ETV Bharat / technology

Apple MacBook Air 2026 ਦੀ ਪ੍ਰੀ-ਬੁੱਕਿੰਗ ਅੱਜ ਹੋਵੇਗੀ ਸ਼ੁਰੂ, ਜਾਣੋ ਕਿੰਨੀ ਕੀਮਤ ਦੇ ਨਾਲ ਕਰ ਸਕੋਗੇ ਖਰੀਦਦਾਰੀ?

Apple MacBook Air 2026 ਨੂੰ ਅੱਜ ਤੋਂ ਐਪਲ ਦੀ ਅਧਿਕਾਰਿਤ ਵੈੱਬਸਾਈਟ ਰਾਹੀਂ ਪ੍ਰੀ-ਬੁੱਕ ਕੀਤਾ ਜਾ ਸਕਦਾ ਹੈ।

Apple MacBook Air 2026 Launch
Apple MacBook Air 2026 Launch (Apple)
author img

By ETV Bharat Tech Team

Published : March 4, 2026 at 4:56 PM IST

3 Min Read
Choose ETV Bharat

ਹੈਦਰਾਬਾਦ: ਐਪਲ ਨੇ ਭਾਰਤ ਅਤੇ ਗਲੋਬਲ ਬਾਜ਼ਾਰ ਵਿੱਚ MacBook Air 2026 ਮਾਡਲ ਲਾਂਚ ਕੀਤਾ। ਇਹ ਨਵਾਂ ਮੈਕਬੁੱਕ 13 ਇੰਚ ਅਤੇ 15 ਇੰਚ ਦੀ ਡਿਸਪਲੇ ਸਾਈਜ਼ ਦੇ ਨਾਲ ਆਉਦਾ ਹੈ। ਇਸ ਲੈਪਟਾਪ ਵਿੱਚ M5 ਚਿਪਸੈੱਟ, 32GB ਰੈਮ ਅਤੇ 4TB ਸਟੋਰੇਜ ਅਤੇ 12MP ਦਾ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਮੈਕਬੁੱਕ ਵਿੱਚ 66.5Wh ਬੈਟਰੀ ਦਿੱਤੀ ਗਈ ਹੈ, ਜੋ 70ਵਾਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਹ ਮੈਕਬੁੱਕ macOS 'ਤੇ ਚੱਲਦੀ ਹੈ, ਜਿਸਦੇ ਨਾਲ ਐਪਲ ਇੰਟੈਲੀਜੈਂਸ ਫੀਚਰਸ ਵੀ ਮਿਲਦੇ ਹਨ। MacBook Air 2026 ਦੇ ਨਾਲ MacBook Pro 2026 ਨੂੰ ਵੀ ਲਾਂਚ ਕੀਤਾ ਗਿਆ ਹੈ।

MacBook Air 2026 ਦੇ ਫੀਚਰਸ

MacBook Air 2026 ਨੂੰ ਐਪਲ ਨੇ ਨਵੇਂ ਅਪਗ੍ਰੇਡ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਹ ਲੈਪਟਾਪ ਦੋ ਸਾਈਜ਼ 13 ਇੰਚ ਅਤੇ 15 ਇੰਚ ਵਿੱਚ ਆਉਦਾ ਹੈ। 13 ਇੰਚ ਮਾਡਲ ਦਾ ਭਾਰ 1.23 ਕਿਲੋ ਹੈ ਜਦਕਿ 15 ਇੰਚ ਦਾ 1.51 ਕਿਲੋ ਹੈ। ਦੋਨੋਂ ਹੀ ਮਾਡਲ ਪਤਲੇ ਅਤੇ ਹਲਕੇ ਡਿਜ਼ਾਈਨ ਦੇ ਨਾਲ ਬਣਾਏ ਗਏ ਹਨ, ਜਿਸ ਨਾਲ ਇਨ੍ਹਾਂ ਨੂੰ ਸੰਭਾਲਣਾ ਆਸਾਨ ਰਹਿੰਦਾ ਹੈ।

