Redmi Note 17 ਸਮਾਰਟਫੋਨ ਭਾਰਤ ਵਿੱਚ ਜਲਦ ਹੋਵੇਗਾ ਲਾਂਚ? BIS ਲਿਸਟਿੰਗ ਆਈ ਸਾਹਮਣੇ
Redmi Note 17 ਦੀ ਭਾਰਤ ਵਿੱਚ BIS ਲਿਸਟਿੰਗ ਸਾਹਮਣੇ ਆ ਗਈ ਹੈ।

Published : July 7, 2026 at 1:40 PM IST
ਹੈਦਰਾਬਾਦ: ਚੀਨ ਦੀ ਸਮਾਰਟਫੋਨ ਕੰਪਨੀ Xiaomi ਦੀ ਸਬ-ਬ੍ਰਾਂਡ ਕੰਪਨੀ Redmi ਆਪਣੀ ਨਵੀਂ Redmi Note 17 ਸੀਰੀਜ਼ ਨੂੰ ਇਸੇ ਮਹੀਨੇ ਚੀਨ ਵਿੱਚ ਲਾਂਚ ਕਰਨ ਜਾ ਰਹੀ ਹੈ। ਇਸ ਸੀਰੀਜ਼ ਦੇ ਭਾਰਤ ਵਿੱਚ ਲਾਂਚ ਹੋਣ ਦੇ ਵੀ ਸੰਕੇਤ ਮਿਲਣ ਲੱਗੇ ਹਨ। BIS ਦੀ ਵੈੱਬਸਾਈਟ 'ਤੇ ਇੱਕ ਨਵੀਂ ਲਿਸਟਿੰਗ ਸਾਹਮਣੇ ਆਈ ਹੈ, ਜਿਸ ਵਿੱਚ Xiaomi ਦੇ ਦੋ ਸਮਾਰਟਫੋਨ ਮਾਡਲ ਨੰਬਰ ਦਿਖੇ ਹਨ। ਇਸ ਨਾਲ ਇੰਨਾ ਸਾਫ਼ ਹੈ ਕਿ Xiaomi ਭਾਰਤੀ ਬਾਜ਼ਾਰ ਲਈ ਵੀ ਨਵੀਂ ਸੀਰੀਜ਼ ਦੀ ਤਿਆਰੀ ਕਰ ਰਿਹਾ ਹੈ।
BIS ਲਿਸਟਿੰਗ ਵਿੱਚ ਕੀ ਮਿਲਿਆ?
XpertPick ਦੀ ਰਿਪੋਰਟ ਅਨੁਸਾਰ, BIS ਸਰਟੀਫਿਕੇਸ਼ਨ ਡਾਟਾਬੇਸ ਵਿੱਚ 2607DRAi8I ਅਤੇ 2607DPC18I ਨਾਮ ਦੇ ਦੋ ਮਾਡਲ ਨੰਬਰ ਦੇਖੇ ਗਏ ਹਨ। ਹਾਲਾਂਕਿ, ਅਸੀਂ ਇਨ੍ਹਾਂ ਦੋਨਾਂ ਫੋਨਾਂ ਦੇ ਮਾਡਲ ਨੰਬਰਾਂ ਨੂੰ ਖੁਦ ਨਹੀਂ ਦੇਖਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ 2607DRA18I ਮਾਡਲ Redmi Note 17 ਨਾਲ ਜੁੜਿਆ ਹੋ ਸਕਦਾ ਹੈ ਜਦਕਿ 2607DPC18I ਨੂੰ Poco M8 Plus ਦੇ ਤੌਰ 'ਤੇ ਲਾਂਚ ਕੀਤਾ ਜਾ ਸਕਦਾ ਹੈ।
ਇਸਦਾ ਮਤਲਬ ਹੈ ਕਿ ਇੱਕ ਹੀ ਹਾਰਡਵੇਅਰ ਦੋ ਅਲੱਗ-ਅਲੱਗ ਬ੍ਰਾਂਡਿੰਗ ਦੇ ਨਾਲ ਬਾਜ਼ਾਰ ਵਿੱਚ ਆ ਸਕਦਾ ਹੈ, ਜੋ ਕਿ Xiaomi ਦੀ ਪੁਰਾਣੀ ਰਣਨੀਤੀ ਰਹੀ ਹੈ ਅਤੇ ਉਹ ਕਈ ਵਾਰ ਅਜਿਹਾ ਕਰ ਵੀ ਚੁੱਕੀ ਹੈ। ਫਿਲਹਾਲ, ਲਿਸਟਿੰਗ ਵਿੱਚ ਫੋਨ ਦੀ ਡਿਟੇਲਡ ਫੀਚਰਸ ਨਹੀਂ ਦਿੱਤੇ ਗਏ ਹਨ ਪਰ ਇੰਨਾ ਤੈਅ ਹੈ ਕਿ ਭਾਰਤ ਵਿੱਚ ਵੀ ਇਸਦੀ ਐਂਟਰੀ ਹੋਣ ਵਾਲੀ ਹੈ।
ਇਸ ਵਿਚਕਾਰ Redmi ਨੇ ਪੁਸ਼ਟੀ ਕਰ ਦਿੱਤੀ ਹੈ ਕਿ Redmi Note 17 ਸੀਰੀਜ਼ ਇਸੇ ਮਹੀਨੇ ਚੀਨ ਵਿੱਚ ਲਾਂਚ ਹੋਵੇਗੀ। ਇਸ ਪੁਸ਼ਟੀ ਵਿੱਚ ਕੰਪਨੀ ਨੇ ਸਿਰਫ਼ Redmi Note 17 ਸੀਰੀਜ਼ ਦਾ ਹੀ ਜ਼ਿਕਰ ਕੀਤਾ ਹੈ ਪਰ ਅਜਿਹੀ ਉਮੀਦ ਹੈ ਕਿ ਇਸ ਸੀਰੀਜ਼ ਵਿੱਚ Redmi Note 17, Redmi Note 17 Pro ਅਤੇ Redmi Note 17 Pro Max ਸਮੇਤ ਤਿੰਨ ਮਾਡਲ ਦੇਖਣ ਨੂੰ ਮਿਲ ਸਕਦੇ ਹਨ।
ਇਹ ਵੀ ਪੜ੍ਹੋ:-

