Apple ਨੇ ਆਪਣੇ ਅਗਲੇ ਆਉਣ ਵਾਲੇ ਇਵੈਂਟ ਦਾ ਕੀਤਾ ਐਲਾਨ, ਜਾਣੋ ਕੀ ਹੋਵੇਗਾ ਖਾਸ?
ਐਪਲ ਦਾ ਇਵੈਂਟ 9 ਸਤੰਬਰ ਨੂੰ ਹੋਣ ਜਾ ਰਿਹਾ ਹੈ, ਜਿਸ ਵਿੱਚ ਕੰਪਨੀ ਕਈ ਡਿਵਾਈਸਾਂ ਲਾਂਚ ਕਰ ਸਕਦੀ ਹੈ।

Published : August 27, 2026 at 12:46 PM IST
ਹੈਦਰਾਬਾਦ: ਐਪਲ 9 ਸਤੰਬਰ ਨੂੰ ਆਪਣਾ ਲਾਂਚ ਇਵੈਂਟ ਆਯੋਜਿਤ ਕਰਨ ਲਈ ਤਿਆਰ ਹੈ। ਇਸ ਦੌਰਾਨ ਕੰਪਨੀ ਦੀ ਨਵੀਂ ਆਈਫੋਨ ਸੀਰੀਜ਼ ਅਤੇ ਪਹਿਲੀ ਫੋਲਡੇਬਲ ਡਿਵਾਈਸ ਦੇ ਐਲਾਨ ਦੀ ਉਮੀਦ ਹੈ।
ਇਹ ਇਵੈਂਟ ਕੈਲੀਫੋਰਨੀਆ ਦੇ ਕੂਪਰਟੀਨੋ ਵਿੱਚ ਐਪਲ ਪਾਰਕ ਦੇ ਸਟੀਵ ਜੌਬਸ ਥੀਏਟਰ ਵਿੱਚ ਹੋਵੇਗਾ ਅਤੇ ਸਵੇਰੇ 10 ਵਜੇ PT ਜਾਂ ਰਾਤ 10:30 ਵਜੇ ਭਾਰਤੀ ਸਮੇਂ ਅਨੁਸਾਰ ਸ਼ੁਰੂ ਹੋਵੇਗਾ। ਇਸ ਸਾਲ ਦੇ ਸੱਦੇ ਵਿੱਚ 'Surprise and Shine' ਟੈਗਲਾਈਨ ਹੈ, ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਇਹ ਆਈਫੋਨ ਦੇ ਨਵੇਂ ਫਾਰਮ ਫੈਕਟਰ ਵੱਲ ਇਸ਼ਾਰਾ ਕਰ ਰਹੀ ਹੈ। ਹਰ ਸਾਲ ਦੀ ਤਰ੍ਹਾਂ ਐਪਲ ਆਪਣੀ ਵੈੱਬਸਾਈਟ, ਐਪਲ ਟੀਵੀ ਐਪ ਅਤੇ ਅਧਿਕਾਰਿਤ ਯੂਟਿਊਬ ਚੈਨਲ 'ਤੇ ਇਵੈਂਟ ਨੂੰ ਲਾਈਵਸਟ੍ਰੀਮ ਕਰੇਗਾ।
ਇਹ ਲਾਂਚ ਐਪਲ ਦੇ ਆਉਣ ਵਾਲੇ ਸੀਈਓ ਜੌਨ ਟਰਨਸ ਦਾ ਪਹਿਲਾਂ ਵੱਡਾ ਇਵੈਂਟ ਹੋਵੇਗਾ, ਜੋ 1 ਸਤੰਬਰ 2026 ਨੂੰ ਟਿਮ ਕੁੱਕ ਤੋਂ ਆਪਣੀ ਜ਼ਿੰਮੇਵਾਰੀ ਸੰਭਾਲਣਗੇ ਜਦਕਿ ਮੌਜ਼ੂਦਾਂ ਸੀਈਓ ਟਿਮ ਕੁੱਕ ਐਪਲ ਵਿੱਚ ਕਾਰਜਕਾਰੀ ਚੇਅਰਮੈਨ ਦੀ ਭੂਮਿਕਾ ਸੰਭਾਲਣਗੇ।
ਆਈਫੋਨ ਬਣਾਉਣ ਵਾਲੀ ਕੰਪਨੀ ਕਈ ਸਾਲਾਂ ਤੋਂ ਮਾਲੀਆ ਵਧਾਉਣ ਲਈ ਆਪਣੀ ਸਾਫਟਵੇਅਰ ਸੁਵਿਧਾ 'ਤੇ ਧਿਆਨ ਦੇ ਰਹੀ ਹੈ, ਜਿਸ ਵਿੱਚ ਹੁਣ Apple Arcade ਅਤੇ Apple TV ਪਲੇਟਫਾਰਮ ਵੀ ਸ਼ਾਮਲ ਹੈ, ਕਿਉਂਕਿ ਟਰਨਸ ਲੰਬੇ ਸਮੇਂ ਤੋਂ ਐਪਲ ਵਿੱਚ ਹਾਰਡਵੇਅਰ ਚੀਫ ਰਹੇ ਹਨ। ਇਸ ਲਈ ਉਨ੍ਹਾਂ ਦੀ ਨਿਯੁਕਤੀ ਨੂੰ ਡਿਵਾਈਸ ਦੇ ਮਾਮਲੇ ਵਿੱਚ ਆਪਣੀ ਮੁੱਖ ਤਾਕਤ ਨੂੰ ਹੋਰ ਮਜ਼ਬੂਤ ਕਰਨ ਦੀ ਐਪਲ ਦੀ ਨਵੀਂ ਕੋਸ਼ਿਸ਼ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।
ਐਪਲ ਦੇ ਸਤੰਬਰ ਇਵੈਂਟ ਵਿੱਚ ਕੀ ਖਾਸ ਹੋ ਸਕਦਾ?
