ETV Bharat / state

ਰੱਖੜੀ ਬੰਪਰ 2026 ਦੇ ਨਤੀਜੇ ਜਾਰੀ, ਜਾਣੋ ਕਿਸਦੀ ਲੱਗੀ 7 ਕਰੋੜ ਦੀ ਲਾਟਰੀ ?

ਪੰਜਾਬ ਡੀਅਰ ਰਾਖੀ ਬੰਪਰ ਲਾਟਰੀ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਪਹਿਲਾ ਇਨਾਮ 7 ਕਰੋੜ ਦਾ ਨਿੱਕਲਿਆ ਹੈ।

Punjab Dear Rakhi Bumper
ਪੰਜਾਬ ਡੀਅਰ ਰਾਖੀ ਬੰਪਰ ਲਾਟਰੀ ਦੇ ਨਤੀਜੇ ਜਾਰੀ (ETV BHARAT)
author img

By ETV Bharat Punjabi Team

Published : August 29, 2026 at 9:02 PM IST

2 Min Read
Choose ETV Bharat

ਲੁਧਿਆਣਾ: ਜ਼ਿਲ੍ਹੇ ਵਿੱਚ ਅੱਜ ਪੰਜਾਬ ਸਟੇਟ ਰੱਖੜੀ ਬੰਪਰ ਦਾ ਡਰਾਅ ਨਿੱਕਲਿਆ ਜਿਸ ਵਿੱਚ 7 ਕਰੋੜ ਦਾ ਪਹਿਲਾ ਇਨਾਮ ਫਿਰੋਜ਼ਪੁਰ ਦੇ ਐਨਕੇ ਲਾਟਰੀ ਸਟੋਲ ਤੋਂ ਵਿਕੇ ਹੋਏ ਟਿਕਟ ਦਾ ਨਿੱਕਲਿਆ ਹੈ ਅਤੇ ਟਿਕਟ ਨੰਬਰ A612479 ਲੱਗਿਆ ਹੈ। ਜਿਸ ਨੂੰ ਪਹਿਲਾਂ 7 ਕਰੋੜ ਦਾ ਇਨਾਮ ਮਿਲੇਗਾ।

ਤੁਸ਼ਿਤਾ ਗੁਲਾਟੀ, ਮੁੱਖ ਮੰਤਰੀ ਫੀਲਡ ਅਫਸਰ (ETV BHARAT)

ਕਰੀਬ 11 ਲੱਖ ਟਿਕਟਾਂ 'ਚੋਂ ਨਿੱਕਲੀ ਲਾਟਰੀ

ਕੇਸ ਦੀ ਜਾਣਕਾਰੀ ਲੁਧਿਆਣਾ ਦੇ ਵਿੱਚ ਤੈਨਾਤ ਮੁੱਖ ਮੰਤਰੀ ਫੀਲਡ ਅਫਸਰ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ "ਕੁੱਲ 14 ਲੱਖ ਟਿਕਟਾਂ ਸਨ ਅਤੇ ਲਗਭਗ 11 ਲੱਖ ਦੇ ਕਰੀਬ ਟਿਕਟਾਂ ਵਿਕੀਆਂ ਸਨ। ਅੱਜ ਲੁਧਿਆਣਾ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦਫਤਰ ਦੇ ਵਿੱਚ ਇਹ ਬੰਪਰ ਇਨਾਮ ਕੱਢਣ ਦੀ ਪ੍ਰਕਿਰਿਆ ਦੇਰ ਸ਼ਾਮ ਸ਼ੁਰੂ ਹੋਈ। ਜਿਸ ਵਿੱਚ ਸੀਨੀਅਰ ਅਫਸਰਾਂ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਰਹੇ।"

