20 ਹਜ਼ਾਰ ਰਿਸ਼ਵਤ ਲੈਂਦਾ ASI ਕਾਬੂ, ਮੁਲਜ਼ਮ 'ਤੇ ਵੱਡੇ ਹੈਰਾਨ ਕਰਦੇ ਖੁਲਾਸੇ
ਵਿਜੀਲੈਂਸ ਵੱਲੋਂ ਇੱਕ ਵੱਡਾ ਐਕਸ਼ਨ ਕੀਤਾ ਗਿਆ ਹੈ। ਇੱਕ ਏਐੱਸਆਈ ਨੂੰ 20 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।


Published : July 7, 2026 at 10:30 PM IST
ਬਠਿੰਡਾ: ਥਾਣਾ ਤਲਵੰਡੀ ਸਾਬੋ ਵਿਖੇ ਤੈਨਾਤ ਏਐਸਆਈ ਬਲਜੀਤ ਸਿੰਘ ਨੂੰ ਵਿਜੀਲੈਂਸ ਵਿਭਾਗ ਬਠਿੰਡਾ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗਿਰਫਤਾਰ ਕੀਤਾ ਹੈ।
ਏਐਸਆਈ 'ਤੇ ਗੰਭੀਰ ਇਲਜ਼ਾਮ
ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਸ਼ਿਵਰਾਜ ਸਿੰਘ ਨੇ ਦੱਸਿਆ ਕਿ “ਪਿੰਡ ਬਹਿਮਣ ਕੌਰ ਸਿੰਘ ਵਾਲਾ ਵਿਖੇ ਇੱਕ ਲੜਾਈ ਹੋਈ ਸੀ ਅਤੇ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਅਪਰੋਚ ਕਰਨ ਦੇ ਬਾਵਜੂਦ ਵੀ ਏਐਸਆਈ ਬਲਜੀਤ ਸਿੰਘ ਵੱਲੋਂ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ ਅਤੇ ਮਾਮਲਾ ਦਰਜ ਕਰਨ ਲਈ 50,000 ਰਿਸ਼ਵਤ ਦੀ ਮੰਗ ਕੀਤੀ ਗਈ ਅਤੇ ਉਨਾਂ ਦਾ 30 ਹਜਾਰ ਰੁਪਏ ਵਿੱਚ ਸੌਦਾ ਤੈਅ ਹੋਇਆ ਸੀ।”
- “ਸਾਡੀ ਲੜਾਈ ਹੋਈ ਸੀ। ਇੰਨਾਂ ਸਮਾਂ ਬੀਤ ਚੁੱਕਿਆ ਹੈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਏਐਸਆਈ ਬਲਜੀਤ ਸਿੰਘ ਵੱਲੋਂ ਬਿਆਨ ਤੱਕ ਵੀ ਨਹੀਂ ਲਏ ਗਏ। ਸਾਡੇ 3 ਲੋਕ ਜ਼ਖ਼ਮੀ ਸਨ। ਇਸ ਦੇ ਚੱਲਦੇ ਹੀ ਸਾਡੇ ਵੱਲੋਂ ਵਿਜੀਲੈਂਸ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਗਿਆ। ਸਾਡੇ ਤੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ। 30 ਹਜ਼ਾਰ ਵਿੱਚ ਸੌਦਾ ਹੋਇਆ ਸੀ। ਅਸੀਂ 20 ਹਜ਼ਾਰ ਰੁਪਏ ਇਸਨੂੰ ਦਿੱਤੇ ਸੀ। ਮੌਕੇ ਤੇ ਹੀ ਵਿਜੀਲੈਂਸ ਨੇ ਪਹੁੰਚ ਕੇ ਉਸਨੂੰ ਕਾਬੂ ਕਰ ਲਿਆ।” -ਸ਼ਿਵਰਾਜ ਸਿੰਘ,ਸ਼ਿਕਾਇਤਕਰਤਾ
