ETV Bharat / state

ਪਾਣੀ ਪਾ ਕੇ ਕਣਕ ਦਾ ਵਧਾਇਆ ਜਾ ਰਿਹਾ ਸੀ ਵਜ਼ਨ, ਜਗਰਾਓਂ ਵੇਅਰ ਹਾਊਸ 'ਚ MLA ਦਾ ਛਾਪਾ

ਜਗਰਾਓਂ 'ਚ ਕਣਕ ਦੇ ਵੇਅਰ ਹਾਊਸ 'ਚ ਐਮਐਲਏ ਮਾਣੂਕੇ ਵੱਲੋਂ ਅਚਨਚੇਤ ਪੁਲਿਸ ਟੀਮ ਨਾਲ ਛਾਪਾ ਮਾਰਿਆ ਗਿਆ।

JAGRAON WAREHOUSE VIDEO
ਜਗਰਾਓਂ 'ਚ ਕਣਕ ਦੇ ਵੇਅਰ ਹਾਊਸ 'ਚ MLA ਦਾ ਛਾਪਾ (Etv Bharat)
author img

By ETV Bharat Punjabi Team

Published : June 3, 2026 at 11:35 AM IST

2 Min Read
Choose ETV Bharat

ਜਗਰਾਓਂ: ਲੁਧਿਆਣਾ ਦੇ ਵਿਧਾਨ ਸਭਾ ਹਲਕਾ ਜਗਰਾਓਂ 'ਚ ਮੋਗਾ ਰੋਡ 'ਤੇ ਸਥਿਤ ਸ੍ਰੀ ਗੁਰੂ ਤੇਗ ਬਹਾਦੁਰ ਰਾਈਸ ਮਿੱਲ ਨਾਂ ਦੇ ਇਕ ਸ਼ੈਲਰ ਵਿੱਚ ਪੰਜਾਬ ਦੀ ਵੇਅਰ ਹਾਊਸ ਏਜੰਸੀ ਵੱਲੋਂ ਸਟਾਕ ਕੀਤੀ ਕਣਕ 'ਤੇ ਲੇਬਰ ਵਲੋਂ ਪਾਣੀ ਪਾ ਕੇ ਕਣਕ ਦਾ ਵਜ਼ਨ ਵਧਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕਣਕ ਐੱਫਸੀਆਈ ਰਾਹੀਂ ਸਪੈਸ਼ਲ ਰੇਲ ਗੱਡੀ ਜਰੀਏ ਬਾਹਰਲੇ ਸੂਬਿਆਂ ਵਿਚ ਭੇਜੀ ਜਾਣੀ ਸੀ, ਪਰ ਇਸ ਤੋਂ ਪਹਿਲਾਂ ਐਮਐਲਏ ਜਗਰਾਓਂ ਸਰਵਜੀਤ ਕੌਰ ਮਾਣੂਕੇ ਵੱਲੋਂ ਪੁਲਿਸ ਟੀਮ ਨਾਲ ਇਥੇ ਛਾਪੇਮਾਰੀ ਕੀਤੀ ਅਤੇ ਪੂਰਾ ਮਾਮਲਾ ਉਜਾਗਰ ਕੀਤਾ।

ਵਿਧਾਇਕ ਅਤੇ ਪੁਲਿਸ ਜਾਣਕਾਰੀ ਦਿੰਦੇ ਹੋਏ (Etv Bharat)

ਮੌਕੇ ਤੋਂ ਫ਼ਰਾਰ ਹੋਈ ਲੇਬਰ

ਇਸ ਕਣਕ 'ਤੇ ਪਾਣੀ ਪਾਉਂਦੀ ਲੇਬਰ ਨੂੰ ਮੌਕੇ 'ਤੇ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂਕੇ ਨੇ ਜਦੋਂ ਫੜਨਾ ਚਾਹਿਆ ਤਾਂ ਲੇਬਰ ਮੌਕੇ ਤੋਂ ਫ਼ਰਾਰ ਹੋ ਗਈ ਅਤੇ ਜਿਸ ਪਾਇਪ ਨਾਲ ਕਣਕ 'ਤੇ ਪਾਣੀ ਪਾਇਆ ਜਾ ਰਿਹਾ ਸੀ, ਉਹ ਪਾਇਪ ਵਿੱਚ ਉਸੇ ਤਰ੍ਹਾਂ ਪਾਣੀ ਚਲ ਰਿਹਾ ਸੀ।