MacBook Air 2026 ਵਿੱਚ Liquid Retina ਡਿਸਪਲੇ ਦਿੱਤਾ ਗਿਆ ਹੈ, ਜੋ 500nits ਬ੍ਰਾਈਟਨੈੱਸ ਅਤੇ 1 ਬਿਲੀਅਨ ਰੰਗਾਂ ਨੂੰ ਸਪੋਰਟ ਕਰਦਾ ਹੈ, ਜਿਸ ਨਾਲ ਸਕ੍ਰੀਨ 'ਤੇ ਕਲਰ ਜ਼ਿਆਦਾ ਸਾਫ਼ ਅਤੇ ਕੁਦਰਤੀ ਦਿਖਣਗੇ। ਪ੍ਰਦਰਸ਼ਨ ਲਈ ਇਸ ਵਿੱਚ ਨਵਾਂ M5 ਚਿਪ ਦਿੱਤਾ ਗਿਆ ਹੈ, ਜਿਸ ਨਾਲ 10-ਕੋਰ CPU ਅਤੇ 10-ਕੋਰ ਤੱਕ GPU ਮਿਲਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਏਆਈ ਨਾਲ ਜੁੜੇ ਕੰਮਾਂ ਵਿੱਚ ਇਹ ਮਾਡਲ M4 ਵਾਲੇ ਭਾਰ ਤੋਂ ਚਾਰ ਗੁਣਾ ਤੇਜ਼ ਹੈ। ਇਸ ਵਿੱਚ 32GB ਤੱਕ ਰੈਮ ਅਤੇ 4TB ਤੱਕ SSD ਸਟੋਰੇਜ ਦਾ ਆਪਸ਼ਨ ਮਿਲਦਾ ਹੈ।

ਵੀਡੀਓ ਕਾਲਿੰਗ ਲਈ 12MP ਦਾ Centre Stage ਕੈਮਰਾ ਦਿੱਤਾ ਗਿਆ ਹੈ, ਜੋ Desk View ਨੂੰ ਵੀ ਸਪੋਰਟ ਕਰਦਾ ਹੈ। ਇਸਦੇ ਨਾਲ ਹੀ, ਤਿੰਨ ਮਾਈਕ੍ਰੋਫੋਨ ਅਤੇ Spatial Audio ਅਤੇ Dolby Atmos ਸਪੋਰਟ ਵਾਲੇ ਸਪੀਕਰ ਮਿਲਦੇ ਹਨ। ਕਨੈਕਟੀਵਿਟੀ ਲਈ Bluetooth 6, Wi-Fi ਅਤੇ ਐਪਲ ਦਾ N1 ਨੈੱਟਵਰਕਿੰਗ ਚਿਪ ਸ਼ਾਮਲ ਹੈ। ਇਸ ਵਿੱਚ ਦੋ Thunderbolt 4 ਪੋਰਟ ਹਨ ਅਤੇ ਦੋ ਐਕਟਰਨਲ ਡਿਸਪਲੇ ਤੱਕ ਸਪੋਰਟ ਕਰਦਾ ਹੈ। ਬੈਟਰੀ ਦੀ ਗੱਲ ਕਰੀਏ, ਤਾਂ ਇਸ ਵਿੱਚ 66.5Wh ਤੱਕ ਦੀ ਬੈਟਰੀ ਅਤੇ 70ਵਾਟ ਫਾਸਟ ਚਾਰਜਿੰਗ ਸਪੋਰਟ ਮਿਲਦਾ ਹੈ। ਇਹ macOS Tahoe 'ਤੇ ਕੰਮ ਕਰਦਾ ਹੈ।

MacBook Air 2026 ਦੀ ਕੀਮਤ ਅਤੇ ਉਪਲਬਧਤਾ

MacBook Air 2026 ਦਾ 13 ਇੰਚ ਵਾਲਾ ਮਾਡਲ 16GB ਰੈਮ ਅਤੇ 512GB ਸਟੋਰੇਜ ਦੇ ਨਾਲ ਆਵੇਗਾ, ਜਿਸਦੀ ਕੀਮਤ 1,19,900 ਰੁਪਏ ਹੈ। 13 ਇੰਚ ਵਾਲਾ ਮਾਡਲ 16GB ਰੈਮ ਅਤੇ 512GB ਸਟੋਰੇਜ ਦੇ ਨਾਲ ਆਵੇਗਾ, ਜਿਸਦੀ ਕੀਮਤ 1,44,900 ਰੁਪਏ ਹੈ। ਇਸ ਮੈਕਬੁੱਕ ਨੂੰ ਸਕਾਈ ਬਲੂ, ਮਿਡਨਾਈਟ, ਸਟਾਰਲਾਈਟ ਅਤੇ ਸਿਲਵਰ ਕਲਰ ਆਪਸ਼ਨਾਂ ਵਿੱਚ ਲਾਂਚ ਕੀਤਾ ਗਿਆ ਹੈ। ਇਸ ਮੈਕਬੁੱਕ ਦਾ ਅੱਜ ਸ਼ਾਮ 7:45 ਵਜੇ ਤੋਂ ਪ੍ਰੀ-ਆਰਡਰ ਸ਼ੁਰੂ ਹੋ ਜਾਵੇਗਾ ਅਤੇ ਵਿਕਰੀ 11 ਮਾਰਚ ਨੂੰ ਸ਼ੁਰੂ ਹੋ ਰਹੀ ਹੈ।

