Apple ਨੇਪਾਲ-ਤਿੱਬਤ ਹੜ੍ਹ ਲਈ ਦੇਵੇਗਾ ਦਾਨ, ਟਿਮ ਕੁੱਕ ਨੇ ਕੀਤਾ ਐਲਾਨ
ਐਪਲ ਦੇ ਸੀਈਓ ਟਿਮ ਕੁੱਕ ਨੇ ਨੇਪਾਲ ਅਤੇ ਤਿੱਬਤ ਵਿੱਚ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਦੇ ਪੀੜਤਾਂ ਲਈ ਮਦਦ ਦਾ ਐਲਾਨ ਕੀਤਾ।

Published : August 30, 2026 at 9:45 AM IST
ਹੈਦਰਾਬਾਦ: ਐਪਲ ਦੇ ਸੀਈਓ ਟਿਮ ਕੁੱਕ ਨੇ ਨੇਪਾਲ ਅਤੇ ਤਿੱਬਤ ਸੀਮਾ 'ਤੇ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਲੋਕਾਂ ਦੇ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਕੰਪਨੀ ਰਾਹਤ ਅਤੇ ਮੁੜ ਨਿਰਮਾਣ ਕੋਸ਼ਿਸ਼ਾਂ ਲਈ ਦਾਨ ਦੇਵੇਗੀ। ਦੱਸ ਦੇਈਏ ਕਿ ਇਹ ਆਫ਼ਤ ਬੁੱਧਵਾਰ ਨੂੰ ਸ਼ੁਰੂ ਹੋਈ ਸੀ ਜਦੋਂ ਹਿਮਾਲਿਆ ਵਿੱਚ ਇੱਕ ਗਲੇਸ਼ੀਅਰ ਦਾ ਹੇਠਲਾ ਹਿੱਸਾ ਢਹਿ ਗਿਆ।
ਮਲਬੇ ਨੇ ਨਦੀਂ ਨੂੰ ਥੋੜ੍ਹੇ ਸਮੇਂ ਲਈ ਰੋਕ ਦਿੱਤਾ ਅਤੇ ਫਿਰ ਅਚਾਨਕ ਰਾਸਤਾ ਖੁੱਲ੍ਹਣ ਨਾਲ ਹੜ੍ਹ ਦਾ ਪਾਣੀ ਅਤੇ ਚਿੱਕੜ ਹੇਠਾਂ ਵੱਲ ਕਾਫ਼ੀ ਤੇਜ਼ੀ ਨਾਲ ਵਹਿ ਕੇ ਆਇਆ। ਇਸ ਨਾਲ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਬੇਘਰ ਹੋ ਗਏ। ਪਿੰਡ, ਸੜਕਾਂ, ਪੁਲ ਅਤੇ ਹੋਰ ਬੁਨਿਆਂਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ।
ਟਿਮ ਕੁੱਕ ਨੇ ਕੀ ਕਿਹਾ?
ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕਰਦੇ ਹੋਏ ਟਿਮ ਕੁੱਕ ਨੇ ਲਿਖਿਆ ਕਿ ਨੇਪਾਲ ਅਤੇ ਤਿੱਬਤ ਵਿੱਚ ਆਈ ਫਲੈਸ਼ ਅਤੇ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਸਾਰੇ ਲੋਕਾਂ ਦੇ ਨਾਲ ਸਾਡੀ ਸੰਵੇਦਨਾ ਹੈ। ਐਪਲ ਜ਼ਮੀਨ 'ਤੇ ਰਾਹਤ ਅਤੇ ਮੁੜ ਨਿਰਮਾਣ ਕੋਸ਼ਿਸ਼ਾਂ ਦੇ ਸਮੱਰਥਣ ਵਿੱਚ ਦਾਨ ਕਰ ਰਿਹਾ ਹੈ। ਉਨ੍ਹਾਂ ਨੇ ਦਾਨ ਦੀ ਰਕਮ ਜਾਂ ਕਿਹੜੇ ਸਗੰਠਨ ਰਾਹੀਂ ਮਦਦ ਪਹੁੰਚਾਈ ਜਾਵੇਗੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।
Our thoughts are with all those affected by the tragic flash floods and mudslides in Nepal and Tibet. Apple is making a donation to support relief and rebuilding efforts on the ground.
