ETV Bharat / state

ਵਿਸ਼ਵ ਸਾਈਕਲ ਦਿਵਸ: ਚਾਈਨਾ ਤੋਂ ਬਾਅਦ ਪੰਜਾਬ ਵਿੱਚ ਬਣੇ ਸਨ ਸਾਈਕਲ, ਜਾਣੋ ਕਿਵੇਂ ਹੋਈ ਸ਼ੁਰੂਆਤ

ਭਾਰਤ ਵਿੱਚ 90 ਫੀਸਦੀ ਤੋਂ ਵਧੇਰੇ ਸਾਈਕਲ ਪੰਜਾਬ ਦੇ ਲੁਧਿਆਣਾ ਵਿੱਚ ਬਣਾਏ ਜਾ ਰਹੇ ਹਨ। ਪੜ੍ਹੋ ਪੂਰੀ ਖਬਰ...

world cycle day
ਵਿਸ਼ਵ ਸਾਈਕਲ ਦਿਵਸ (ETV Bharat GFX)
author img

By ETV Bharat Punjabi Team

Published : June 3, 2026 at 3:58 PM IST

|

Updated : June 3, 2026 at 4:44 PM IST

6 Min Read
Choose ETV Bharat

ਲੁਧਿਆਣਾ: ਕਿਸੇ ਵੀ ਮੰਜ਼ਿਲ ਜਾਂ ਮੁਕਾਮ ਤੱਕ ਪਹੁੰਚਣਾ ਸੌਖਾ ਨਹੀਂ ਹੁੰਦਾ। ਇਸ ਲਈ ਸਿਰਫ਼ ਸੁਫ਼ਨੇ ਦੇਖਣੇ ਹੀ ਕਾਫ਼ੀ ਨਹੀਂ ਹਨ, ਸਗੋਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਬਿਲਕੁਲ ਸੱਚ ਹੈ ! ਜਦੋਂ ਕੋਈ ਵਿਅਕਤੀ ਇਨ੍ਹਾਂ ਪੜਾਵਾਂ ਵਿੱਚੋਂ ਲੰਘਦਾ ਹੈ, ਤਾਂ ਹੀ ਉਹ ਸਹੀ ਮਾਅਨਿਆਂ ਵਿੱਚ ਮੰਜ਼ਿਲ ਤੱਕ ਪਹੁੰਚਦਾ ਹੈ ਅਤੇ ਉੱਥੇ ਸਥਿਰ ਰਹਿ ਸਕਦਾ ਹੈ। ਉਸ ਲਈ ਜਿੱਥੇ ਜੀਅ ਤੋੜ ਮਿਹਨਤ ਕਰਨੀ ਪੈਂਦੀ ਹੈ। ਉੱਥੇ ਹੀ ਆਪਣਾ ਸਭ ਕੁੱਝ ਨਿਛਾਵਰ ਵੀ ਕਰਨਾ ਪੈਂਦਾ ਹੈ। ਇਸੇ ਮਿਹਨਤ ਅਤੇ ਜਨੂੰਨ ਸਦਕਾ ਅੱਜ ਇੱਕ ਸਾਈਕਲ ਚਲਾਉਣ ਦਾ ਸੁਫ਼ਨਾ ਦੇਖਣ ਤੋਂ ਲੈ ਕੇ ਸਾਈਕਲ ਬਣਾਉਣ ਤੱਕ ਸਫ਼ਰ ਤੈਅ ਕਰਨ ਵਾਲੇ ਓਂਕਾਰ ਸਿੰਘ ਦੀ ਬੱਲੇ-ਬੱਲੇ ਹੋਈ ਪਈ ਹੈ। ਇਸੇ ਮਿਹਨਤ ਅਤੇ ਜਨੂੰਨ ਸਦਕਾ ਅੱਜ ਇੱਕ ਸਾਈਕਲ ਚਲਾਉਣ ਦਾ ਸੁਫ਼ਨਾ ਦੇਖਣ ਤੋਂ ਲੈ ਕੇ ਸਾਈਕਲ ਬਣਾਉਣ ਤੱਕ ਸਫ਼ਰ ਤੈਅ ਕਰਨ ਵਾਲੇ ਓਂਕਾਰ ਸਿੰਘ ਸਾਈਕਲ ਉਦਯੋਗ ਦੇ ਨਾਮ ਉੱਤੇ ਮਸ਼ਹੂਰ ਹਨ।

