NEET ਪ੍ਰੀਖਿਆ 'ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਏ ਅੱਗੇ, ਮੁੱਖ ਮੰਤਰੀ ਮਾਨ ਨੇ ਕੀਤੀ ਸ਼ਲਾਘਾ, ਪੜ੍ਹੋ ਅੰਕੜਿਆਂ ਅਧਾਰਤ ਖ਼ਾਸ ਰਿਪੋਰਟ
NEET 'ਚ ਪੰਜਾਬ ਦਾ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਅੱਲਵ ਆਉਣ ਦੇ ਨਾਲ ਨਾਲ ਪਾਸ ਹੋਣ ਦੀ ਗਿਣਤੀ ਵਿੱਚ ਵੀ ਵੱਧ ਰਹੇ ਹਨ।


Published : July 22, 2026 at 9:20 PM IST
|Updated : July 23, 2026 at 6:33 AM IST
ਲੁਧਿਆਣਾ: ਪੰਜਾਬ ਵਿੱਚ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਇਸ ਵਾਰ 2026 ਦੇ ਯੂ ਜੀ ਨੀਟ ਦੀ ਪ੍ਰੀਖਿਆ ਵਿੱਚ ਕੁਆਲੀਫਾਈ ਕੀਤਾ ਹੈ। ਜਿਸ ਦੀ ਸ਼ਲਾਘਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕੇ 2021 ਵਿੱਚ 80 ਵਿਦਿਆਰਥੀਆਂ ਨੇ ਨੀਟ ਕਲੀਅਰ ਕੀਤਾ ਸੀ ਪਰ ਇਸ ਵਾਰ ਲਗਭਗ 881 ਵਿਦਿਆਰਥੀਆਂ ਨੇ ਨੀਟ ਵਿੱਚ ਕੁਆਲੀਫਾਈ ਕੀਤਾ।
ਅਸੀਂ ਵਿਦਿਆਰਥੀ ਉਨ੍ਹਾਂ ਦੇ ਮਾਂਪੇ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹਾਂ। ਇਹੀ ਕਾਰਨ ਹੈ ਕਿ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਨੰਬਰ ਇੱਕ ਉੱਤੇ ਪਹੁੰਚਿਆ ਹੈ। ਅਸੀਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਮੁਫ਼ਤ ਸਿਖਲਾਈ ਦਿੱਤੀ ਹੈ। ਸਾਲ 2024 ਵਿੱਚ 437 ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਕੁਆਲੀਫਾਈ ਕੀਤਾ ਸੀ। ਜਦੋਂ ਕਿ 2025 ਵਿੱਚ 847 ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਨੀਟ ਦੀ ਪ੍ਰੀਖਿਆ ਵਿੱਚ ਕੁਆਲੀਫਾਈ ਕੀਤਾ ਸੀ ਅਤੇ ਹੁਣ 2026 ਵਿੱਚ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੱਧ ਕੇ 882 ਹੋ ਗਈ ਹੈ।-ਭਗਵੰਤ ਮਾਨ,ਸੀਐੱਮ ਪੰਜਾਬ
'ਮੈਰੀਟੋਰੀਅਸ ਸਕੂਲ ਦੇ 19 ਵਿਦਿਆਰਥੀ ਹੋਏ ਪਾਸ'
