ETV Bharat / state

"ਭਾਜਪਾ ਅਕਾਲੀ ਦਲ ਦਾ ਛੋਟਾ ਭਰਾ ਬਣਕੇ ਨਹੀਂ ਚੱਲੇਗਾ", ਅਕਾਲੀ-ਭਾਜਪਾ ਗਠਜੋੜ 'ਤੇ ਮੰਤਰੀ ਹਰਦੀਪ ਪੁਰੀ ਦਾ ਵੱਡਾ ਬਿਆਨ

ਹਰਦੀਪ ਪੁਰੀ ਨੇ ਕਿਹਾ ਜੇਕਰ ਭਵਿੱਖ ਵਿੱਚ ਅਕਾਲੀ ਦਲ ਨਾਲ ਗਠਜੋੜ ਹੁੰਦਾ ਹੈ, ਤਾਂ ਭਾਜਪਾ 'ਛੋਟੇ ਭਰਾ' ਦੀ ਭੂਮਿਕਾ ਵਿੱਚ ਨਹੀਂ ਰਹੇਗੀ।

PUNJAB BJP UNION MINISTER
ਅਕਾਲੀ-ਭਾਜਪਾ ਗਠਜੋੜ 'ਤੇ ਹਰਦੀਪ ਪੁਰੀ ਦਾ ਬਿਆਨ ਸਪੱਸ਼ਟ (ETV Bharat)
author img

By ETV Bharat Punjabi Team

Published : June 13, 2026 at 4:53 PM IST

3 Min Read
Choose ETV Bharat

ਲੁਧਿਆਣਾ: ਲੁਧਿਆਣਾ ਪਹੁੰਚੇ ਕੇਂਦਰੀ ਮੰਤਰੀ ਹਰਦੀਪ ਪੁਰੀ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ ਦੀਆਂ ਪ੍ਰਾਪਤੀਆਂ ਦੱਸਿਆ ਗਈਆਂ, ਉੱਥੇ ਹੀ ਉਨ੍ਹਾਂ ਨੇ ਦੱਸਿਆ ਕਿ ਨਰੇਂਦਰ ਮੋਦੀ ਦੇਸ਼ ਦੇ ਅਜਿਹੇ ਪ੍ਰਧਾਨ ਮੰਤਰੀ ਬਣ ਗਏ ਹਨ, ਜੋ ਸਭ ਤੋਂ ਜਿਆਦਾ ਲੰਬਾ ਸਮਾਂ ਇਸ ਅਹੁਦੇ 'ਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਅਸੀਂ ਦੇਸ਼ ਦੀ ਅਰਥ ਵਿਵਸਥਾ ਨੂੰ ਸੁਧਾਰਣ ਲਈ ਅਨੇਕਾਂ ਕੰਮ ਕੀਤੇ ਹਨ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਕਿਸੇ ਵੀ ਸੰਭਾਵਿਤ ਗਠਜੋੜ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ "ਭਾਜਪਾ ਹੁਣ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਣ ਚੁੱਕੀ ਹੈ, ਇਸ ਲਈ ਜੇਕਰ ਭਵਿੱਖ ਵਿੱਚ ਅਕਾਲੀ ਦਲ ਨਾਲ ਕੋਈ ਗਠਜੋੜ ਹੁੰਦਾ ਹੈ, ਤਾਂ ਭਾਜਪਾ 'ਛੋਟੇ ਭਰਾ' ਦੀ ਭੂਮਿਕਾ ਵਿੱਚ ਨਹੀਂ ਰਹੇਗੀ।"

ਮੰਤਰੀ ਹਰਦੀਪ ਪੁਰੀ ਜਾਣਕਾਰੀ ਦਿੰਦੇ ਹੋਏ (ETV Bharat)

ਗਠਜੋੜ ਵਿੱਚ ਭਾਜਪਾ ਵੱਡੇ ਭਰਾ ਦੀ ਭੂਮਿਕਾ ਵਿੱਚ ਹੋਵੇਗੀ

ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ "ਕਿਸੇ ਵੀ ਸੰਭਾਵਿਤ ਗਠਜੋੜ ਵਿੱਚ ਭਾਜਪਾ ਵੱਡੇ ਭਰਾ ਦੀ ਭੂਮਿਕਾ ਵਿੱਚ ਹੋਵੇਗੀ। ਜੇਕਰ ਅਕਾਲੀ ਦਲ ਭਾਜਪਾ ਨਾਲ ਮੁੜ ਆਉਣ ਦਾ ਇਛੁੱਕ ਹੈ ਤਾਂ ਉਸ ਨੂੰ ਮੌਜੂਦਾ ਸਿਆਸੀ ਹਕੀਕਤ ਨੂੰ ਸਵੀਕਾਰ ਕਰਨਾ ਹੋਵੇਗਾ। ਸੂਬੇ ਦੀ ਰਾਜਨੀਤੀ ਵਿੱਚ ਭਾਜਪਾ ਲਗਾਤਾਰ ਮਜ਼ਬੂਤ ਹੋਈ ਹੈ। ਪਾਰਟੀ ਆਪਣੇ ਸੰਗਠਨਾਤਮਕ ਢਾਂਚੇ ਦੇ ਵਿਸਤਾਰ ਅਤੇ ਜਨਤਾ ਵਿੱਚ ਵਧ ਰਹੇ ਜਨਾਧਾਰ ਦੇ ਬਲ 'ਤੇ ਅੱਗੇ ਵਧ ਰਹੀ ਹੈ।"

