ETV Bharat / state

ਅੰਤਰਰਾਜੀ ਸਾਈਬਰ ਠੱਗ ਗਿਰੋਹ ਚੜ੍ਹਿਆ ਬਰਨਾਲਾ ਪੁਲਿਸ ਦੇ ਧੱਕੇ

ਸਾਈਬਰ ਠੱਗਾਂ ਦੇ ਗਿਰੋਹ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਹੈ। ਪੜ੍ਹੋ ਖ਼ਬਰ...

Barnala Cyber ​​Crime
ਸਾਈਬਰ ਠੱਗ ਗਿਰੋਹ ਪੁਲਿਸ ਅੜਿੱਕੇ (Etv Bharat)
author img

By ETV Bharat Punjabi Team

Published : January 9, 2026 at 7:20 AM IST

3 Min Read
Choose ETV Bharat

ਬਰਨਾਲਾ: ਸਾਈਬਰ ਕ੍ਰਾਈਮ ਬ੍ਰਾਂਚ ਬਰਨਾਲਾ ਨੇ ਨੈਸ਼ਨਲ ਪੱਧਰ ਦੇ ਸੱਤ ਮੈਂਬਰੀ ਠੱਗ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।‌ ਵੱਖੋ-ਵੱਖਰੀਆਂ ਕੰਪਨੀਆਂ ਦੀਆਂ ਫਰੈਂਚਆਈ ਦੇਣ ਦੇ ਨਾਮ 'ਤੇ 58 ਲੱਖ ਦੀ ਠੱਗੀ ਮਾਰਨ ਵਾਲੇ ਗਿਰੋਹ ਦੇ ਸੱਤ ਮੈਂਬਰਾਂ ਨੂੰ ਪੁਲਿਸ ਨੇ ਫੜਿਆ ਹੈ।‌ ਇਸ ਗੈਂਗ ਦੀਆਂ ਪੰਜਾਬ ਸਮੇਤ ਦੂਜੇ ਰਾਜਾਂ ਨਾਲ ਤਾਰਾਂ ਜੁੜੀਆਂ ਹੋਈਆਂ ਹਨ। ਗਿਰੋਹ ਦੂਜੇ ਰਾਜਾਂ ਵਿੱਚ ਵੀ ਲੋਕਾਂ ਨਾਲ ਕਰੋੜਾਂ ਦੀ ਠੱਗੀ ਮਾਰ ਚੁੱਕਿਆ ਹੈ। ਬਰਨਾਲਾ ਨਿਵਾਸੀ ਨਾਲ ਮਾਰੀ ਲੱਖਾਂ ਦੀ ਠੱਗੀ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਇਹ ਗਿਰੋਹ ਕਾਬੂ ਕੀਤਾ ਹੈ।

ਪੁਲਿਸ ਅਧਿਕਾਰੀ ਜਾਣਕਾਰੀ ਦਿੰਦੇ ਹੋਏ (Etv Bharat)

ਠੱਗਾਂ ਦਾ ਗਿਰੋਹ ਪੁਲਿਸ ਅੜਿੱਕੇ

ਇਸ ਸਬੰਧੀ ਡੀਐਸਪੀ ਸਤਬੀਰ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ "ਜ਼ਿਲ੍ਹਾ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਦੀ ਅਗਵਾਈ ਹੇਠ ਲਗਾਤਾਰ ਕ੍ਰਾਈਮ ਨੂੰ ਨੱਥ ਪਾਈ ਜਾ ਰਹੀ ਹੈ। ਉੱਥੇ ਬਰਨਾਲਾ ਸਾਈਬਰ ਕ੍ਰਾਈਮ ਵੱਲੋਂ ਵੀ ਲਗਾਤਾਰ ਅਪਰਾਧਿਕ ਅਤੇ ਠੱਗੀ ਕਰਨ ਵਾਲੇ ਵਿਅਕਤੀਆਂ ਦਾ ਪਰਦਾਫਾਸ਼ ਕਰਕੇ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਜਿਸ ਤਹਿਤ ਬਰਨਾਲਾ ਸਾਈਬਰ ਕ੍ਰਾਈਮ ਬਰਾਂਚ ਬਰਨਾਲਾ ਵੱਲੋਂ "ਕੀਆ" ਕੰਪਨੀ ਦੇਣ ਦੇ ਨਾਮ 'ਤੇ 58 ਲੱਖ ਰੁਪਏ ਦੀ ਠੱਗੀ ਮਾਰਨ ਸਬੰਧੀ ਸੰਜੀਵ ਬਾਂਸਲ ਬਰਨਾਲਾ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਅਧਾਰ 'ਤੇ ਪੁਲਿਸ ਥਾਣਾ ਸਾਈਬਰ ਬਰਨਾਲਾ ਵੱਲੋਂ ਸੱਤ ਮਾਰਚ 2025 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਇਸ 'ਚ ਪਹਿਲਾਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ 'ਚ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਪੰਜ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।"

