ETV Bharat / state

ਪੰਜਾਬ ਵਿੱਚ ਅੱਜ ਚੱਕਾ ਜਾਮ, ਸਕੂਲ-ਕਾਲਜ ਬੰਦ ? ਇਸ ਜ਼ਿਲ੍ਹੇ ਵਿੱਚ ਮਹਾਂ ਰੈਲੀ

ਸਕੂਲ-ਕਾਲਜ ਬੱਸ ਆਪਰੇਟਰਜ਼ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਅੱਜ ਸਕੂਲੀ ਬੱਸਾਂ ਦਾ ਚੱਕਾ ਜਾਮ ਕੀਤਾ ਜਾ ਰਿਹਾ ਹੈ।

Punjab School Bus Strike
ਪੰਜਾਬ ਵਿੱਚ ਅੱਜ ਚੱਕਾ ਜਾਮ (etv bharat)
author img

By ETV Bharat Punjabi Team

Published : September 3, 2026 at 5:47 AM IST

3 Min Read
Choose ETV Bharat

ਬਠਿੰਡਾ: ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਸਕੂਲ ਅਤੇ ਕਾਲਜ ਵੈਨ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਲੈ ਕੇ ਹੁਣ ਤਿੰਨ ਸਤੰਬਰ ਨੂੰ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ। ਸਕੂਲ-ਕਾਲਜ ਬੱਸ ਆਪਰੇਟਰਜ਼ ਐਸੋਸੀਏਸ਼ਨ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪਰਮਿਟ ਰੋਡ ਟੈਕਸ ਸਣੇ ਹੋਰਨਾਂ ਮੰਗਾਂ ਨੂੰ ਲੈ ਕੇ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਪਰ ਸੁਣਵਾਈ ਨਾ ਹੁੰਦੀ ਦੇਖ ਕੇ ਇਨਾਂ ਵੱਲੋਂ ਤਿੰਨ ਸਤੰਬਰ ਨੂੰ ਆਪਣੀਆਂ ਸਕੂਲ ਅਤੇ ਕਾਲਜ ਦੀਆਂ ਵੈਨਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ।

ਬਠਿੰਡਾ ਦੀ ਦਾਣਾ ਮੰਡੀ ਵਿੱਚ ਵੱਡੀ ਰੈਲੀ

ਸਕੂਲ-ਕਾਲਜ ਬੱਸ ਚਾਲਕਾਂ ਅਤੇ ਟਰਾਂਸਪੋਰਟਰ ਆਪਰੇਟਰਾਂ ਨੇ ਇਸ ਦਿਨ ਹੜਤਾਲ ਕਰਕੇ ਬਠਿੰਡਾ ਦੀ ਦਾਣਾ ਮੰਡੀ ਵਿੱਚ ਮਹਾ-ਪੰਚਾਇਤ ਕਰਨ ਦਾ ਐਲਾਨ ਕੀਤਾ ਹੈ। ਆਪਰੇਟਰਾਂ ਨੇ ਸਰਕਾਰ 'ਤੇ ਉਨ੍ਹਾਂ ਦੀਆਂ ਲੰਮੇ ਸਮੇਂ ਤੋਂ ਲਟਕਵੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ।

ਚੱਕੇ ਜਾਮ ਦਾ ਕਿਉਂ ਕੀਤਾ ਐਲਾਨ ?

‘ਸਕੂਲ-ਕਾਲਜ ਬੱਸ ਆਪਰੇਟਰਜ਼ ਐਸੋਸੀਏਸ਼ਨ ਪੰਜਾਬ’ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਨੇ ਗੱਲਬਾਤ ਦੌਰਾਨ ਕਿਹਾ ਕਿ "ਪੰਜਾਬ ਵਿੱਚ ਸਕੂਲ ਅਤੇ ਵੈਨਾਂ ਦੇ ਟੈਕਸ ਤੇ ਪਰਮਿਟ ਦਾ ਮਸਲਾ ਗੰਭੀਰ ਬਣਿਆ ਹੋਇਆ ਹੈ। ਦਿੱਲੀ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਸਮੇਤ ਗੁਆਂਢੀ ਸੂਬਿਆਂ ਵਿੱਚ ਪਰਮਿਟ ਅਤੇ ਟੈਕਸ ਦੀਆਂ ਦਰਾਂ ਪੰਜਾਬ ਨਾਲੋਂ ਕਾਫੀ ਘੱਟ ਹਨ। ਇਸ ਦੇ ਉਲਟ ਪੰਜਾਬ ਦੇ ਸਕੂਲ ਅਤੇ ਕਾਲਜ ਵੈਨ ਆਪਰੇਟਰਾਂ ਨੂੰ ਕਰੀਬ ਚਾਰ-ਪੰਜ ਗੁਣਾ ਵੱਧ ਟੈਕਸ ਅਦਾ ਕਰਨਾ ਪੈ ਰਿਹਾ ਹੈ।"