MLA ਦਾ ਵੇਅਰਹਾਊਸ 'ਤੇ ਛਾਪਾ

ਇਸ ਮੌਕੇ 'ਤੇ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂਕੇ ਨੇ ਕਿਹਾ ਕਿ "ਉਨ੍ਹਾਂ ਨੂੰ ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਕਰਮਜੀਤ ਸਿੰਘ ਨੇ ਵੇਅਰ ਹਾਉਸ ਦੇ ਇਸ ਗੋਰਖ ਧੰਦੇ ਬਾਰੇ ਜਾਣਕਾਰੀ ਦਿੱਤੀ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਕਿਸੇ ਵੀ ਵਿਭਾਗ ਵਿੱਚ ਗਲਤ ਕੰਮ ਨੂੰ ਬਰਦਾਸ਼ਤ ਨਹੀਂ ਕਰਨ ਕਰਕੇ ਉਹ ਇੱਥੇ ਪਹੁੰਚੇ ਅਤੇ ਪੂਰੀ ਜਾਣਕਾਰੀ ਪੁਲਿਸ ਅਤੇ ਮੀਡੀਆ ਨਾਲ ਸਾਂਝੀ ਕੀਤੀ। ਇਸ ਮਾਮਲੇ ਲਈ ਜਿੰਮੇਵਾਰ ਅਧਿਕਾਰੀਆਂ 'ਤੇ ਕਾਰਵਾਈ ਕਰਵਾ ਕੇ ਹੀ ਰਹਿਣਗੇ।"

ਪਾਣੀ ਨਾਲ ਵਧਾ ਰਹੇ ਸੀ ਵਜ਼ਨ

ਉਥੇ ਹੀ ਮਾਰਕੀਟ ਕਮੇਟੀ ਚੇਅਰਮੈਨ ਕਰਮਜੀਤ ਸਿੰਘ ਨੇ ਕਿਹਾ ਕਿ "ਉਹ ਨਜ਼ਦੀਕੀ ਇੱਕ ਢਾਬੇ ਉੱਤੇ ਰੁਕੇ ਸਨ ਤਾਂ ਇਸ ਜਾਣਕਾਰੀ ਮਿਲੀ ਕਿ ਵੇਅਰਹਾਊਸ 'ਚ ਕਣਕ ਦੀਆਂ ਬੋਰੀਆਂ ਦਾ ਵਜ਼ਨ ਵਧਾਉਣ ਲਈ ਉਨ੍ਹਾਂ ਉਪਰ ਪਾਣੀ ਪਾਇਆ ਜਾਂਦਾ ਹੈ। ਇਸ ਸਬੰਧੀ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਲੇਬਰ ਇਥੋਂ ਭੱਜ ਗਈ ਪਰ ਪਾਣੀ ਦਾ ਪਾਇਪ ਇਵੇਂ ਹੀ ਚੱਲਦਾ ਛੱਡ ਗਏ। ਇਸ ਸਬੰਧੀ ਮੇਰੇ ਵੱਲੋਂ ਹਲਕਾ ਵਿਧਾਇਕ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਉਹ ਇੱਥੇ ਪਹੁੰਚੇ ਹਨ ਅਤੇ ਪੁਲਿਸ ਕਾਰਵਾਈ ਕਰ ਰਹੀ ਹੈ।"

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਇਸ ਮੌਕੇ ਥਾਣਾ ਸਿਟੀ ਐਸਐਚਓ ਪਰਮਿੰਦਰ ਸਿੰਘ ਨੇ ਕਿਹਾ ਕਿ "ਉਨ੍ਹਾਂ ਵੱਲੋਂ ਵੇਅਰ ਹਾਉਸ ਦੇ ਅਧਿਕਾਰੀਆਂ ਅਤੇ ਆਪਣੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਸਾਡੇ ਕੋਲ ਸ਼ਿਕਾਇਤ ਆਈ ਸੀ ਕਿ ਕਣਕ ਦੀਆਂ ਬੋਰੀਆਂ 'ਤੇ ਪਾਣੀ ਪਾ ਕੇ ਵਜ਼ਨ ਵਧਾਇਆ ਜਾ ਰਿਹਾ ਹੈ, ਜਿਸ ਸਬੰਧੀ ਇੱਥੋਂ ਦੇ ਮੈਨੇਜਰ ਨੂੰ ਬੁਲਾ ਕੇ ਗੱਲਬਾਤ ਕੀਤੀ ਜਾ ਰਹੀ ਹੈ ਤੇ ਜੇਕਰ ਕੋਈ ਅਜਿਹੀ ਗੱਲ ਸਾਹਮਣੇ ਆਈ ਤਾਂ ਸਬੰਧਿਤ ਵਿਭਾਗ ਨਾਲ ਗੱਲ ਕਰਕੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।"