ਫਿਲਮ ਸਤਲੁਜ 'ਤੇ ਭੜਕੇ ਰਵਨੀਤ ਬਿੱਟੂ, ਕਿਹਾ- ਸਿਰਫ਼ ਪੈਸੇ ਲਈ ਕੰਮ ਕਰਦਾ ਹੈ ਦਿਲਜੀਤ ਦੋਸਾਂਝ
ਰਵਨੀਤ ਬਿੱਟੂ ਨੇ ਦਿਲਜੀਤ ਦੋਸਾਂਝ 'ਤੇ ਉਨ੍ਹਾਂ ਦੀ ਫਿਲਮ 'ਸਤਲੁਜ' ਨੂੰ ਲੈ ਕੇ ਕਈ ਇਲਜ਼ਾਮ ਲਗਾਏ ਹਨ। ਪੜ੍ਹੋ ਪੂਰੀ ਖਬਰ...


Published : July 8, 2026 at 7:34 PM IST
ਚੰਡੀਗੜ੍ਹ: ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਦੀ ਫਿਲਮ ਸਤਲੁਜ ਨੂੰ ਲੈ ਕੇ ਵਿਵਾਦ ਜਾਰੀ ਹੈ, ਜਿਸ ਨਾਲ ਬਾਲੀਵੁੱਡ ਅਤੇ ਰਾਜਨੀਤਕ ਖੇਤਰ ਦੋਵਾਂ ਵਿੱਚ ਸ਼ਬਦੀ ਜੰਗ ਛਿੜ ਗਈ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਹੁਣ ਫਿਲਮ ਨੂੰ ਲੈ ਕੇ ਦਿਲਜੀਤ ਦੋਸਾਂਝ 'ਤੇ ਨਿਸ਼ਾਨਾ ਸਾਧਿਆ ਹੈ, ਉਨ੍ਹਾਂ 'ਤੇ ਕਈ ਇਲਜ਼ਾਮ ਲਗਾਏ ਹਨ।
'ਇਨ੍ਹਾਂ ਨੇ ਪੈਸੇ ਪੂਰੇ ਕਰਕੇ ਫਿਲਮ ਹਟਾ ਲਈ'
OTT ਪਲੇਟਫਾਰਮ Zee5 ਤੋਂ ਫਿਲਮ ਸਤਲੁਜ ਨੂੰ ਹਟਾਉਣ 'ਤੇ ਲੁਧਿਆਣਾ ਪਹੁੰਚੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ "ਮੈਂ ਕੌਣ ਹੁੰਦਾ ਹਾਂ ਕਿ ਫਿਲਮ ਦਿਖਾਈ ਜਾਵੇ ਜਾਂ ਨਾਂ, ਜੇ ਦਿਲਜੀਤ ਦੋਸਾਂਝ ਨੇ ਖੁਦ ਹੀ ਕਿਹਾ ਕਿ ਫਿਲਮ 2 ਦਿਨ ਦਿਖਾਈ ਜਾਵੇਗੀ, ਫਿਰ ਹਟਾ ਦਿੱਤੀ ਜਾਵੇਗੀ। ਇਸ ਵਿੱਚੋਂ ਸਾਜ਼ਿਸ਼ ਦੀ ਮੁਸ਼ਕ ਆ ਰਹੀ ਹੈ। ਜੇਕਰ ਸਰਕਾਰਾਂ ਨੇ ਇਹ ਫਿਲਮ ਹਟਾਉਣੀ ਹੁੰਦੀ ਤਾਂ ਸਰਕਾਰ ਇੱਕ ਮਿੰਟ ਵੀ ਇਹ ਫਿਲਮ ਚੱਲਣ ਦਾ ਦਿੰਦੀ। ਸਰਕਾਰ ਨੇ ਤਾਂ ਪਹਿਲਾਂ ਹੀ ਇਹ ਫਿਲਮ ਚੱਲਣ ਨਹੀਂ ਦਿੱਤੀ। ਇਨ੍ਹਾਂ ਨੇ 2 ਦਿਨ ਪੂਰੇ ਪੈਸੇ ਕਮਾ ਲਏ ਅਤੇ ਫਿਰ ਖੁਦ ਹੀ ਫਿਲਮ ਹਟਾ ਲਈ। ਜਦੋਂ ਇਨ੍ਹਾਂ ਨੂੰ ਮੋਟੀ ਕਮਾਈ ਆ ਗਈ ਤਾਂ ਇਹ ਪਿੱਛੇ ਹਟ ਗਏ। ਦਿਲਜੀਤ ਦੋਸਾਂਝ ਲਗਾਤਾਰ ਫਿਲਮ ਨੂੰ ਲੈ ਕੇ Live ਹੁੰਦਾ ਰਿਹਾ।"
#WATCH | Ludhiana | On the removal of the film Satluj from the OTT platform Zee5, Union Minister Ravneet Singh Bittu says, "...We should have understood that there is something fishy when Diljit Dosanjh said that the film would be available on the OTT platform for 2-3 days and… pic.twitter.com/oF9o3xXVj1
