ETV Bharat / state

'ਸਰਕਾਰ ਖੇਡਾਂ ਖੇਡ ਰਹੀ', SIT ਬਦਲਣ ਦੇ ਮੁੱਦੇ 'ਤੇ ਬੋਲੇ ਸ਼੍ਰੋਮਣੀ ਕਮੇਟੀ ਮੈਂਬਰ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਅੰਮ੍ਰਿਤਧਾਰੀ ਐਸਆਈਟੀ ਬਣਾਉਣ ਦੀ ਗੱਲ ਆਖੀ ਸੀ। ਪੜ੍ਹੌ ਖ਼ਬਰ...

328 MISSING SAROOP CASE
ਲਾਪਤਾ ਪਾਵਨ ਸਰੂਪਾਂ ਦਾ ਮਾਮਲਾ (Etv Bharat)
author img

By ETV Bharat Punjabi Team

Published : February 26, 2026 at 6:39 PM IST

2 Min Read
Choose ETV Bharat

ਅੰਮ੍ਰਿਤਸਰ: ਪੰਜਾਬ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲਿਆਂ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਨੂੰ ਲੈ ਕੇ ਇੱਕ ਵਾਰ ਫਿਰ ਸਿਆਸੀ ਮਾਹੌਲ ਗਰਮਾ ਗਿਆ ਹੈ। ਐਸਆਈਟੀ ਦੀ ਤਬਦੀਲੀ ਤੋਂ ਬਾਅਦ ਵੱਖ-ਵੱਖ ਧਿਰਾਂ ਵੱਲੋਂ ਸਰਕਾਰ ਦੀ ਮਨਸ਼ਾ 'ਤੇ ਸਵਾਲ ਉਠਾਏ ਜਾ ਰਹੇ ਹਨ। ਇਸ ਸਬੰਧੀ ਜਿਥੇ ਅਕਾਲੀ ਆਗੂ ਬਿਰਕਮ ਮਜੀਠੀਆ ਨੇ ਸਵਾਲ ਖੜੇ ਕੀਤੇ ਸਨ ਤਾਂ ਉਥੇ ਹੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਵੀ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇਸ ਮਾਮਲੇ 'ਚ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅੰਮ੍ਰਿਤਧਾਰੀ ਐਸਆਈਟੀ ਬਣਾਉਣ ਦੀ ਮੰਗ ਰੱਖੀ ਗਈ ਸੀ।

ਸ਼੍ਰੋਮਣੀ ਕਮੇਟੀ ਮੈਂਬਰ ਕੁਲਵੰਤ ਸਿੰਘ ਮੰਨਣ (Etv Bharat)

'ਸਰਕਾਰ ਖੇਡਾਂ ਖੇਡ ਰਹੀ'

ਇਸ ਮਾਮਲੇ 'ਚ ਸ਼੍ਰੋਮਣੀ ਕਮੇਟੀ ਮੈਂਬਰ ਕੁਲਵੰਤ ਸਿੰਘ ਮੰਨਣ ਦਾ ਕਹਿਣਾ ਹੈ ਕਿ "ਜੇਕਰ ਸਰਕਾਰ ਵੱਲੋਂ ਬਣਾਈ ਗਈ ਨਵੀਂ ਐਸਆਈਟੀ ਅੰਮ੍ਰਿਤਧਾਰੀ ਅਧਿਕਾਰੀਆਂ ‘ਤੇ ਆਧਾਰਿਤ ਹੈ ਤਾਂ ਉਹ ਇਸ ਦਾ ਸਵਾਗਤ ਕਰਦੇ ਹਨ ਅਤੇ ਪੂਰਾ ਸਹਿਯੋਗ ਦੇਣਗੇ। ਜਦੋਂ ਮਾਮਲਾ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਵੇ, ਤਾਂ ਜਾਂਚ ਟੀਮ ਦੀ ਧਾਰਮਿਕ ਪਛਾਣ ਵੀ ਭਰੋਸੇਯੋਗ ਹੋਣੀ ਚਾਹੀਦੀ ਹੈ। ਜੇਕਰ ਉਹ ਟੀਮ ਅੰਮ੍ਰਿਤਧਾਰੀ ਨਹੀਂ ਹੈ ਤਾਂ ਸਰਕਾਰ ਖੇਡਾਂ ਖੇਡ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਵੀ ਇਹ ਮੰਗ ਰੱਖੀ ਗਈ ਸੀ ਪਰ ਜੇਕਰ ਅੰਮ੍ਰਿਤਧਾਰੀ ਜਾਂਚ ਟੀਮ ਨਹੀਂ ਹੈ ਤਾਂ ਮਤਲਬ ਉਹ ਜਥੇਦਾਰ ਸਾਹਿਬ ਦੇ ਹੁਕਮਾਂ ਨੂੰ ਵੀ ਨਹੀਂ ਮੰਨਦੇ।"

