ETV Bharat / state

ਸਕਾਰਪੀਓ ਨਾਲ ਨੌਜਵਾਨਾਂ ਨੂੰ ਦਰੜ ਭੱਜੇ ਮੁਲਜ਼ਮ, ਪਰਿਵਾਰ ਨੇ ਗ੍ਰਿਫ਼ਤਾਰੀ ਲਈ ਰੋਡ ਕੀਤਾ ਜਾਮ

ਸੜਕ ਹਾਦਸੇ 'ਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰ ਨੇ ਸੜਕ ਜਾਮ ਕਰ ਦਿੱਤੀ ਅਤੇ ਕਿਹਾ ਕਿ ਮੁਲਜ਼ਮ ਨਾ ਫੜ੍ਹੇ ਗਏ ਤਾਂ ਧਰਨਾ ਜਾਰੀ ਰਹੇਗਾ।

scorpio car hits motorcycle, two died,
ਪੁੱਤ ਦੀ ਮੌਤ ਦਾ ਨਹੀਂ ਮਿਲਿਆ ਇਨਸਾਫ (Etv Bharat)
author img

By ETV Bharat Punjabi Team

Published : March 1, 2026 at 1:40 PM IST

2 Min Read
Choose ETV Bharat

ਬਰਨਾਲਾ: ਬੀਤੇ ਦਿਨੀਂ ਬਰਨਾਲਾ ਦੇ ਕਚਹਿਰੀ ਚੌਂਕ ਦੇ ਫਲਾਈ ਓਵਰ ਦੇ ਉੱਪਰ ਇੱਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਸਕਾਰਪੀਓ ਗੱਡੀ ਅਤੇ ਮੋਟਰਸਾਈਕਲ ਦੀ ਟੱਕਰ ਕਾਰਨ ਵਾਪਰਿਆ, ਜਿੱਥੇ ਤੇਜ਼ ਰਫਤਾਰ ਸਕਾਰਪੀਓ ਨੇ ਮੋਟਰਸਾਈਲ 'ਤੇ ਜਾ ਰਹੇ ਨੌਜਵਾਨਾਂ ਨੂੰ ਦਰੜ ਦਿੱਤਾ। ਇਸ ਹਾਦਸੇ ਵਿੱਚ ਅਮਨਪ੍ਰੀਤ ਸਿੰਘ 19 ਸਾਲ, ਪੁੱਤਰ ਸ਼ਿੰਗਾਰਾ ਸਿੰਘ ਅਤੇ ਪਿੰਡ ਉੱਪਲੀ ਦੇ ਰਹਿਣ ਵਾਲੇ 27 ਸਾਲ ਦੇ ਸੰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਮੌਤ ਹੋ ਗਈ । ਉੱਥੇ ਹੀ ਇਸ ਹਾਦਸੇ ਤੋਂ ਬਾਅਦ ਸਕਾਰਪੀਓ ਸਵਾਰ ਹਾਦਸੇ ਤੋਂ ਤੁਰੰਤ ਫਰਾਰ ਹੋ ਗਏ। ਹਾਦਸੇ ਤੋਂ ਤੁਰੰਤ ਬਾਅਦ ਮੌਕੇ 'ਤੇ ਪਹੁੰਚੇ ਪੀੜਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ। ਜਿਸ ਤੋਂ ਬਾਅਦ ਅੱਕੇ ਹੋਏ ਪਰਿਵਾਰ ਨੇ ਸੜਕ ਜਾਮ ਕਰਕੇ ਧਰਨਾ ਲਾ ਦਿੱਤਾ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਣ ਤੱਕ ਧਰਨਾ ਜਾਰੀ ਰੱਖਣ ਦੀ ਗੱਲ ਆਖੀ ਹੈ।

ਸੜਕ ਹਾਦਸੇ 'ਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰ ਨੇ ਲਾਇਆ ਧਰਨਾ (Etv Bharat)