ਕੀ ਹੱਲ ਹੋਵੇਗਾ ਮਸਲਾ ?

ਗੁਰਪ੍ਰੀਤ ਸਿੰਘ ਨੇ ਕਿਹਾ ਕਿ "ਸਰਕਾਰਾਂ ਵੱਲੋਂ ਸਕੂਲ ਬੱਸਾਂ ਅਤੇ ਵੈਨਾਂ ਦੇ ਮਾਲਕਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਸਰਕਾਰ ਵੱਲੋਂ ਵਾਹਨਾਂ ਵਿੱਚ ਆਟੋਮੈਟਿਕ ਜੀ.ਪੀ.ਐੱਸ. ਅਤੇ ਅੱਗ ਬੁਝਾਊ ਪ੍ਰਬੰਧ ਲਗਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ, ਜਦੋਂਕਿ ਪੁਰਾਣੇ ਸਿਸਟਮ ਨੂੰ ਮਾਨਤਾ ਨਹੀਂ ਦਿੱਤੀ ਜਾ ਰਹੀ। ਸਕੂਲ ਅਤੇ ਕਾਲਜ ਦੀਆਂ ਵੈਨਾਂ ਦੀ ਸੁਰੱਖਿਆ ਅਤੇ ਪ੍ਰਬੰਧਾਂ ਦਾ ਵਿਰੋਧ ਨਹੀਂ ਕਰਦੇ। ਸਰਕਾਰੀ ਸਹੂਲਤ ਦੀ ਘਾਟ ਅਤੇ ਵੱਧ ਖਰਚਿਆਂ ਕਾਰਨ ਬਿਲਕੁਲ ਨਵੀਆਂ ਬੱਸਾਂ ਦੇ ਆਪਰੇਟਰਾਂ ਨੂੰ ਵੀ ਹਰ ਮਹੀਨੇ ਕਰੀਬ 10 ਹਜ਼ਾਰ ਰੁਪਏ ਦਾ ਵਾਧੂ ਖਰਚਾ ਪੈ ਰਿਹਾ ਹੈ। 3 ਸਤੰਬਰ ਦੀ ਹੜਤਾਲ ਅਤੇ ਮਹਾ-ਪੰਚਾਇਤ ਰਾਹੀਂ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਈ ਜਾਵੇਗੀ।"

ਸਾਰੇ ਪ੍ਰਾਈਵੇਟ ਸਕੂਲ ਬੰਦ !

ਪੰਜਾਬ ਦੇ ਤਿੰਨ ਜ਼ਿਲ੍ਹਿਆਂ ਬਠਿੰਡਾ, ਮਾਨਸਾ ਅਤੇ ਬਰਨਾਲਾ ਵਿਚ ਅੱਜ ਸਾਰੇ ਪ੍ਰਾਈਵੇਟ ਸਕੂਲ ਬੰਦ ਹਨ। ਇਹ ਫੈਸਲਾ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ (FAP) ਵੱਲੋਂ ਸਕੂਲ ਬੱਸ ਅਤੇ ਵੈਨ ਆਪਰੇਟਰਾਂ ਦੀ ਮਹਾ ਪੰਚਾਇਤ ਨੂੰ ਲੈ ਕੇ ਲਿਆ ਗਿਆ ਹੈ।

ਕੀ ਹਨ ਮੁੱਖ ਮੰਗਾਂ ?

