏ, 6GB ਰੈਮ+128GB ਸਟੋਰੇਜ ਦੀ ਕੀਮਤ 13,999 ਰੁਪਏ ਅਤੇ 8GB ਰੈਮ+128GB ਦੀ ਕੀਮਤ 14,999 ਰੁਪਏ ਰੱਖੀ ਗਈ ਹੈ। ਇਹ ਫੋਨ ਆਰਕਟਿਕ ਵ੍ਹਾਈਟ, ਬਰਗੰਡੀ ਬਲਿਸ, ਫੋਰੈਸਟ ਗ੍ਰੀਨ, ਲੈਵੇਂਡਰ ਬਲੂਮ, ਮਿਡਨਾਈਟ ਬਲੈਕ ਅਤੇ ਸਕਾਈ ਬਲੂ ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ।
Boltt Evo ਸਮਾਰਟਫੋਨ ਦੀ ਕੀਮਤ
Boltt Evo ਸਮਾਰਟਫੋਨ ਦੇ 4GB ਰੈਮ+64GB ਸਟੋਰੇਜ ਦੀ ਕੀਮਤ 9,999 ਰੁਪਏ ਜਦਕਿ 6GB ਰੈਮ+128GB ਸਟੋਰੇਜ ਦੀ ਕੀਮਤ 10,999 ਰੁਪਏ ਰੱਖੀ ਗਈ ਹੈ। ਇਹ ਸਮਾਰਟਫੋਨ ਆਰਕਟਿਕ ਵ੍ਹਾਈਟ, ਬੇਰੀ ਰੈੱਡ, ਲੈਵੇਂਡਰ ਬਲੂਮ, ਮਿਡਨਾਈਟ ਬਲੈਕ ਅਤੇ ਸਕਾਈ ਬਲੂ ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ।
Fire-Boltt Ace 5G ਸਮਾਰਟਫੋਨ ਅਤੇ Boltt Evo ਸਮਾਰਟਫੋਨ ਦੀ ਸੇਲ ਅਤੇ ਆਫ਼ਰਸ
Fire-Boltt Ace 5G ਸਮਾਰਟਫੋਨ ਅਤੇ Boltt Evo ਸਮਾਰਟਫੋਨ ਦੀ ਸੇਲ 1 ਸਤੰਬਰ ਨੂੰ ਭਾਰਤ ਵਿੱਚ ਫਲਿੱਪਕਾਰਟ 'ਤੇ ਸ਼ੁਰੂ ਹੋਵੇਗੀ। ਲਾਂਚ ਆਫਰ ਤਹਿਤ ਭਾਰਤੀ ਕੰਪਨੀ ਆਪਣੇ ਡੇ 1 ਆਫਰ ਦੇ ਹਿੱਸੇ ਦੇ ਤੌਰ 'ਤੇ ਦੋਨੋਂ ਫੋਨਾਂ 'ਤੇ 1,000 ਦੀ ਛੋਟ ਦੇ ਰਹੀ ਹੈ। ਇਸ ਤਰ੍ਹਾਂ ਫੋਨ ਦੀ ਕੀਮਤ ਹੋਰ ਘੱਟ ਜਾਵੇਗੀ।
ਇਹ ਵੀ ਪੜ੍ਹੋ:-