ਪੰਜਾਬ ਦੇ ਲੁਧਿਆਣਾ ਦੇ ਵਿੱਚ ਸਲਾਨਾ ਲਗਭਗ 10 ਲੱਖ ਦੇ ਕਰੀਬ ਸਾਈਕਲ ਦਾ ਕੀਤਾ ਜਾਂਦਾ ਹੈ ਨਿਰਮਾਣ (ETV Bharat)

ਵਿਸ਼ਵ ਸਾਈਕਲ ਦਿਵਸ ਉੱਤੇ ਜਾਣੋ ਕਿਵੇਂ ਲੁਧਿਆਣਾ ਬਣਿਆ ਸਾਈਕਲ ਸਿਟੀ... ਕੌਣ ਸਨ ਪਹਿਲੇ ਸਾਈਕਲ ਪਾਰਟ ਬਣਾਉਣ ਵਾਲੇ ਕਾਮੇ ਅਤੇ ਕਿਸ ਨੇ ਪਹਿਲਾਂ ਕੀਤੀ ਸਾਈਕਲ ਬਣਾਉਣ ਦੀ ਸ਼ੁਰੂਆਤ.. ਕੀ ਹੈ ਆਉਣ ਵਾਲੇ ਸਾਲਾਂ ਵਿੱਚ ਈਵੀ ਸਾਈਕਲ ਦਾ ਭਵਿੱਖ ? ਵੇਖੋ ਇਹ ਖਾਸ ਰਿਪੋਰਟ...

ਚਾਈਨਾ ਤੋਂ ਬਾਅਦ ਸਾਈਕਲ ਬਣਾਉਣ ਵਾਲਾ ਦੂਜਾ ਮੁਲਕ ਬਣਿਆ ਭਾਰਤ

ਭਾਰਤ ਵਿੱਚ 90 ਫੀਸਦੀ ਤੋਂ ਵਧੇਰੇ ਸਾਈਕਲ ਪੰਜਾਬ ਦੇ ਲੁਧਿਆਣਾ ਦੇ ਵਿੱਚ ਬਣਾਏ ਜਾ ਰਹੇ ਹਨ। ਚਾਈਨਾ ਤੋਂ ਬਾਅਦ ਭਾਰਤ ਦੂਜਾ ਅਜਿਹਾ ਮੁਲਕ ਹੈ। ਜਿੱਥੇ ਸਭ ਤੋਂ ਜਿਆਦਾ ਸਾਈਕਲ ਬਣ ਰਹੇ ਹਨ। ਭਾਰਤ ਵਿੱਚ ਸਾਈਕਲ ਦਾ ਇਤਿਹਾਸ ਆਜ਼ਾਦੀ ਤੋਂ ਪਹਿਲਾ ਦਾ ਹੈ। 1950 ਅਤੇ 1960 ਦੇ ਦਹਾਕੇ ਵਿੱਚ ਹੀਰੋਸਾਈਕਲ ਅਤੇ ਏਵਨ ਸਾਈਕਲ ਵੱਲੋਂ ਸਾਈਕਲ ਦੇ ਕਾਰੋਬਾਰ ਵਿੱਚ ਨਵੀਂ ਕ੍ਰਾਂਤੀ ਲਿਆਂਦੀ ਅਤੇ ਇਸ ਦੀ ਸ਼ੁਰੂਆਤ ਲੁਧਿਆਣਾ ਤੋਂ ਹੋਈ। ਲੁਧਿਆਣਾ ਨੂੰ ਦੇਸ਼ ਦੀ ਸਾਈਕਲ ਰਾਜਧਾਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

world cycle day
ਤਿਆਰ ਹੋ ਰਹੀ ਸਾਈਕਲ (ETV Bharat)

