ETV Bharat / state

ਸ੍ਰੀ ਹਰਿਮੰਦਰ ਸਾਹਿਬ 'ਚ 125 ਸਾਲ ਪੁਰਾਣੀ ਇਤਿਹਾਸਕ ਘੜੀ ਮੁੜ ਚਾਲੂ, ਲੰਡਨ ਤੋਂ ਕਰਵਾਈ ਗਈ ਮੁਰੰਮਤ

ਇੱਕ ਵਾਰ ਚਾਬੀ ਭਰਨ ਨਾਲ ਘੜੀ ਇੱਕ ਹਫ਼ਤੇ ਤੱਕ ਲਗਾਤਾਰ ਚੱਲਦੀ ਰਹਿੰਦੀ ਹੈ। ਤਕਨੀਕੀ ਬਣਤਰ ਅਤੇ ਵਿਰਾਸਤੀ ਮਹੱਤਤਾ ਰੱਖਦੀ ਹੈ।

Sri Darbar Sahib
ਸ੍ਰੀ ਹਰਿਮੰਦਰ ਸਾਹਿਬ 'ਚ ਮੁੜ ਸਥਾਪਤ ਕੀਤੀ ਗਈ 125 ਸਾਲ ਪੁਰਾਣੀ ਇਤਿਹਾਸਕ ਘੜੀ (Etv Bharat/Getty Images)
author img

By ETV Bharat Punjabi Team

Published : January 9, 2026 at 6:24 PM IST

2 Min Read
Choose ETV Bharat

ਅੰਮ੍ਰਿਤਸਰ: ਬੀਤੇ ਦਿਨੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਇੱਕ ਇਤਿਹਾਸਕ ਪਲ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ 125 ਸਾਲ ਪੁਰਾਤਨ ਕੀਮਤੀ ਘੜੀ ਨੂੰ ਮੁੜ ਠੀਕ ਕਰਵਾ ਕੇ ਸੰਗਤਾਂ ਦੇ ਦਰਸ਼ਨ ਲਈ ਚਾਲੂ ਕੀਤਾ ਗਿਆ। ਇਹ ਘੜੀ ਸਾਲ 1900 ਵਿੱਚ ਭਾਰਤ ਦੇ ਤਤਕਾਲੀ ਵਾਇਸਰਾਏ 'ਲਾਰਡ ਕਰਜ਼ਨ' ਵੱਲੋਂ ਆਪਣੀ ਪਹਿਲੀ ਫੇਰੀ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਭੇਂਟ ਕੀਤੀ ਗਈ ਸੀ। ਇਹ ਘੜੀ ਵਿਦੇਸ਼ੀ ਪ੍ਰਸਿੱਧ ਐਲਕਿੰਟਨ ਕੰਪਨੀ ਵੱਲੋਂ ਤਿਆਰ ਕੀਤੀ ਗਈ ਸੀ, ਜੋ ਉਸ ਸਮੇਂ ਬੇਹੱਦ ਮਹਿੰਗੀ ਅਤੇ ਵਿਲੱਖਣ ਮੰਨੀ ਜਾਂਦੀ ਸੀ।

ਭਗਵੰਤ ਸਿੰਘ ਧੰਗੇੜਾ, ਮੈਨੇਜਰ ਦਰਬਾਰ ਸਾਹਿਬ (Etv Bharat)

ਲੰਡਨ ਤੋਂ ਠੀਕ ਹੋ ਕੇ ਆਈ ਘੜੀ
ਕੁਝ ਸਾਲਾਂ ਤੋਂ ਇਹ ਇਤਿਹਾਸਕ ਘੜੀ ਖਰਾਬ ਹੋਣ ਕਾਰਨ ਬੰਦ ਪਈ ਸੀ। ਸੰਗਤਾਂ ਦੀ ਲੰਬੇ ਸਮੇਂ ਤੋਂ ਇੱਛਾ ਸੀ ਕਿ ਇਸ ਵਿਰਾਸਤੀ ਨਿਸ਼ਾਨੀ ਨੂੰ ਮੁੜ ਉਸੇ ਰੂਪ ਵਿੱਚ ਸਜਾਇਆ ਜਾਵੇ। ਇਸ ਸੇਵਾ ਦੀ ਜ਼ਿੰਮੇਵਾਰੀ ਬਾਬਾ ਮਹਿੰਦਰ ਸਿੰਘ ਨਿਸ਼ਕਾਮ ਸੇਵਕ ਜੱਥਾ ਯੂਕੇ ਵੱਲੋਂ ਨਿਭਾਈ ਗਈ। ਉਨ੍ਹਾਂ ਵੱਲੋਂ ਘੜੀ ਨੂੰ ਯੂਕੇ (ਲੰਡਨ) ਲਿਜਾ ਕੇ ਉਸੇ ਮੂਲ ਕੰਪਨੀ ਤੋਂ ਪੂਰੀ ਤਰ੍ਹਾਂ ਮਰੰਮਤ ਕਰਵਾਇਆ ਗਿਆ, ਤਾਂ ਜੋ ਇਸ ਦੀ ਅਸਲੀਅਤ ਅਤੇ ਇਤਿਹਾਸਕ ਮਹੱਤਤਾ ਕਾਇਮ ਰਹੇ।

