ETV Bharat / technology

Airtel ਅਤੇ Google ਨੇ ਕੀਤੀ ਪਾਰਟਨਰਸ਼ਿਪ, AI ਸਪੈਮ ਫਿਲਟਰ ਅਤੇ ਵਪਾਰ ਵੈਰੀਫਿਕੇਸ਼ਨ ਤੋਂ ਵਧੇਗੀ ਸੁਰੱਖਿਆ

Airtel ਅਤੇ Google ਦੀ ਪਾਰਟਨਰਸ਼ਿਪ ਨਾਲ RCS ਮੈਸੇਜਿੰਗ ਵਿੱਚ ਏਆਈ ਆਧਾਰਿਤ ਸਪੈਮ ਫਿਲਟਰ ਅਤੇ ਵਪਾਰ ਵੈਰੀਫਿਕੇਸ਼ਨ ਤੋਂ ਸੁਰੱਖਿਆ ਵਧੇਗੀ।

AIRTEL NEWS
AIRTEL NEWS (Getty Image)
author img

By ETV Bharat Tech Team

Published : March 2, 2026 at 5:26 PM IST

2 Min Read
Choose ETV Bharat

ਹੈਦਰਾਬਾਦ: ਭਾਰਤ ਵਿੱਚ ਮੋਬਾਈਲ ਮੈਸੇਜਿੰਗ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਲਈ ਭਾਰਤੀ ਏਅਰਟਲ ਨੇ ਗੂਗਲ ਦੇ ਨਾਲ ਪਾਰਟਨਰਸ਼ਿਪ ਕੀਤੀ ਹੈ। ਇਸ ਪਾਰਟਨਰਸ਼ਿਪ ਦਾ ਉਦੇਸ਼ RCS ਮੈਸੇਜਿੰਗ ਵਿੱਚ ਸਪੈਮ ਅਤੇ ਡਿਜੀਟਲ ਧੋਖਾਧੜੀ ਨੂੰ ਰੋਕਣਾ ਹੈ। ਦੋਨੋਂ ਕੰਪਨੀਆਂ ਮਿਲ ਕੇ ਅਜਿਹਾ ਸਿਸਟਮ ਲਿਆ ਰਹੀਆਂ ਹਨ, ਜੋ ਖਾਸ ਕਰਕੇ ਐਂਡਰਾਈਡ ਯੂਜ਼ਰਸ ਨੂੰ ਸੁਰੱਖਿਅੱਤ ਮੈਸੇਜਿੰਗ ਦਾ ਬਿਹਤਰ ਅਨੁਭਵ ਦੇਵੇਗਾ।

ਇਹ ਨਵਾਂ ਫੀਚਰ ਗੂਗਲ ਮੈਸੇਜ ਐਪ ਰਾਹੀਂ ਉਪਲਬਧ ਹੋਵੇਗਾ। ਕੰਪਨੀ ਦਾ ਕਹਿਣਾ ਹੈ ਕਿ ਆਪਣੀ ਟੈਲੀਕਾਮ ਨੈੱਟਵਰਕ ਇੰਟੈਲੀਜੈਂਸ ਨੂੰ ਗੂਗਲ ਦੇ RCS ਪਲੇਟਫਾਰਮ ਦੇ ਨਾਲ ਜੋੜ ਰਹੀ ਹੈ। ਇਸ ਨਾਲ ਮੈਸੇਜ ਭੇਜਣ ਵਾਲੇ ਵਪਾਰਕ ਅਕਾਊਂਟਸ ਦੀ ਸਖ਼ਤ ਜਾਂਚ ਹੋਵੇਗੀ ਅਤੇ ਕੰਟੈਟ ਨੂੰ ਪਹਿਲਾ ਹੀ ਫਿਲਟਰ ਕੀਤਾ ਜਾ ਸਕੇਗਾ।

ਏਅਰਟਲ ਆਪਣੇ ਏਆਈ ਆਧਾਰਿਤ ਸਪੈਮ ਡਿਟੈਕਸ਼ਨ ਟੂਲਾਂ ਨੂੰ ਸਿੱਥੇ RCS ਫ੍ਰੇਮਵਰਕ ਵਿੱਚ ਸ਼ਾਮਲ ਕਰ ਰਹੀ ਹੈ। ਇਸਦਾ ਫਾਇਦਾ ਇਹ ਹੋਵੇਗਾ ਕਿ ਕਿਸੇ ਵੀ ਵਪਾਰ ਮੈਸੇਜ ਨੂੰ ਰਿਅਲ ਟਾਈਮ ਵਿੱਚ ਪਰਖਿਆਂ ਜਾ ਸਕੇਗਾ। ਜੇਕਰ ਕੋਈ ਸ਼ੱਕੀ ਲਿੰਕ, ਫਰਜ਼ੀ ਆਫ਼ਰ ਜਾਂ ਧੋਖਾਧੜੀ ਨਾਲ ਜੁੜਿਆ ਸੰਦੇਸ਼ ਹੋਵੇਗਾ, ਤਾਂ ਸਿਸਟਮ ਉਸਨੂੰ ਬਲੌਕ ਜਾਂ ਫਿਲਟਰ ਕਰ ਦੇਵੇਗਾ। ਇਸਦੇ ਨਾਲ ਹੀ, ਅਸਲੀ ਵਪਾਰ ਸੈਂਡਰ ਦੀ ਪਹਿਚਾਣ ਵੀ ਟੈਲੀਕਾਮ ਪੱਧਰ 'ਤੇ ਵੈਰੀਫਾਈ ਕੀਤੀ ਜਾਵੇਗੀ, ਜਿਸ ਨਾਲ ਯੂਜ਼ਰਸ ਨੂੰ ਭਰੋਸੇਮੰਦ ਮੈਸੇਜ ਮਿਲੇ।