ਵਿਜੀਲੈਂਸ ਵੱਲੋਂ ਟਰੈਪ ਲਗਾ ਕੀਤਾ ਗਿਆ ਗ੍ਰਿਫਤਾਰ
ਉਨ੍ਹਾਂ ਵੱਲੋਂ “ਇਸ ਮਾਮਲੇ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਬਠਿੰਡਾ ਨੂੰ ਕੀਤੀ ਗਈ। ਵਿਜੀਲੈਂਸ ਵੱਲੋਂ ਟਰੈਪ ਲਗਾ ਕੇ ਤਲਵੰਡੀ ਸਾਬੋ ਦੇ ਚੌਂਕ ਵਿੱਚੋਂ ਏਐਸਆਈ ਬਲਜੀਤ ਸਿੰਘ ਨੂੰ 20 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਬਲਜੀਤ ਸਿੰਘ ਵੱਲੋਂ ਸਾਨੂੰ ਨੂੰ ਮਾਮਲਾ ਦਰਜ ਕਰਨ ਸਬੰਧੀ ਕਈ ਵਾਰ ਪਰੇਸ਼ਾਨ ਕੀਤਾ ਗਿਆ। ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਨੂੰ ਵੀ ਨਹੀਂ ਮੰਨਿਆ ਗਿਆ ਅਤੇ ਲਗਾਤਾਰ ਪੈਸਿਆਂ ਦੀ ਮੰਗ ਕੀਤੀ ਜਾਂਦੀ ਰਹੀ ਜਿਸ ਦੇ ਚੱਲਦੇ ਸਾਡੇ ਵੱਲੋਂ ਵਿਜੀਲੈਂਸ ਵਿਭਾਗ ਰਾਹੀਂ ਏਐਸਆਈ ਬਲਜੀਤ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕਰਵਾਇਆ ਗਿਆ ਹੈ।”
ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ "ਏ ਐਸ ਆਈ ਬਲਜੀਤ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਟਰੈਪ ਲਗਾ ਕੇ 20 ਹਜ਼ਾਰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।"
“ਸਾਡੇ ਕੋਲ ਸ਼ਿਕਾਇਤ ਆਈ ਸੀ। ਏਐਸਆਈ ਬਲਜੀਤ ਸਿੰਘ ਵੱਲੋਂ ਪੈਸਿਆਂ ਦੀ ਮੰਗ ਕੀਤੀ ਗਈ ਸੀ ਕਾਰਵਾਈ ਕਰਨ ਦੇ ਬਦਲੇ। ਮੁਲਜ਼ਮ ਨੂੰ ਮੌਕੇ ’ਤੇ 20 ਹਜ਼ਾਰ ਰੁਪਏ ਲੈਂਦਿਆਂ ਕਾਬੂ ਕੀਤਾ ਗਿਆ ਹੈ।”-ਵਿਜੀਲੈਂਸ ਅਧਿਕਾਰੀ
9 ਮਹੀਨੇ ਪਹਿਲਾਂ ਕਰਵਾਈ ਸੀ ਲਵ ਮੈਰਿਜ, ਘਰ 'ਚ ਵੱਢਤਾ ਘਰਵਾਲਾ ? ਮਾਪਿਆਂ 'ਤੇ ਕਤਲ ਦੇ ਇਲਜ਼ਾਮ
ਫ਼ਿਲਮ ‘ਸਤਲੁਜ’ 'ਤੇ ਲੱਗੀ ਰੋਕ ਖ਼ਿਲਾਫ਼ ਅਕਾਲੀ ਦਲ ਵਾਰਿਸ ਪੰਜਾਬ ਦਾ ਰੋਸ ਮਾਰਚ, SGPC ਮੈਂਬਰ ਨੇ ਵੀ ਚੁੱਕੇ ਸਵਾਲ
ਪੰਜਾਬ ਕਾਂਗਰਸ 'ਚ ਘਮਸਾਣ: ਕਾਂਗਰਸ 2027 ਦੀਆਂ ਚੋਣਾਂ ਲਈ ਤਿਆਰ, ਪੰਜਾਬ ਦੇ ਇੰਚਾਰਜ ਭੁਪੇਸ਼ ਬਘੇਲ ਦਾ ਬਿਆਨ