ਸਾਈਕਲ ਪਾਰਟ ਦੇ ਨਾਲ ਜੁੜੀਆਂ ਸੈਕੜੇ ਐਮਐਸਐਮਈ

ਅੰਕੜਿਆਂ ਦੇ ਮੁਤਾਬਕ ਪੰਜਾਬ ਦੇ ਲੁਧਿਆਣਾ ਵਿੱਚ ਸਲਾਨਾ ਲਗਭਗ 10 ਲੱਖ ਦੇ ਕਰੀਬ ਸਾਈਕਲ ਦਾ ਨਿਰਮਾਣ ਕੀਤਾ ਜਾਂਦਾ ਹੈ। ਲੁਧਿਆਣਾ ਵਿੱਚ ਹੀ ਸਾਈਕਲ ਪਾਰਟ ਨਾਲ ਜੁੜੀਆਂ ਹੋਈਆਂ ਸੈਕੜੇ ਐਮਐਸਐਮਈ ਹਨ, ਜੋ ਸਾਈਕਲ ਦੇ ਛੋਟੇ-ਛੋਟੇ ਪਾਰਟ ਬਣਾ ਕੇ ਵੱਡੀਆਂ ਕੰਪਨੀਆਂ ਨੂੰ ਸਪਲਾਈ ਕਰ ਰਹੇ ਹਨ। ਲੁਧਿਆਣਾ ਵਿੱਚ ਹੀਰੋਸਾਈਕਲ ਅਤੇ ਏਵਨ ਸਾਈਕਲ ਸਭ ਤੋਂ ਪੁਰਾਣੀਆਂ ਕੰਪਨੀਆਂ ਹਨ। ਏਵਨ ਸਾਈਕਲ ਵੱਲੋਂ 1948 ਦੇ ਵਿੱਚ ਸਾਈਕਲ ਦੀ ਸੀਟ ਅਤੇ ਬ੍ਰੇਕ ਬਣਾਉਣ ਸਬੰਧੀ ਆਪਣੀ ਪਹਿਲੀ ਇਕਾਈ ਲਗਾਈ ਗਈ ਸੀ। ਪਹਿਲਾਂ ਐਟਲਸ ਸਾਈਕਲ ਨੂੰ ਇਹ ਸਪਲਾਈ ਹੁੰਦੀ ਸੀ। ਪਰ ਹੌਲੀ-ਹੌਲੀ ਖੁਦ ਸਾਈਕਲ ਬਣਾਉਣ ਦੀ ਯਾਤਰਾ 'ਤੇ ਨਿਕਲੀਆਂ ਹੀਰੋ ਸਾਈਕਲ ਅਤੇ ਏਵਨ ਵਰਗੀਆਂ ਕੰਪਨੀਆਂ ਵੱਲੋਂ ਅੱਜ ਵਿਸ਼ਵ ਭਰ ਦੇ ਵਿੱਚ ਪ੍ਰਸਿੱਧੀ ਹਾਸਿਲ ਕੀਤੀ ਗਈ ਹੈ।

