ETV Bharat / state

ਕਰੋੜਾਂ ਦੀ ਲਾਗਤ ਵਾਲੇ ਸਤਿਕਾਰ ਘਰ ਦਾ ਉਦਘਾਟਨ, ਮੰਤਰੀ ਬਲਜੀਤ ਕੌਰ ਨੇ ਨਵਜੰਮੀਆਂ ਧੀਆਂ ਨੂੰ ਦਿੱਤਾ ਆਸ਼ੀਰਵਾਦ

ਸਤਿਕਾਰ ਘਰ ਸਿਟੀਜ਼ਨ ਹੋਮ ਦਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਨੇ ਕੀਤਾ ਉਦਘਾਟਨ, ਧੀਆਂ ਦੀ ਵੰਡੀ ਲੋਹੜੀ।

STATE LEVEL LOHRI FUNCTION
ਸਤਿਕਾਰ ਘਰ ਸਿਟੀਜਨ ਹੋਮ ਦਾ ਕੀਤਾ ਉਦਘਾਟਨ (ETV Bharat)
author img

By ETV Bharat Punjabi Team

Published : January 10, 2026 at 8:05 PM IST

2 Min Read
Choose ETV Bharat

ਮਾਨਸਾ: ਰਾਜ ਪੱਧਰੀ ਲੋਹੜੀ ਸਮਾਗਮ ਮਾਨਸਾ ਵਿਖੇ ਕਰਵਾਇਆ ਗਿਆ। ਉੱਥੇ 9 ਕਰੋੜ ਦੀ ਲਾਗਤ ਬਣੇ ਸਤਿਕਾਰ ਘਰ ਸਿਟੀਜਨ ਹੋਮ ਦਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਵੱਲੋਂ ਉਦਘਾਟਨ ਕੀਤਾ ਗਿਆ ਹੈ। ਇਸ ਦੌਰਾਨ ਮੰਤਰੀ ਬਲਜੀਤ ਕੌਰ ਨੇ ਸਤਿਕਾਰ ਘਰ ਦੇ ਵਿੱਚ ਬਜ਼ੁਰਗਾਂ ਦੇ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨਾਲ ਲੋਹੜੀ ਸਾਂਝੀ ਕੀਤੀ। ਇਸ ਦੌਰਾਨ ਰਾਜ ਪੱਧਰੀ ਲੋਹੜੀ ਧੀਆਂ ਦੀ ਸਮਾਗਮ ਦੇ ਵਿੱਚ ਵੀ ਸ਼ਿਰਕਤ ਕੀਤੀ ਅਤੇ ਨਵਜ਼ੰਮੀਆਂ ਧੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ।

ਸਤਿਕਾਰ ਘਰ ਸਿਟੀਜਨ ਹੋਮ ਦਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਨੇ ਕੀਤਾ ਉਦਘਾਟਨ, ਧੀਆਂ ਦੀ ਵੰਡੀ ਲੋਹੜੀ। (ETV Bharat)

ਬਜ਼ੁਰਗਾਂ ਦੀ ਦੇਖਭਾਲ ਲਈ 10 ਤੋਂ 15 ਕਰਮਚਾਰੀ ਤੈਨਾਤ

ਪੰਜਾਬ ਸਰਕਾਰ ਵੱਲੋਂ 9 ਕਰੋੜ ਤੋਂ ਜਿਆਦਾ ਦੀ ਲਾਗਤ ਦੇ ਨਾਲ ਸਤਿਕਾਰ ਘਰ ਸਿਟੀਜ਼ਨ ਹੋਮ 70 ਬੈਡਾਂ ਦਾ ਬਣਾਇਆ ਗਿਆ। ਜਿਸ ਦੇ ਵਿੱਚ ਬਜ਼ੁਰਗਾਂ ਦੇ ਲਈ ਹਰ ਤਰ੍ਹਾਂ ਦੀ ਸੁਵਿਧਾ ਮੌਜੂਦ ਹੈ। ਜਿੱਥੇ ਇਨ੍ਹਾਂ ਬਜ਼ੁਰਗਾਂ ਦੇ ਲਈ ਇਸ ਸਤਿਕਾਰ ਘਰ ਦੇ ਵਿੱਚ ਦੇਖਭਾਲ ਦੇ ਲਈ 10 ਤੋਂ 15 ਕਰਮਚਾਰੀ ਤੈਨਾਤ ਕੀਤੇ ਗਏ ਹਨ। ਜਿੱਥੇ ਸਤਿਕਾਰ ਘਰ ਦਾ ਉਦਘਾਟਨ ਕਰਨ ਦੇ ਲਈ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਪਹੁੰਚੇ।

ਬਜ਼ੁਰਗਾਂ ਨੂੰ ਦਿੱਤੀਆਂ ਸਹੂਲਤਾਂ

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ "ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੇ ਲਈ ਸਤਿਕਾਰ ਘਰ ਬਣਾਇਆ ਗਿਆ ਹੈ ਅਸੀਂ ਅਤੇ ਇਸ ਦੇ ਵਿੱਚ ਉਨ੍ਹਾਂ ਦੇ ਲਈ ਹਰ ਤਰ੍ਹਾਂ ਦੀ ਸੁਵਿਧਾ ਉਪਲਬਧ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਅੱਜ ਇਨ੍ਹਾਂ ਦੇ ਨਾਲ ਲੋਹੜੀ ਦਾ ਪ੍ਰੋਗਰਾਮ ਮਨਾਇਆ ਗਿਆ ਹੈ। ਉੱਥੇ ਹੀ ਇਨ੍ਹਾਂ ਦੀਆਂ ਦੁੱਖ ਤਕਲੀਫਾਂ ਵੀ ਸੁਣੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਸਤਿਕਾਰ ਘਰ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਹੈ ਅਤੇ ਬਜ਼ੁਰਗਾਂ ਦੇ ਲਈ ਹਰ ਤਰ੍ਹਾਂ ਦੀ ਸੁਵਿਧਾ ਪ੍ਰਦਾਨ ਹੈ।"

STATE LEVEL LOHRI FUNCTION
ਮੰਤਰੀ ਬਲਜੀਤ ਕੌਰ ਨੇ ਸਤਿਕਾਰ ਘਰ ਦੇ ਵਿੱਚ ਕੀਤੀ ਬਜ਼ੁਰਗਾਂ ਦੇ ਨਾਲ ਗੱਲਬਾਤ (ETV Bharat)

ਧੀਆਂ ਆਪਣੇ ਮਾਪਿਆਂ ਦਾ ਮਾਣ ਵਧਾਉਣਗੀਆਂ

ਡਾ. ਬਲਜੀਤ ਕੌਰ ਨੇ ਕਿਹਾ ਕਿ ਧੀਆਂ ਸਾਡਾ ਮਾਣ ਹਨ ਅਤੇ ਭਵਿੱਖ ਵਿੱਚ ਆਪਣੇ ਮਾਪਿਆਂ ਦਾ ਮਾਣ ਵਧਾਉਣਗੀਆਂ। ਉਨ੍ਹਾਂ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਵਿੱਚ ਧੀ ਦੇ ਜਨਮ 'ਤੇ ਲੋਹੜੀ ਮਨਾਉਣ ਅਤੇ ਉਨ੍ਹਾਂ ਨੂੰ ਪੁੱਤਰਾਂ ਵਾਂਗ ਸਤਿਕਾਰ ਦੇਣ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਧੀਆਂ ਦਾ ਸਨਮਾਨ ਕਰਨ ਲਈ ਵਚਨਬੱਧ ਹੈ ਅਤੇ ਰਾਜ ਪੱਧਰ 'ਤੇ ਅਜਿਹੇ ਸਮਾਗਮ ਕਰਵਾ ਕੇ ਉਨ੍ਹਾਂ ਦਾ ਸਨਮਾਨ ਕਰ ਰਹੀ ਹੈ।

STATE LEVEL LOHRI FUNCTION
ਧੀਆਂ ਦੀ ਵੰਡੀ ਲੋਹੜੀ (ETV Bharat)

ਇੱਕ ਨਵਜ਼ੰਮੀ ਧੀ ਮਾਂ ਗੁਲਸ਼ਨ ਕੌਰ ਨੇ ਕਿਹਾ ਕਿ "ਅੱਜ ਧੀਆਂ ਵੀ ਮੁੰਡਿਆਂ ਦੇ ਬਰਾਬਰ ਹਨ ਅਤੇ ਪੰਜਾਬ ਸਰਕਾਰ ਵੱਲੋਂ ਵੀ ਧੀਆਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਜਾ ਰਿਹਾ ਤੇ ਅੱਜ ਧੀਆਂ ਦੀ ਲੋਹੜੀ ਸਰਕਾਰ ਵੱਲੋਂ ਮਨਾਈ ਗਈ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ।"

ਇਸ ਦੌਰਾਨ ਸਤਿਕਾਰ ਘਰ ਦੇ ਵਿੱਚ ਮੌਜੂਦ ਬਜ਼ੁਰਗਾਂ ਨੇ ਕਿਹਾ ਕਿ ਇੱਥੇ ਹਰ ਤਰ੍ਹਾਂ ਦੀ ਸੁਵਿਧਾ ਉਪਲਬਧ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆ ਰਹੀ।