ETV Bharat / state

ਦਿਲ 'ਚ ਖੁਸ਼ੀ, ਅੱਖਾਂ ’ਚ ਹੰਝੂ ਲੈ ਜੇਲ੍ਹਾਂ 'ਚ ਬੰਦ ਭਰਾਵਾਂ ਨੂੰ ਰੱਖੜੀ ਬੰਨ੍ਹਣ ਆਈਆਂ ਭੈਣਾਂ, ਭਾਵੁਕ ਕਰ ਦੇਣਗੀਆਂ ਤਸਵੀਰਾਂ

ਪੰਜਾਬ ਦੀਆਂ ਵਿੱਚ ਮਨਾਇਆ ਜਾ ਰਿਹਾ ਰੱਖੜੀ ਦਾ ਤਿਉਹਾਰ ਜੇਲ੍ਹ ਅਧਿਕਾਰੀਆਂ ਨੇ ਕੀਤੇ ਖਾਸ ਪ੍ਰਬੰਧ

RAKHI IN PUNJAB JAILS
ਪੰਜਾਬ ਦੀਆਂ ਜੇਲ੍ਹਾਂ ਵਿੱਚ ਰੱਖੜੀ ਦਾ ਤਿਉਹਾਰ (Etv Bharat)
author img

By ETV Bharat Punjabi Team

Published : August 28, 2026 at 3:19 PM IST

|

Updated : August 28, 2026 at 6:38 PM IST

5 Min Read
Choose ETV Bharat

ਬਠਿੰਡਾ/ਪਟਿਆਲਾ/ਗੁਰਦਾਸਪੁਰ: ਭਾਰਤ ਵਿੱਚ ਮਨਾਏ ਜਾਣ ਵਾਲੇ ਅਨੇਕਾਂ ਤਿਉਹਾਰਾਂ ਵਿੱਚੋਂ ‘ਰੱਖੜੀ’ ਜਾਂ ‘ਰਕਸ਼ਾ ਬੰਧਨ’ ਇੱਕ ਅਜਿਹਾ ਪਵਿੱਤਰ ਤਿਉਹਾਰ ਹੈ, ਜੋ ਖ਼ੂਨ ਦੇ ਰਿਸ਼ਤਿਆਂ ਤੋਂ ਵੀ ਉੱਪਰ ਉੱਠ ਕੇ ਨਿਰਛਲ ਪਿਆਰ ਅਤੇ ਰੱਖਿਆ ਦੇ ਅਟੁੱਟ ਬਚਨ ਨੂੰ ਦਰਸਾਉਂਦਾ ਹੈ। ਹਰ ਸਾਲ ਸਾਉਣ ਮਹੀਨੇ ਦੀ ਪੁੰਨਿਆ ਨੂੰ ਆਉਣ ਵਾਲਾ ਇਹ ਤਿਉਹਾਰ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੀ ਮਿਠਾਸ ਅਤੇ ਅਥਾਹ ਸਨੇਹ ਦਾ ਪ੍ਰਤੀਕ ਹੈ। ਰੱਖੜੀ ਦੇ ਪਵਿੱਤਰ ਤਿਊਹਾਰ ਮੌਕੇ ਪੰਜਾਬ ਸਰਕਾਰ ਨੇ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਰੱਖੜੀ ਬਣਵਾਉਣ ਦੀ ਸਹੂਲਤ ਦਿੱਤੀ ਗਈ। ਕੈਦੀਆਂ ਨੂੰ ਰੱਖੜੀ ਬੰਣਨ ਪਹੁੰਚੀਆਂ ਉਨ੍ਹਾਂ ਦੀਆਂ ਭੈਣਾਂ ਲਈ ਜੇਲ੍ਹ ਪ੍ਰਸ਼ਾਸਨ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਸਨ। ਨਾਲ ਹੀ ਸੁਰੱਖਿਆ ਨੂੰ ਲੈ ਕੇ ਵੀ ਪੂਰੀ ਮੁਸਤੈਦੀ ਵਰਤੀ ਗਈ। ਰੱਖੜੀ ਮੌਕੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਜੇਲ੍ਹ ਪ੍ਰਸ਼ਾਸਨ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਇਸ ਦੌਰਾਨ ਜੇਲ੍ਹਾਂ ਵਿੱਚ ਬੰਦ ਭਰਾਵਾਂ ਨੂੰ ਰੱਖੜੀ ਬੰਣਨ ਲਈ ਵੱਡੀ ਗਿਣਤੀ ਵਿੱਚ ਭੈਣਾਂ ਪਹੁੰਚੀਆਂ। ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੇ ਇੰਤਜ਼ਾਮਾਂ ਤੋਂ ਖੁਸ਼ ਭੈਣਾਂ ਨੂੰ ਸਬੰਧਿਤ ਅਧਿਕਾਰੀਆਂ ਦਾ ਧੰਨਵਾਦ ਕੀਤਾ।

