Amazon Quick ਹੋਇਆ ਲਾਂਚ, ਜਾਣੋ ਕਿਵੇਂ ਕਰੇਗਾ ਤੁਹਾਡੀ ਮਦਦ?
Amazon Quick ਬੈਂਕਗ੍ਰਾਊਂਡ ਵਿੱਚ ਚੱਲ ਕੇ ਤੁਹਾਡੇ ਸਾਰੇ ਕੰਮ ਨੂੰ ਸਮਝਦਾ ਹੈ ਅਤੇ ਜ਼ਰੂਰੀ ਜਾਣਕਾਰੀ ਸਾਹਮਣੇ ਲਿਆਉਦਾ ਹੈ।

Published : April 29, 2026 at 3:38 PM IST
ਹੈਦਰਾਬਾਦ: ਐਮਾਜ਼ਾਨ ਵੈੱਬ ਸਰਵਿਸ ਨੇ ਆਪਣੇ ਨਵੇਂ ਪ੍ਰੋਡਕਟ Amazon Quick ਨੂੰ ਲਾਂਚ ਕਰ ਦਿੱਤਾ ਹੈ। ਇਹ ਇੱਕ ਨਿੱਜੀ ਏਆਈ ਸਹਾਇਕ ਹੈ, ਜੋ ਤੁਹਾਡੇ ਡੈਸਕਟਾਪ 'ਤੇ ਚੱਲਦਾ ਹੈ ਅਤੇ ਕੰਮ ਦੌਰਾਨ ਕਈ ਅਲੱਗ-ਅਲੱਗ ਐਪਾਂ, ਟੂਲ ਅਤੇ ਡਾਟਾ ਨੂੰ ਇਕੱਠੇ ਜੋੜ ਕੇ ਰੱਖਦਾ ਹੈ।
ਹੁਣ ਤੱਕ ਜ਼ਿਆਦਾਤਰ ਏਆਈ ਸਹਾਇਕ ਸਿਰਫ਼ ਉਸ ਸਮੇਂ ਕੰਮ ਕਰਦੇ ਸੀ ਜਦੋਂ ਤੁਸੀਂ ਉਨ੍ਹਾਂ ਨੂੰ ਕੋਈ ਪ੍ਰੋਂਪਟ ਦਿੰਦੇ ਸੀ ਪਰ Amazon Quick ਇਸ ਤੋਂ ਅਲੱਗ ਹੈ। ਇਹ ਬੈਕਗ੍ਰਾਊਂਡ ਵਿੱਚ ਲਗਾਤਾਰ ਚੱਲਦਾ ਰਹਿੰਦਾ ਹੈ, ਤੁਹਾਡੇ ਸਿਸਟਮ ਵਿੱਚ ਹੋ ਰਹੀ ਹਰ ਗਤੀਵਿਧੀ ਨੂੰ ਧਿਆਨ ਨਾਲ ਦੇਖਦਾ ਹੈ ਅਤੇ ਖੁਦ ਤੋਂ ਜ਼ਰੂਰੀ ਚੀਜ਼ਾਂ ਸਾਹਮਣੇ ਲਿਆਉਦਾ ਹੈ। ਉਦਾਹਰਣ ਲਈ ਜੇਕਰ ਤੁਹਾਡੀ ਕੋਈ ਮੀਟਿੰਗ ਆਉਣ ਵਾਲੀ ਹੈ, ਤਾਂ ਇਹ ਖੁਦ ਯਾਦ ਦਿਵਾ ਸਕਦਾ ਹੈ ਅਤੇ ਉਸ ਨਾਲ ਜੁੜੇ ਸਾਰੇ ਨੋਟਸ, ਈਮੇਲ ਜਾਂ ਦਸਤਾਵੇਜ਼ ਨੂੰ ਤਿਆਰ ਕਰਕੇ ਰੱਖ ਸਕਦਾ ਹੈ।