ਲੁਧਿਆਣਾ ਸਰਕਾਰੀ ਮੈਰੀਟੋਰੀਅਸ ਸਕੂਲ ਦੇ 19 ਵਿਦਿਆਰਥੀਆਂ ਨੇ ਨੀਟ ਲਈ ਕੁਆਲੀਫਾਈ ਕੀਤਾ ਹੈ। ਇਹਨਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਗਰੀਬ ਘਰਾਂ ਨਾਲ ਸਬੰਧਤ ਹਨ। ਜਿਨ੍ਹਾਂ ਵੱਲੋਂ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਵੀ ਕੀਤੀ ਗਈ। ਨੀਟ ਲਈ ਕੁਆਲੀਫਾਈ ਕਰਨ ਵਾਲੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਦੱਸਿਆ ਕਿ, 'ਉਸ ਦੇ 258 ਨੰਬਰ ਅਤੇ ਕਟ ਆਫ 177 ਨੰਬਰ 'ਤੇ ਸੀ, ਉਹ ਵੈਟਰਨੀ ਡਾਕਟਰ ਬਣਨਾ ਚਾਹੁੰਦੀ ਹੈ।

'ਵਿਦਿਆਰਥਣ ਨੇ ਕੀਤਾ ਕਮਾਲ'
ਇੱਕ ਹੋਰ ਵਿਦਿਆਰਥਣ ਖੁਸ਼ੀ ਪਾਂਡੇ ਨੇ ਦੱਸਿਆ ਕਿ,' ਨੀਟ ਪ੍ਰੀਖਿਆ ਵਿੱਚ 358 ਅੰਕ ਹਾਸਲ ਕੀਤੇ ਹਨ। ਸਕੂਲ ਵਿੱਚ ਹੀ ਉਸ ਨੂੰ ਕੋਚਿੰਗ ਮਿਲੀ ਸੀ ਅਤੇ ਉਹ ਡਾਕਟਰ ਬਣਨਾ ਚਾਹੁੰਦੀ ਹੈ। ਇਸ ਸਾਲ ਉਹ ਹੋਰ ਮਿਹਨਤ ਕਰੇਗੀ ਤਾਂ ਜੋ ਰੈਂਕਿੰਗ ਵਿੱਚ ਹੋਰ ਸੁਧਾਰ ਆ ਸਕੇ। ਉਸ ਦੇ ਪਿਤਾ ਸਿਲਾਈ ਮਸ਼ੀਨ ਚਲਾਉਂਦੇ ਨੇ ਅਤੇ ਕਿਸੇ ਨਿੱਜੀ ਫੈਕਟਰੀ ਵਿੱਚ ਕੰਮ ਕਰਦੇ ਹਨ।'
'ਪਿਤਾ ਦਿਹਾੜੀਦਾਰ ਬੱਚੇ ਟਾਪਰ'
ਖੁਸ਼ੀ ਪਾਂਡੇ ਦੇ ਪਿਤਾ ਨੇ ਕਿਹਾ ਕਿ ਉਸ ਦੇ 3 ਬੱਚੇ ਨੇ ਅਤੇ ਸਾਰੇ ਹੀ ਪੜ੍ਹਨ ਵਿੱਚ ਹੁਸ਼ਿਆਰ ਹਨ। ਇਸੇ ਤਰ੍ਹਾਂ ਜਤਿਨ ਨਾਮ ਦੇ ਵਿਦਿਆਰਥੀ ਨੇ 4979 ਰੈਂਕ ਜੇਈਈ ਐਡਵਾਂਸ ਵਿੱਚ ਹਾਸਲ ਕੀਤਾ ਹੈ ਅਤੇ ਉਸ ਦੇ ਪਿਤਾ ਵੀ ਮਜ਼ਦੂਰੀ ਦਾ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਕੂਲ ਵਿੱਚ ਉੱਚ ਦਰਜੇ ਦੀ ਪੜਾਈ ਮੁਫਤ ਵਿੱਚ ਕਰਵਾਈ ਗਈ ਅਤੇ ਨਾਲ ਹੀ ਕੋਚਿੰਗ ਵੀ ਦਿੱਤੀ ਗਈ।
'ਟਾਪ ਟੈੱਸਟਾਂ ਸਬੰਧੀ ਕੋਚਿੰਗ ਵੀ ਮੁਫਤ'
ਲੁਧਿਆਣਾ ਸਰਕਾਰੀ ਮੈਰੀਟੋਰੀਅਸ ਸਕੂਲ ਲੈਕਚਰਾਰ ਡਾਕਚਰ ਅਮਰੀਸ਼ ਸ਼ਰਮਾ ਨੇ ਕਿਹਾ ਕਿ,' ਇਸ ਸਕੂਲ ਵਿੱਚ ਸਿਰਫ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀ ਹੀ ਪੜ੍ਹਦੇ ਹਨ। ਸਕੂਲ ਵਿੱਚ ਬੱਚਿਆਂ ਨੂੰ ਉੱਚ ਦਰਜੇ ਦੀ ਪੜ੍ਹਾਈ ਦੇ ਨਾਲ-ਨਾਲ ਦੇਸ਼ ਦੇ ਟਾਪ ਟੈੱਸਟਾਂ ਸਬੰਧੀ ਕੋਚਿੰਗ ਵੀ ਮੁਫਤ ਵਿੱਚ ਦਿੱਤੀ ਜਾਂਦੀ ਹੈ। ਲੁਧਿਆਣਾ ਸਰਕਾਰੀ ਮੈਰੀਟੋਰੀਅਸ ਸਕੂਲ ਤੋਂ ਹਰ ਸਾਲ ਕਈ ਵਿਦਿਆਰਥੀ ਦੇਸ਼ ਦੇ ਟਾਪ ਟੈੱਸਟਾਂ ਵਿੱਚ ਆਪਣਾ ਨਾਮ ਦਰਜ ਕਰਵਾਉਂਦੇ ਹਨ ਅਤੇ ਸਕੂਲ,ਮਾਪਿਆਂ ਦੇ ਨਾਲ ਨਾਲ ਪੰਜਾਬ ਦਾ ਨਾਮ ਰੌਸ਼ਨ ਕਰਦੇ ਹਨ।'
