ETV Bharat / state

ਪੰਜਾਬ 'ਚ ਮੌਨਸੂਨ 30 ਫੀਸਦੀ ਘੱਟ: 15 ਸਤੰਬਰ ਤੱਕ ਹੋ ਸਕਦੀ ਹੈ ਵਾਪਸੀ, ਜਾਣੋ ਆਪਣੇ ਇਲਾਕੇ ਦਾ ਹਾਲ !

ਪੰਜਾਬ ਵਿੱਚ ਕਿਹੜੇ ਜ਼ਿਲ੍ਹੇ ਵਿੱਚ ਕਿੰਨਾਂ ਘੱਟ ਮੀਂਹ ਪਿਆ, ਆਉਣ ਵਾਲੇ ਦਿਨਾਂ ਵਿੱਚ ਕੀ ਹਲਾਤ ਰਹਿਣ ਵਾਲੇ ਨੇ ? ਵਰਿੰਦਰ ਥਿੰਦ ਦੀ ਖਾਸ ਰਿਪੋਰਟ

Punjab Weather Update
ਪੰਜਾਬ ਵਿੱਚ ਮੀਂਹ ਘੱਟ ਪੈਣ ਦੇ ਕੀ ਕਾਰਨ ? (etv bharat)
author img

By ETV Bharat Punjabi Team

Published : September 1, 2026 at 3:58 PM IST

4 Min Read
Choose ETV Bharat

ਲੁਧਿਆਣਾ: ਪੰਜਾਬ ਦੇ ਵਿੱਚ ਇਸ ਸਾਲ ਮੌਨਸੂਨ ਕਾਫੀ ਕਮਜ਼ੋਰ ਰਿਹਾ ਹੈ। ਕਈ ਜ਼ਿਲ੍ਹਿਆਂ ਦੇ ਵਿੱਚ 50 ਫੀਸਦੀ ਤੱਕ ਘੱਟ ਮੀਂਹ ਰਿਕਾਰਡ ਕੀਤਾ ਗਿਆ ਹੈੈ। ਅਗਸਤ ਮਹੀਨੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ 190 ਐਮਐਮ ਤੱਕ ਮੀਂਹ ਰਿਕਾਰਡ ਹੋਇਆ ਜਦੋਂ ਕਿ ਇਸ ਸਾਲ 105 ਐਮਐਮ ਮੀਂਹ ਹੀ ਅਗਸਤ ਮਹੀਨੇ ਦੇ ਵਿੱਚ ਪਿਆ ਹੈ। ਲਗਭਗ 45 ਫੀਸਦੀ ਘੱਟ ਬਾਰਿਸ਼ ਰਿਕਾਰਡ ਹੋਈ ਹੈ। ਪੰਜਾਬ ਦੇ ਉੱਤਰੀ ਪੂਰਬੀ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਪੰਜਾਬ ਦੇ ਹਿੱਸਿਆਂ ਦੇ ਵਿੱਚ ਘੱਟ ਬਾਰਿਸ਼ ਹੋਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਆਈਐਮਡੀ ਵੱਲੋਂ ਵੀ ਕੁਝ ਸਮੇਂ ਦੇ ਅੰਕੜੇ ਜਾਰੀ ਕੀਤੇ ਗਏ ਹਨ।

ਜਾਣਕਾਰੀ ਦਿੰਦੇ ਹੋਏ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ, ਮੌਸਮ ਵਿਗਿਆਨੀ ਪੀਏਯੂ ਲੁਧਿਆਣਾ (etv bharat)


