ETV Bharat / technology

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਪੁਲਾੜ ਯਾਤਰੀ ਹੋਇਆ ਬਿਮਾਰ, ਸਮੇਂ ਤੋਂ ਪਹਿਲਾ ਕਰਨੀ ਪਈ ਧਰਤੀ 'ਤੇ ਵਾਪਸੀ

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਇੱਕ ਪੁਲਾੜ ਯਾਤਰੀ ਬਿਮਾਰ ਹੋ ਗਿਆ।

NASA ASTRONAUTS
NASA ASTRONAUTS (NASA)
author img

By ETV Bharat Tech Team

Published : January 9, 2026 at 11:41 AM IST

1 Min Read
Choose ETV Bharat

ਹੈਦਰਾਬਾਦ: ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਇੱਕ ਮੈਡੀਕਲ ਐਮਰਜੈਂਸੀ ਪੈਦਾ ਹੋ ਗਈ ਹੈ। ਇੱਕ ਪੁਲਾੜ ਯਾਤਰੀ ਨੂੰ ਸਿਹਤ ਸਮੱਸਿਆਵਾਂ ਹੋ ਗਈਆਂ ਹਨ, ਜਿਸ ਕਰਕੇ ਇਸ ਮਿਸ਼ਨ ਨੂੰ ਵਿਚਕਾਰ ਹੀ ਰੋਕਣਾ ਪਿਆ। ਇਸ ਦੇ ਨਾਲ ਹੀ, ਨਾਸਾ ਨੇ ਐਲਾਨ ਕੀਤਾ ਕਿ ਉਹ ਆਪਣੇ ਮਿਸ਼ਨ ਨੂੰ ਨਿਰਧਾਰਤ ਸਮੇਂ ਤੋਂ ਇੱਕ ਮਹੀਨਾ ਪਹਿਲਾਂ ਖਤਮ ਕਰ ਰਹੇ ਹਨ ਅਤੇ ਚਾਰੇ ਪੁਲਾੜ ਯਾਤਰੀਆਂ ਨੂੰ ਧਰਤੀ 'ਤੇ ਵਾਪਸ ਲਿਆ ਰਹੇ ਹਨ। ਜ਼ਿਕਰਯੋਗ ਹੈ ਕਿ ਪੁਲਾੜ ਸਟੇਸ਼ਨ ਦੇ 25 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਮਿਸ਼ਨ ਨੂੰ ਇਸ ਤਰ੍ਹਾਂ ਰੋਕਿਆ ਗਿਆ।

ਬਿਮਾਰ ਪੁਲਾੜ ਯਾਤਰੀ ਬਾਰੇ

ਡਾਕਟਰੀ ਗੁਪਤਤਾ ਦੇ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਨਾਸਾ ਨੇ ਇਸ ਮਾਮਲੇ 'ਤੇ ਵਾਧੂ ਵੇਰਵੇ ਜਿਵੇਂ ਕਿ ਬਿਮਾਰ ਹੋਏ ਪੁਲਾੜ ਯਾਤਰੀ ਦਾ ਨਾਮ, ਡਾਕਟਰੀ ਸਥਿਤੀ ਜਾਂ ਉਸਦੀ ਗੰਭੀਰਤਾ ਆਦਿ ਬਾਰੇ ਨਹੀਂ ਦੱਸਿਆ ਹੈ। ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਕਿ ਪੁਲਾੜ ਯਾਤਰੀ ਦੀ ਹਾਲਤ ਇਸ ਵੇਲੇ ਸਥਿਰ ਹੈ। ਨਾਸਾ ਦੇ ਪ੍ਰਸ਼ਾਸਕ ਜੇਰੇਡ ਇਸਾਕਮੈਨ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਖੁਲਾਸਾ ਕੀਤਾ ਕਿ ਪੁਲਾੜ ਯਾਤਰੀ ਅਗਲੇ ਕੁਝ ਦਿਨਾਂ ਵਿੱਚ ਘਰ ਵਾਪਸ ਆ ਜਾਣਗੇ। ਹਾਲਾਂਕਿ, ਏਜੰਸੀ ਨੇ ਅਜੇ ਤੱਕ ਅਨਡੌਕਿੰਗ ਜਾਂ ਲੈਂਡਿੰਗ ਲਈ ਕੋਈ ਖਾਸ ਸਮਾਂ ਸੀਮਾ ਦਾ ਐਲਾਨ ਨਹੀਂ ਕੀਤਾ ਹੈ।

ਇਸ ਮਿਸ਼ਨ ਵਿੱਕ ਕਿੰਨੇ ਮੈਂਬਰ ਸ਼ਾਮਲ ਸੀ?

ਦੱਸ ਦੇਈਏ ਕਿ ਇਸ ਮਿਸ਼ਨ ਵਿੱਚ ਚਾਰ ਮੈਂਬਰ ਸ਼ਾਮਲ ਸਨ। ਚਾਰ ਮੈਂਬਰਾਂ ਵਾਲੀ ਇਸ ਟੀਮ ਨੂੰ ਕਰੂ-11 ਕਿਹਾ ਜਾਂਦਾ ਹੈ। ਇਸ ਵਿੱਚ ਨਾਸਾ ਦੇ ਪੁਲਾੜ ਯਾਤਰੀ ਜ਼ੇਨਾ ਕਾਰਡਮੈਨ ਅਤੇ ਮਾਈਕ ਫਿੰਕੇ, ਜਾਪਾਨ ਦੀ Jaxa ਪੁਲਾੜ ਏਜੰਸੀ ਤੋਂ ਕਿਮੀਆ ਯੂਈ ਅਤੇ ਰੂਸੀ ਪੁਲਾੜ ਯਾਤਰੀ ਓਲੇਗ ਪਲੈਟੋਨੋਵ ਆਦਿ ਸ਼ਾਮਲ ਸੀ।

ਕਰੂ-11 ਨੂੰ ਕਦੋਂ ਲਾਂਚ ਕੀਤਾ ਗਿਆ ਸੀ?

ਕਰੂ-11 ਨੂੰ ਪਿਛਲੇ ਸਾਲ ਅਗਸਤ ਵਿੱਚ ਸਪੇਸਐਕਸ ਕਰੂ ਡਰੈਗਨ 'ਤੇ ਆਈਐਸਐਸ ਲਈ ਲਾਂਚ ਕੀਤਾ ਗਿਆ ਸੀ ਅਤੇ ਲਗਭਗ ਛੇ ਮਹੀਨਿਆਂ ਤੱਕ ਐਰਬਿਟ ਵਿੱਚ ਰਹਿਣ ਦੀ ਉਮੀਦ ਸੀ।

ਇਹ ਵੀ ਪੜ੍ਹੋ:-