ਪਰਿਵਾਰ ਨੇ ਲਗਾਇਆ ਧਰਨਾ

ਜਵਾਨ ਪੁੱਤ ਅਮਨਪ੍ਰੀਤ ਸਿੰਘ ਦੀ ਮੌਤ ਮਗਰੋਂ ਧਰਨਾ ਲਾ ਕੇ ਬੈਠੇ ਪਿਤਾ ਸ਼ਿੰਗਾਰਾ ਸਿੰਘ ਨੇ ਕਿਹਾ ਕਿ 'ਸਾਡਾ ਇੱਕਲੌਤਾ ਪੁੱਤ ਅਮਨਪ੍ਰੀਤ 19 ਸਾਲ ਦਾ ਸੀ ਅਤੇ ਉਹ ਕਾਲਜ 'ਚ ਪੜ੍ਹਾਈ ਕਰ ਰਿਹਾ ਸੀ । ਰਾਤ ਉਹ ਆਪਣੇ ਦੋਸਤ ਨਾਲ ਬਰਨਾਲਾ ਦੇ ਫਲਾਈਓਵਰ ਤੋਂ ਹੁੰਦੇ ਹੋਏ ਘਰ ਜਾ ਰਹੇ ਸਨ, ਕਿ ਇੱਕ ਤੇਜ਼ ਰਫਤਾਰ ਸਕਾਰਪੀਓ ਗੱਡੀ ਚਾਲਕ ਨੇ ਉਨ੍ਹਾਂ ਨੂੰ ਕੁਚਲ ਦਿੱਤਾ ਅਤੇ ਬੱਸ 'ਚ ਚੜ੍ਹ ਕੇ ਫਰਾਰ ਹੋ ਗਏ। ਅਸੀਂ 2 ਪਰਿਵਾਰਾਂ ਨੇ ਪੁੱਤ ਗਵਾਏ ਹਨ ਅਤੇ ਅਜੇ ਇੱਕ ਨੌਜਵਾਨ ਗੰਭੀਰ ਜਖ਼ਮੀ ਹਾਲਾਤ 'ਚ ਹਸਪਤਾਲ ਵਿੱਚ ਭਰਤੀ ਹੈ। ਹਾਦਸਾ ਵਾਲੀ ਗੱਡੀ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਹਨ। ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਉਹ ਸ਼ਰਾਬ ਪੀਕੇ ਗੱਡੀ ਚਲਾ ਰਹੇ ਸਨ, ਜਿਸ ਕਾਰ ਇਹ ਹਾਦਸਾ ਵਾਪਰਿਆ ਹੈ।'

scorpio car hits motorcycle, two died
ਮ੍ਰਿਤਕ ਅਮਨਪ੍ਰੀਤ ਸਿੰਘ ਅਤੇ ਸੰਦੀਪ ਦੀ ਫਾਈਲ ਫੋਟੋ (Etv Bharat)

ਪਰਿਵਾਰ ਨੇ ਪੁਲਿਸ 'ਤੇ ਲਾਏ ਇਲਜ਼ਾਮ

ਮ੍ਰਿਤਕ ਸੰਦੀਪ ਦੇ ਭਰਾ ਮਨਦੀਪ ਨੇ ਕਿਹਾ ਕਿ 'ਪੁਲਿਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕਰ ਰਹੀ, ਇਸ ਲਈ ਅਸੀਂ ਧਰਨਾ ਲਾਇਆ ਹੈ। ਮੇਰਾ ਭਰਾ ਆਰਕੀਟੈਕਟ ਦਾ ਕੰਮ ਕਰਦਾ ਸੀ। ਉਹ ਆਪਣੇ ਦੋਸਤ ਅਮਨਪ੍ਰੀਤ ਸਿੰਘ ਨਾਲ ਨਕਸ਼ਾ ਫੜਾਉਣ ਲਈ ਜਾ ਰਿਹਾ ਸੀ ਕਿ ਸਕਾਰਪੀਓ ਵਾਲੇ ਨੇ ਟੱਕਰ ਮਾਰ ਕੇ ਕੁਚਲ ਦਿੱਤਾ ਅਤੇ ਰੁਕਣ ਦੀ ਬਜਾਏ ਮੌਕੇ ਤੋਂ ਫਰਾਰ ਹੋ ਗਿਆ। ਅਸੀਂ ਧਰਨਾਂ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਮੁਲਜ਼ਮ ਕਾਬੂ ਨਹੀਂ ਕੀਤੇ ਜਾਂਦੇ। ਪ੍ਰਸ਼ਾਸਨ ਇਸ ਮਾਮਲੇ ਵਿੱਚ ਕੋਈ ਵੀ ਗੱਲ ਬਾਤ ਨਹੀਂ ਕਰ ਰਿਹਾ। ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਗੱਡੀ ਚਲਾਉਣ ਵਾਲੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਵੇ।'