125-year-old clock at the Golden Temple
125 ਸਾਲ ਪੁਰਾਣੀ ਇਤਿਹਾਸਕ ਘੜੀ (Etv Bharat)

ਮਹਿੰਦਰ ਸਿੰਘ ਵੱਲੋਂ ਨਿਭਾਈ ਗਈ ਸੇਵਾ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਗਵੰਤ ਸਿੰਘ ਧੰਗੇੜਾ, ਮੈਨੇਜਰ ਦਰਬਾਰ ਸਾਹਿਬ ਨੇ ਕਿਹਾ ਕਿ 'ਨਿਸ਼ਕਾਮ ਸੇਵਕ ਜੱਥਾ ਯੂਕੇ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੇ ਪੱਤਰਿਆਂ ਦੀ ਸੇਵਾ ਵੀ ਲਗਾਤਾਰ ਨਿਭਾਈ ਜਾ ਰਹੀ ਹੈ। ਇਸੇ ਲੜੀ ਤਹਿਤ ਘੜੀ ਦੀ ਸੇਵਾ ਨੂੰ ਵੀ ਸੇਵਾ ਭਾਵ ਨਾਲ ਪੂਰਾ ਕੀਤਾ ਗਿਆ। ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਘੜੀ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮੁੜ ਸਥਾਪਿਤ ਕੀਤਾ ਗਿਆ। ਇਹ ਘੜੀ ਰਾਗੀ ਸਿੰਘਾਂ ਵਾਲੇ ਪਾਸਿਓਂ ਦਰਵਾਜ਼ੇ ਕੋਲ ਹੈ। ਜਿੱਥੇ ਪਹਿਲਾਂ ਵੀ ਘੜੀ ਲਗਾਈ ਗਈ ਸੀ, ਓਥੇ ਹੀ ਮੁੜ ਸੁਸ਼ੋਭਿਤ ਕੀਤੀ ਗਈ ਹੈ। ਇੱਕ ਵਾਰ ਚਾਬੀ ਦੇਣ ਤੋਂ ਬਾਅਦ ਇਹ ਘੜੀ ਲਗਭਗ ਅੱਠ ਦਿਨ ਤੱਕ ਚਲਦੀ ਰਹਿੰਦੀ ਹੈ। ਇਹ ਸੇਵਾ ਸੱਚਖੰਡ ਦੀ ਇਤਿਹਾਸਕ ਵਿਰਾਸਤ ਨੂੰ ਸੰਭਾਲਣ ਵੱਲ ਇੱਕ ਮਹੱਤਵਪੂਰਨ ਕਦਮ ਹੈ।'

Clock presented by Lord Curzon
ਲਾਰਡ ਕਰਜ਼ਨ ਨੇ ਭੇਂਟ ਕੀਤੀ ਘੜੀ (Etv Bharat)

ਪੁਰਾਤਨ ਦਿੱਖ ਰੱਖੀ ਗਈ ਬਰਕਰਾਰ

ਜ਼ਿਕਰਯੋਗ ਹੈ ਕਿ ਬਾਬਾ ਮਹਿੰਦਰ ਸਿੰਘ ਨੇ ਸਾਲ 2023 ’ਚ ਇਸ ਨੂੰ ਮੁਰੰਮਦ ਲਈ ਉਸੇ ਕੰਪਨੀ ਨੂੰ ਭੇਜਿਆ ਜਿਸ ਨੇ ਇਹ ਬਣਾਈ ਸੀ। ਰੋਮਨ ਅੰਕਾਂ ਵਾਲੀ ਇਸ ਘੜੀ ਦਾ ਪਿੱਤਲ ਦਾ ਡਾਇਲ ਅਤੇ ਪੁਰਜੇ ਮੁੜ ਤਿਆਰ ਕੀਤੇ ਗਏ। ਇਸ ਦੀ ਪੁਰਾਤਣ ਦਿੱਖ ਬਹਾਲ ਰੱਖੀ ਗਈ। ਇਸ ’ਚ ਦੋ ਸਾਲ ਦਾ ਸਮਾਂ ਤੇ 80,000 ਪੌਂਡ (96 ਲੱਖ ਰੁਪਏ) ਖ਼ਰਚ ਹੋਏ। ਐਸਜੀਪੀਸੀ ਮੈਨੇਜਮੈਂਟ ਨੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਯੂਕੇ ਦਾ ਇਸ ਲਈ ਵਿਸ਼ੇਸ਼ ਧੰਨਵਾਦ ਕੀਤਾ ਹੈ।