ETV Bharat / state

ਅੱਜ ਲੱਗੇਗਾ ਗ੍ਰਹਿਣ, ਜਾਣੋ ਕਦੋਂ ਅਤੇ ਕਿਵੇਂ ਕਰੀਏ ਪੂਜਾ?

ਇਸ ਵਾਰ ਹੋਲਿਕਾ ਦਹਿਨ ਅਤੇ ਹੋਲੀ ਦੋਵਾਂ 'ਤੇ ਚੰਦਰ ਗ੍ਰਹਿਣ ਛਾਇਆ ਰਹੇਗਾ। ਪੜ੍ਹੋ ਵਿਸ਼ੇਸ਼ ਖਬਰ..

SOLAR ECLIPSE 2026
ਹੋਲੀ ਮੌਕੇ ਲੱਗੇਗਾ ਗ੍ਰਹਿਣ (Etv Bharat)
author img

By ETV Bharat Punjabi Team

Published : March 2, 2026 at 4:29 PM IST

|

Updated : March 3, 2026 at 9:00 AM IST

2 Min Read
Choose ETV Bharat

ਲੁਧਿਆਣਾ: ਭਾਰਤ ਨੂੰ ਤਿਉਹਾਰਾਂ ਦੀ ਧਰਤੀ ਵੱਜੋਂ ਜਾਣਿਆ ਜਾਂਦਾ ਹੈ, ਕਿਉਂਕਿ ਇਹ ਵਿਭਿੰਨ ਧਰਮਾਂ, ਸੱਭਿਆਚਾਰਾਂ ਅਤੇ ਤਿਉਹਾਰਾਂ ਦਾ ਘਰ ਹੈ। ਹਰ ਧਰਮ ਦੇ ਆਪਣੇ ਤਿਉਹਾਰ ਹੁੰਦੇ ਹਨ ਜੋ ਖੁਸ਼ੀ, ਪਿਆਰ ਅਤੇ ਏਕਤਾ ਦਾ ਪ੍ਰਤੀਕ ਹਨ। ਇਨ੍ਹਾਂ ਤਿਉਹਾਰਾਂ ਦੌਰਾਨ ਲੋਕ ਏਕਤਾ ਅਤੇ ਖੁਸ਼ੀ ਦਾ ਸੰਦੇਸ਼ ਫੈਲਾਉਂਦੇ ਹਨ। ਹੋਲੀ ਉਨ੍ਹਾਂ ਵਿੱਚੋਂ ਇੱਕ ਹੈ। ਹੋਲੀ ਸਿਰਫ਼ ਰੰਗਾਂ ਦਾ ਤਿਉਹਾਰ ਨਹੀਂ ਹੈ ਸਗੋਂ ਇਹ ਇੱਕ ਡੂੰਘਾ ਅਧਿਆਤਮਿਕ ਸੰਦੇਸ਼ ਵੀ ਦਿੰਦਾ ਹੈ।

ਹੋਲੀ ਮੌਕੇ ਲੱਗੇਗਾ ਗ੍ਰਹਿਣ ਜਾਣੋ ਕਦੋਂ ਕਿਵੇਂ ਕਰੀਏ ਪੂਜਾ ਤੇ ਕਦੋਂ ਲੱਗੇਗਾ ਰੰਗ ਜਾਣੋ ਕਦੋਂ ਹੈ ਹੋਲੀ (Etv Bharat)

ਤਿੰਨ ਮਾਰਚ ਨੂੰ ਲੱਗ ਰਿਹਾ ਹੈ ਗ੍ਰਹਿਣ

ਹੋਲੀ ਦਾ ਤਿਉਹਾਰ ਪੂਰੇ ਦੇਸ਼ ਦੇ ਵਿੱਚ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਾਰ 4 ਮਾਰਚ ਅਤੇ 3 ਮਾਰਚ ਦੇ ਵਿੱਚ ਹੋਲੀ ਨੂੰ ਲੈ ਕੇ ਲੋਕ ਭਬਲਭੂਸੇ ਦੇ ਵਿੱਚ ਪਏ ਹੋਏ ਹਨ। 3 ਮਾਰਚ ਨੂੰ ਗ੍ਰਹਿਣ ਲੱਗ ਰਿਹਾ ਹੈ। ਜਿਸ ਕਰਕੇ ਹੋਲੀਕਾ ਦਹਿਨ 2 ਮਾਰਚ ਨੂੰ ਕੀਤਾ ਗਿਆ। ਅੱਜ ਸ਼ਾਮ ਤੋਂ ਇਸ ਦੀਆਂ ਰਸਮਾਂ ਸ਼ੁਰੂ ਹੋ ਜਾਣਗੀਆਂ। ਜਦਕਿ ਦੂਜੇ ਪਾਸੇ ਕੱਲ੍ਹ ਯਾਨੀ 3 ਮਾਰਚ ਨੂੰ ਹੋਲੀ ਦਾ ਤਿਉਹਾਰ ਹੈ ਅਤੇ 3 ਤਰੀਕ ਨੂੰ ਗ੍ਰਹਿਣ ਲੱਗ ਜਾਵੇਗਾ।

SOLAR ECLIPSE 2026
ਮੰਦਰ ਦਾ ਪੁਜਾਰੀ ਦੀ ਤਸਵੀਰ (Etv Bharat)

3 ਮਾਰਚ ਨੂੰ ਦੁਪਹਿਰ 3:20 ਦੇ ਕਰੀਬ ਲੱਗੇਗਾ ਗ੍ਰਹਿਣ

3 ਮਾਰਚ ਨੂੰ ਦੁਪਹਿਰ 3:20 ਦੇ ਕਰੀਬ ਗ੍ਰਹਿਣ ਲੱਗ ਜਾਵੇਗਾ ਜੋ ਸ਼ਾਮ 6:47 ਤੱਕ ਰਹੇਗਾ। ਪੰਡਿਤ ਸਰਾਭਾ ਨਗਰ ਦੁਰਗਾ ਮਾਤਾ ਮੰਦਿਰ ਨੇ ਕਿਹਾ ਕਿ "ਲੁਧਿਆਣਾ 'ਚ ਖਾਸ ਕਰਕੇ 20 ਮਿੰਟ ਤੱਕ ਹੀ ਚੰਨ ਨੂੰ ਗ੍ਰਹਿਣ ਲੱਗੇਗਾ। ਇਸ ਕਰਕੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਲੋਕ ਜਦੋਂ ਮਰਜ਼ੀ ਰੰਗ ਲਾ ਸਕਦੇ ਨੇ। ਇਸ ਤੋਂ ਇਲਾਵਾ ਪੰਡਿਤ ਦਿਨੇਸ਼ ਪਾਂਡੇ ਜੀ ਨੇ ਕਿਹਾ ਕਿ ਜਿਸ ਵੇਲੇ ਗ੍ਰਹਿਣ ਲੱਗੇਗਾ ਉਸ ਸਮੇਂ ਖਾਸ ਧਿਆਨ ਦੇਣ ਦੀ ਲੋੜ ਹੈ।"

SOLAR ECLIPSE 2026
ਗ੍ਰਹਿਣ ਮੌਕੇ ਧਿਆਨ ਰੱਖਣ ਯੋਗ ਗੱਲਾਂ (Etv Bharat)

