ETV Bharat / state

ਕਾਂਗਰਸੀ ਸਾਂਸਦ ਰੰਧਾਵਾ ਖਿਲਾਫ ਸੜਕਾਂ 'ਤੇ ਉੱਤਰੇ ‘ਵਾਰਿਸ ਪੰਜਾਬ ਦੇ’ ਸਮਰਥਕ, ਸਾੜੇ ਪੁਤਲੇ

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪਾਰਟੀ ਦੇ ਮੁਖੀ ਅਤੇ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਵਿਰੁੱਧ ਕਥਿਤ ਬਿਆਨਬਾਜ਼ੀ ਕੀਤੀ ਗਈ ਸੀ।

Congress leader Sukhjinder Randhawa
ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਦਾ ਪੁਤਲਾ ਸਾੜਿਆ ਗਿਆ (Etv Bharat)
author img

By ETV Bharat Punjabi Team

Published : May 2, 2026 at 7:10 PM IST

2 Min Read
Choose ETV Bharat

ਮਾਨਸਾ/ਪਟਿਆਲਾ: ਕਾਂਗਰਸੀ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਦਿੱਤੇ ਬਿਆਨ ਦੇ ਰੋਸ ਵੱਜੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਅਤੇ ਸਮਰਥਕਾਂ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸੜਕਾਂ 'ਤੇ ਮੁਰਦਾਬਾਦ ਦੇ ਨਾਅਰੇ ਲਾਉਂਦੇ ਹੋਏ ਕਾਂਗਰਸੀ ਸਾਂਸਦ ਸੁਖਜਿੰਦਰ ਰੰਧਾਵਾ ਦੇ ਪੁਤਲੇ ਸਾੜੇ ਗਏ।

ਮਾਨਸਾ 'ਚ ਸਾਂਸਦ ਸੁਖਜਿੰਦਰ ਰੰਧਾਵਾ ਖਿਲਾਫ ਪ੍ਰਦਰਸ਼ਨ (Etv Bharat)

ਮਾਨਸਾ 'ਚ ਵਿਰੋਧ

ਮਾਨਸਾ ਵਿਖੇ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ 'ਕਾਂਗਰਸ ਦੇ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬਿਆਨ ਦਿੱਤਾ ਗਿਆ ਕਿ ਪੰਜਾਬ ਵਿੱਚ ਬੰਬ ਬਲਾਸਟਾਂ ਵਿੱਚ ਸੰਸਦ ਅੰਮ੍ਰਿਤਪਾਲ ਸਿੰਘ ਦਾ ਹੱਥ ਹੈ। ਅਜਿਹੇ ਬਿਆਨ ਦੇਣ ਦੇ ਨਾਲ ਪੰਜਾਬ ਦੇ ਵਿੱਚ ਆਪਸੀ ਭਾਈਚਾਰਕ ਵਿੱਚ ਦਰਾਰਾਂ ਪੈ ਰਹੀਆਂ ਹਨ। ਇਹ ਬਿਆਨ ਸੁਖਜਿੰਦਰ ਰੰਧਾਵਾ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਦਿੱਤਾ ਗਿਆ ਹੈ। ਅਜਿਹੇ ਆਗੂਆਂ ਨੂੰ ਆਪਣੀ ਜੁਬਾਨ ਨੂੰ ਲਗਾਮ ਦੇਣੀ ਚਾਹੀਦੀ ਹੈ ਤਾਂ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਕਾਇਮ ਰਹੇ।

ਪਟਿਆਲਾ 'ਚ ਚਿਤਾਵਨੀ

ਪਟਿਆਲਾ ਵਿਖੇ ਰੋਸ ਮੁਜ਼ਾਹਰਾ ਕਰਦਿਆਂ ਪਾਰਟੀ ਆਗੂਆਂ ਨੇ ਕਾਂਗਰਸ ਆਗੂ ‘ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ 'ਅਜਿਹੇ ਬਿਆਨ ਬਿੱਲਕੁਲ ਗਲਤ ਹਨ ਅਤੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਲੇ ਹਨ। ਕਾਂਗਰਸ ਪਾਰਟੀ ਹਮੇਸ਼ਾਂ ਤੋਂ ਸਿੱਖ ਵਿਰੋਧੀ ਰਹੀ ਹੈ ਅਤੇ ਇਤਿਹਾਸ ਵਿੱਚ ਵੀ ਇਸ ਦੀਆਂ ਨੀਤੀਆਂ ਸਿੱਖ ਭਾਈਚਾਰੇ ਦੇ ਖਿਲਾਫ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਅੰਮ੍ਰਿਤਪਾਲ ‘ਤੇ ਲੰਬੇ ਸਮੇਂ ਤੱਕ ਐਨਐਸਏ ਲਗਾ ਕੇ ਡਿੱਬਰੂਗੜ੍ਹ ਜੇਲ੍ਹ ਵਿੱਚ ਰੱਖਿਆ ਗਿਆ ਅਤੇ ਹੁਣ ਜਦੋਂ ਐਨਐਸਏ ਹਟਾਈ ਗਈ ਹੈ ਤਾਂ ਕਾਂਗਰਸ ਆਗੂਆਂ ਵੱਲੋਂ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ ਜੋ ਉਨ੍ਹਾਂ ਦੀ ਸੋਚ ਨੂੰ ਦਰਸਾਉਂਦੇ ਹਨ।"

