ETV Bharat / state

ਅਕਾਲੀ ਦਲ ਸਰਪੰਚ ਸਸਪੈਂਡ, AAP ਵਿਧਾਇਕ ਲਾਭ ਸਿੰਘ ਉਗੋਕੇ ਉੱਤੇ ਇਲਜ਼ਾਮ

ਅਕਾਲੀ ਦਲ ਸਰਪੰਚ ਨੂੰ ਸਸਪੈਂਡ ਕਰਨ 'ਤੇ ਪਿਆ ਰੌਲਾ। ਏਡੀਸੀ ਕੋਲ ਪਹੁੰਚਿਆਂ ਡੀਡੀਪੀਓ ਅਤੇ ਅਕਾਲੀਆਂ ਦਾ ਮਾਮਲਾ।

Shiromani akali dal sarpanch gagandeep singh
ਅਕਾਲੀ ਸਰਪੰਚ ਨੂੰ ਸਸਪੈਂਡ ਕਰਨ 'ਤੇ ਪਿਆ ਰੌਲਾ (ETV Bharat)
author img

By ETV Bharat Punjabi Team

Published : January 8, 2026 at 11:24 AM IST

2 Min Read
Choose ETV Bharat

ਬਰਨਾਲਾ: ਜ਼ਿਲ੍ਹੇ ਦੇ ਪਿੰਡ ਨੈਣੇਵਾਲ ਦੇ ਅਕਾਲੀ ਸਰਪੰਚ ਗਗਨਦੀਪ ਸਿੰਘ ਨੂੰ ਪੰਚਾਇਤ ਵਿਭਾਗ ਵੱਲੋਂ ਸਸਪੈਂਡ ਕੀਤਾ ਗਿਆ। ਅਕਾਲੀ ਸਰਪੰਚ ਉਪਰ ਬਿਨ੍ਹਾਂ ਇਜ਼ਾਜਤ ਗੈਰ ਕਾਨੂੰਨੀ ਮਾਈਨਿੰਗ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਅਕਾਲੀ ਸਰਪੰਚ ਨੂੰ ਸਸਪੈਂਡ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਦਾ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ।ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਵਲੋਂ ਡੀਸੀ ਦਫ਼ਤਰ ਅੱਗੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਹਲਕਾ ਭਦੌੜ ਦੇ ਆਪ ਵਿਧਾਇਕ ਲਾਭ ਸਿੰਘ ਉਗੋਕੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਅਕਾਲੀ ਦਲ ਸਰਪੰਚ ਸਸਪੈਂਡ, AAP ਵਿਧਾਇਕ ਲਾਭ ਸਿੰਘ ਉਗੋਕੇ ਉੱਤੇ ਲਾਇਆ ਇਹ ਇਲਜ਼ਾਮ (ETV Bharat)

ਕਿਉਂ ਕੀਤਾ ਸਸਪੈਂਡ, ਕੀ ਹਨ ਇਲਜ਼ਾਮ?

ਆਪ ਵਿਧਾਇਕ ਲਾਭ ਉਗੋਕੇ ਉਪਰ ਰਾਜਸੀ ਰੰਜਿਸ਼ ਤਹਿਤ ਸਰਪੰਚ ਨੂੰ ਸਸਪੈਂਡ ਕਰਵਾਉਣ ਦੇ ਇਲਜ਼ਾਮ ਲਗਾਏ ਗਏ ਹਨ। ਜ਼ਿਲ੍ਹੇ ਭਰ ਦੀ ਅਕਾਲੀ ਲੀਡਰਸ਼ਿਪ ਸਰਪੰਚ ਨੂੰ ਸਸਪੈਂਡ ਕਰਨ ਦੇ ਵਿਰੋਧ ਵਿੱਚ ਨਿੱਤਰੀ ਅਤੇ ਡੀਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ ਗਿਆ। ਉਥੇ ਅਕਾਲੀ ਦਲ ਦੇ ਜਿਲ੍ਹਾ ਦਿਹਾਤੀ ਪ੍ਰਧਾਨ ਦੀ ਬਰਨਾਲਾ ਦੇ ਡੀਡੀਪੀਓ ਨਾਲ ਇਸ ਮੁੱਦੇ ਨੁੰ ਲੈ ਕੇ ਤਿੱਖੀ ਬਹਿਸ਼ਬਾਜੀ ਵੀ ਹੋਈ। ਅਕਾਲੀ ਦਲ ਵੱਲੋਂ ਇਸ ਮਾਮਲੇ ਨੂੰ ਲੈ ਕੇ ਵੱਡੇ ਪੱਧਰ 'ਤੇ ਸੰਘਰਸ਼ ਕਰਨ ਅਤੇ ਹਾਈਕੋਰਟ ਜਾਣ ਦਾ ਐਲਾਨ ਕੀਤਾ ਗਿਆ ਹੈ। ਅਕਾਲੀ ਸਰਪੰਚ ਨੇ ਕਿਹਾ ਕਿ ਆਪ ਵਿਧਾਇਕ ਵਲੋਂ ਉਸ ਉਪਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਦਬਾਅ ਪਾਇਆ ਜਾ ਰਿਹਾ ਸੀ, ਅਜਿਹਾ ਨਾ ਕਰਨ ਤੇ ਉਸ ਨੂੰ ਸਸਪੈਂਡ ਕੀਤਾ ਗਿਆ।