ਆਈਐਮਡੀ ਦੇ ਅੰਕੜੇ

ਆਈਐਮਡੀ ਵੱਲੋਂ ਜਾਰੀ ਕੀਤੀ ਗਈ ਹਫਤਾਵਾਰੀ ਰਿਪੋਰਟ ਦੇ ਮੁਤਾਬਕ 1 ਜੂਨ ਤੋਂ ਲੈ ਕੇ 27 ਅਗਸਤ ਤੱਕ ਦੇ ਅੰਕੜੇ ਸਾਂਝੇ ਕੀਤੇ ਗਏ ਹਨ। ਜਿਸ ਵਿੱਚ ਪੰਜਾਬ ਦੇ ਦੋ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਐਵਰੇਜ ਬਾਰਿਸ਼ ਹੁਣ ਤੱਕ ਰਿਕਾਰਡ ਕੀਤੀ ਗਈ ਹੈ। ਉਨ੍ਹਾਂ ਦੇ ਵਿੱਚ ਅੰਮ੍ਰਿਤਸਰ ਜਿੱਥੇ 401 ਐਮਐਮ ਬਾਰਿਸ਼ ਹੁਣ ਤੱਕ ਹੋ ਚੁੱਕੀ ਹੈ। ਦੂਜਾ ਜ਼ਿਲ੍ਹਾ ਫਰੀਦਕੋਟ ਹੈ ਜਿੱਥੇ ਲਗਭਗ 223.8 ਐਮਐਮ ਬਾਰਿਸ਼ ਹੁਣ ਤੱਕ ਸੀਜ਼ਨ ਦੀ ਹੋ ਚੁੱਕੀ ਹੈ। ਇਨ੍ਹਾਂ ਦੋ ਜ਼ਿਲ੍ਹਿਆਂ ਦੇ ਵਿੱਚ ਔਸਤਨ ਤੋਂ 8 ਫੀਸਦੀ ਅਤੇ ਚਾਰ ਫੀਸਦੀ ਵੱਧ ਬਾਰਿਸ਼ ਰਹੀ ਹੈ ਜਦੋਂ ਕਿ ਬਾਕੀ ਪੰਜਾਬ ਦੇ ਵਿੱਚ ਹਲਾਤ ਇਸ ਤਰ੍ਹਾਂ ਹਨ।

Punjab Weather Update
ਕਿਹੜੇ ਜ਼ਿਲ੍ਹੇ ਵਿੱਚ ਕਿੰਨੇ ਫੀਸਦ ਮੀਂਹ ਘੱਟ ਪਿਆ ? (etv bharat)


ਇਹ ਅੰਕੜੇ ਆਈਐਮਡੀ ਦੀ ਵੈਬਸਾਈਟ ਤੋਂ ਲਏ ਗਏ ਹਨ। ਇਸ ਤੋਂ ਇਲਾਵਾ ਜੇਕਰ 1 ਜੂਨ ਤੋਂ ਲੈ ਕੇ 27 ਅਗਸਤ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਐਵਰੇਜ ਕਿੰਨੀ ਬਾਰਿਸ਼ ਹੁੰਦੀ ਹੈ ਅਤੇ ਇਸ ਵਾਰ ਕਿੰਨੀ ਹੋਈ ਹੈ ਉਸ ਮੁਤਾਬਕ

Punjab Weather Update
ਕਿਹੜੇ ਜ਼ਿਲ੍ਹੇ ਵਿੱਚ ਕਿੰਨੇ ਫੀਸਦ ਮੀਂਹ ਘੱਟ ਪਿਆ ? (etv bharat)

"IMD ਵੱਲੋਂ ਭਵਿੱਖਬਾਣੀ ਪਹਿਲਾਂ ਹੀ ਕੀਤੀ ਗਈ ਸੀ ਕਿ ਇਸ ਵਾਰ ਮੌਨਸੂਨ ਆਮ ਦੀ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ। ਜੇਕਰ ਅਗਸਤ ਮਹੀਨੇ ਲੁਧਿਆਣਾ ਵਿੱਚ ਪਏ ਮੀਂਹ ਦਾ ਦੇਖਿਆ ਜਾਵੇ ਤਾਂ ਆਮ 190.3 ਮਿਲੀਮੀਟਰ ਹੈ। ਪਰ ਇਸ ਵਾਰ ਅਗਸਤ ਮਹੀਨੇ ਵਿੱਚ 105.2 ਐਮਐਮ ਮੀਂਹ ਰਿਕਾਰਡ ਕੀਤਾ ਗਿਆ ਹੈ।ਆਉਣ ਵਾਲੇ ਦਿਨਾਂ ਵਿੱਚ ਕਿਤੇ ਕਿਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਕੁਝ ਇਲਾਕਿਆਂ ਵਿੱਚ ਜ਼ਿਆਦਾ ਮੀਂਹ ਪੈ ਸਕਦਾ ਹੈ। ਉਸ ਲਈ 2 ਅਤੇ 4 ਤਰੀਕ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਪਿਛਲੇ ਸਾਲ ਅਸੀਂ ਦੇਖਿਆ ਸੀ ਕਿ ਆਮ ਨਾਲੋਂ ਜ਼ਿਆਦਾ ਮੀਂਹ ਪਿਆ ਸੀ। ਅਗਸਤ ਮਹੀਨੇ ਦਾ ਹੀ ਜੇ ਦੇਖਿਆ ਜਾਵੇ ਤਾਂ ਲੁਧਿਆਣਾ ਜ਼ਿਲ੍ਹੇ ਦੀ ਔਸਤਨ 190.3 ਮਿਲੀਮੀਟਰ ਹੈ। ਪਰ ਪਿਛਲੇ ਸਾਲ 314.6 ਐਮਐਮ ਮੀਂਹ ਰਿਕਾਰਡ ਕੀਤਾ ਗਿਆ ਜਦਕਿ ਇਸ ਵਾਰ ਅਗਸਤ ਮਹੀਨੇ ਵਿੱਚ 105.2 ਐਮਐਮ ਮੀਂਹ ਰਿਕਾਰਡ ਕੀਤਾ ਗਿਆ।"-ਡਾਕਟਰ ਪਵਨੀਤ ਕੌਰ ਕਿੰਗਰਾ, ਮੌਸਮ ਵਿਗਿਆਨੀ ਪੀਏਯੂ ਲੁਧਿਆਣਾ