ਜੇਲ੍ਹ ਵਿੱਚ ਰੱਖੜੀ ਲੈ ਕੇ ਪਹੁੰਚੀਆਂ ਭੈਣਾਂ (Etv Bharat)

"ਜੇਲ੍ਹ ਦੀ ਡਿਊੜੀ ਵਿੱਚ ਲਗਵਾਇਆ ਗਿਆ ਵਿਸ਼ੇਸ਼ ਟੇਬਲ"

ਬਠਿੰਡਾ ਦੀ ਹਾਈ ਸਿਕਿਉਰਟੀ ਜੇਲ੍ਹ ਵਿੱਚ ਬੰਦ ਕੈਦੀਆਂ ਤੇ ਹਵਾਲਾਤੀਆਂ ਨੂੰ ਭੈਣਾਂ ਨਾਲ ਮਿਲਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਜੇਲ੍ਹ ਵਿੱਚ ਬੰਦ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਬੰਨ੍ਹਣ ਲਈ ਵੱਡੀ ਗਿਣਤੀ ਵਿੱਚ ਭੈਣਾਂ ਪਹੁੰਚੀਆਂ। ਇਸੇ ਸਬੰਧੀ ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ "ਅੱਜ ਸਵੇਰੇ ਤੋਂ (28 ਅਗਸਤ) ਤੋਂ ਹੀ ਵੱਡੀ ਗਿਣਤੀ ਵਿੱਚ ਭੈਣਾਂ ਰੱਖੜੀ ਬੰਨ੍ਹਣ ਲਈ ਪਹੁੰਚੀਆਂ ਸਨ। ਜਿੰਨ੍ਹਾਂ ਲਈ ਜੇਲ੍ਹ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਜੇਲ੍ਹ ਦੀ ਡਿਊੜੀ ਵਿੱਚ ਵਿਸ਼ੇਸ਼ ਟੇਬਲ ਲਗਵਾ ਕੇ ਕੈਦੀਆਂ ਤੇ ਹਵਾਲਾਤੀਆਂ ਨੂੰ ਭੈਣਾਂ ਨਾਲ ਮਿਲਵਾਇਆ ਜਾ ਰਿਹਾ ਹੈ ਅਤੇ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।"

RAKHI IN PUNJAB JAILS
ਗਲੇ ਮਿਲਦੇ ਹੋਏ ਭੈਣ ਭਰਾ (Etv Bharat)