ਜਲਦੀ ਕਰਾਂਗੇ ਹੋਰ ਖੁਲਾਸੇ

ਇਸ ਮਾਮਲੇ 'ਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਸਰਕਾਰ ਦੀ ਮਨਸ਼ਾ 'ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਆਪਣੀ ਐਕਸ ਪੋਸਟ ਰਾਹੀ ਲਿਖਿਆ ਕਿ, "ਐੱਡਹਾਕ ਐਕਟਿੰਗ ਡੀਜੀਪੀ ਦਾ ਇੱਕ ਹੋਰ ਕਾਰਨਾਮਾ ! SIT ਦਾ ਬਦਲਣ ਦਾ ਕਾਰਨ ਹੈ ਕਿ ਪਹਿਲੀ SIT ਨੇ ਸਿਆਸੀ ਬੰਦਿਆਂ ਦੇ ਖਿਲਾਫ ਝੂਠੀ ਕਾਰਵਾਈ ਕਰਨ ਤੋਂ ਅਤੇ ਲੀਡਰਾਂ ਦੇ ਨਾਮ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ SIT ਨੂੰ 'ਆਪ' ਪੰਜਾਬ ਦੇ ਦਫ਼ਤਰੋਂ ਚਲਾਉਣ ਤੋਂ ਮਨਾ ਕਰ ਦਿੱਤਾ ਸੀ। ਬਾਕੀ ਖੁਲਾਸੇ ਜਲਦੀ ਕਰਾਂਗੇ। ਇਹ SIT ਵਾਰ ਵਾਰ ਬਦਲਣਗੇ ਜਿੰਨੀ ਦੇਰ ਇਹਨਾਂ ਦੀ ਸਿਆਸੀ ਮਨਸ਼ਾ ਪੂਰੀ ਨਹੀਂ ਹੁੰਦੀ।"

ਤੇਜ਼ ਅਤੇ ਪ੍ਰਭਾਵਸ਼ਾਲੀ ਜਾਂਚ

ਗੌਰਤਲਬ ਹੈ ਕਿ ਸਰਕਾਰ ਦੇ ਹਮਾਇਤੀਆਂ ਦਾ ਮੰਨਣਾ ਹੈ ਕਿ ਐਸਆਈਟੀ ਦੀ ਬਦਲੀ ਜਾਂਚ ਪ੍ਰਕਿਰਿਆ ਨੂੰ ਤੇਜ਼ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਹਰ ਕਦਮ ਕਾਨੂੰਨੀ ਅਤੇ ਪ੍ਰਸ਼ਾਸਨਿਕ ਮਿਆਰਾਂ ਅਨੁਸਾਰ ਹੀ ਚੁੱਕਿਆ ਗਿਆ ਹੈ। ਦੱਸ ਦਈਏ ਕਿ ਇਸ ਮਾਮਲੇ 'ਚ ਐਸਆਈਟੀ ਦੀ ਅਗਵਾਈ ਪਹਿਲਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਕਰ ਰਹੇ ਸਨ, ਜਿਨ੍ਹਾਂ ਦੀ ਥਾਂ ਹੁਣ ਡੀਆਈਜੀ ਰੋਪੜ ਰੇਂਜ ਦੇ ਡਾ. ਨਾਨਕ ਸਿੰਘ ਹੱਥ ਕਮਾਨ ਸੌਂਪੀ ਗਈ ਹੈ।