ਲੁਧਿਆਣਾ ਨਾਲ ਜੁੜਿਆ ਸਾਈਕਲ ਕਾਰੋਬਾਰ

ਆਜ਼ਾਦੀ ਤੋਂ ਪਹਿਲਾਂ ਸ਼ੁਰੂ ਹੋਇਆ ਲੁਧਿਆਣਾ ਵਿੱਚ ਸਾਈਕਲ ਕਾਰੋਬਾਰ ਨਾਲ 5000 ਦੇ ਕਰੀਬ ਇਕਾਈਆਂ ਜੁੜੀਆਂ ਹੋਈਆਂ ਹਨ। ਅੱਜ ਲੁਧਿਆਣਾ ਵਿੱਚ ਸਲਾਨਾ ਇਕੱ ਕਰੋੜ ਦੇ ਕਰੀਬ ਸਾਈਕਲ ਦਾ ਨਿਰਮਾਣ ਹੋ ਰਿਹਾ ਹੈ। ਯੂਨਾਈਟਡ ਸਾਈਕਲ ਮੈਨਫੈਕਚਰ ਪਾਰਟ ਐਸੋਸੀਏਸ਼ਨ ਏਸ਼ੀਆ ਦੀ ਸਭ ਤੋਂ ਵੱਡੀ ਸਾਈਕਲ ਪਾਰਟ ਐਸੋਸੀਏਸ਼ਨ ਹਨ। ਜਿਸ ਦੇ ਸਭ ਤੋਂ ਜਿਆਦਾ ਮੈਂਬਰ ਹਨ। ਸ਼ੁਰੂਆਤ ਵਿੱਚ ਹਰਕੁਲੀਜ਼ ਸਾਈਕਲ, ਰੈਲੇ ਸਾਈਕਲ, ਹਿੰਦ ਸਾਈਕਲ, ਐਟਲਸ ਸਾਈਕਲ ਨੂੰ ਲਾਈਸੈਂਸ ਮਿਲੇ। ਏਵਨ ਵੱਲੋਂ 1952 ਦੇ ਵਿੱਚ ਸਾਈਕਲ ਬਣਾਉਣ ਦਾ ਪਹਿਲਾ ਪਲਾਟ ਸ਼ੁਰੂ ਕੀਤਾ ਗਿਆ। ਜਿਸ ਦੇ ਬਾਅਦ 1955 ਦੇ ਵਿੱਚ ਹੀਰੋਸਾਈਕਲ ਵੱਲੋਂ ਵੀ ਇਸ ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਤੋਂ ਬਾਅਦ ਕੁਝ ਹੋਰ ਵੀ ਨਵੇਂ ਪਲਾਂਟ ਲੱਗਣੇ ਸ਼ੁਰੂ ਹੋਏ ਜਿਨਾਂ ਦੇ ਵਿੱਚ ਸੁਪਰ ਸਾਈਕਲ ਲੱਕੀ ਸਟਾਰ ਸਨ ਫਲਾਵਰ ਡੀਐਮਸੀ ਆਰ ਐਮ ਸਾਈਕਲ ਆਦਿ ਸ਼ਾਮਿਲ ਸੀ।

world cycle day
ਯੂਨਾਈਟਡ ਸਾਈਕਲ ਪਾਰਟਸ ਮੈਨਫੈਕਚਰ ਐਸੋਸੀਏਸ਼ਨ (ETV Bharat)



ਏਵਨ ਸਾਈਕਲ

ਏਵਨ ਸਾਈਕਲ ਦੇ ਐਮਡੀ ਪਦਮ ਸ਼੍ਰੀ ਓਂਕਾਰ ਸਿੰਘ ਪਾਹਵਾ ਨੇ ਦੱਸਿਆ ਕਿ "1950 ਦੇ ਦਹਾਕੇ ਦੇ ਵਿੱਚ ਸੀ ਭਾਰਤ ਵਿੱਚ ਜਦੋਂ ਸਾਈਕਲ ਦੀ ਸ਼ੁਰੂਆਤ ਹੋਈ ਉਦੋਂ ਹੀ ਉਹ ਇਸ ਕੰਮ ਦੇ ਵਿੱਚ ਲੱਗੇ ਸਨ। ਉਨ੍ਹਾਂ ਦੇ ਬਜ਼ੁਰਗਾਂ ਵੱਲੋਂ ਇਸਦੀ ਸ਼ੁਰੂਆਤ ਕੀਤੀ ਗਈ। ਜਿਸ ਤੋਂ ਬਾਅਦ ਉਨ੍ਹਾਂ ਨੇ ਹੋਰ ਕੰਮ ਨੂੰ ਵਧਾਇਆ। ਅੱਜ ਉਹ ਲਗਭਗ ਸਲਾਨਾ 30 ਲੱਖ ਦੇ ਕਰੀਬ ਸਾਈਕਲ ਬਣਾ ਰਹੇ ਹਨ। ਇਸ ਤੋਂ ਇਲਾਵਾ ਬੱਚਿਆਂ ਦੇ ਸਾਈਕਲ ਦੀ ਜ਼ਿਆਦਾ ਡਿਮਾਂਡ ਹੈ। ਉਹਨਾਂ ਵੱਲੋਂ ਕਈ ਤਰ੍ਹਾਂ ਦੇ ਸਾਈਕਲ ਜਿਨ੍ਹਾਂ ਵਿੱਚ ਸਪੋਰਟਸ ਸਾਈਕਲ, ਗੇਅਰ ਵਾਲੇ ਸਾਈਕਲ, ਇਲੈਕਟਰਿਕ ਸਾਈਕਲ ਆਦੀ ਵੀ ਤਿਆਰ ਕੀਤੇ ਜਾਂਦੇ ਹਨ।"

world cycle day
ਸਾਈਕਲ ਦਾ ਮਾਡਲ (ETV Bharat)