MacBook Pro 2026 ਲਾਂਚ

ਇਸਦੇ ਨਾਲ ਹੀ, ਕੰਪਨੀ ਨੇ MacBook Pro 2026 ਵੀ ਲਾਂਚ ਕਰ ਦਿੱਤਾ ਹੈ। ਇਸ ਵਿੱਚ Liquid Retine XDR ProMotion ਸਕ੍ਰੀਨ ਦਿੱਤੀ ਗਈ ਹੈ, ਜਿਸਦਾ ਰਿਫ੍ਰੈਸ਼ ਦਰ 120Hz ਹੈ। ਇਸ ਸਕ੍ਰੀਨ ਦੀ ਬ੍ਰਾਈਟਨੈੱਸ 1600nits ਤੱਕ ਦੀ ਹੈ ਅਤੇ P3 ਵਾਈਡ ਕਲਰ ਸਪੋਰਟ ਦੇ ਨਾਲ ਆਉਦੀ ਹੈ। ਕੈਮਰੇ ਦੀ ਗੱਲ ਕਰੀਏ, ਤਾ ਇਸ ਵਿੱਚ 12MP ਦਾ ਕੈਮਰਾ ਮਿਲਦਾ ਹੈ। ਕਨੈਕਟੀਵਿਟੀ ਲਈ Wi-Fi 7 ਅਤੇ Bluetooth 6 ਦਾ ਸਪੋਰਟ ਦਿੱਤਾ ਗਿਆ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਲੈਪਟਾਪ ਇੱਕ ਵਾਰ ਚਾਰਜ ਕਰਨ 'ਤੇ 24 ਘੰਟੇ ਤੱਕ ਵੀਡੀਓ ਪਲੇਬੈਕ ਦੇ ਸਕਦਾ ਹੈ। ਇਸ ਵਿੱਚ 100ਵਾਟ ਤੱਕ ਦੀ ਬੈਟਰੀ ਅਤੇ 140ਵਾਟ ਫਾਸਟ ਚਾਰਜਿੰਗ ਸਪੋਰਟ ਮਿਲਜਾ ਹੈ।

MacBook Pro 2026 ਦੀ ਕੀਮਤ

14 ਇੰਚ ਵਾਲੇ MacBook Pro 2026 ਦੀ ਕੀਮਤ 2.49 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ, ਜਿਸ ਵਿੱਚ M5 Pro ਚਿਪ, 24GB ਰੈਮ ਅਤੇ 1TB ਸਟੋਰੇਜ ਦਿੱਤੀ ਗਈ ਹੈ ਜਦਕਿ M5 Max ਦੀ ਕੀਮਤ 3.99 ਲੱਖ ਰੁਪਏ ਰੱਖੀ ਗਈ ਹੈ।

16 ਇੰਚ ਵਾਲੇ ਮਾਡਲ ਦੀ ਕੀਮਤ 2.99 ਲੱਖ ਰੁਪਏ ਤੋਂ ਸ਼ੁਰੂ ਹੋ ਕੇ 4.29 ਲੱਖ ਰੁਪਏ ਤੱਕ ਜਾਂਦੀ ਹੈ। ਯੂਜ਼ਰਸ ਆਪਣੀ ਲੋੜ ਦੇ ਹਿਸਾਬ ਨਾਲ ਰੈਮ ਅਤੇ ਸਟੋਰੇਜ ਨੂੰ 64GB ਅਤੇ 4TB ਤੱਕ ਵਧਾ ਸਕਦੇ ਹਨ। ਇਸ ਲੈਪਟਾਪ ਨੂੰ ਸਪੇਸ ਬਲੈਕ ਅਤੇ ਸਿਲਵਰ ਕਲਰ ਆਪਸ਼ਨਾਂ ਵਿੱਚ ਲਾਂਚ ਕੀਤਾ ਗਿਆ ਹੈ। MacBook Pro 2026 ਦੀ ਪ੍ਰੀ-ਬੁੱਕਿੰਗ ਵੀ ਅੱਜ ਸ਼ੁਰੂ ਹੋ ਚੁੱਕੀ ਹੈ ਅਤੇ ਵਿਕਰੀ 11 ਮਾਰਚ ਨੂੰ ਹੋਵੇਗੀ।

ਇਹ ਵੀ ਪੜ੍ਹੋ:-