ਐਪਲ ਦੇ ਆਉਣ ਵਾਲੇ ਇਵੈਂਟ ਦੀ ਗੱਲ ਕਰੀਏ, ਤਾਂ ਇਹ ਸਾਲ ਦੂਜਿਆਂ ਤੋਂ ਅਲੱਗ ਹੋ ਸਕਦਾ ਹੈ, ਕਿਉਂਕਿ ਉਮੀਦ ਹੈ ਕਿ ਇਹ ਤਕਨੀਕੀ ਕੰਪਨੀ ਆਈਫੋਨ ਲਾਂਚ ਨੂੰ ਦੋ ਹਿੱਸਿਆਂ ਵਿੱਚ ਵੰਡੇਗੀ। ਇਸ ਵਿੱਚ ਸਾਲਾਨਾ ਫਾਲ ਇਵੈਂਟ Pro iPhone ਅਤੇ ਨਵੇਂ ਫੋਲਡੇਬਲ ਡਿਵਾਈਸਾਂ ਵਰਗੇ ਹਾਈ-ਐਂਡ ਡਿਵਾਈਸ ਲਈ ਹੋਵੇਗਾ।
ਇੱਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਆ ਰਹੀਆਂ ਕਈ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਫਾਲ ਇਵੈਂਟ ਵਿੱਚ iPhone 18 Pro, iPhone 18 Pro Max ਅਤੇ iPhone Fold, ਜਿਵੇਂ iPhone Ultra ਵੀ ਲਾਂਚ ਕੀਤੇ ਜਾਣਗੇ। Pro ਮਾਡਲ ਵਿੱਚ iPhone 17 Pro ਅਤੇ 17 Pro Max ਦੇ ਮੁਕਾਬਲੇ ਕੁਝ ਛੋਟੇ ਅਪਗ੍ਰੇਡ ਹੋਣ ਦੀ ਉਮੀਦ ਹੈ ਜਦਕਿ ਨਵਾਂ ਫੋਲਡੇਬਲ ਫੋਨ ਇਸ ਇਵੈਂਟ ਦਾ ਮੁੱਖ ਆਕਰਸ਼ਨ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਐਪਲ ਨੇ ਹਿੰਜ ਵਿੱਚ ਲਿਕਵਿਡ ਮੈਟਲ ਦਾ ਇਸਤੇਮਾਲ ਕਰਕੇ ਇਨ-ਸੇਲ ਟਚ ਪੈਨਲ ਲਗਾ ਕੇ ਅਤੇ ਪ੍ਰੈਸ਼ਰ ਡਿਸਪਰਸਿੰਗ ਮੈਟਲ ਪਲੇਟ ਦਾ ਇਸਤੇਮਾਲ ਕਰਕੇ ਫੋਲਡਿੰਗ ਕ੍ਰੀਜ਼ ਨੂੰ ਲਗਭਗ ਖਤਮ ਕਰਨ ਵਿੱਚ ਸਫਲਤਾ ਹਾਸਿਲ ਕਰ ਲਈ ਹੈ। ਇਸ ਫੋਲਡੇਬਲ ਡਿਵਾਈਸ ਵਿੱਚ 2nm A20 Pro ਪ੍ਰੋਸੈਸਰ ਅਤੇ ਐਪਲ ਦਾ ਆਪਣਾ C2 ਮਾਡੇਮ ਹੋ ਸਕਦਾ ਹੈ। iPhone Pro ਮਾਡਲ ਵਿੱਚ ਵੀ ਇਹੀ ਚਿਪਸੈੱਟ ਹੋਣ ਦੀ ਉਮੀਦ ਹੈ।
Counting down with everyone! https://t.co/FhRumftT4S
— Tim Cook (@tim_cook) August 26, 2026
