AI Impact Summit 2026 ਵਿੱਚ Adobe ਦਾ ਵੱਡਾ ਐਲਾਨ, ਵਿਦਿਆਰਥੀਆਂ ਨੂੰ ਫ੍ਰੀ ਮਿਲਣਗੇ ਕਈ ਟੂਲ!
Adobe ਨੇ AI Impact Summit 2026 ਵਿੱਚ ਭਾਰਤ ਦੇ ਵਿਦਿਆਰਥੀਆਂ ਲਈ ਆਪਣੇ ਏਆਈ ਕ੍ਰਿਏਟਿਵ ਐਪਾਂ ਫ੍ਰੀ ਦੇਣ ਦਾ ਐਲਾਨ ਕੀਤਾ।

Published : February 20, 2026 at 5:16 PM IST
ਹੈਦਰਾਬਾਦ: ਨਵੀਂ ਦਿੱਲੀ ਵਿੱਚ ਆਯੋਜਿਤ ਕੀਤੇ ਜਾ ਰਹੇ AI Impact Summit 2026 ਦੌਰਾਨ Adobe ਨੇ ਵੱਡਾ ਐਲਾਨ ਕੀਤਾ। Adobe ਨੇ ਭਾਰਤ ਦੇ ਵਿਦਿਆਰਥੀਆਂ ਲਈ ਪੜ੍ਹਾਈ ਅਤੇ ਕ੍ਰਿਏਟਿਵ ਹੁੰਨਰ ਨੂੰ ਆਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ Adobe ਨੇ ਮਾਨਤਾ ਪ੍ਰਾਪਤ ਉੱਚ ਸਿੱਖਿਆ ਸੰਸਥਾ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਆਪਣੇ ਕਈ ਏਆਈ ਪ੍ਰੋਡਕਟੀਵਿਟੀ ਅਤੇ ਕ੍ਰਿਏਟਿਵ ਐਪਾਂ ਫ੍ਰੀ ਦੇਣ ਦਾ ਐਲਾਨ ਕੀਤਾ।
ਹੁਣ ਤੱਕ ਭਾਰਤ ਦੇ ਵਿਦਿਆਰਥੀਆਂ ਨੂੰ Adobe ਦੇ ਟੂਲ ਸਬਸਕ੍ਰਿਪਸ਼ਨ ਮਾਡਲ 'ਤੇ ਮਿਲਦੇ ਸੀ ਪਰ ਨਵੇਂ ਪਲਾਨ ਦੇ ਤਹਿਤ ਯੋਗ ਵਿਦਿਆਰਥੀਆਂ ਨੂੰ Photoshop, Acrobat ਅਤੇ Firefly ਵਰਗੇ ਏਆਈ ਪਾਵਰਡ ਐਪਾਂ ਦਾ ਫ੍ਰੀ ਐਕਸੇਸ ਮਿਲੇਗਾ। Adobe ਨੇ ਇਸਨੂੰ ਭਾਰਤ ਵਿੱਚ ਏਆਈ ਆਧਾਰਿਤ ਕ੍ਰਿਏਟੀਵਿਟੀ ਅਤੇ ਪ੍ਰੋਡਕਟੀਵਿਟੀ ਨੂੰ ਤੇਜ਼ ਕਰਨ ਲਈ ਰਣਨੀਤਕ ਨਿਵੇਸ਼ ਦੱਸਿਆ ਹੈ। Adobe ਨੇ ਇਹ ਵੀ ਸਾਫ਼ ਕੀਤਾ ਕਿ ਸਿਰਫ਼ ਸਾਫ਼ਟਵੇਅਰ ਹੀ ਨਹੀਂ ਸਗੋ ਵਿਦਿਆਰਥੀਆਂ ਨੂੰ ਇਨ੍ਹਾਂ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਨਾ ਸਿਖਾਉਣ ਲਈ ਇੱਕ ਢਾਂਚਾਗਤ ਪਾਠਕ੍ਰਮ ਵੀ ਦਿੱਤਾ ਜਾਵੇਗਾ।
15,000 ਸਕੂਲਾਂ ਦੇ ਵਿਦਿਆਰਥੀਆਂ ਤੱਕ ਪਹੁੰਚੇਗੀ ਸੁਵਿਧਾ
ਕੰਪਨੀ ਦਾ ਕਹਿਣਾ ਹੈ ਕਿ ਇਹ ਏਆਈ ਫਰਸਟ ਪਹਿਲਾ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਨੌਕਰੀਆਂ ਲਈ ਤਿਆਰ ਕਰੇਗੀ। ਇਹ ਸੁਵਿਧਾ ਦੇਸ਼ ਦੇ 15,000 ਸਕੂਲਾਂ ਅਤੇ 500 ਕਾਲਜ ਦੇ ਵਿਦਿਆਰਥੀਆਂ ਤੱਕ ਪਹੁੰਚੇਗੀ, ਜਿੱਥੇ ਕੰਟੈਟ ਕ੍ਰਿਏਟਰ ਲੈਬਾਂ ਬਣਾਈਆਂ ਜਾਣਗੀਆਂ। ਇਹ ਪਹਿਲ ਯੂਨੀਅਨ ਬਜਟ 2026 ਵਿੱਚ ਐਲਾਨੀ ਉਸ ਯੋਜਨਾ ਦਾ ਹਿੱਸਾ ਹੈ, ਜਿਸਦਾ ਉਦੇਸ਼ 2030 ਤੱਕ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ ਅਤੇ AVGC ਸੈਕਟਰ ਵਿੱਚ 20 ਲੱਖ ਨੌਕਰੀਆਂ ਪੈਂਦਾ ਕਰਨਾ ਹੈ।