'ਏਜੰਸੀ ਵੱਲੋਂ ਦਿੱਤੇ ਗਏ ਪੰਜਾਬ ਦੇ ਅੰਕੜੇ'
ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਕ, 'ਪੰਜਾਬ ਵਿੱਚ ਸਾਲ 2026 ਦੇ ਅੰਦਰ ਕੁੱਲ 34858 ਵਿਦਿਆਰਥੀ ਨੇ ਰਜਿਸਟਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ 29351 ਵਿਦਿਆਰਥੀ ਹਾਜਰ ਹੋਏ ਅਤੇ ਇਹਨਾਂ ਵਿੱਚੋਂ 15749 ਵਿਦਿਆਰਥੀਆਂ ਵੱਲੋਂ ਕੁਆਲੀਫਾਈ ਕੀਤਾ ਗਿਆ। ਇਸੇ ਤਰ੍ਹਾਂ ਜੇਕਰ ਸਾਲ 2025 ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਨੈਸ਼ਨਲ ਟੈਸਟਿੰਗ ਏਜੰਸੀ ਦੇ ਮੁਤਾਬਕ 29384 ਵਿਦਿਆਰਥੀਆਂ ਵੱਲੋਂ ਰਜਿਸਟਰੇਸ਼ਨ ਕਰਵਾਈ ਗਈ, ਜਿਨ੍ਹਾਂ ਵਿੱਚੋਂ 28407 ਵਿਦਿਆਰਥੀ ਅਪੀਅਰ ਹੋਏ ਅਤੇ 16104 ਵਿਦਿਆਰਥੀ ਵੱਲੋਂ ਕੁਆਲੀਫਾਈ ਕੀਤਾ ਗਿਆ।'

'ਪੰਜਾਬੀ ਭਾਸ਼ਾ ਦੇ ਅੰਕੜੇ'
ਨੈਸ਼ਨਲ ਟੈਸਟਿੰਗ ਏਜੰਸੀ ਦੇ ਮੁਤਾਬਕ, 'ਜੇਕਰ ਪਿਛਲੇ ਸਾਲਾਂ ਦੇ ਦੌਰਾਨ ਪੰਜਾਬੀ ਭਾਸ਼ਾ ਵਿੱਚ ਯੂ ਜੀ ਨੀਟ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਜ਼ਿਆਦਾ 2026 ਵਿੱਚ 226 ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਵਿੱਚ ਇਹ ਪ੍ਰੀਖਿਆ ਦਿੱਤੀ, ਜਦੋਂ ਕਿ 2025 ਵਿੱਚ 170 ਵਿਦਿਆਰਥੀਆਂ ਨੇ, 2024 ਵਿੱਚ 214, 2023 ਵਿੱਚ 73, 2022 ਵਿੱਚ 96 ਅਤੇ 2021 ਵਿੱਚ 104 ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਵਿੱਚ ਯੂ ਜੀ ਨੀਟ ਦੀ ਪ੍ਰੀਖਿਆ ਦਿੱਤੀ ਸੀ।
2026 ਦੇ ਨਤੀਜਿਆਂ ਉੱਤੇ ਨਜ਼ਰ:
ਸਾਲ 2026 ਨੀਟ ਦੇ ਨਤੀਜਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 11.21 ਲੱਖ ਵਿਦਿਆਰਥੀਆਂ ਨੇ ਕੁਆਲੀਫਾਈ ਕੀਤਾ ਸੀ, ਕੁੱਲ 19 ਵਿਦਿਆਰਥੀ 720 ਵਿੱਚੋਂ 700 ਅੰਕ ਲੈਣ ਵਿੱਚ ਕਾਮਯਾਬ ਰਹੇ। ਦੇਸ਼ ਦੇ ਟਾਪਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਤੋਂ ਅਰਿਅਨ ਗੁਪਤਾ ਨੇ 720 ਵਿੱਚੋਂ 715 ਅੰਕ ਅਤੇ ਹਰਿਆਣਾ ਤੋਂ ਪੰਸ਼ੁਲ ਬਾਂਸਲ ਨੇ 715 ਅੰਕ ਲੈਕੇ ਟਾਪ ਰੈਂਕ ਹਾਸਲ ਕੀਤਾ। 