ਇਹ ਸਹਾਇਕ ਤੁਹਾਡੀਆਂ ਲੋਕਲ ਫਾਇਲਾਂ, ਈਮੇਲ, ਕੈਲੰਡਰ, ਜ਼ੂਮ, ਮਾਈਕ੍ਰੋਸਾਫ਼ਟ 365, ਗੂਗਲ ਵਰਕਸਪੇਸ, ਸੇਲਫੋਰਸ ਅਤੇ ਕਈ ਹੋਰ ਟੂਲਾਂ ਨਾਲ ਜੁੜ ਜਾਂਦਾ ਹੈ। ਇਹ ਤੁਹਾਡੇ ਕੰਮ ਦੇ ਤਰੀਕੇ ਨੂੰ ਲੰਬੇ ਸਮੇਂ ਤੱਕ ਸਮਝ ਕੇ ਇੱਕ ਨਿੱਜੀ ਗਿਆਨ ਗ੍ਰਾਫ਼ ਤਿਆਰ ਕਰਦਾ ਹੈ, ਜਿਸ ਨਾਲ ਇਹ ਤੁਹਾਡੇ ਟੀਮ ਦੇ ਕੰਟੈਕਟ ਅਤੇ ਬਿਜ਼ਨੇਸ ਕੰਟੈਕਸਟ ਨੂੰ ਬਿਹਤਰ ਤਰੀਕੇ ਨਾਲ ਜਾਣ ਪਾਉਦਾ ਹੈ।
ਇਸ ਨਾਲ ਤੁਸੀਂ ਬਿਨਾਂ ਵਾਰ-ਵਾਰ ਸਵਿੱਚ ਕੀਤੇ ਲਾਈਵ ਡੈਸ਼ਬੋਰਡ ਬਣਾ ਸਕਦੇ ਹੋ, ਪ੍ਰਜੈਂਟੇਸ਼ਨ ਤਿਆਰ ਕਰ ਸਕਦੇ ਹੋ ਅਤੇ ਕੰਮ ਨੂੰ ਤੇਜ਼ੀ ਨਾਲ ਕਰ ਸਕਦੇ ਹੋ। ਖਾਸ ਗੱਲ ਇਹ ਹੈ ਕਿ ਇਹ ਬ੍ਰਾਊਜ਼ਰ ਆਧਾਰਿਤ ਟੂਲਾਂ ਤੋਂ ਵੀ ਜਾਣਕਾਰੀ ਲੈ ਸਕਦਾ ਹੈ, ਲੋਕਲ ਪਾਈਥਨ ਸਕ੍ਰਿਪਟ ਨਾਲ ਵਿਸ਼ਲੇਸ਼ਣ ਕਰ ਸਕਦਾ ਹੈ ਅਤੇ ਬ੍ਰਾਊਜ਼ਰ ਵਰਕਫਲੋ ਨੂੰ ਵੀ ਆਟੋਮੇਟ ਕਰ ਸਕਦਾ ਹੈ।
ਪ੍ਰੀਵਿਊ ਵਿੱਚ ਮੌਜ਼ੂਦ ਫੀਚਰਸ
ਅਜੇ ਕੁਝ ਫੀਚਰਸ ਪ੍ਰੀਵਿਊ ਵਿੱਚ ਹਨ, ਜਿਵੇਂ ਕਿ ਕਸਟਮ ਐਪ ਬਿਲਡਿੰਗ, ਜਿੱਥੇ ਤੁਸੀਂ ਕੁਦਰਤੀ ਭਾਸ਼ਾ ਵਿੱਚ ਬੋਲੇ ਕੇ ਇੰਟੈਲੀਜੈਂਟ ਐਪਾਂ ਅਤੇ ਡੈਸ਼ਬੋਰਡ ਬਣਾ ਸਕਦੇ ਹੋ। ਦੂਜਾ ਫੀਚਰ ਔਨ-ਦ-ਫਲਾਈ ਏਸੇਟ ਜਨਰੇਸ਼ਨ, ਜਿਸ ਵਿੱਚ ਚੈਟ ਤੋਂ ਹੀ ਦਸਤਾਵੇਜ਼, ਪੇਸ਼ਕਾਰੀਆਂ, ਇਨਫੋਗ੍ਰਾਫਿਕਸ ਜਾਂ ਤਸਵੀਰ ਬਣਾਈ ਜਾ ਸਕਦੀ ਹੈ। ਮਾਈਕ੍ਰੋਸਾਫ਼ਟ 365 ਦੇ ਨਾਲ ਵੀ ਇਸਦਾ ਡੀਪ ਇੰਟੀਗ੍ਰੇਸ਼ਨ ਹੈ, ਜਿਸ ਨਾਲ ਆਊਟਲੁੱਕ, ਵਰਡ, ਪਾਵਰਪੁਆਇੰਟ ਵਿੱਚ ਸਿੱਧੇ ਕੰਮ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ, Quick ਵਿੱਚ ਟੀਮ ਸ਼ੇਅਰਡ ਸਪੇਸ ਦਾ ਫੀਚਰ ਵੀ ਹੈ, ਜਿੱਥੇ ਟੀਮ ਦੇ ਮੈਂਬਰ ਡੈਸ਼ਬੋਰਡ, ਏਜੰਟ ਅਤੇ ਆਟੋਮੇਸ਼ਨ ਨੂੰ ਇਕੱਠੇ ਇਸਤੇਮਾਲ ਅਤੇ ਸ਼ੇਅਰ ਕਰ ਸਕਦੇ ਹਨ। ਹਾਲਾਂਕਿ, ਇਨਾਂ ਸਭ ਕੁਝ ਕਰਨ ਲਈ Quick ਨੂੰ ਤੁਹਾਡੇ ਸਾਰੇ ਡਾਟਾ ਅਤੇ ਐਪਾਂ ਨਾਲ ਕੰਨੈਕਟ ਹੋਣਾ ਪੈਂਦਾ ਹੈ, ਜਿਸ ਨਾਲ ਪ੍ਰਾਈਵੇਸੀ ਨੂੰ ਲੈ ਕੇ ਸਵਾਲ ਉੱਠਣਾ ਲਾਜ਼ਮੀ ਹੈ। AWS ਦਾ ਕਹਿਣਾ ਹੈ ਕਿ ਯੂਜ਼ਰਸ ਦਾ ਸਾਰਾ ਡਾਟਾ ਪੂਰੀ ਤਰ੍ਹਾਂ ਪ੍ਰਾਈਵੇਟ ਰਹਿੰਦਾ ਹੈ ਅਤੇ ਇਸਨੂੰ ਕਿਸੇ ਹੋਰ ਮਾਡਲ ਨੂੰ ਟ੍ਰੇਨਿੰਗ ਲਈ ਨਹੀਂ ਇਸਤੇਮਾਲ ਕੀਤਾ ਜਾਂਦਾ।
ਕੰਪਨੀ ਦਾ ਮੰਨਣਾ ਹੈ ਕਿ Amazon Quick ਵਰਕਪਲੇਸ ਵਿੱਚ ਏਆਈ ਦੇ ਇਸਤੇਮਾਲ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ। ਜ਼ਿਆਦਾਤਰ ਏਆਈ ਟੂਲ ਆਪਣੇ ਬੰਦ ਇਕੋਸਿਸਟਮ ਵਿੱਚ ਕੰਮ ਕਰਦੇ ਹਨ ਪਰ Quick ਤੁਹਾਡੇ ਪੂਰੇ ਸਿਸਟਮ 'ਤੇ ਰਹਿ ਕੇ ਹਰ ਚੀਜ਼ ਨਾਲ ਜੁੜਦਾ ਹੈ। ਇਸ ਨਾਲ ਆਫਿਸ ਦਾ ਕੰਮ ਹੋਰ ਤੇਜ਼, ਸਮਾਰਟ ਅਤੇ ਆਸਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ:-

