ETV Bharat / state

ਸ਼੍ਰੋਮਣੀ ਕਮੇਟੀ ਦਫ਼ਤਰਾਂ ਵਿੱਚ ਪੈਂਟ-ਸ਼ਰਟ ‘ਤੇ ਪਾਬੰਦੀ, ਮੁਲਾਜ਼ਮਾਂ ਲਈ ਪਜਾਮਾ-ਕੁਰਤਾ ਹੋਇਆ ਲਾਜ਼ਮੀ

ਸਿੱਖ ਮਰਿਆਦਾ ਦੀ ਪਾਲਣਾ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਵੱਲੋਂ ਸਾਰੇ ਮੁਲਾਜ਼ਮਾਂ ਲਈ ਪੈਂਟ ਸ਼ਰਟ 'ਤੇ ਬੈਨ ਲਾਇਆ।

Shiromani Committee offices employees New Dress code
ਸ਼੍ਰੋਮਣੀ ਕਮੇਟੀ ਦਫ਼ਤਰਾਂ ਵਿੱਚ ਪੈਂਟ-ਸ਼ਰਟ ‘ਤੇ ਪਾਬੰਦੀ (Etv Bharat)
author img

By ETV Bharat Punjabi Team

Published : February 26, 2026 at 6:36 PM IST

1 Min Read
Choose ETV Bharat

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਕਮੇਟੀ ਦੇ ਸਾਰੇ ਮੁਲਾਜ਼ਮਾਂ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਦਾਇਤਾਂ ਅਨੁਸਾਰ ਹੁਣ ਸ਼੍ਰੋਮਣੀ ਕਮੇਟੀ ਦੇ ਦਫ਼ਤਰਾਂ ਵਿੱਚ ਕੋਈ ਵੀ ਮੁਲਾਜ਼ਮ ਪੈਂਟ-ਸ਼ਰਟ ਪਾ ਕੇ ਡਿਊਟੀ ‘ਤੇ ਹਾਜ਼ਰ ਨਹੀਂ ਹੋ ਸਕੇਗਾ। ਨਵੇਂ ਹੁਕਮਾਂ ਮੁਤਾਬਕ ਸਾਰੇ ਮੁਲਾਜ਼ਮਾਂ ਲਈ ਰਵਾਇਤੀ ਸਿੱਖ ਪਹਿਰਾਵਾ ਪਜਾਮਾ-ਕੁਰਤਾ ਪਾ ਕੇ ਦਫ਼ਤਰ ਆਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।

SGPC ਮੁਲਾਜ਼ਮਾਂ ਲਈ ਪਜਾਮਾ-ਕੁਰਤਾ ਹੋਇਆ ਲਾਜ਼ਮੀ (Etv Bharat)

'ਸਿੱਖੀ ਰਵਾਇਤਾਂ ਝਲਕ ਨਜ਼ਰ ਆ ਸਕੇ'

ਪ੍ਰਧਾਨ ਵੱਲੋਂ ਦਿੱਤੀਆਂ ਹਦਾਇਤਾਂ ਦਾ ਮਕਸਦ ਸਿੱਖ ਮਰਿਆਦਾ ਅਤੇ ਪਰੰਪਰਾਵਾਂ ਦੀ ਪੂਰੀ ਤਰ੍ਹਾਂ ਪਾਲਣਾ ਯਕੀਨੀ ਬਣਾਉਣਾ ਹੈ, ਤਾਂ ਜੋ ਸ਼੍ਰੋਮਣੀ ਕਮੇਟੀ ਦੇ ਦਫ਼ਤਰਾਂ ਵਿੱਚ ਸਿੱਖੀ ਰਵਾਇਤਾਂ ਦੀ ਸਾਫ਼ ਝਲਕ ਨਜ਼ਰ ਆ ਸਕੇ। ਇਸ ਮਾਮਲੇ ‘ਤੇ ਗੱਲ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਰੂਬੀ ਨੇ ਕਿਹਾ ਕਿ 'ਅੱਜ ਦੀ ਮੀਟਿੰਗ ਵਿੱਚ ਫੈਸਲਾ ਲੈਂਂਦੇ ਹੋਏ SGPC ਪ੍ਰਧਾਨ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕੋਈ ਵੀ ਸੇਵਾਦਾਰ ਪੈਂਟ ਸ਼ਰਟ ਵਿੱਚ ਦਫਤਰ ਨਹੀਂ ਆਵੇਗਾ, ਜੋ ਵੀ ਡਿਊਟੀ 'ਤੇ ਹੋਵੇਗਾ ਉਸ ਲਈ ਕੁਰਤਾ ਪਜਾਮਾਂ ਲਾਜ਼ਮੀ ਹੋਵੇਗਾ ਅਤੇ ਸਖ਼ਤੀ ਨਾਲ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਵਾਈ ਜਾਵੇਗੀ।'

ਹਦਾਇਤਾਂ ਦੀ ਅਣਦੇਖੀ ਕਰਨ ਵਾਲੇ 'ਤੇ ਹੋਵੇਗੀ ਵਿਭਾਗੀ ਕਾਰਵਾਈ

ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਕੋਈ ਮੁਲਾਜ਼ਮ ਇਨ੍ਹਾਂ ਹੁਕਮਾਂ ਦੀ ਅਣਗਹਿਲੀ ਕਰਦਾ ਹੈ ਤਾਂ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। SGPC ਪ੍ਰਧਾਨ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਸਿੱਖ ਧਾਰਮਿਕ ਸੰਸਥਾ ਦੀ ਸ਼ਾਨ ਅਤੇ ਮਰਿਆਦਾ ਨੂੰ ਕਾਇਮ ਰੱਖਣ ਲਈ ਲਿਆ ਗਿਆ ਹੈ, ਤਾਂ ਜੋ ਸੰਗਤ ਅਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਹਰ ਪੱਖੋਂ ਸਿੱਖੀ ਸੰਸਕਾਰਾਂ ਦੀ ਝਲਕ ਮਿਲੇ।