138 ਵਿਦਿਆਰਥੀਆਂ ਨੇ 690 ਤੋਂ ਵਧੇਰੇ ਅੰਕ ਹਾਸਿਲ ਕੀਤੇ। ਜਿਨ੍ਹਾਂ 17 ਵਿਦਿਆਰਥੀਆਂ ਨੇ 705 ਤੋਂ ਵਧੇਰੇ ਅੰਕ ਹਾਸਿਲ ਕੀਤੇ ਉਹ ਦੇਸ਼ ਦੇ 8 ਸੂਬਿਆਂ ਤੋਂ ਸਬੰਧਤ ਹਨ, ਜਿਨ੍ਹਾਂ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਤਮਿਲ ਨਾਡੂ ਅਤੇ ਤੇਲੰਗਾਨਾ ਤੋਂ ਹੀ ਸਬੰਧਤ ਹਨ।

'ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਅੰਕੜੇ'
ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਸਫਲ ਉਮੀਦਵਾਰਾਂ ਦੀ ਰਿਪੋਰਟ ਦਿੱਤੀ ਹੈ। ਇਸ ਸਾਲ 17 ਸੂਬਿਆਂ ਦੇ ਟਾਪਰਾਂ ਨੇ 700 ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ, ਜਦੋਂ ਕਿ 26 ਰਾਜ ਟਾਪਰਾਂ ਨੇ 690 ਤੋਂ ਵੱਧ ਅੰਕ ਪ੍ਰਾਪਤ ਕੀਤੇ। 138 ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਭਾਰਤ ਭਰ ਦੇ 66 ਵੱਖ-ਵੱਖ ਸ਼ਹਿਰਾਂ ਤੋਂ ਹਨ, ਜੋ ਦੇਸ਼ ਵਿਆਪੀ ਹੁਨਰ ਨੂੰ ਉਜਾਗਰ ਕਰਦੇ ਹਨ।
'ਮਹਿਲਾ ਉਮੀਦਵਾਰਾਂ ਦਾ ਪ੍ਰਦਰਸ਼ਨ'
NEET UG 2026 ਵਿੱਚ ਮਹਿਲਾ ਉਮੀਦਵਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ। ਇਸ ਸਾਲ ਦੀ ਪ੍ਰੀਖਿਆ ਲਈ ਯੋਗ ਉਮੀਦਵਾਰਾਂ ਵਿੱਚੋਂ 58% ਤੋਂ ਵੱਧ ਕੁੜੀਆਂ ਸਨ। ਮਹਿਲਾ ਉਮੀਦਵਾਰਾਂ ਵਿੱਚ ਯੋਗਤਾ ਦਰ ਪ੍ਰਭਾਵਸ਼ਾਲੀ 56.8% ਰਹੀ। ਇਹ ਪੁਰਸ਼ ਉਮੀਦਵਾਰਾਂ ਵਿੱਚ ਯੋਗਤਾ ਦਰ ਦੇ ਅਨੁਕੂਲ ਹੈ, ਜੋ ਕਿ 55.1% ਸੀ, ਜੋ ਕਿ ਮੈਡੀਕਲ ਦਾਖਲਾ ਪ੍ਰੀਖਿਆ ਵਿੱਚ ਔਰਤਾਂ ਦੀ ਵੱਧਦੀ ਸਫਲਤਾ ਨੂੰ ਦਰਸਾਉਂਦਾ ਹੈ।
ਨੀਟ ਪ੍ਰੀਖਿਆ 'ਚ ਮੋਗਾ ਦੀ ਧੀ ਦਾ ਕਮਾਲ, ਪੰਜਾਬ 'ਚ ਪਹਿਲਾ ਤੇ ਦੇਸ਼ ਵਿੱਚ ਕੀਤਾ 9ਵਾਂ ਸਥਾਨ ਹਾਸਲ !
'ਸਰਕਾਰ ਨੀਟ 'ਤੇ ਚਰਚਾ ਲਈ ਤਿਆਰ', ਕੇਂਦਰੀ ਮੰਤਰੀ ਜਤਿੰਦਰ ਸਿੰਘ ਦਾ ਦਾਅਵਾ, 'ਪਲਟ ਗਏ ਰਾਹੁਲ ਗਾਂਧੀ