ਇਸ ਮੌਕੇ ਵੱਡੀ ਗਿਣਤੀ ਵਿੱਚ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਪਹੁੰਚੀਆਂ ਭੈਣਾਂ ਨੇ ਕਿਹਾ ਕਿ "ਇਹ ਖੁਸ਼ੀਆਂ ਦਾ ਤਿਉਹਾਰ ਹੈ, ਇੱਕ ਪਾਸੇ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਅੱਜ ਆਪਣੇ ਭਰਾ ਨੂੰ ਰੱਖੜੀ ਵੰਡਣ ਲਈ ਆਈਆਂ ਹਨ ਪਰ ਉਹ ਇਸ ਗੱਲ ਤੋਂ ਵੀ ਨਿਰਾਸ਼ ਹਨ ਕਿ ਇਸ ਪਵਿੱਤਰ ਦਿਹਾੜੇ ਨੂੰ ਉਹਨਾਂ ਨੂੰ ਜੇਲ੍ਹ ਦੀਆਂ ਚਾਰ ਦਵਾਰੀਆਂ ਵਿੱਚ ਮਨਾਉਣਾ ਪੈ ਰਿਹਾ। ਉਨ੍ਹਾਂ ਨੇ ਰੋਂਦੇ ਹੋਏ ਕਿਹਾ ਕਿ ਅਜਿਹਾ ਦਿਨ ਕਿਸੇ ਵੀ ਭੈਣ ਨੂੰ ਨਾ ਵੇਖਣਾ ਪਵੇ ਜਿਸ ਨੂੰ ਰੱਖੜੀ ਬੰਨ੍ਹਣ ਲਈ ਜੇਲ੍ਹ ਆਉਣਾ ਪਵੇ। ਨੌਜਵਾਨਾਂ ਨੂੰ ਅਪਰਾਧ ਦੀ ਦੁਨੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਜਿਹੜਾ ਨੌਜਵਾਨ ਅਪਰਾਧ ਕਰਕੇ ਜੇਲ੍ਹ ਪਹੁੰਚ ਜਾਂਦਾ ਹੈ, ਪਿੱਛੇ ਉਸ ਦਾ ਪਰਿਵਾਰ ਜੇਲ੍ਹ ਨਾਲੋਂ ਭੈੜੀ ਜ਼ਿੰਦਗੀ ਵਸਰ ਕਰਨ ਲਈ ਮਜਬੂਰ ਹੋ ਜਾਂਦਾ ਹੈ, ਸੋ ਨੌਜਵਾਨਾਂ ਨੂੰ ਅਪਰਾਧ ਤੋਂ ਦੂਰ ਰਹਿਣਾ ਚਾਹੀਦਾ ਹੈ।"

RAKHI IN PUNJAB JAILS
ਆਪਣੇ ਭਰਾ ਦਾ ਹੱਥ ਚੁੰਮਦੀ ਹੋਈ ਭੈਣ (Etv Bharat)

ਇਸ ਮੌਕੇ ਜੇਲ੍ਹ ਸੁਪਰਡੈਂਟ ਹੇਮੰਤ ਸ਼ਰਮਾ ਨੇ ਕਿਹਾ ਕਿ ਇਸ ਪਵਿੱਤਰ ਦਿਹਾੜੇ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਕੈਦੀਆਂ ਤੇ ਹਵਾਲਾਤੀਆਂ ਲਈ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਜੇਲ੍ਹ ਦੀ ਡਿਊਟੀ ਵਿੱਚ ਕੈਦੀਆਂ ਤੇ ਹਵਾਲਾਤੀਆਂ ਨੂੰ ਰੱਖੜੀ ਦਾ ਤਿਉਹਾਰ ਮਨਾਉਣ ਲਈ ਭੈਣਾਂ ਨਾਲ ਮਿਲਵਾਇਆ ਜਾ ਰਿਹਾ ਹੈ। ਜੇਲ੍ਹ ਅਧਿਕਾਰੀਆਂ ਵੱਲੋਂ ਸਵੇਰ 10 ਵਜੇ ਤੋਂ 8 ਵਜੇ ਤੱਕ ਕੈਦੀਆਂ ਨੂੰ ਰੱਖੜੀ ਦੇ ਤਿਉਹਾਰ ਮੌਕੇ ਭੈਣਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰੱਖੜੀ ਬੰਨ੍ਹਣ ਆਈਆਂ ਭੈਣਾਂ ਲਈ ਵਿਸ਼ੇਸ਼ ਟੇਬਲ ਦੇ ਨਾਲ-ਨਾਲ ਪੀਣ ਦੇ ਪਾਣੀ ਅਤੇ ਮਠਿਆਈ ਦਾ ਪ੍ਰਬੰਧ ਕੀਤੇ ਗਏ ਹਨ।