ਫਿਰੋਜ਼ਪੁਰ ਤੋਂ ਖਰੀਦੀ ਗਈ ਸੀ ਟਿਕਟ

ਹਾਲਾਂਕਿ ਇਹ ਟਿਕਟ ਕਿਸਨੇ ਖਰੀਦੀ ਸੀ ਇਸ ਬਾਰੇ ਹਾਲੇ ਖੁਲਾਸਾ ਨਹੀਂ ਹੋਇਆ ਹੈ ਜਲਦ ਹੀ ਟਿਕਟ ਖਰੀਦਣ ਵਾਲੇ ਵੱਲੋਂ ਇਨਾਮ ਕਲੇਮ ਕਰਨ ਲਈ ਜ਼ਰੂਰੀ ਦਸਤਾਵੇਜ਼ੀ ਕਾਰਵਾਈ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਦੇ ਰੱਖੜੀ ਬੰਪਰ ਦਾ ਕਰੋੜਪਤੀ ਮਿਲੇਗਾ। ਪਰ ਇਸ ਗੱਲ ਦੀ ਪੁਸ਼ਟੀ ਜ਼ਰੂਰ ਹੋਈ ਹੈ ਕਿ ਇਹ ਲਾਟਰੀ ਦਾ ਟਿਕਟ ਜਿਸ ਨੂੰ 7 ਕਰੋੜ ਦਾ ਇਨਾਮ ਨਿੱਕਲਿਆ ਹੈ ਉਹ ਫਿਰੋਜ਼ਪੁਰ ਤੋਂ ਖਰੀਦਿਆ ਹੋਇਆ ਹੈ। ਐਨ ਕੇ ਲਾਟਰੀ ਤੋਂ ਇਹ ਟਿਕਟ ਖਰੀਦਿਆ ਗਿਆ ਸੀ।

"ਅੱਜ ਅਸੀਂ ਪੰਜਾਬ ਸਟੇਰ ਰਾਖੀ ਬੰਪਰ ਕੱਢਿਆ ਹੈ। 14 ਲੱਖ ਕੁੱਲ ਟਿਕਟਾਂ ਸੀ। ਜੋ ਟਿਕਟਾਂ ਵਿਕੀਆਂ ਹਨ ਉਹ 11 ਲੱਖ 2 ਹਜ਼ਾਰ 382 ਟਿਕਟਾਂ ਵਿਕੀਆਂ ਸਨ। ਪਹਿਲਾਂ ਇਨਾਮ 7 ਕਰੋੜ ਹੈ। ਐਨਕੇ ਏਜੰਸੀ ਫਿਰੋਜ਼ਪੁਰ ਦੀ ਹੈ ਜਿੱਥੋਂ ਇਹ ਟਿਕਟ ਖਰੀਦੀ ਗਈ ਸੀ।"-ਤੁਸ਼ਿਤਾ ਗੁਲਾਟੀ, ਮੁੱਖ ਮੰਤਰੀ ਫੀਲਡ ਅਫਸਰ



ਇਸ ਤੋਂ ਇਲਾਵਾ ਅੱਜ ਦਿਵਾਲੀ ਬੰਪਰ ਦਾ ਵੀ ਲਾਂਚ ਕੀਤਾ ਗਿਆ ਹੈ ਜਿਸ ਦਾ ਡਰਾਅ 16 ਨਵੰਬਰ ਨੂੰ ਕੱਢਿਆ ਜਾਵੇਗਾ। ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਦੱਸਿਆ ਕਿ "ਇਸ ਦੇ 36 ਲੱਖ ਟਿਕਟ ਹੋਣਗੇ ਅਤੇ ਪਹਿਲਾ ਇਨਾਮ 12 ਕਰੋੜ ਰੁਪਏ ਦਾ ਰੱਖਿਆ ਗਿਆ ਹੈ ਭਾਵ ਕਿ ਰੱਖੜੀ ਬੰਪਰ ਤੋਂ ਵੀ 5 ਕਰੋੜ ਰੁਪਏ ਇਨਾਮ ਵਧਾ ਦਿੱਤਾ ਗਿਆ ਹੈ।ਵਿਕੀਆਂ ਹੋਈਆਂ ਟਿਕਟਾਂ ਦੇ ਵਿੱਚੋਂ ਹੀ ਪਹਿਲਾਂ ਇਨਾਮ ਯਾਨੀ ਕਿ ਬੰਪਰ ਇਨਾਮ ਕੱਢਿਆ ਜਾਵੇਗਾ। ਲੜੀਵਾਰ ਇਨਾਮਾਂ ਦੀ ਰਾਸ਼ੀ ਵਧਾਈ ਜਾ ਰਹੀ ਹੈ। ਪਹਿਲਾਂ ਇੱਕ ਕਰੋੜ ਫਿਰ 2 ਕਰੋੜ ,3 ਕਰੋੜ ਫਿਰ ਪੰਜ ਕਰੋੜ ਤੋਂ ਬਾਅਦ ਰੱਖੜੀ ਬੰਪਰ ਸਿੱਧਾ 7 ਕਰੋੜ ਰੁਪਏ ਦਾ ਪਹਿਲਾ ਇਨਾਮ ਰੱਖਿਆ ਗਿਆ ਸੀ। ਪੰਜਾਬ ਵਿੱਚ ਸਰਕਾਰੀ ਲਾਟਰੀ ਦਾ ਹੁਣ ਦਿਵਾਲੀ ਬੰਪਰ 12 ਕਰੋੜ ਰੁਪਏ ਦਾ ਪਹਿਲਾ ਇਨਾਮ ਰੱਖਿਆ ਗਿਆ ਹੈ।"