— ANI (@ANI) July 8, 2026
"OTT ਪਲੇਟਫਾਰਮ ਦਾ ਮਤਲਬ ਹੁੰਦਾ ਹੈ ਕਿ ਓਵਰ ਦਾ ਟੌਪ, ਇਹ ਸਭ ਤੋਂ ਟੌਪ ਹੈ। ਇਸ ਉੱਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ। ਇਹ ਦੁਬਾਰਾ ਫਿਲਮ ਪਾ ਸਕਦੇ ਹਨ, ਇਨ੍ਹਾਂ ਉੱਤੇ ਕੋਈ ਰੋਕ ਨਹੀਂ ਹੈ। ਮੈਂ ਸਾਰੀ ਬੀਜੇਪੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਭਾਜਪਾ ਵਾਲਿਆਂ ਨੂੰ ਇਸ ਗੱਲ ਉੱਤੇ ਪਿੱਛੇ ਜਾਣ ਦੀ ਲੋੜ ਨਹੀਂ ਹੈ, ਅਸੀਂ ਇਸ ਵਿੱਚ ਕੁਝ ਨਹੀਂ ਕੀਤਾ ਹੈ। ਉਸ ਸਮੇਂ ਭਾਜਪਾ ਦੀ ਸਰਕਾਰ ਨਹੀਂ ਸੀ ਅਤੇ ਸਰਕਾਰ ਦਾ OTT ਪਲੇਟਫਾਰਮ ਉੱਤੇ ਕੋਈ ਕੰਟਰੋਲ ਨਹੀਂ ਹੈ।"- ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ "ਚਮਕੀਲਾ ਦੁਨੀਆਂ ਦੇ ਸਭ ਤੋਂ ਗੰਦੇ ਗਾਣੇ ਗਾਉਂਦਾ ਸੀ, ਜਿਸ ਨੂੰ ਅੱਤਵਾਦੀਆਂ ਨੇ ਮਾਰ ਦਿੱਤਾ ਸੀ ਅਤੇ ਉਸ ਦੀ ਲਾਸ਼ ਵੀ ਨਹੀਂ ਮਿਲੀ ਸੀ। ਉਸ ਦੀ ਫਿਲਮ ਵੀ ਦਿਲਜੀਤ ਨੇ ਬਣਾਈ ਸੀ। ਸਭ ਤੋਂ ਗੰਦੀ ਫਿਲਮ ਦਾ ਇਹ ਕਿਰਦਾਰ ਬਣਿਆ। ਦਿਲਜੀਤ ਸਿਰਫ਼ ਪੈਸੇ ਲਈ ਭੱਜਿਆ ਫਿਰਦਾ ਹੈ। ਜੇਕਰ ਇਸ ਨੂੰ ਪੰਜਾਬ ਦੀਆਂ ਧੀਆਂ ਭੈਣਾ ਦੀ ਫਿਕਰ ਹੁੰਦੀ ਸੀ ਤਾਂ ਚਮਕੀਲਾ ਫਿਲਮ ਨਾਂ ਬਣਾਉਦਾ। ਇਸ ਹੁਣ ਐਸ਼ ਕਰ ਰਿਹਾ ਹੈ, ਮਹਿਲਾ ਵਿੱਚ ਬੈਠਾ ਹੈ। ਜੇਕਰ ਇਸ ਨੂੰ ਖਾਲੜਾ ਪਰਿਵਾਰ ਦੀ ਫਿਕਰ ਹੁੰਦਾ ਤਾਂ ਇਹ ਅੱਜ ਉਨ੍ਹਾਂ ਨੇ ਨਾਲ ਆ ਕੇ ਖੜਦਾ, ਵੋਟਾਂ ਵਿੱਚ ਵੀ ਉਨ੍ਹਾਂ ਦੀ ਮਦਦ ਕਰਦਾ। ਪੰਜਾਬ ਸ਼ਾਂਤੀ ਚਾਹੁੰਦਾ ਹੈ, ਇਹ ਇੱਕ ਪਾਸੜ ਦੀ ਗੱਲ ਕਰਦਾ ਹੈ।"
"ਇਹ ਉੱਥੇ ਖਾਲਿਸਤਾਨੀਆਂ ਨੂੰ ਗਾਲ੍ਹਾਂ ਕੱਢਦਾ ਹੈ। ਇਸ ਸਿਰਫ਼ ਪੈਸੇ ਲਈ ਕੰਮ ਕਰ ਰਿਹਾ ਹੈ। ਇਹ ਅਮਿਤਾਬ ਬਚਨ ਦੇ ਪੈਰੀਂ ਹੱਥ ਲਾਉਦਾ ਹੈ, ਜਿਸ ਨੇ 84 ਵਿੱਚ ਵੱਡਾ ਕਾਂਡ ਕਰਵਾਇਆ। ਇਸ ਨੂੰ ਪੰਜਾਬ ਦੇ ਲੋਕਾਂ ਦੀ ਕੋਈ ਫਿਕਰ ਨਹੀਂ ਹੈ। ਅਮਿਤਾਬ ਬਚਨ ਜਿਨ੍ਹਾਂ ਨੇ ਅੱਗ ਲਗਾ-ਲਗਾ ਕੇ ਲੋਕਾਂ ਨੂੰ ਸਾੜਿਆ, ਇਹ ਉਨ੍ਹਾਂ ਦੇ ਪੈਰੀ ਹੱਥ ਲਗਾਉਂਦਾ ਹੈ।"- ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ
ਕੀ ਹੈ ਪੂਰਾ ਮਾਮਲਾ?