ਇਹ ਨੇ ਕਾਬੂ ਕੀਤੇ ਸੱਤ ਮੁਲਜ਼ਮ

ਉਹਨਾਂ ਦੱਸਿਆ ਕਿ ਹੁਣ ਤੱਕ ਕੁੱਲ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਮੁਲਜ਼ਮਾਂ ਦੀ ਉਮਰ 24 ਤੋਂ 30 ਸਾਲ ਦੱਸੀ ਜਾ ਰਹੀ ਹੈ। ਇਸ 'ਚ ਪੰਜ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਦੇ ਪ੍ਰੋਡਕਸ਼ਨ ਵਾਰੰਟ 'ਤੇ ਕਰਨਾਟਕਾ ਤੋਂ ਬਰਨਾਲਾ ਲਿਆਂਦਾ ਗਿਆ ਹੈ। ਇਸ ਮਾਮਲੇ ਤਹਿਤ ਪਹਿਲਾਂ 2 ਮੁਲਜ਼ਮਾਂ ਅਸ਼ੋਕ ਕੁਮਾਰ ਪੁੱਤਰ ਰਾਮ ਚੰਦਰ, ਵਾਸੀ ਦਾਨਾਪੁਰ ਖਗੋਲ, ਜ਼ਿਲ੍ਹਾ ਪਟਨਾ (ਬਿਹਾਰ) ਅਤੇ ਸ਼ਿਆਮ ਸੁੰਦਰ ਕੁਮਾਰ ਪੁੱਤਰ ਜਵਾਹਰ ਲਾਲ ਵਿਦਾਰਥੀ, ਪਿੰਡ ਯਾਮਨਗੰਜ , ਜ਼ਿਲ੍ਹਾ ਜਹਾਨਾਬਾਦ (ਬਿਹਾਰ) ਨੂੰ ਪਹਿਲਾਂ ਹੀ ਕਾਬੂ ਕਰ ਲਿਆ ਗਿਆ ਸੀ। ਜਿਸ ਦੇ ਅਧਾਰ 'ਤੇ ਹੁਣ ਇਸ ਮਾਮਲੇ ਨਾਲ ਸੰਬੰਧਿਤ ਪੰਜ ਹੋਰ ਮੁਲਜਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ 'ਚ ਰਾਹੁਲ ਕੁਮਾਰ ਪੁੱਤਰ ਅਨਿਲ ਪ੍ਰਸਾਦ ਸਿੰਘ,ਵਾਸੀ ਚੱਕਵੇ (ਬਿਹਾਰ), ਉੱਤਮ ਵਿਸਾਲ ਕੁਮਾਰ ਪੁੱਤਰ ਅਵਿਨਾਸ਼ ਸਿੰਘ, ਨਡਾਲਾ (ਬਿਹਾਰ), ਅਵਿਨਾਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਗੁਪਤਾ, ਤਲਹਾਰਾ (ਬਿਹਾਰ), ਰੋਸ਼ਨ ਕੁਮਾਰ ਪੁੱਤਰ ਚੰਦਰ ਭੂਸ਼ਣ ਕੁਮਾਰ ਨਡਾਲਾ (ਬਿਹਾਰ) ਅਤੇ ਦਿਆਨੰਦਾ ਪੁੱਤਰ ਸਿੱਢੇਗੋਵਦਾ ਕੰਦੇਨਹਾਲੀ ਇੱਬੇਦੁ(ਕਰਨਾਟਕ) ਨੂੰ ਗ੍ਰਿਫ਼ਤਾਰ ਕੀਤਾ ਹੈ।