RAKHI IN PUNJAB JAILS
ਆਪਣੇ ਭਰਾ ਦਾ ਮੂੰਹ ਮਿੱਠਾ ਕਰਵਾਉਂਦੀ ਹੋਈ ਨਿੱਕੀ ਭੈਣ (Etv Bharat)

"ਇਹ ਇੱਕ ਪਵਿੱਤਰ ਤਿਉਹਾਰ ਹੈ ਪਰ ਨੌਜਵਾਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਅਪਰਾਧ ਦੀ ਦੁਨੀਆਂ ਤੋਂ ਦੂਰ ਰਹਿਣ ਕਿਉਂਕਿ ਅਪਰਾਧ ਨਾਲ ਜੁੜ ਕੇ ਇਹ ਜਿਹੇ ਪਵਿੱਤਰ ਤਿਉਹਾਰਾਂ ਨੂੰ ਬੰਦਿਸ਼ਾਂ ਵਿੱਚ ਮਨਾਉਣ ਲਈ ਮਜਬੂਰ ਹੁੰਦੇ ਹਨ, ਜਿਸ ਨਾਲ ਭੈਣਾਂ ਨਾਲ ਮਾਂ-ਪਿਓ ਦਾ ਦਿਲ ਵੀ ਬਹੁਤ ਦੁਖਦਾ ਹੈ।"- ਹੇਮੰਤ ਸ਼ਰਮਾ ਜੇਲ ਸੁਪਰਡੈਂਟ

ਪਟਿਆਲਾ ਵਿੱਚ ਰੱਖੜੀ ਦਾ ਤਿਉਹਾਰ (Etv Bharat)

ਪਟਿਆਲਾ ਕੇਂਦਰੀ ਜੇਲ੍ਹ ‘ਚ ਵੀ ਗੂੰਜਿਆ ਰੱਖੜੀ ਦਾ ਪਿਆਰ

ਪਟਿਆਲਾ ਕੇਂਦਰੀ ਜੇਲ੍ਹ ਵਿੱਚ ਵੀ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੀਆਂ ਭਾਵਨਾਵਾਂ ਦੇਖਣ ਨੂੰ ਮਿਲੀਆਂ। ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਰੱਖੜੀ ਬੰਨ੍ਹਣ ਲਈ ਉਨ੍ਹਾਂ ਦੀਆਂ ਮਾਵਾਂ ਅਤੇ ਭੈਣਾਂ ਵਾਸਤੇ ਵਿਸ਼ੇਸ਼ ਮੁਲਾਕਾਤ ਦਾ ਪ੍ਰਬੰਧ ਕੀਤਾ ਗਿਆ। ਪਟਿਆਲਾ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਆਮ ਮੁਲਾਕਾਤ ਦੌਰਾਨ ਰੱਖੜੀ ਬੰਨ੍ਹਣਾ ਸੰਭਵ ਨਹੀਂ ਹੁੰਦਾ। ਇਸ ਲਈ ਰੱਖੜੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ੇਸ਼ ਮੁਲਾਕਾਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਅੰਦਰ ਰੱਖੜੀਆਂ ਅਤੇ ਮਿਠਾਈ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ, ਤਾਂ ਜੋ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹ ਕੇ ਖੁਸ਼ੀ-ਖੁਸ਼ੀ ਵਾਪਸ ਜਾ ਸਕਣ।

RAKHI IN PUNJAB JAILS
ਨਿੱਕੇ ਵੀਰ ਨਾਲ ਲਾਡ ਲਡਾਉਂਦੀ ਭੈਣ ਦੀ ਤਸਵੀਰ (Etv Bharat)