ਦਿਲਜੀਤ ਦੋਸਾਂਝ ਦੀ ਅਦਾਕਾਰੀ ਵਾਲੀ ਫਿਲਮ ਸਤਲੁਜ 3 ਜੁਲਾਈ ਨੂੰ OTT ਪਲੇਟਫਾਰਮ ZEE5 'ਤੇ ਰਿਲੀਜ਼ ਹੋਈ ਸੀ। ਹਾਲਾਂਕਿ, ਇਸਦੀ ਰਿਲੀਜ਼ ਤੋਂ ਦੋ ਦਿਨ ਬਾਅਦ ਹੀ ਇਸ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਸੀ, ਜਿਸ ਕਾਰਨ ਵਿਵਾਦ ਛਿੜਿਆ ਹੋਇਆ ਹੈ। ਇਹ ਧਿਆਨ ਦੇਣ ਯੋਗ ਹੈ ਕਿ ਸਤਲੁਜ ਪੰਜਾਬ ਦੇ ਇੱਕ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਇੱਕ ਫਿਲਮ ਹੈ। ਖਾਲੜਾ ਨੇ ਪੰਜਾਬ ਵਿੱਚ ਅੱਤਵਾਦ ਦੇ ਦੌਰ ਦੌਰਾਨ ਪੁਲਿਸ ਦੁਆਰਾ ਗੈਰ-ਨਿਆਇਕ ਹੱਤਿਆਵਾਂ ਅਤੇ ਲਾਸ਼ਾਂ ਦੇ ਗੁਪਤ ਸਸਕਾਰ ਦੇ ਕਈ ਮਾਮਲਿਆਂ ਦਾ ਪਰਦਾਫਾਸ਼ ਕੀਤਾ ਸੀ।
- Satluj Controversy: ਪੰਜਾਬੀਆਂ ਦੇ ਸਿਰ ਚੜ੍ਹ ਬੋਲ ਰਿਹਾ 'ਸਤਲੁਜ' ਦਾ ਖ਼ੁਮਾਰ, ਗੁਰਦਾਸਪੁਰ ਦੇ ਪਿੰਡਾਂ 'ਚ ਦਿਖਾਈ ਜਾ ਰਹੀ ਹੈ ਫਿਲਮ
- 'ਸਤਲੁਜ' ਫ਼ਿਲਮ ਵਿਵਾਦ: ਭਾਈ ਜਸਵੰਤ ਸਿੰਘ ਖਾਲੜਾ ਦੇ ਸਾਥੀ ਰਾਜੀਵ ਸਿੰਘ ਰੰਧਾਵਾ ਨੇ ਸੁਣਾਈ ਅਗਵਾ ਵਾਲੇ ਦਿਨ ਦੀ ਦਾਸਤਾਨ
- ਘੱਲੂਘਾਰਾ' ਤੋਂ 'Punjab '95' ਤੇ ਫਿਰ 'ਸਤਲੁਜ'—ਨਾਂ ਬਦਲਿਆ, ਰਿਲੀਜ਼ ਰੁਕੀ, ਆਖ਼ਰ ਕਿਉਂ ? ਪੜ੍ਹੋ ਇਹ ਖਾਸ ਰਿਪੋਰਟ
- ਸੈਂਸਰ ਬੋਰਡ ਦੀ ਮਨਜ਼ੂਰੀ ਦੀ ਲੋੜ ਨਹੀਂ, ਫਿਰ ਵੀ, 'ਸਤਲੁਜ' ਨੂੰ OTT ਤੋਂ ਕਿਸ ਆਧਾਰ 'ਤੇ ਹਟਾਇਆ ? ਜਾਣੋ