"ਹੁਣ ਛੋਟੇ ਅਤੇ ਵੱਡੇ ਭਾਈ ਵਾਲੀ ਗੱਲ ਨਹੀਂ ਹੈ। ਜੇਕਰ ਅਕਾਲੀ ਦਲ ਭਾਜਪਾ ਨਾਲ ਦੁਬਾਰਾ ਗਠਜੋੜ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਇਹ ਸਮਝਣਾ ਹੋਵੇਗਾ ਕਿ ਭਾਰਤੀ ਜਨਤਾ ਪਾਰਟੀ ਹੁਣ ਸਿਰਫ਼ ਦੇਸ਼ ਦੀ ਹੀ ਨਹੀਂ, ਬਲਕਿ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ। ਹੁਣ ਕਿਸੇ ਵੀ ਹਾਲਤ ਵਿੱਚ ਭਾਜਪਾ ਇਸ ਗਠਜੋੜ ਵਿੱਚ 'ਛੋਟੇ ਭਰਾ' ਬਣਕੇ ਨਹੀਂ ਚੱਲੇਗਾ। ਕਈ ਲੀਡਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਬਿਆਨ ਵੀ ਦੇ ਰਹੇ ਹਨ, ਪਰ ਉਹ ਰਾਜਨੀਤੀ ਤੌਰ 'ਤੇ ਕੁਝ ਨਹੀਂ ਕਹਿਣਗੇ।"- ਹਰਦੀਪ ਪੁਰੀ, ਕੇਂਦਰੀ ਮੰਤਰੀ

ਗਠਜੋੜ ਸਬੰਧੀ ਅੰਤਮ ਫ਼ੈਸਲਾ ਪਾਰਟੀ ਹਾਈਕਮਾਨ ਵੱਲੋਂ ਹੀ ਲਿਆ ਜਾਵੇਗਾ

ਪੁਰੀ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਭਾਜਪਾ ਆਪਣੇ ਦਮ ’ਤੇ ਵੀ ਲੋਕਾਂ ਵਿੱਚ ਇੱਕ ਮਜ਼ਬੂਤ ਬਦਲ ਵਜੋਂ ਉੱਭਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਲਗਾਤਾਰ ਆਪਣਾ ਆਧਾਰ ਮਜ਼ਬੂਤ ਕਰ ਰਹੀ ਹੈ ਅਤੇ ਲੋਕਾਂ ਦਾ ਸਮਰਥਨ ਹਾਸਲ ਕਰ ਰਹੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਕਿਸੇ ਵੀ ਤਰ੍ਹਾਂ ਦੇ ਗਠਜੋੜ ਸਬੰਧੀ ਅੰਤਿਮ ਫ਼ੈਸਲਾ ਪਾਰਟੀ ਹਾਈਕਮਾਨ ਵੱਲੋਂ ਹੀ ਲਿਆ ਜਾਵੇਗਾ। ਫਿਲਹਾਲ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ

ਪੈਟਰੋਲ ਅਤੇ ਡੀਜ਼ਲ ਬੋਲੇ ਕੇਂਦਰੀ ਮੰਤਰੀ

ਮੰਤਰੀ ਹਰਦੀਪ ਪੁਰੀ ਨੇ ਇਹ ਵੀ ਕਿਹਾ ਕਿ "ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਦੇ ਵਿੱਚ ਕੋਈ ਕਮੀ ਨਹੀਂ ਹੈ। ਹੁਣ ਅਸੀਂ ਆਪਣੀ ਐਲਪੀਜੀ ਬਣਾ ਰਹੇ ਹਨ ਪਹਿਲਾਂ ਘੱਟ ਵੰਡ ਰਹੀ ਸੀ। ਇਸ ਦੀ ਸਮਰੱਥਾ ਵਧਾ ਦਿੱਤੀ ਹੈ ਤਾਂ ਜੋ ਅਸੀਂ ਵਿਦੇਸ਼ਾਂ 'ਤੇ ਨਿਰਭਰ ਨਾ ਹੋਈਏ।" ਇਸ ਤੋਂ ਇਲਾਵਾ ਹਰਦੀਪ ਪੁਰੀ ਨੇ ਕਿਹਾ ਕਿ ਸਾਡੀ ਸਪਲਾਈ ਚੇਨ ਦੇ ਵਿੱਚ ਕੋਈ ਵੀ ਕਮੀ ਨਹੀਂ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਨ ਕਿ ਲੋਕਾਂ ਨੂੰ ਪਾਈਪ ਗੈਸ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਫਲੈਕਸ ਫਿਊਲ ਦੀ ਸ਼ੁਰੂਆਤ ਕੀਤੀ ਗਈ ਹੈ। ਹੀਰੋ ਦੇ ਕਈ ਮੋਟਰਸਾਈਕਲ ਅਤੇ ਸਜੂਕੀ ਦੀ ਗੱਡੀ ਇਸ ਤੇਲ ਦੇ ਲਈ ਕਾਰਗਰ ਹੈ।