ਸਰਕਾਰ ਨੂੰ ਅਪੀਲ, ਸਾਈਕਲ ਟਰੈਕ ਬਣਨੇ ਜਰੂਰੀ

ਓਂਕਾਰ ਸਿੰਘ ਪਾਹਵਾ ਨੇ ਕਿਹਾ ਕਿ ਸਿਰਫ ਭਾਰਤ ਹੀ ਨਹੀਂ ਉਨ੍ਹਾਂ ਵੱਲੋਂ ਤਿਆਰ ਕੀਤੇ ਗਏ ਸਾਈਕਲ ਯੂਰਪ ਅਤੇ ਹੋਰਨਾਂ ਨੇੜੇ ਤੇੜੇ ਦੇ ਮੁਲਕਾਂ ਦੇ ਵਿੱਚ ਵੀ ਐਕਸਪੋਰਟ ਹੁੰਦੇ ਹਨ। ਭਾਰਤ ਸਰਕਾਰ ਦੇ ਨਾਲ ਪੰਜਾਬ ਸਰਕਾਰ ਵੀ ਸਾਈਕਲ ਨੂੰ ਪ੍ਰਮੋਟ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਕੁਝ ਹੋਰ ਕੰਮ ਹੋ ਜਾਣ ਤਾਂ ਸਾਈਕਲ ਹੋਰ ਵੀ ਪ੍ਰਫੁੱਲਿਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਈਕਲ ਟਰੈਕ ਬਣਨੇ ਜਰੂਰੀ ਹਨ। ਜਿਸ ਨਾਲ ਸਾਈਕਲ ਚਲਾਉਣ ਵਾਲਿਆਂ ਦੀ ਸੁਰੱਖਿਆ ਵੱਧ ਸਕੇਗੀ। ਕਿਉਂਕਿ ਸਾਈਕਲ ਚਲਾਉਣ ਵਾਲੇ ਦੀ ਸੁਰੱਖਿਆ ਨਾ ਹੋਣ ਲੋਕ ਘਬਰਾਉਂਦੇ ਹਨ।

"ਸਾਈਕਲ ਬਣਾਉਣ ਦੀ ਸ਼ੁਰੂਆਤ 1952 ਵਿੱਚ ਹੋਈ ਸੀ ਜੋ ਮੇਰੇ ਪਿਤਾ ਅਤੇ ਮੇਰੇ ਅੰਕਲ ਨੇ ਮਿਲ ਕੇ ਕੀਤੀ ਸੀ। ਮੈਂ 1973 ਵਿੱਚ ਏਵਨ ਸਾਈਕਲ ਡਿਪਾਰਮੈਂਟ ਵਿੱਚ ਆਇਆ। ਫਿਰ ਹੌਲੀ-ਹੌਲੀ ਮੈਂ ਸਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਫਿਰ 1956 ਵਿੱਚ ਸਾਡੀ ਫੈਮਲੀ ਦੀ ਰੀਔਰਗਨਾਈਜੇਸ਼ਨ ਹੋਈ ਤਾਂ ਉਦੋਂ ਸਾਈਕਲ ਦਾ ਜੂਨਿਟ ਮੈਨੂੰ ਅਤੇ ਮੇਰੇ ਪਿਤਾ ਨੂੰ ਮਿਲਿਆ। ਹੁਣ ਮੇਰੇ ਦੋਵੇਂ ਪੁੱਤਰ ਵੀ ਮੇਰੇ ਨਾਲ ਸਾਈਕਲ ਦਾ ਕਾਰੋਬਾਰ ਕਰ ਰਹੇ ਹਨ। ਹੁਣ ਅਸੀਂ ਸਾਲ ਦੇ 30 ਲੱਖ ਸਾਈਕਲ ਬਣਾ ਰਹੇ ਹਾਂ। ਯੂਰਪ ਅਤੇ ਅਮਰੀਕਾ ਵਿੱਚ ਵੀ ਐਕਸਪੋਰਟ ਕਰ ਰਹੇ ਹਾਂ। ਸਾਡਾ ਸਾਰਿਆਂ ਨੂੰ ਇਹੀ ਸੁਨੇਹਾ ਹੈ ਕਿ ਸਾਈਕਲ ਚਲਾਓ, ਸਿਹਤ ਬਣਾਓ ਅਤੇ ਵਾਤਾਵਰਣ ਨੂੰ ਬਚਾਓ।"-ਪਦਮ ਸ਼੍ਰੀ ਓਂਕਾਰ ਸਿੰਘ ਪਾਹਵਾ, ਐਮਡੀ ਏਵਨ ਸਾਈਕ



ਈਵੀ ਲਈ ਸਮਾਂ

ਏਵਨ ਸਾਈਕਲ ਦੇ ਐਮਡੀ ਪਦਮ ਸ਼੍ਰੀ ਓਂਕਾਰ ਸਿੰਘ ਪਾਹਵਾ ਨੇ ਦੱਸਿਆ ਕਿ ਇਲੈਕਟ੍ਰਿਕ ਵਾਹਨ ਭਾਵੇਂ ਜਰੂਰ ਭਾਰਤ ਦੇ ਵਿੱਚ ਸ਼ੁਰੂ ਹੋ ਚੁੱਕੇ ਹਨ ਪਰ ਹਾਲੇ ਉਨ੍ਹਾਂ ਦਾ ਇਨ੍ਹਾਂ ਰੁਝਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਹਾਲੇ ਇਲੈਕਟ੍ਰਿਕ ਵਾਹਨ ਦੀ ਰਿਪੇਅਰ ਲਈ ਸਾਡੇ ਕੋਲ ਮਕੈਨਿਕ ਦੀ ਵੱਡੀ ਕਮੀ ਹੈ। ਕਿਉਂਕਿ ਮਕੈਨਿਕ ਅਜੇ ਉਸ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਪਾ ਰਹੇ। ਇਸ ਤੋਂ ਇਲਾਵਾ ਜਿਆਦਾਤਰ ਈਵੀ ਵਾਹਨਾਂ ਦੇ ਪੁਰਜੇ ਚਾਈਨਾ ਤੋਂ ਮੰਗਾਏ ਜਾ ਰਹੇ ਹਨ। ਜੇਕਰ ਉਹ ਚੱਲ ਜਾਣ ਤਾਂ ਦੋ ਸਾਲ ਚਾਰ ਸਾਲ ਚੱਲ ਜਾਂਦੇ ਹਨ। ਜੇਕਰ ਕੋਈ ਪਰੇਸ਼ਾਨੀ ਆ ਜਾਵੇ ਤਾਂ ਉਹ ਫਿਰ ਮਹੀਨੇ ਦੇ ਵਿੱਚ ਹੀ ਖਰਾਬ ਹੋ ਜਾਂਦਾ ਹੈ।

"ਜਦੋਂ ਭਾਰਤ ਵਿੱਚ ਇਲੈਕਟ੍ਰਿਕ ਸਾਈਕਲ ਲੋਕ ਲੈਂਦੇ ਹਨ ਤਾਂ ਫਿਰ ਉਹ ਇਹੀ ਸੋਚਦੇ ਹਨ ਕਿ ਇਸ ਦੇ ਪੈਡਲ ਨਾ ਮਾਰੇ ਜਾਣ, ਜਦੋਂ ਕਿ ਯੂਰਪ ਵਿੱਚ ਅੱਜ ਵੀ ਪੈਡਲ ਮਰਨ ਨੂੰ ਜਿਆਦਾ ਤਰਜੀਹ ਦਿੱਤੀ ਜਾਂਦੀ ਹੈ। ਜਦੋਂ ਕਿ ਇਲੈਕਟ੍ਰਿਕ ਵਾਹਨ ਨੂੰ ਉਹ ਸੈਕੰਡਰੀ ਤੌਰ 'ਤੇ ਰੱਖਦੇ ਹਨ। ਕਿਉਂਕਿ ਉਹ ਆਪਣੀ ਸਿਹਤ ਨੂੰ ਲੈ ਕੇ ਕਾਫੀ ਜਾਗਰੂਕ ਰਹਿੰਦੇ ਹਨ।" -ਪਦਮ ਸ਼੍ਰੀ ਓਂਕਾਰ ਸਿੰਘ ਪਾਹਵਾ, ਐਮਡੀ ਏਵਨ ਸਾਈਕਲ

world cycle day
ਐਵਾਰਡ ਜਿੱਤੇ (ETV Bharat)



