ETV Bharat / state

ਕਪੂਰਥਲਾ 'ਚ ਮਹਿਲਾ ਦਾ ਗੋਲੀਆਂ ਮਾਰ ਕੇ ਕਤਲ, ਹਮਲਾਵਰ ਫਰਾਰ

ਘਰ ਵਿੱਚ ਦਾਖਿਲ ਹੋਏ ਅਣਪਛਾਤੇ ਹਮਲਾਵਰ ਨੇ ਗੋਲੀਆਂ ਮਾਰ ਕੇ ਮਹਿਲਾ ਦਾ ਕਤਲ ਕਰ ਦਿੱਤਾ।

WOMAN MURDER IN KAPURTHALA
ਕਪੂਰਥਲਾ 'ਚ ਮਹਿਲਾ ਦਾ ਗੋਲੀਆਂ ਮਾਰ ਕੇ ਕਤਲ (ETV BHARAT)
author img

By ETV Bharat Punjabi Team

Published : January 2, 2026 at 8:04 PM IST

1 Min Read
Choose ETV Bharat

ਕਪੂਰਥਲਾ: ਸ਼ਹਿਰ ਦੇ ਭੀੜ ਭਰੇ ਸੀਨਪੁਰਾ ਇਲਾਕੇ ਵਿੱਚ ਦਿਨ-ਦਿਹਾੜੇ ਹੋਈ ਫਾਇਰਿੰਗ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਅਣਪਛਾਤੇ ਹਮਲਾਵਰਾਂ ਨੇ 40 ਸਾਲ ਦੀ ਔਰਤ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਹੇਮਪ੍ਰੀਤ ਕੌਰ ਉਰਫ਼ ਹੇਮਾ ਵਜੋਂ ਹੋਈ ਹੈ, ਜੋ ਕਿ ਲਗਭਗ ਇੱਕ ਮਹੀਨਾ ਪਹਿਲਾਂ ਕੈਨੇਡਾ ਤੋਂ ਭਾਰਤ ਵਾਪਸ ਆਈ ਸੀ।

ਮਹਿਲਾ ਦਾ ਗੋਲੀਆਂ ਮਾਰ ਕੇ ਕਤਲ, ਹਮਲਾਵਰ ਫਰਾਰ (ETV BHARAT)

'ਘਰ 'ਚ ਦਾਖਿਲ ਹੋਕੇ ਫਾਇਰਿੰਗ'

ਚਸ਼ਮਦੀਦ ਬਜ਼ੁਰਗ ਮਹਿਲਾ ਲਖਵੀਰ ਕੌਰ ਮੁਤਾਬਿਕ , 'ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ 'ਤੇ ਆਏ ਅਤੇ ਉਨ੍ਹਾਂ ਵਿੱਚੋਂ ਇੱਕ ਘਰ ਦੇ ਬਾਹਰ ਬਾਈਕ ਉੱਤੇ ਰੁਕ ਗਿਆ ਅਤੇ ਦੂਜੇ ਨੇ ਜ਼ਬਰਦਸਤੀ ਘਰ ਵਿੱਚ ਦਾਖਲ ਹੋ ਕੇ ਹੇਮਪ੍ਰੀਤ ਕੌਰ 'ਤੇ ਗੋਲੀਆਂ ਚਲਾਈਆਂ।ਜਿਸ ਤੋਂ ਬਾਅਦ ਗੋਲੀ ਲੱਗਣ ਕਾਰਣ ਉਸ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਦੁਸ਼ਮਣੀ ਕਿਸੇ ਨਾਲ ਵੀ ਨਹੀਂ ਸੀ।'

ਮਹਿਲਾ ਵਿਆਹੀ ਹੋਈ ਸੀ ਪਰ ਉਸ ਦਾ ਆਪਣੇ ਪਤੀ ਨਾਲ ਤਲਾਕ ਹੋ ਚੁੱਕਿਆ ਹੈ,ਮਹਿਲਾ ਦਾ ਇੱਕ ਪੁੱਤਰ ਵੀ ਹੈ ਜੋ ਕਿ ਕੈਨੈਡਾ ਵਿੱਚ ਹੀ ਰਹਿੰਦਾ ਹੈ। ਮ੍ਰਿਤਕ ਮਹਿਲਾ ਹੇਮਪ੍ਰੀਤ ਨੇ ਬੀਤੇ ਦਿਨ ਹੀ ਸਲੂਨ ਦਾ ਕੰਮ ਸ਼ੁਰੂ ਕੀਤਾ ਸੀ ਪਰ ਅੱਜ ਘਰ ਵਿੱਚ ਦਾਖਿਲ ਹੋਕੇ ਦਿਨ ਦਿਹਾੜੇ ਉਸ ਦਾ ਕਤਲ ਵੀ ਕਰ ਦਿੱਤਾ ਗਿਆ ਹੈ।-ਸਥਾਕਨਵਾਸੀ

'ਪੁਲਿਸ ਕਰ ਰਹੀ ਜਾਂਚ'

ਡੀਐੱਸਪੀ ਸ਼ੀਤਲ ਸਿੰਘ ਮੁਤਾਬਿਕ, 'ਘਟਨਾ ਦੌਰਾਨ ਕੁੱਲ ਚਾਰ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਹੇਮਪ੍ਰੀਤ ਕੌਰ ਨੂੰ ਲੱਗੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਮਲਾਵਰਾਂ ਦੀ ਪਛਾਣ ਕਰਨ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਰੱਖਿਆ ਗਿਆ ਹੈ। ਮੁਲਜ਼ਮ ਦੀ ਭਾਲ ਜਾਰੀ ਹੈ, ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਲਾਕੇ ਵਿੱਚ ਵਾਧੂ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।'