Barnala Cyber ​​Crime
ਸਾਈਬਰ ਠੱਗ ਗਿਰੋਹ ਪੁਲਿਸ ਅੜਿੱਕੇ (Etv Bharat)

ਵੱਖ-ਵੱਖ ਸੂਬਿਆਂ 'ਚ ਵੀ ਮਾਰੀ ਠੱਗੀ

ਡੀਐਸਪੀ ਸਤਬੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ "ਇਹ ਗੈਂਗ ਦੇ ਵਿੱਚ ਕੁੱਲ 7 ਮੁਲਜ਼ਮ ਸਨ। ਜਿਹਨਾਂ ਵਿੱਚੋਂ 2 ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਅਤੇ ਬਾਕੀ 5 ਮੁਲਜ਼ਮ ਵੀ ਪੁਲਿਸ ਦੀ ਗ੍ਰਿਫਤ ਵਿੱਚ ਆ ਚੁੱਕੇ ਹਨ। ਇਹ 7 ਮੈਂਬਰੀ ਠੱਗੀ ਗਿਰੋਹ ਪੰਜਾਬ ਤੋਂ ਇਲਾਵਾ ਤਾਮਿਲਨਾਡੂ, ਵੈਸਟ ਬੰਗਾਲ, ਬਿਹਾਰ, ਮਹਾਂਰਾਸ਼ਟਰ, ਓਡੀਸ਼ਾ, ਤੇਲਗਾਨਾ, ਹਰਿਆਣਾ, ਕਰਨਾਟਕ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਮੱਧ ਪ੍ਰਦੇਸ਼, ਕੇਰਲਾ ਅਤੇ ਹੋਰ ਕਈ ਰਾਜਾਂ ਵਿੱਚ ਵੀ ਕਰੋੜਾਂ ਰੁਪਏ ਦੀ ਠੱਗੀ ਮਾਰ ਚੁੱਕਾ ਹੈ। ਜਿਨਾਂ ਖਿਲਾਫ਼ ਪਹਿਲਾਂ ਵੀ ਵੱਖੋ-ਵੱਖਰੇ ਰਾਜਾਂ ਵਿੱਚ 6 ਮੁਕੱਦਮੇ ਦਰਜ ਹਨ ਅਤੇ 29 ਦਰਖਾਸਤਾਂ ਵੀ ਦਰਜ ਹਨ।"

ਇਹ ਸੀ ਠੱਗੀ ਮਾਰਨ ਦੇ ਢੰਗ

ਉਨ੍ਹਾਂ ਦੱਸਿਆ ਕਿ ਇਹ ਗੈਂਗ ਮੁੱਖ ਤੌਰ 'ਤੇ ਵੱਖੋ-ਵੱਖਰੇ ਰਾਜਾਂ ਵਿੱਚ ਫਰੈਂਚਾਈ ਦੇਣ, ਸਸਤਾ ਸਟੀਲ ਵੇਚਣ, ਕੈਟਲ ਫੀਡ ਪ੍ਰੋਡਕਟ ਵੇਚਣ, ਆਨਲਾਈਨ ਲੋਨ ਦੇਣ, ਕੱਪੜੇ ਵੇਚਣ ਅਤੇ ਸੀਮਿੰਟ ਵੇਚਣ ,ਹੋਟਲ ਬੁਕਿੰਗ ਕਰਨ ਦੇ ਨਾਮ 'ਤੇ ਠੱਗੀਆਂ ਮਾਰਦੇ ਸਨ। ਉਹਨਾਂ ਦੱਸਿਆ ਕਿ ਇਸ ਮਾਮਲੇ ਸੰਬੰਧੀ 23 ਲੱਖ ਰੁਪਏ ਫਰੀਜ਼ ਕਰਕੇ 20 ਲੱਖ ਰੁਪਏ ਵਾਪਸ ਪੀੜਤ ਸੰਜੀਵ ਬਾਂਸਲ ਦੇ ਖਾਤੇ ਵਿੱਚ ਟ੍ਰਾਂਸਫਾਰਮ ਵੀ ਕੀਤੇ ਜਾ ਚੁੱਕੇ ਹਨ। ਉਹਨਾਂ ਦੱਸਿਆ ਕਿ ਇਸ ਮਾਮਲੇ ਸੰਬੰਧੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।