ਗ੍ਰਹਿਣ ਮੌਕੇ ਧਿਆਨ ਰੱਖਣ ਯੋਗ ਗੱਲਾਂ

ਸ਼ਰਧਾਲੂ ਖਾਸ ਕਰਕੇ ਗ੍ਰਹਿਣ ਦੇ ਸਮੇਂ ਦੇ ਦੌਰਾਨ ਕਿਸੇ ਕਿਸਮ ਦਾ ਖਾਣਾ ਨਾ ਬਣਾਉਣਾ, ਨਾ ਸਬਜੀ ਕੱਟਣੀ ਚਾਹੀਦੀ ਹੈ ਨਾ ਹੀ ਚੁੱਲ੍ਹਾ ਬਾਲਣਾਂ ਚਾਹੀਦਾ ਹੈ। ਘਰ 'ਚ ਜੋ ਵੀ ਖਾਣੇ ਦਾ ਸਮਾਨ ਜਾਂ ਉਨ੍ਹਾਂ ਦੇ ਡੱਬੇ ਹੁੰਦੇ ਨੇ ਉਨ੍ਹਾਂ 'ਚ ਤੁਲਸੀ ਦੇ ਪੱਤੇ ਪਾਉਣੇ ਚਾਹੀਦੇ ਹਨ। ਗ੍ਰਹਿਣ ਖਤਮ ਹੋਣ ਤੋਂ ਬਾਅਦ ਇਸ਼ਨਾਨ ਜਰੂਰ ਕਰਨ, ਗਰਭਵਤੀ ਮਹਿਲਾਵਾਂ ਖਾਸ ਕਰਕੇ ਚੰਨ ਨੂੰ ਨਾ ਵੇਖਣ। ਉਨ੍ਹਾਂ ਕਿਹਾ ਕਿ ਇਸ ਦੌਰਾਨ ਭਗਵਾਨ ਦੇ ਦਰਸ਼ਨ ਨਾ ਕਰਨ ਸਿਰਫ ਬੈਠ ਕੇ ਜਾਪ ਕਰਨ, ਗ੍ਰਹਿਣ ਖਤਮ ਹੋਣ ਤੋਂ ਬਾਅਦ ਇਸ਼ਨਾਨ ਜਰੂਰ ਕਰਨ, ਇਸ ਤੋਂ ਇਲਾਵਾ ਲੋਕ ਜੇਕਰ ਹੋ ਸਕੇ ਤਾਂ ਤੀਰਥ ਸਥਾਨ 'ਤੇ ਜਾ ਕੇ ਜਿਵੇਂ ਗੰਗਾ ਮਈਆ 'ਚ ਇਸ਼ਨਾਨ ਕਰ ਸਕਦੇ ਨੇ, ਪੰਡਿਤ ਜੀ ਨੇ ਕਿਹਾ ਕਿ ਇਸ਼ਨਾਨ ਤੋਂ ਬਾਅਦ ਦਾਨ ਕਰਨ ਦਾ ਕਾਫੀ ਵਿਸ਼ੇਸ਼ ਮਹੱਤਵ ਹੈ ਗ੍ਰਹਿਣ ਲੱਗਣ ਤੋਂ ਬਾਅਦ ਵੱਧ ਤੋਂ ਵੱਧ ਦਾਨ ਕੀਤਾ ਜਾਵੇ।

SOLAR ECLIPSE 2026
ਲੁਧਿਆਣਾ ਮੰਦਰ ਦੀਆਂ ਤਸਵੀਰਾਂ (Etv Bharat)

ਹੋਲਿਕਾ ਦਹਿਨ ਦਾ ਸਭ ਤੋਂ ਸ਼ੁਭ ਸਮਾਂ 3 ਤਾਰੀਖ ਤੜਕਸਾਰ

ਇਸ ਦੇ ਨਾਲ ਹੀ, ਉਨ੍ਹਾਂ ਦੱਸਿਆ ਕਿ ਹੋਲਿਕਾ ਦਹਿਨ ਦਾ ਸਭ ਤੋਂ ਸ਼ੁਭ ਸਮਾਂ 3 ਤਾਰੀਖ ਤੜਕਸਾਰ ਸਵੇਰੇ 4:15 ਤੋਂ 5:30 ਦਾ ਹੈ। ਇਸ ਤੋਂ ਇਲਾਵਾ ਖਾਸ ਕਰਕੇ ਜੋ ਲੋਕ ਰੰਗਾਂ ਦੇ ਨਾਲ ਹੋਲੀ ਖੇਡਦੇ ਨੇ ਉਹਨਾਂ ਕਿਹਾ ਕਿ ਰੰਗ ਕਿਸੇ ਵੀ ਵੇਲੇ ਕਦੇ ਵੀ ਲਗਾਇਆ ਜਾ ਸਕਦਾ ਹੈ। ਜੇਕਰ ਤੁਸੀਂ ਕਿਸੇ ਕੋਲ ਆਸ਼ੀਰਵਾਦ ਲੈਣ ਲਈ ਰੰਗ ਲਾਉਂਦੇ ਹਨ ਤਾਂ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਹਰਜ਼ ਨਹੀਂ ਹੈ ਭਾਵੇਂ ਉਹ ਤਿੰਨ ਮਾਰਚ ਹੋਵੇ ਜਾਂ ਫਿਰ ਚਾਰ ਮਾਰਚ ਹੋਵੇ, ਕਿਸੇ ਵੀ ਵੇਲੇ ਰੰਗ ਲਗਾਇਆ ਜਾ ਸਕਦਾ ਹੈ। ਜਿਆਦਾ ਕੋਸ਼ਿਸ਼ ਕੀਤੀ ਜਾਵੇ ਕਿ ਲੋਕ ਫੁੱਲਾਂ ਦੇ ਨਾਲ ਹੀ ਹੋਲੀ ਖੇਡਣ।

Last Updated : March 3, 2026 at 9:00 AM IST