ਸਾਈਕਲ ਪਾਰਟਸ ਦੇ ਪਹਿਲੇ ਕਾਮੇ

ਯੂਨਾਈਟਡ ਸਾਈਕਲ ਪਾਰਟਸ ਮੈਨਫੈਕਚਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਰਹਿ ਚੁੱਕੇ ਅਵਤਾਰ ਸਿੰਘ ਭੋਗਲ ਨੇ ਕਿਹਾ ਕਿ ਪਹਿਲਾਂ ਇਨਸਾਨ ਵੱਲੋਂ ਚੋਰਸ ਪਹੀਆਂ ਵਾਲੇ ਸਾਈਕਲ ਦੀ ਸ਼ੁਰੂਆਤ ਕੀਤੀ ਗਈ ਸੀ। ਹੌਲੀ-ਹੌਲੀ ਇਹ ਚੱਕੇ ਗੋਲ ਕੀਤੇ ਗਏ। ਉਸ ਤੋਂ ਬਾਅਦ ਪਹਿਲਾਂ ਬਿਨਾਂ ਪੈਡਲ ਵਾਲੇ ਸਾਈਕਲ ਸਨ। ਜਿਸ ਨੂੰ ਧੱਕੇ ਮਾਰ ਕੇ ਰੇੜਿਆ ਜਾਂਦਾ ਸੀ। ਉਸ ਤੋਂ ਬਾਅਦ ਹੋਰ ਤਕਨੀਕ ਆਈ ਅਤੇ ਸਾਈਕਲ ਦੇ ਮੂਹਰਲੇ ਚੱਕੇ ਨੂੰ ਵੱਡਾ ਕੀਤਾ ਗਿਆ। ਉਸ ਵਿੱਚ ਪੈਡਲ ਲਾਏ ਗਏ ਪਰ ਉਹ ਚਲਾਉਣਾ ਬਹੁਤ ਮੁਸ਼ਕਿਲ ਸੀ। ਹੌਲੀ-ਹੌਲੀ ਤਕਨੀਕ ਹੋਰ ਅੱਗੇ ਵਧੀ ਤਾਂ ਸਭ ਤੋਂ ਪਹਿਲਾਂ ਜਿਸ ਨੂੰ ਅੱਜ ਰੋਡਸਟਰ ਸਾਈਕਲ ਕਿਹਾ ਜਾਂਦਾ ਹੈ ਉਸ ਦੀ ਸ਼ੁਰੂਆਤ ਹੋਈ।

ਕਿਸ ਤਰ੍ਹਾਂ ਸਾਈਕਲ ਦਾ ਪ੍ਰਸਾਰ ਹੋਇਆ

ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਹੌਲੀ-ਹੌਲੀ ਲੁਧਿਆਣਾ ਦੇ ਵਿੱਚ ਸਾਈਕਲ ਦਾ ਪ੍ਰਸਾਰ ਹੋਇਆ। ਅਵਤਾਰ ਸਿੰਘ ਭੋਗਲ ਮੁਤਾਬਕ ਉਨ੍ਹਾਂ ਦੇ "ਪਿਤਾ ਨੇ 13 ਸਾਲ ਦੀ ਉਮਰ ਦੇ ਵਿੱਚ ਸਭ ਤੋਂ ਪਹਿਲਾਂ ਸਾਈਕਲ ਪਾਰਟ ਬਣਾਉਣੇ ਸ਼ੁਰੂ ਕੀਤੇ ਸੀ, ਐਮਐਸ ਭੋਗਲ ਨੂੰ ਸਭ ਤੋਂ ਪਹਿਲੇ ਸਾਈਕਲ ਵਰਕਰ ਦੇ ਵੱਜੋਂ ਜਾਣਿਆ ਜਾਂਦਾ ਹੈ। ਹੌਲੀ- ਹੌਲੀ ਇਹ ਵਪਾਰ ਵਧਿਆ, ਹੁਣ ਸਾਈਕਲ ਸਿਰਫ ਇਹ ਆਮ ਆਦਮੀ ਦੀ ਸਵਾਰੀ ਨਹੀਂ, ਸਗੋਂ ਸਾਈਕਲ ਸਿਹਤ ਸਬੰਧੀ ਵੀ ਜਰੂਰੀ ਹੋ ਗਿਆ।"

world cycle day
ਅਵਤਾਰ ਸਿੰਘ ਭੋਗਲ ਨੂੰ ਮਿਲੇ ਐਵਾਰਡ (ETV Bharat)