ਮੈਂ ਸ਼੍ਰੋਮਣੀ ਅਕਾਲੀ ਦਲ ਸਰਪੰਚ ਹੋਣ ਦੇ ਨਾਲ ਨਾਲ, ਮੇਰੇ ਮਾਤਾ ਵੀ ਬਲਾਕ ਸੰਮਤੀ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਇਸ ਨੂੰ ਲੈ ਕੇ ਆਪ ਸਰਕਾਰ ਦੇ ਮੌਜੂਦਾ ਵਿਧਾਇਕ ਵੱਲੋਂ ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਜਿਸ ਦਾ ਜਵਾਬ ਦੇਣ ਉੱਤੇ ਮੇਰੇ ਉੱਤੇ ਇੱਕ ਝੂਠੀ ਮਾਈਨਿੰਗ ਦਾ ਇਲਜ਼ਾਮ ਲਾ ਕੇ ਮੈਨੂੰ ਨੂੰ ਸਰਪੰਚੀ ਤੋਂ ਸਸਪੈਂਡ ਕੀਤਾ ਗਿਆ ਹੈ।

- ਗਗਨਦੀਪ ਸਿੰਘ, ਸਸਪੈਂਡ ਸਰਪੰਚ (ਪਿੰਡ ਨੈਣੇਵਾਲ)

ਘਿਰੀ 'ਆਪ' ਪਾਰਟੀ

ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਜ਼ਿਲ੍ਹਾ ਬਰਨਾਲਾ ਤੋਂ ਦਿਹਾਤੀ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਰਾਹੀ ਅਤੇ ਜਿਲ੍ਹਾ ਬਰਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਦਿਹਾਤੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾਂ ਨੇ ਵੀ ਮੌਜੂਦਾ ਸਰਕਾਰ ਦੇ ਇਸ ਕਾਰਵਾਈ ਨੂੰ ਲੈ ਕੇ ਸਵਾਲ ਚੁੱਕੇ। ਉਹਨਾਂ ਕਿਹਾ ਕਿ, ਮੌਜੂਦਾ ਸਰਕਾਰ ਦੇ ਵਿਧਾਇਕ ਇੰਨੇ ਹੇਠ ਦੇ ਪੱਧਰ ਦੀ ਰਾਜਨੀਤੀ ਕਰ ਰਹੇ ਹਨ ਜਿਸ ਨਾਲ ਉਹਨਾਂ ਨੂੰ ਆਉਣ ਵਾਲਾ ਸਮੇਂ ਵਿੱਚ ਜਵਾਬ ਦਿੱਤਾ ਜਾਵੇਗਾ। ਸਰਪੰਚ ਨੂੰ ਸਸਪੈਂਡ ਮਾਮਲੇ ਨੂੰ ਲੈ ਕੇ ਵੱਡੇ ਪੱਧਰ ਉੱਤੇ ਸਰਪੰਚ ਦੇ ਹੱਕ ਵਿੱਚ ਜਿੱਥੇ ਰੋਸ ਪ੍ਰਦਰਸ਼ਨ ਅਤੇ ਸੰਘਰਸ਼ ਉਲੀਕਿਆ ਜਾਵੇਗਾ, ਉੱਥੇ ਮਾਨਯੋਗ ਹਾਈਕੋਰਟ ਵਿੱਚ ਵੀ ਇਸ ਦੀ ਕਾਰਵਾਈ ਲਈ ਅਪੀਲ ਕੀਤੀ ਜਾਵੇਗੀ, ਤਾਂ ਜੋ ਸਰਪੰਚ ਨੂੰ ਇਨਸਾਫ ਮਿਲ ਸਕੇ।

Shiromani akali dal sarpanch gagandeep singh
ਡੀਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ (ETV Bharat)

ਵਿਭਾਗੀ ਕਾਰਵਾਈ ਕੀਤੀ ਗਈ

ਇਸ ਮਾਮਲੇ ਨੂੰ ਲੈ ਕੇ ਬਰਨਾਲਾ ਦੇ ਏਡੀਸੀ ਅਮਿਤ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ, "ਉਹਨਾਂ ਕੋਲ ਡੀਡੀਪੀਓ ਬਰਨਾਲਾ ਦੁਆਰਾ ਸਰਪੰਚ ਵੱਲੋਂ ਮਿੱਟੀ ਕੱਢ ਕੇ ਵੇਚਣ ਦੀ ਇੱਕ ਰਿਪੋਰਟ ਆਏ ਸੀ। ਇਸ ਤਹਿਤ ਇਹ ਵਿਭਾਗੀ ਕਾਰਵਾਈ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਹ ਕੋਈ ਵੀ ਰਾਜਨੀਤਿਕ ਤੌਰ ਉੱਤੇ ਕਾਰਵਾਈ, ਨਹੀਂ ਸਿਰਫ ਵਿਭਾਗੀ ਕਾਰਵਾਈ ਹੈ। ਅੱਜ ਇੱਕ ਮੰਗ ਪੱਤਰ ਪ੍ਰਸ਼ਾਸਨ ਨੂੰ ਮਿਲਿਆ ਹੈ ਜਿਸ ਤਹਿਤ ਕਿਸੇ ਹੋਰ ਅਧਿਕਾਰੀ ਤੋਂ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।"