ਸਵੇਰੇ 8 ਵਜੇ ਤੋਂ ਕੀਤੀ ਗਈ ਵਿਸ਼ੇਸ਼ ਮੁਲਾਕਾਤਾਂ ਦੀ ਸ਼ੁਰੂਆਤ

ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ "ਇਸ ਵਾਰ ਕਰੀਬ 500 ਤੋਂ 600 ਦੇ ਕਰੀਬ ਰੱਖੜੀਆਂ ਜੇਲ੍ਹ ਵਿੱਚ ਬੰਨ੍ਹੇ ਜਾਣ ਦੀ ਉਮੀਦ ਹੈ। ਜਿਨ੍ਹਾਂ ਕੈਦੀਆਂ ਦੀਆਂ ਭੈਣਾਂ ਜੇਲ੍ਹ ਤੋਂ ਬਾਹਰ ਹਨ, ਉਨ੍ਹਾਂ ਲਈ ਵੀ ਵਿਸ਼ੇਸ਼ ਮੁਲਾਕਾਤ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਜਿਨ੍ਹਾਂ ਦੀਆਂ ਭੈਣਾਂ ਜੇਲ੍ਹ ਅੰਦਰ ਹਨ, ਉਨ੍ਹਾਂ ਦੇ ਭਰਾਵਾਂ ਲਈ ਵੀ ਰੱਖੜੀ ਬੰਨ੍ਹਣ ਦੀ ਵਿਵਸਥਾ ਕੀਤੀ ਗਈ ਹੈ। ਵਿਸ਼ੇਸ਼ ਮੁਲਾਕਾਤਾਂ ਦੀ ਸ਼ੁਰੂਆਤ ਸਵੇਰੇ 8 ਵਜੇ ਤੋਂ ਕੀਤੀ ਗਈ ਹੈ ਅਤੇ ਇਹ ਪ੍ਰਕਿਰਿਆ ਸ਼ਾਮ ਕਰੀਬ 6 ਵਜੇ ਤੱਕ ਜਾਰੀ ਰਹਿਣ ਦੀ ਉਮੀਦ ਹੈ। ਜੇਕਰ ਕੋਈ ਪਰਿਵਾਰਕ ਮੈਂਬਰ ਦੇਰ ਨਾਲ ਪਹੁੰਚਦਾ ਹੈ ਤਾਂ ਉਸ ਲਈ ਵੀ ਜ਼ਰੂਰਤ ਮੁਤਾਬਕ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ।"

RAKHI IN PUNJAB JAILS
ਪਿਆਰ ਭਰੀ ਤਸਵੀਰ (Etv Bharat)


ਸੁਪਰਡੈਂਟ ਨੇ ਕਿਹਾ ਕਿ ਰੱਖੜੀ ਵਰਗੇ ਪਵਿੱਤਰ ਤਿਉਹਾਰ ਮੌਕੇ ਜੇਲ੍ਹ ਪ੍ਰਸ਼ਾਸਨ ਦਾ ਮਕਸਦ ਸਿਰਫ਼ ਮੁਲਾਕਾਤ ਕਰਵਾਉਣਾ ਹੀ ਨਹੀਂ, ਸਗੋਂ ਭੈਣ-ਭਰਾ ਦੇ ਪਿਆਰ ਅਤੇ ਪਰਿਵਾਰਕ ਸਾਂਝ ਨੂੰ ਕਾਇਮ ਰੱਖਣਾ ਵੀ ਹੈ। ਅੱਜ ਕਿਸੇ ਵੀ ਯੋਗ ਪਰਿਵਾਰਕ ਮੈਂਬਰ ਨੂੰ ਮੁਲਾਕਾਤ ਤੋਂ ਵਾਂਝਾ ਨਹੀਂ ਕੀਤਾ ਜਾਵੇਗਾ।