ਐਪਲ ਨੂੰ ਆਪਣੇ ਫੋਲਡੇਬਲ ਆਈਫੋਨ ਦੇ ਪ੍ਰਦਰਸ਼ਨ ਨੂੰ ਲੈ ਕੇ ਉਮੀਦ ਹੈ। ਖਬਰ ਹੈ ਕਿ ਇਸ ਤਕਨੀਕੀ ਕੰਪਨੀ ਨੇ ਇਸ ਡਿਵਾਈਸ ਦਾ ਪ੍ਰੋਡਕਸ਼ਨ ਵਧਾਇਆ ਹੈ ਜਦਕਿ ਹੋਰ ਕੰਪਨੀਆਂ ਆਪਣੇ ਡਿਵਾਈਸ ਦੇ ਪ੍ਰੋਡਕਸ਼ਨ ਨਿਸ਼ਾਨੇ ਘੱਟ ਕਰ ਰਹੀਆਂ ਹਨ। ਬੁੱਕ-ਸਟਾਈਲ ਵਾਲੇ ਆਈਫੋਨ ਦਾ ਸ਼ੁਰੂਆਤੀ ਪ੍ਰੋਡਕਸ਼ਨ 70-80 ਲੱਖ ਯੂਨਿਟ ਦਾ ਹੋਣਾ ਸੀ ਪਰ ਖਬਰ ਹੈ ਕਿ ਐਪਲ ਨੇ ਇਸ ਗਿਣਤੀ ਵਿੱਚ ਬਦਲਾਅ ਕੀਤਾ ਹੈ ਅਤੇ ਆਪਣੇ ਸਪਲਾਈਰਾਂ ਤੋਂ 2026 ਵਿੱਚ ਲਗਭਗ 1 ਕਰੋੜ ਯੂਨਿਟ ਬਣਾਉਣ ਨੂੰ ਕਿਹਾ ਹੈ ਫਿਰ ਵੀ ਸਪਲਾਈ ਚੇਨ ਨਾਲ ਜੁੜੀਆਂ ਸਮੱਸਿਆਵਾਂ ਕਰਕੇ ਆਈਫੋਨ ਫੋਲਡ ਨੂੰ ਅਮਰੀਕਾ ਦੇ ਬਾਹਰ ਆਉਣ ਵਿੱਚ ਕਈ ਮਹੀਨੇ ਲੱਗ ਸਕਦੇ ਹਨ।
ਮੰਨਿਆ ਜਾ ਰਿਹਾ ਹੈ ਕਿ ਸਟੈਂਡਰਡ iPhone 18 ਨੂੰ ਅਗਲੇ ਸਾਲ ਲਾਂਚ ਵਿੰਡੋ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਇਸ ਮਾਡਲ ਨੂੰ ਸੈਕੰਡ ਜਨਰੇਸ਼ਨ iPhone Air ਅਤੇ ਐਂਟਰੀ ਲੈਵਲ iPhone 18e ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ:-
- Facebook-Instagram ਕਰਕੇ ਖਰਾਬ ਹੋ ਰਿਹਾ ਬੱਚਿਆਂ ਦਾ ਦਿਮਾਗ, META 'ਤੇ ਲੱਗਾ ਲੱਖਾਂ-ਕਰੋੜਾਂ ਦਾ ਜੁਰਮਾਨਾ
- Explainer: ਇਲੈਕਟ੍ਰਿਕ ਕਾਰਾਂ 'ਤੇ ਸਰਕਾਰ ਦੇ ਰਹੀ ਸਬਸਿਡੀ, ਫਿਰ ਵੀ ਕੰਪਨੀਆਂ ਕਿਉਂ ਬਣਾ ਰਹੀਆਂ ਨੇ ਹਾਈਬ੍ਰਿਡ ਕਾਰਾਂ?
- ETV Bharat ਨਿਊਜ਼ ਸਟ੍ਰੀਮਿੰਗ ਐਪ ਨਾਲ ਲਾਂਚ ਹੋਈ MG Hector Tomahawk, ਇਲੈਕਟ੍ਰਿਕ ਅਤੇ ਪਲੱਗ-ਇਨ ਹਾਈਬ੍ਰਿਡ ਮਾਡਲਾਂ ਵਿੱਚ ਐਂਟਰੀ