RCS ਦੇ ਮਿਲਣਗੇ ਸਾਰੇ ਫੀਚਰਸ

ਕੰਪਨੀਆਂ ਨੇ ਸਾਫ਼ ਕੀਤਾ ਕਿ ਯੂਜ਼ਰਸ ਨੂੰ RCS ਦੇ ਸਾਰੇ ਮਸ਼ਹੂਰ ਫੀਚਰਸ ਵੀ ਮਿਲਦੇ ਰਹਿਣਗੇ। ਜਿਵੇਂ ਹਾਈ Resolution Photo ਅਤੇ ਵੀਡੀਓ ਸ਼ੇਅਰ ਕਰਨਾ, ਟਾਈਪਿੰਗ ਇੰਡੀਕੇਟਰ ਦੇਖਣਾ, ਰੀਡ ਰਿਸੀਟ ਅਤੇ ਮੈਸੇਜ ਰਿਏਕਸ਼ਨ। ਫਰਕ ਸਿਰਫ਼ ਇੰਨਾ ਹੋਵੇਗਾ ਕਿ ਹੁਣ ਇਨ੍ਹਾਂ ਸਾਰਿਆਂ ਨਾਲ ਇੱਕ ਸੁਰੱਖਿਆ ਪਰਤ ਵੀ ਜੁੜ ਜਾਵੇਗੀ।

ਏਅਰਟਲ ਅਨੁਸਾਰ, ਪਿਛਲੇ 18 ਮਹੀਨਿਆਂ ਵਿੱਚ ਉਸਦੇ ਏਆਈ ਸਿਸਟਮ ਨੇ 71 ਅਰਬ ਤੋਂ ਜ਼ਿਆਦਾ ਸਪੈਮ ਕਾਲਾਂ ਅਤੇ 2.9 ਅਰਬ ਸਪੈਮ SMS ਨੂੰ ਬਲੌਕ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਨ੍ਹਾਂ ਕਦਮਾਂ ਨਾਲ ਉਸਦੇ ਨੈੱਟਵਰਕ 'ਤੇ ਰਿਪੋਰਟ ਹੋਣ ਵਾਲੇ ਵਿੱਤੀ ਨੁਕਸਾਨ ਵਿੱਚ ਕਰੀਬ 68.7 ਫੀਸਦੀ ਦੀ ਕਮੀ ਆਈ ਹੈ। ਹਾਲਾਂਕਿ, ਕੁਝ ਓਵਰ ਦ ਟਾਪ ਮੈਸੇਜਿੰਗ ਪਲੇਟਫਾਰਮ ਅਜੇ ਵੀ ਟੈਲੀਕਾਮ ਗ੍ਰੇਡ ਸੁਰੱਖਿਆ ਮਿਆਰ ਦੀ ਪਾਲਣਾ ਨਹੀਂ ਕਰਦੇ, ਜਿਸ ਨਾਲ ਖਤਰਾ ਬਣਿਆ ਰਹਿੰਦਾ ਹੈ।

ਨਵੀਂ RCS ਆਧਾਰਿਤ ਵਿਵਸਥਾ ਵਿੱਚ ਕਈ ਪੱਧਰ ਦੀ ਸੁਰੱਖਿਆ ਹੋਵੇਗੀ। ਇਸ ਵਿੱਚ ਵਪਾਰ ਸੈਂਡਰਾਂ ਦੀ ਟੈਲੀਕਾਮ ਆਧਾਰਿਤ ਵੈਰੀਫਿਕੇਸ਼ਨ, DND ਨਿਯਮਾਂ ਦੀ ਪਾਲਣਾ, ਪ੍ਰਮੋਸ਼ਨਲ ਅਤੇ ਟ੍ਰਾਂਜੈਕਸ਼ਨਲ ਮੈਸੇਜ ਦੀ ਅਲੱਗ ਪਹਿਚਾਣ ਅਤੇ ਖਤਰਨਾਕ ਲਿੰਕ ਦੀ ਮਲਟੀ ਲੇਅਰ ਜਾਂਚ ਸ਼ਾਮਲ ਹੈ।

ਜੇਕਰ ਕੋਈ ਸੈਂਡਰ ਏਅਰਟਲ ਜਾਂ ਗੂਗਲ ਦੇ ਏਆਈ ਸਿਸਟਮ ਵਿੱਚ ਸੱਕੀ ਪਾਇਆ ਜਾਂਦਾ ਹੈ, ਤਾਂ ਉਸਦੇ ਮੈਸੇਜ ਸੀਮਿਤ ਜਾਂ ਬਲੌਕ ਕੀਤੇ ਜਾ ਸਕਦੇ ਹਨ। ਦੋਨੋ ਕੰਪਨੀਆਂ ਦਾ ਕਹਿਣਾ ਹੈ ਕਿ ਇਹ ਪਾਰਟਨਰਸ਼ਿਪ ਦਿਖਾਉਦੀ ਹੈ ਕਿ ਟੈਲੀਕਾਮ ਆਪਰੇਟਰ ਅਤੇ ਤਕਨੀਕੀ ਪਲੇਟਫਾਰਮ ਮਿਲ ਕੇ ਭਾਰਤ ਦੇ ਡਿਜੀਟਲ ਮੈਸੇਜਿੰਗ ਇਕੋਸਿਸਟਮ ਨੂੰ ਜ਼ਿਆਦਾ ਸੁਰੱਖਿਅਤ ਅਤੇ ਜਵਾਬਦੇਹ ਬਣਾ ਸਕਦੇ ਹਨ।

ਇਹ ਵੀ ਪੜ੍ਹੋ:-