scorpio car hits motorcycle, two died,
ਪੁੱਤ ਦੀ ਮੌਤ ਦਾ ਨਹੀਂ ਮਿਲਿਆ ਇਨਸਾਫ (Etv Bharat)

ਮੁਲਜ਼ਮ ਕਾਬੂ ਕਰਨ ਲਈ ਬਣਾਈਆਂ ਪੁਲਿਸ ਦੀਆਂ ਟੀਮਾਂ

ਇਸ ਮੌਕੇ ਥਾਣਾ ਸਿਟੀ 2 ਦੇ ਐਸ.ਐਚ.ਓ ਬਲਵਿੰਦਰ ਸਿੰਘ ਨੇ ਕਿਹਾ ਕਿ 'ਬੀਤੀ ਰਾਤ ਕਚਹਿਰੀ ਚੌਂਕ ਦੇ ਫਲਾਈ ਓਵਰ ਦੇ ਉੱਪਰ ਇੱਕ ਸਕਾਰਪੀਓ ਦੇ ਨਾਲ ਇੱਕ ਮੋਟਰਸਾਈਕਲ ਦੀ ਟੱਕਰ ਹੋਈ ਸੀ। ਜਿਸ ਦੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਕੇ ਉੱਪਰ ਹੀ ਮੌਤ ਹੋ ਗਈ ਅਤੇ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਰਨਾਲਾ ਦੇ ਮੋਰਚਰੀ ਘਰ ਵਿੱਚ ਰਖਵਾ ਦਿੱਤਾ ਗਿਆ ਹੈ। ਮੁਲਜ਼ਮ ਦੀ ਪਛਾਣ ਰਾਜਵੀਰ ਸਿੰਘ ਪਿੰਡ ਰੂੜੇਕੇ ਖੁਰਦ ਵਜੋਂ ਹੋਈ ਹੈ ਜਿਸ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਭੇਜੀਆਂ ਗਈਆਂ ਹਨ ਅਤੇ ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।'

scorpio car hits motorcycle, two died,
ਪੁੱਤ ਦੀ ਮੌਤ ਦਾ ਨਹੀਂ ਮਿਲਿਆ ਇਨਸਾਫ (Etv Bharat)

ਕੀ ਰਾਹੁਲ ਗਾਂਧੀ ਦੀ ਕਾਂਗਰਸ ਨੂੰ ਚਿਤਾਵਨੀ ਦਾ 2027 ਦੀਆਂ ਚੋਣਾਂ 'ਚ ਹੋਵੇਗਾ ਅਸਰ! ਜਾਣੋ ਕੀ ਕਹਿੰਦੇ ਹਨ ਮਾਹਿਰ

ਕੇਜਰੀਵਾਲ ਦੇ ਬਰੀ ਹੋਣ ਮਗਰੋਂ ਦਿੱਲੀ 'ਚ ਜੰਤਰ-ਮੰਤਰ 'ਤੇ AAP ਦੀ ਵੱਡੀ ਰੈਲੀ

ਰਾਹੁਲ ਗਾਂਧੀ ਦੀ ਨਸੀਹਤ 'ਤੇ ਵਿਰੋਧੀ ਹਮਲਾਵਰ, ਸੁਣੋ ਆਪਣਿਆਂ ਨੇ ਵੀ ਕੀ ਦਿੱਤਾ ਜਵਾਬ