ETV Bharat / state

ਅਵਾਰਾ ਕੁੱਤਿਆਂ ਨੇ ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ, ਸਿਰ ਤੋਂ ਪੱਟ ਤੱਕ ਡੂੰਘੇ ਜਖ਼ਮ

ਅਵਾਰਾ ਕੁੱਤਿਆਂ ਦਾ ਆਤੰਕ ਜਾਰੀ। ਇੱਕ ਛੋਟੇ ਬੱਚੇ ਨੂੰ ਕੁੱਤਿਆਂ ਨੇ ਵੱਢਿਆ। ਡਾਕਟਰ ਨੇ ਕਿਹਾ-ਸਿਰ ਤੋਂ ਪੱਟ ਤੱਕ ਡੂੰਘੇ ਜਖ਼ਮ।

Dog bites to children
ਅਵਾਰਾ ਕੁੱਤਿਆ ਨੇ ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ (ETV Bharat)
author img

By ETV Bharat Punjabi Team

Published : January 10, 2026 at 2:26 PM IST

2 Min Read
Choose ETV Bharat

ਸੰਗਰੂਰ: ਜ਼ਿਲ੍ਹੇ ਅੰਦਰ ਲਗਾਤਾਰ ਕੁੱਤਿਆਂ ਦਾ ਆਤੰਕ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਦਿਨੀਂ ਹੀ ਇੱਕ ਮਹਿਲਾ ਨੂੰ ਬੜੀ ਬੁਰੀ ਤਰ੍ਹਾਂ ਕੁੱਤਿਆਂ ਨੇ ਮਿਲ ਕੇ ਵੱਢ ਲਿਆ ਸੀ ਜਿਸ ਤੋਂ ਬਾਅਦ ਉਸ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਸੀ। ਹੁਣ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਛੋਟੇ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਵੱਢਿਆ ਹੈ ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਬੱਚੇ ਨੂੰ ਪਹਿਲਾਂ ਤਾਂ ਸਰਕਾਰੀ ਹਸਪਤਾਲ ਵਿੱਚ ਦਾਖਿਲ ਕਰਵਾਇਆ। ਜਿੱਥੇ ਤਸੱਲੀਬਖਸ਼ ਇਲਾਜ਼ ਨਾ ਮਿਲਣ ਉੱਤੇ ਨਿੱਜੀ ਹਸਪਤਾਲ ਲੈ ਜਾਇਆ ਗਿਆ ਅਤੇ ਉੱਥੇ ਇਲਾਜ਼ ਕੀਤਾ ਗਿਆ।

ਅਵਾਰਾ ਕੁੱਤਿਆ ਨੇ ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ (ETV Bharat)

ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ

ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ, "ਪ੍ਰਸ਼ਾਸਨ ਨੂੰ ਇਸ 'ਤੇ ਕੋਈ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਕਿਉਂਕਿ ਉਨ੍ਹਾਂ ਦੇ ਬੱਚੇ ਦੀ ਜਾਨ ਵੀ ਜਾ ਸਕਦੀ ਸੀ। ਬੱਚੇ ਦੀ ਉਮਰ ਬਹੁਤ ਘੱਟ ਹੈ ਅਤੇ ਉਸ ਦੇ ਸਿਰ ਤੋਂ ਲੈ ਕੇ ਹੇਠਾਂ ਪੱਟ ਤੱਕ ਕੁੱਤੇ ਵੱਲੋਂ ਵੱਢਣ ਕਾਰਨ ਡੂੰਘੀਆਂ ਸੱਟਾਂ ਨਾਲ ਬੱਚੇ ਦਾ ਬਹੁਤ ਬੁਰਾ ਹਾਲ ਹੋਇਆ ਹੈ।"