ਐਮਐਸਐਮਈ ਦਾ ਵੱਡਾ ਰੋਲ

ਸਾਈਕਲ ਕਾਰੋਬਾਰੀਆਂ ਮੁਤਾਬਕ ਜੇਕਰ ਅੱਜ ਪੰਜਾਬ ਲੁਧਿਆਣਾ ਦਾ ਨਾਂ ਵਿਸ਼ਵ ਭਰ ਦੇ ਵਿੱਚ ਸਾਈਕਲ ਬਣਾਉਣ ਦੇ ਅੰਦਰ ਮਸ਼ਹੂਰ ਹੈ ਤਾਂ ਉਸ ਦਾ ਇੱਕ ਬਹੁਤ ਵੱਡਾ ਕਾਰਨ ਸਾਡੇ ਐਮਐਸਐਮਈ ਹੈ ਜਿਨਾਂ ਵੱਲੋਂ ਮਿਹਨਤ ਦੇ ਨਾਲ ਛੋਟੇ-ਛੋਟੇ ਕੰਪੋਨੈਂਟ ਬਣਾ ਕੇ ਵੱਡੀਆਂ ਕੰਪਨੀਆਂ ਨੂੰ ਸਪਲਾਈ ਦਿੱਤੀ ਜਾਂਦੀ ਹੈ ਇਹ ਸਪਲਾਈ ਚੇਨ ਕਾਰਨ ਹੀ ਭਾਰਤ ਅੱਜ ਇੱਕ ਕਰੋੜ ਦੇ ਕਰੀਬ ਸਾਈਕਲ ਇੱਕ ਸਾਲ ਦੇ ਵਿੱਚ ਬਣਾ ਰਿਹਾ ਹੈ ਇਸ ਦਾ ਬਹੁਤ ਵੱਡਾ ਰੋਲ ਐਮਐਸਐਮਈ ਦਾ ਰਿਹਾ ਹੈ। ਇਸ ਤੋਂ ਇਲਾਵਾ ਕਾਰੋਬਾਰੀ ਨੇ ਕਿਹਾ ਕਿ "ਸਰਕਾਰ ਨੂੰ ਹੋਰ ਇਸ ਇੰਡਸਟਰੀ ਵੱਲ ਧਿਆਨ ਦੇਣ ਦੀ ਲੋੜ ਹੈ। ਜੇਕਰ ਤੁਹਾਨੂੰ ਨਵੀਂ ਤਕਨੀਕ ਨਵੀਂ ਮਸ਼ੀਨਰੀ ਸਰਕਾਰ ਸਬਸਿਡੀ 'ਤੇ ਮੁਹੱਈਆ ਕਰਵਾਵੇ ਸਾਨੂੰ ਸਸਤੇ ਵਿਆਜ ਦਰਾਂ 'ਤੇ ਲੋਨ ਮਿਲਣ ਇਸ ਨਾਲ ਅਸੀਂ ਕੁਆਲਿਟੀ ਨੂੰ ਹੋਰ ਅਪਗ੍ਰੇਡ ਕਰ ਸਕਦੇ ਹਨ। ਸਾਡੇ ਖਿਡਾਰੀਆਂ ਨੂੰ ਵਿਦੇਸ਼ ਤੋਂ ਸਾਈਕਲ ਇੰਪੋਰਟ ਨਹੀਂ ਕਰਵਾਉਣੇ ਪੈਣਗੇ ਭਾਰਤ ਵੀ ਚੰਗੇ ਸਾਈਕਲ ਬਣਾ ਸਕੇਗਾ।"

Last Updated : June 3, 2026 at 4:44 PM IST