ਇਸਦੇ ਨਾਲ ਹੀ, Adobe ਨੇ NASSCOM FutureSkills Prime ਦੇ ਨਾਲ ਪਾਰਟਨਰਸ਼ਿਪ ਦਾ ਵੀ ਐਲਾਨ ਕੀਤਾ। ਇਸ ਪਾਰਟਨਰਸ਼ਿਪ ਦੇ ਤਹਿਤ ਵਿਦਿਆਰਥੀਆਂ ਨੂੰ ਏਆਈ ਨਾਲ ਜੁੜੇ ਸੋਰਸ ਅਤੇ ਸਰਟੀਫਿਕੇਸ਼ਨ ਦਿੱਤੇ ਜਾਣਗੇ। Adobe ਅਨੁਸਾਰ, ਇਹ ਉਸਦਾ Adobe Digital Academy ਪ੍ਰੋਗਰਾਮ ਦਾ ਵਿਸਤਾਰ ਹੈ, ਜਿਸਦਾ ਉਦੇਸ਼ ਨੌਜਵਾਨਾਂ ਨੂੰ ਇੰਡਸਟਰੀ-ਰੇਡੀ ਹੁੰਨਰ ਦੇਣਾ ਹੈ। ਫਿਲਹਾਲ, ਭਾਰਤ ਵਿੱਚ Adobe ਦਾ ਵਿਦਿਆਰਥੀ ਸਬਸਕ੍ਰਿਪਸ਼ਨ ਪਲਾਨ ਪਹਿਲੇ ਮਹੀਨੇ 400 ਅਤੇ ਉਸ ਤੋਂ ਬਾਅਦ 2,714 ਪ੍ਰਤੀ ਮਹੀਨਾ ਹੈ। ਇਸ ਪੈਕੇਜ ਵਿੱਚ ਵਿਦਿਆਰਥੀਆਂ ਨੂੰ Photoshop, Illustrator, Premiere Pro, Acrobat Pro, Firefly, After Effects, InDesign, Lightroom, Adobe Express ਸਮੇਤ ਕਈ ਪ੍ਰੋਫੈਸ਼ਨਲ ਟੂਲਾਂ ਨੂੰ ਇਸਤੇਮਾਲ ਕਰਨ ਦਾ ਮੌਕਾ ਮਿਲਦਾ ਹੈ।
India AI Summit 2026 ਵਿੱਚ ਕੀਤੇ ਗਏ ਇਸ ਨਵੇਂ ਐਲਾਨ ਤੋਂ ਬਾਅਦ ਵਿਦਿਆਰਥੀਆਂ ਨੂੰ ਬਿਨ੍ਹਾਂ ਕਿਸੇ ਵਾਧੂ ਖਰਚ ਦੇ ਇਨ੍ਹਾਂ ਟੂਲਾਂ ਨੂੰ ਇਸਤੇਮਾਲ ਕਰਨ ਦਾ ਮੌਕਾ ਮਿਲ ਜਾਵੇਗਾ। ਜੇਕਰ ਉਹ ਇਨ੍ਹਾਂ ਟੂਲਾਂ ਦਾ ਇਸਤੇਮਾਲ ਕਰਨਾ ਨਹੀਂ ਜਾਣਦੇ, ਤਾਂ ਉਨ੍ਹਾਂ ਨੂੰ ਸਿੱਖਣ ਦਾ ਵੀ ਮੌਕਾ ਮਿਲੇਗਾ। ਕੁੱਲ ਮਿਲਾ ਕੇ, Adobe ਦੀ ਪਹਿਲ ਉਨ੍ਹਾਂ ਵਿਦਿਆਰਥੀਆਂ ਲਈ ਵਧੀਆ ਸਾਬਿਤ ਹੋ ਸਕਦੀ ਹੈ, ਜੋ ਡਿਜ਼ਾਈਨ, ਵੀਡੀਓ, ਕੰਟੈਟ ਕ੍ਰਿਏਸ਼ਨ ਅਤੇ ਡਿਜੀਟਲ ਹੁੰਨਰ ਦੇ ਖੇਤਰ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹਨ। ਇਸ ਨਾਲ ਨਾ ਸਿਰਫ਼ ਵਿਦਿਆਰਥੀਆਂ ਦੀ ਪੜ੍ਹਾਈ ਆਸਾਨ ਅਤੇ ਕ੍ਰਿਏਟਿਵ ਹੋਵੇਗੀ ਸਗੋਂ ਉਨ੍ਹਾਂ ਨੂੰ ਰੁਜ਼ਗਾਰ ਦੇ ਕਈ ਆਪਸ਼ਨ ਵੀ ਮਿਲਣਗੇ।
ਇਹ ਵੀ ਪੜ੍ਹੋ:-