ਸਾਬਕਾ ਐਮਸੀ ਦਰਸ਼ਨ ਕਾਂਗਰਾ ਨੇ ਪ੍ਰਸ਼ਾਸਨ ਨੂੰ ਗੁੱਸਾ ਕਰਦੇ ਹੋਏ ਕਿਹਾ ਕਿ, "ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਵਾਰਾ ਕੁੱਤਿਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ, ਕਿਉਂਕਿ ਜੇਕਰ ਉਨ੍ਹਾਂ ਦੇ ਬੱਚੇ ਉੱਤੇ ਕੋਈ ਨਜ਼ਦੀਕ ਨਾ ਹੁੰਦਾ, ਤਾਂ ਬੱਚੇ ਦੀ ਜਾਨ ਵੀ ਜਾ ਸਕਦੀ ਸੀ। ਪਰਿਵਾਰ ਸੁੰਦਰ ਬਸਤੀ ਰਹਿੰਦਾ ਹੈ, ਜਿੱਥੇ ਅਵਾਰਾ ਕੁੱਤਿਆਂ ਦਾ ਆਤੰਕ ਹੈ।"

ਮੇਰਾ ਬੱਚਾ ਗਲੀ ਵਿੱਚ ਖੇਡ ਰਿਹਾ ਸੀ, ਤਾਂ ਸਾਨੂੰ ਕਿਸੇ ਨੇ ਦੱਸਿਆ ਕਿ ਬੱਚੇ ਨੂੰ ਕੁੱਤਿਆਂ ਨੇ ਘੇਰਿਆ ਹੈ। ਅਸੀਂ ਜਦੋਂ ਜਾ ਕੇ ਦੇਖਿਆ ਤਾਂ ਬੱਚਾ ਲਹੂ-ਲੁਹਾਣ ਹੋਇਆ ਸੀ। ਜਿਸ ਨੂੰ ਜਲਦੀ ਹਸਪਤਾਲ ਲੈ ਕੇ ਗਏ।- ਕੋਮਲ, ਬੱਚੇ ਦੀ ਮਾਂ

ਸਿਰ ਤੋਂ ਲੈ ਕੇ ਪੱਟ ਤੱਕ ਡੂੰਘੇ ਜਖ਼ਮ

ਡਾਕਟਰ ਸੰਜੀਵ ਗੋਇਲ ਨੇ ਦੱਸਿਆ ਕਿ, ਬੱਚੇ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਹਨ ਅਤੇ ਉਸ ਦੇ ਪੱਟ ਦੀ ਹੱਡੀ ਉੱਤੇ ਵੀ ਦਰਾਰ ਪਈ ਜਿੱਥੇ ਕੁੱਤੇ ਨੇ ਵੱਢਿਆ। ਬੱਚੇ ਦੇ ਸਿਰ ਉੱਤੇ ਵੀ ਕੁੱਤੇ ਦੇ ਵੱਢਣ ਦੇ ਨਿਸ਼ਾਨ ਹਨ। ਜਦੋਂ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ, ਤਾਂ ਉਸ ਨੂੰ ਐਮਰਜੈਂਸੀ ਇਲਾਜ ਦਿੱਤਾ ਗਿਆ। ਬੱਚਾ ਸਾਡੀ ਦੇਖ ਰੇਖ ਵਿੱਚ ਹੈ ਅਤੇ ਫਿਲਹਾਲ ਉਸ ਦੀ ਸਥਿਤੀ ਠੀਕ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਦਾ ਇਹ ਦੂਜਾ ਮਾਮਲਾ ਹੈ ਜਿਸ ਵਿੱਚ ਗੰਭੀਰ ਰੂਪ ਵਿੱਚ ਅਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਿਆ ਗਿਆ ਹੈ। ਹੁਣ ਦੇਖਣਾ ਇਹ ਹੋਏਗਾ ਕਿ ਪ੍ਰਸ਼ਾਸਨ ਇਸ ਨੂੰ ਲੈ ਕੇ ਕਦੋਂ ਕੋਈ ਗੰਭੀਰ ਕਦਮ ਚੁੱਕੇਗਾ।