ਪੈਟਰੋਲ ਅਤੇ ਡੀਜ਼ਲ ਦੇ ਰੇਟ

ਇਸ ਤੋਂ ਇਲਾਵਾ ਉਨ੍ਹਾਂ ਨੇ ਵਿਰੋਧੀਆਂ 'ਤੇ ਵੀ ਸਵਾਲ ਖੜ੍ਹੇ ਕੀਤੇ ਉਨ੍ਹਾਂ ਕਿਹਾ ਕਿ ਇੱਕ ਯੂਥ ਦੇ ਆਗੂ ਆ ਕੇ ਭਾਰਤ ਦੀ ਅਰਥ ਵਿਵਸਥਾ ਨੂੰ ਡੈਡ ਇਕੋਨਮੀ ਦੱਸ ਰਹੇ ਸਨ। ਕੇਂਦਰੀ ਮੰਤਰੀ ਨੇ ਕਿਹਾ ਕਿ "ਅਸੀਂ ਪੈਟਰੋਲ ਅਤੇ ਡੀਜ਼ਲ ਦੇ ਸਭ ਤੋਂ ਘੱਟ ਰੇਟ ਵਧਾਏ ਹਨ। ਜਪਾਨ ਤੋਂ ਬਾਅਦ ਪੂਰੇ ਵਿਸ਼ਵ ਦੇ ਵਿੱਚ ਭਾਰਤ ਅਜਿਹਾ ਮੁਲਕ ਹੈ। ਜਿਸ ਨੇ ਪੈਟਰੋਲ ਤੇ ਡੀਜ਼ਲ 'ਤੇ ਘੱਟ ਕੀਮਤ ਵਧਾਈ ਹੈ। ਸਗੋਂ ਮਈ ਮਹੀਨੇ ਦੇ ਵਿੱਚ ਅਸੀਂ ਵੈਟ ਘਟਾ ਕੇ ਲੋਕਾਂ ਨੂੰ ਰਾਹਤ ਦਿੱਤੀ ਹੈ।" ਕੇਂਦਰੀ ਮੰਤਰੀ ਨੇ ਕਿਹਾ ਕਿ ਸ਼੍ਰੀ ਲੰਕਾ, ਬੰਗਲਾਦੇਸ਼, ਪਾਕਿਸਤਾਨ, ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਪੈਟਰੋਲ ਡੀਜ਼ਲ ਤੇ 40 ਤੋਂ ਲੈ ਕੇ 80 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਫਰਾਂਸ ਦੇ ਵਿੱਚ ਪੈਟਰੋਲ ਵਧੀਆ ਹੈ।

ਊਰਜਾ ਸੰਕਟ ਦਾ ਜ਼ਿਕਰ

ਵਿਸ਼ਵ ਪੱਧਰ ’ਤੇ ਪੈਦਾ ਹੋਏ ਊਰਜਾ ਸੰਕਟ ਦਾ ਜ਼ਿਕਰ ਕਰਦਿਆਂ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਈਰਾਨ, ਅਮਰੀਕਾ ਅਤੇ ਇਜ਼ਰਾਈਲ ਨਾਲ ਜੁੜੀਆਂ ਅੰਤਰਰਾਸ਼ਟਰੀ ਸਥਿਤੀਆਂ ਕਾਰਨ ਪੈਟਰੋਲੀਅਮ ਖੇਤਰ ਵਿੱਚ ਚੁਣੌਤੀਆਂ ਅਤੇ ਕੀਮਤਾਂ ’ਤੇ ਦਬਾਅ ਵਧਿਆ ਹੈ ਪਰ ਭਾਰਤ ਨੇ ਸੁਚੱਜੇ ਪ੍ਰਬੰਧਨ ਰਾਹੀਂ ਇਹ ਯਕੀਨੀ ਬਣਾਇਆ ਕਿ ਦੇਸ਼ ਦੇ ਨਾਗਰਿਕਾਂ ਨੂੰ ਇਸ ਦਾ ਪ੍ਰਭਾਵ ਹੋਰ ਕਈ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਘੱਟ ਝੱਲਣਾ ਪਵੇ।