ਅਲਨੀਨੋ ਦਾ ਅਸਰ

ਆਈਐਮਡੀ ਵੱਲੋਂ ਇਹ ਅੰਕੜੇ ਸਾਂਝੇ ਕੀਤੇ ਗਏ ਨੇ ਜਿਸ ਦੇ ਮੁਤਾਬਕ ਦੇਖਿਆ ਜਾ ਸਕਦਾ ਹੈ ਕਿ ਬਾਰਿਸ਼ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਔਸਤ ਤੋਂ ਕਾਫੀ ਘੱਟ ਰਹੀ ਹੈ। ਇਹ ਅੰਕੜੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਆਲ ਓਵਰ ਇੱਕ ਜੂਨ ਤੋਂ ਲੈ ਕੇ 27 ਅਗਸਤ ਤੱਕ ਦੇ ਹਨ ਜਿਸ ਵਿੱਚ ਲਿਖਿਆ ਗਿਆ ਕਿ ਪੰਜਾਬ' ਚ ਕਿੰਨੀ ਬਾਰਿਸ਼ ਹੁੰਦੀ ਹੈ ਅਤੇ ਇਸ ਵਾਰ ਕਿੰਨੀ ਹੋਈ ਹੈ। ਜਾਣਕਾਰੀ ਦਿੰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਹੈ ਕਿ "ਇਸ ਵਾਰ ਪਹਿਲਾਂ ਹੀ ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਮੌਨਸੂਨ ਕਮਜ਼ੋਰ ਰਹੇਗਾ। ਇਸ ਦਾ ਅਸਰ ਵੀ ਵਿਖਾਈ ਦਿੱਤਾ ਹੈ ਐਲਨੀਨੋ ਕਰਕੇ ਮੌਨਸੂਨ ਔਸਤ ਤੋਂ ਹੇਠਾਂ ਰਿਹਾ ਹੈ। ਜੇਕਰ ਪਿਛਲੇ ਸਾਲ ਅਗਸਤ ਦੀ ਗੱਲ ਕੀਤੀ ਜਾਵੇ ਤਾਂ 300 ਤੋਂ ਵੀ ਵਧੇਰੇ ਐਮਐਮ ਤੱਕ ਬਾਰਿਸ਼ ਹੋ ਗਈ ਸੀ ਜਦੋਂ ਕਿ ਇਸ ਵਾਰ 100 ਐਮਐਮ ਤੱਕ ਦੀ ਬਾਰਿਸ਼ ਰਿਕਾਰਡ ਲੁਧਿਆਣਾ ਦੇ ਵਿੱਚ ਕੀਤੀ ਗਈ ਹੈ। ਇਸ ਤੋਂ ਜ਼ਾਹਿਰ ਹੈ ਕੀ ਇਹ ਵਾਰ ਔਸਤ ਤੋਂ ਵੀ ਮੌਨਸੂਨ ਹੇਠ ਰਿਹਾ ਹੈ। 15 ਸਤੰਬਰ ਤੱਕ ਮੌਨਸੂਨ ਦੀ ਵਾਪਸੀ ਦਾ ਸਮਾਂ ਹੈ ਪਰ ਇਸ ਤੋਂ ਥੋੜ੍ਹਾ ਬਹੁਤ ਦਿਨ ਉੱਪਰ ਹੇਠ ਵੀ ਹੋ ਜਾਂਦੇ ਹਨ।"