— Tim Cook (@tim_cook) August 28, 2026
ਇਹ ਐਲਾਨ ਅਜਿਹੇ ਸਮੇਂ ਵਿੱਚ ਹੋਇਆ ਜਦੋ ਨੇਪਾਲ ਅਜੇ ਵੀ ਟ੍ਰਾਂਸਬਾਊਂਡਰੀ ਭੋਟੇ ਕੋਸ਼ੀ ਨਦੀ ਵਿੱਚ ਆਈ ਭਾਰੀ ਹੜ੍ਹ ਦੇ ਪ੍ਰਭਾਵ ਦਾ ਸਾਹਮਣਾ ਕਰ ਰਿਹਾ ਹੈ। ਤਿੱਬਤ ਦੇ ਖੇਤਰ ਵਿੱਚ ਆਈਸ-ਰੌਕ ਐਵਾਲੈਂਚ ਦੀ ਵਜ੍ਹਾਂ ਨਾਲ ਪਾਣੀ ਅਤੇ ਮਲਬੇ ਦਾ ਅਚਾਨਕ ਵਾਧਾ ਹੋਇਆ ਸੀ। ਇਸ ਨਾਲ ਨੇਪਾਲ ਵਿੱਚ ਕਈ ਜ਼ਿਲ੍ਹਿਆਂ ਵਿੱਚ ਬਸਤੀਆਂ, ਸੜਕਾਂ, ਪੁਲ, ਹਾਈਡ੍ਰੋਪਾਵਰ ਪਲਾਂਟ ਅਤੇ ਹੋਰ ਅਹਿਮ ਬੁਨਿਆਂਦੀ ਢਾਂਚੇ ਤਬਾਹ ਹੋ ਗਏ ਹਨ।
ਆਫਤ ਦੀ ਸਥਿਤੀ
ਨਵੀਂ ਰਿਪੋਰਟ ਅਨੁਸਾਰ, ਨੇਪਾਲ ਵਿੱਚ ਮੌਤਾਂ ਦਾ ਅੰਕੜਾਂ ਲਗਾਤਾਰ ਵੱਧ ਰਿਹਾ ਹੈ। ਭੋਟੇ ਕੋਸ਼ੀ ਅਤੇ ਤ੍ਰਿਸ਼ੂਲ ਨਦੀਂ ਸਿਸਟਮ ਦੇ ਜ਼ਿਲ੍ਹਿਆਂ ਤੋਂ ਸੈਂਕੜੇ ਲਾਸ਼ਾਂ ਬਰਾਮਦ ਹੋਈਆਂ। 800 ਤੋਂ ਜ਼ਿਆਦਾ ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚ ਸੁਰੱਖਿਆ ਕਰਮਚਾਰੀ, ਸਥਾਨਕ ਲੋਕ ਅਤੇ ਸੈਲਾਨੀ ਸ਼ਾਮਲ ਹਨ। ਆਫਤ ਵਿੱਚ ਵਿਦੇਸ਼ੀ ਨਾਗਰਿਕ ਵੀ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚ ਭਾਰਤੀ ਸੈਲਾਨੀ ਵੀ ਹਨ।
ਭਾਰਤ, ਚੀਨ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਵੀ ਬਚਾਅ, ਰਾਹਤ ਅਤੇ ਮੁੜ ਨਿਰਮਾਣ ਵਿੱਚ ਸਹਿਯੋਗ ਦਾ ਸੰਕੇਤ ਦੇ ਚੁੱਕੇ ਹਨ। ਟਿਮ ਕੁੱਕ ਦੇ ਇਸ ਐਲਾਨ ਨਾਲ ਪੀੜਤਾਂ ਤੱਕ ਮਦਦ ਪਹੁੰਚਾਉਣ ਦੀ ਉਮੀਦ ਵੱਧ ਗਈ ਹੈ। ਐਪਲ ਵਰਗੀ ਵੱਡੀ ਕੰਪਨੀ ਦਾ ਸਹਿਯੋਗ ਰਾਹਤ ਕੰਮਾਂ ਨੂੰ ਮਜ਼ਬੂਤ ਕਰੇਗਾ।
ਇਹ ਵੀ ਪੜ੍ਹੋ:-