  • ਨਵੇਂ ਨਿਯਮਾਂ ਵਿੱਚ ਰਾਹਤ — ਸਕੂਲ ਬੱਸਾਂ ਅਤੇ ਵੈਨਾਂ ਲਈ ਲਾਗੂ ਕੀਤੇ ਜਾ ਰਹੇ ਨਵੇਂ ਨਿਯਮਾਂ ਨੂੰ ਸੁਖਾਲਾ ਬਣਾਉਣ ਦੀ ਮੰਗ।
  • ਪਾਸਿੰਗ ਪ੍ਰਕਿਰਿਆ ਸੌਖੀ ਕੀਤੀ ਜਾਵੇ — ਵਾਹਨਾਂ ਦੀ ਪਾਸਿੰਗ ਅਤੇ ਫਿਟਨੈੱਸ ਨਾਲ ਜੁੜੀ ਪ੍ਰਕਿਰਿਆ ਨੂੰ ਘੱਟ ਗੁੰਝਲਦਾਰ ਅਤੇ ਸੁਚਾਰੂ ਬਣਾਇਆ ਜਾਵੇ।
  • ਬੇਲੋੜੀਆਂ ਸ਼ਰਤਾਂ ਘਟਾਈਆਂ ਜਾਣ — ਅਜਿਹੀਆਂ ਸ਼ਰਤਾਂ ਵਿੱਚ ਰਾਹਤ ਦੀ ਮੰਗ ਜੋ ਪੁਰਾਣੀਆਂ ਸਕੂਲ ਬੱਸਾਂ/ਵੈਨਾਂ ਲਈ ਪੂਰੀਆਂ ਕਰਨਾ ਮੁਸ਼ਕਲ ਹੋ ਰਿਹਾ ਹੈ।
  • ਸੁਰੱਖਿਆ ਨਿਯਮਾਂ ’ਤੇ ਸਪੱਸ਼ਟਤਾ — ਬੱਚਿਆਂ ਦੀ ਸੁਰੱਖਿਆ ਨਾਲ ਸਮਝੌਤਾ ਕੀਤੇ ਬਿਨਾਂ ਆਪਰੇਟਰਾਂ ਲਈ ਨਿਯਮਾਂ ਦੀ ਸਪੱਸ਼ਟ ਗਾਈਡਲਾਈਨ ਜਾਰੀ ਕੀਤੀ ਜਾਵੇ।
  • ਦਸਤਾਵੇਜ਼ੀ ਅਤੇ ਫਿਟਨੈੱਸ ਕਾਰਵਾਈ ਆਸਾਨ ਹੋਵੇ — ਪਰਮਿਟ, ਫਿਟਨੈੱਸ, ਪਾਸਿੰਗ ਅਤੇ ਹੋਰ ਕਾਗਜ਼ੀ ਕਾਰਵਾਈ ਲਈ ਇੱਕ ਸੌਖਾ ਅਤੇ ਪਾਰਦਰਸ਼ੀ ਸਿਸਟਮ ਬਣਾਇਆ ਜਾਵੇ।
  • ਸਰਕਾਰ ਨਾਲ ਗੱਲਬਾਤ ਕਰਕੇ ਹੱਲ ਕੱਢਿਆ ਜਾਵੇ — ਬੱਸ ਆਪਰੇਟਰਾਂ ਦੀਆਂ ਸਮੱਸਿਆਵਾਂ ਸੁਣਨ ਲਈ ਸਰਕਾਰ ਅਤੇ ਵਿਭਾਗ ਵੱਲੋਂ ਮੀਟਿੰਗ ਕੀਤੀ ਜਾਵੇ।
  • ਨਿਯਮ ਲਾਗੂ ਕਰਨ ਲਈ ਉਚਿਤ ਸਮਾਂ ਮਿਲੇ — ਨਵੇਂ ਨਿਯਮਾਂ ਨੂੰ ਤੁਰੰਤ ਲਾਗੂ ਕਰਨ ਦੀ ਬਜਾਏ ਆਪਰੇਟਰਾਂ ਨੂੰ ਲੋੜੀਂਦੀ ਤਿਆਰੀ ਅਤੇ ਵਾਹਨਾਂ ਨੂੰ ਅਪਡੇਟ ਕਰਨ ਲਈ ਸਮਾਂ ਦਿੱਤਾ ਜਾਵੇ।