ਪਟਿਆਲਾ 'ਚ ਵੀ ਰੋਸ ਪ੍ਰਦਰਸ਼ਨ (Etv Bharat)

ਇੰਦਰਾ ਗਾਂਧੀ ਦਾ ਹਮਾਇਤੀ ਅਤੇ ਪੰਜਾਬ ਵਿਰੋਧੀ ਹੈ ਰੰਧਾਵਾ ਪਰਿਵਾਰ

ਇਸ ਦੇ ਨਾਲ ਹੀ ਉਨ੍ਹਾਂ ਨੇ ਗਾਂਧੀ ਪਰਿਵਾਰ ਨੂੰ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ "ਇੰਦਰਾ ਗਾਂਧੀ ਸਿੱਖ ਵਿਰੋਧੀ ਸੀ। ਉਸ ਨੇ ਗੁਰੂ ਘਰ 'ਤੇ ਹਮਲਾ ਕਰਵਾਇਆ ਅਤੇ ਸੁਖਜਿੰਦਰ ਰੰਧਾਵਾ ਦੇ ਪਿਤਾ ਨੇ ਉਨ੍ਹਾਂ ਨੂੰ ਸਨਮਾਨ ਦਿੱਤਾ। ਇਹ ਆਪ ਪੰਜਾਬ ਵਿਰੋਧੀ ਹਨ ਅਤੇ ਜੋ ਕੋਈ ਵੀ ਪੰਜਾਬ ਦਾ ਹਮਾਇਤੀ ਹੁੰਦਾ ਹੈ ਤਾਂ ਉਸ ਦਾ ਇਹ ਵਿਰੋਧ ਕਰਦੇ ਹਨ।"

Congress leader Sukhjinder Randhawa
ਕਾਂਗਰਸੀ ਸਾਂਸਦ ਸੁਖਜਿੰਦਰ ਰੰਧਾਵਾ ਦਾ ਪੁਤਲਾ ਸਾੜਿਆ ਗਿਆ (Etv Bharat)

ਪਾਰਟੀ ਆਗੂਆਂ ਨੇ ਇਹ ਵੀ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਵੱਧ ਰਹੀ ਲੋਕਪ੍ਰਿਅਤਾ ਕਾਰਨ ਹੋਰ ਰਾਜਨੀਤਿਕ ਪਾਰਟੀਆਂ ਘਬਰਾਈਆਂ ਹੋਈਆਂ ਹਨ ਅਤੇ ਇਸੇ ਕਰਕੇ ਬੇਬੁਨਿਆਦ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੰਮ੍ਰਿਤਪਾਲ ਸਿੰਘ ਦਾ ਕਿਸੇ ਵੀ ਅਜਿਹੀ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਜੋ ਪੰਜਾਬ ਦੇ ਮਾਹੌਲ ਨੂੰ ਖਰਾਬ ਕਰੇ। ਅੰਤ ਵਿੱਚ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਹਿੰਦੂ, ਸਿੱਖ ਅਤੇ ਮੁਸਲਮਾਨ ਭਾਈਚਾਰੇ ਦੇ ਲੋਕ ਮਿਲਜੁਲ ਕੇ ਰਹਿੰਦੇ ਹਨ ਅਤੇ ਸੂਬੇ ਦੀ ਤਰੱਕੀ ਲਈ ਇਕੱਠੇ ਕੰਮ ਕਰ ਰਹੇ ਹਨ। ਕਿਸੇ ਨੂੰ ਵੀ ਪੰਜਾਬ ਦੀ ਅਖੰਡਤਾ ਨਾਲ ਖੇਡਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।'