ਰੱਖੜੀ ਨੇ ਜੇਲ੍ਹ ਦੀਆਂ ਕੰਧਾਂ ਵਿਚਕਾਰ ਵੀ ਜੋੜਿਆ ਪਿਆਰ ਦਾ ਰਿਸ਼ਤਾ

ਰੱਖੜੀ ਦੇ ਇਸ ਪਵਿੱਤਰ ਮੌਕੇ ‘ਤੇ ਜੇਲ੍ਹ ਦੀਆਂ ਉੱਚੀਆਂ ਕੰਧਾਂ ਵੀ ਭੈਣਾਂ ਦੇ ਪਿਆਰ ਅਤੇ ਭਰਾਵਾਂ ਦੀ ਉਡੀਕ ਨੂੰ ਰੋਕ ਨਹੀਂ ਸਕੀਆਂ। ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੇ ਇਸ ਵਿਸ਼ੇਸ਼ ਉਪਰਾਲੇ ਨਾਲ ਕੈਦੀਆਂ ਨੂੰ ਆਪਣੇ ਪਰਿਵਾਰ ਨਾਲ ਭਾਵਨਾਤਮਕ ਤੌਰ ‘ਤੇ ਜੁੜਨ ਦਾ ਮੌਕਾ ਮਿਲਿਆ।

RAKHI IN PUNJAB JAILS
ਗਲੇ ਮਿਲਦੇ ਹੋਏ ਭੈਣ ਭਰਾ (Etv Bharat)

ਗੁਰਦਾਸਪੁਰ ਜੇਲ੍ਹ ਵਿੱਚ ਰੱਖੜੀ ਦਾ ਤਿਉਹਾਰ

ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਵਿੱਚ ਅੱਜ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਤੇ 200 ਦੇ ਕਰੀਬ ਮਹਿਲਾਵਾਂ ਨੇ ਜੇਲ੍ਹ ਵਿੱਚ ਬੰਦ ਆਪਣੇ ਭਰਾਵਾਂ ਨੂੰ ਰੱਖੜੀਆਂ ਬੰਨ੍ਹੀਆਂ ਇਸ ਮੌਕੇ ਤੇ ਮਹਿਲਾਵਾਂ ਨੇ ਕਿਹਾ ਕਿ "ਜੇਲ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਬੈਠਣ ਦੇ ਲਈ ਟੈਂਟ ਪੀਣ ਦੇ ਪਾਣੀ ਦਾ ਪ੍ਰਬੰਧ ਅਤੇ ਮਠਿਆਈ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਅਸੀਂ ਕਦੀ ਨਹੀਂ ਸੋਚਿਆ ਸੀ ਕਿ ਜੇਲ੍ਹ ਵਿੱਚ ਬੰਦ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹ ਪਾਉਣਗੀਆਂ ਪਰ ਪੰਜਾਬ ਸਰਕਾਰ ਦਾ ਇਹ ਵਧੀਆ ਉਪਰਾਲਾ ਕੀਤਾ ਹੈ।"

RAKHI IN PUNJAB JAILS
ਰੱਖੜੀ ਲੈ ਕੇ ਬਠਿੰਡਾ ਜੇਲ੍ਹ ਪਹੁੰਚੀ ਭਾਵੁਕ ਭੈਣ ਦੀ ਤਸਵੀਰ (Etv Bharat)

ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਜੇਲ੍ਹ ਸੁਪਰਡੈਂਟ ਸਤਨਾਮ ਸਿੰਘ ਨੇ ਕਿਹਾ ਕਿ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਦੇ ਲਈ ਆ ਰਹੀਆਂ ਹਨ। 200 ਦੇ ਕਰੀਬ ਮਹਿਲਾਵਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹ ਕੇ ਜਾਣਗੀਆਂ। ਰੱਖੜੀ ਦੇ ਇਸ ਪਵਿੱਤਰ ਤਿਉਹਾਰ 'ਤੇ ਭੈਣਾਂ ਆਪਣੇ ਭਰਾਵਾਂ ਦੇ ਕੋਲੋਂ ਇਹ ਅਹਿਦ ਲੈ ਰਹੀਆਂ ਹਨ ਕਿ ਉਹ ਜੇਲ੍ਹ ਤੋਂ ਬਾਹਰ ਆਕੇ ਵਧੀਆ ਜੀਵਨ ਬਿਤਾਉਣਗੇ।

ਇਹ ਵੀ ਪੜ੍ਹੋ:

Last Updated : August 28, 2026 at 6:38 PM IST