Punjab Weather Update
ਔਸਤਨ ਦੇ ਮੁਕਾਬਲੇ ਇਸ ਸਾਲ ਕਿੰਨਾਂ ਪਿਆ ਮੀਂਹ ? (etv bharat)


ਤਾਪਮਾਨ ਵਧਿਆ

ਪੀਏਯੂ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ "ਲੁਧਿਆਣਾ ਦੇ ਵਿੱਚ ਅੱਜ ਮੌਜੂਦਾ ਤਾਪਮਾਨ ਲਗਭਗ 35 ਡਿਗਰੀ ਦਿਨ ਦਾ ਤੇ ਰਾਤ ਦਾ ਘੱਟ ਤੋਂ ਘੱਟ ਤਾਪਮਾਨ 28.5 ਡਿਗਰੀ ਰਿਕਾਰਡ ਕੀਤਾ ਗਿਆ ਹੈ। ਬੀਤੇ ਦਿਨ ਘੱਟ ਤੋਂ ਘੱਟ ਤਾਪਮਾਨ 29 ਡਿਗਰੀ ਤੋਂ ਵੀ ਉੱਪਰ ਰਿਹਾ ਹੈ ਜੋ ਕਿ 30 ਅਗਸਤ ਦਾ ਹੁਣ ਤੱਕ ਦਾ 1970 ਤੋਂ ਲੈ ਕੇ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਲਏ ਗਏ ਡਾਟੇ ਦੇ ਮੁਤਾਬਕ ਸਭ ਤੋਂ ਵੱਧ, ਘੱਟ ਤੋਂ ਘੱਟ ਤਾਪਮਾਨ 30 ਅਗਸਤ ਦਾ ਦਰਜ ਹੋਇਆ ਹੈ।"

Punjab Weather Update
ਔਸਤਨ ਦੇ ਮੁਕਾਬਲੇ ਇਸ ਸਾਲ ਕਿੰਨਾਂ ਪਿਆ ਮੀਂਹ ? (etv bharat)


ਉੱਤਰ ਪੂਰਵੀ ਇਲਾਕਿਆਂ 'ਚ ਅਲਰਟ

ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿਹਾ ਹੈ ਕਿ "ਆਉਂਦੇ ਦਿਨਾਂ ਦੇ ਵਿੱਚ ਦੋ ਦਿਨ ਕਿਤੇ ਕਿਤੇ ਹਲਕੀ ਬਾਰਿਸ਼ ਪੈ ਸਕਦੀ ਹੈ। ਹਾਲਾਂਕਿ ਇਹ ਅਲਰਟ ਸਿਰਫ ਉੱਤਰ ਪੂਰਵੀ ਇਲਾਕਿਆਂ ਦੇ ਲਈ ਕੀਤਾ ਗਿਆ ਹੈ। ਜਿਨ੍ਹਾਂ ਦੇ ਵਿੱਚ ਹੁਸ਼ਿਆਰਪੁਰ ਰੋਪੜ ਆਦਿ ਦੇ ਇਲਾਕੇ ਆਉਂਦੇ ਹਨ। ਬਾਕੀ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਮੌਸਮ ਖੁਸ਼ਕ ਰਹੇਗਾ ਅਤੇ ਤਾਪਮਾਨ ਵੀ ਵੱਧ ਰਹੇਗਾ ਮੌਜੂਦਾ ਤਾਪਮਾਨ ਵੀ ਐਵਰੇਜ ਤੋਂ ਵੱਧ ਚੱਲ ਰਿਹਾ ਹੈ।"

Punjab Weather Update
ਕਿਹੜੇ ਜ਼ਿਲ੍ਹੇ ਵਿੱਚ ਕਿੰਨੇ ਫੀਸਦ ਮੀਂਹ ਘੱਟ ਪਿਆ ? (etv bharat)