ETV Bharat / state

ਆਪਸ ਵਿੱਚ ਭਿੜੇ 'ਆਪ' ਤੇ ਭਾਜਪਾ ਦੇ ਕੌਂਸਲਰ, ਨਗਰ ਨਿਗਮ ਦੀ ਮੀਟਿੰਗ 'ਚ ਵਿਗੜਿਆ ਮਾਹੌਲ

ਲੁਧਿਆਣਾ ਨਗਰ ਨਿਗਮ ਦੀ ਬੈਠਕ ਵਿੱਚ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੀ ਝੜਪ ਹੋ ਗਈ। ਪੜ੍ਹੋ ਪੂਰੀ ਖਬਰ...

Clash between AAP BJP councilors
ਨਗਰ ਨਿਗਮ ਦੀ ਮੀਟਿੰਗ 'ਚ ਹੋਇਆ ਹੰਗਾਮਾ (ETV Bharat)
author img

By ETV Bharat Punjabi Team

Published : August 25, 2026 at 5:03 PM IST

2 Min Read
Choose ETV Bharat

ਲੁਧਿਆਣਾ: ਲੁਧਿਆਣਾ ਨਗਰ ਨਿਗਮ ਦੀ ਹੰਗਾਮੀ ਬੈਠਕ ਵਿੱਚ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵਿਚਕਾਰ ਹੱਥਾਪਾਈ ਹੋ ਗਈ ਅਤੇ ਇਸ ਦੌਰਾਨ ਜੰਮ ਕੇ ਹੰਗਾਮਾ ਹੋਇਆ। ਦਰਅਸਲ ਫਾਈਨੈਂਸ ਅਤੇ ਕੰਟਰੈਕਟ ਕਮੇਟੀ ਦੇ 2 ਮੈਂਬਰਾਂ ਦੀ ਚੋਣ ਨੂੰ ਲੈ ਕੇ ਬੈਠਕ ਰੱਖੀ ਗਈ, ਇਹ ਬੈਠਕ ਮੇਅਰ ਇੰਦਰਜੀਤ ਕੌਰ ਦੀ ਅਗਵਾਈ ਵਿੱਚ ਗੁਰੂ ਨਾਨਕ ਭਵਨ ਵਿਖੇ ਬੈਠਕ ਹੋਈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕੌਂਸਲਰ ਅਸ਼ਵਨੀ ਸ਼ਰਮਾ ਅਤੇ ਭਾਜਪਾ ਦੇ ਕੌਂਸਲਰ ਗੌਰਵਜੀਤ ਗੋਰਾ ਆਪਸ ਵਿੱਚ ਉਲਝ ਗਏ ਅਤੇ ਦੋਵਾਂ ਵਿਚਕਾਰ ਜੰਮ ਕੇ ਧੱਕਾ ਮੁੱਕੀ ਹੋਈ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀ ਆ ਹਨ।

ਨਗਰ ਨਿਗਮ ਦੀ ਮੀਟਿੰਗ 'ਚ ਵਿਗੜਿਆ ਮਾਹੌਲ, ਜਾਣਕਾਰੀ ਦਿੰਦੇ ਹੋਏ ਭਾਜਪਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੋਦਗਿੱਲ (ETV Bharat)

ਮੁੜ ਤੋਂ ਮੈਂਬਰਸ਼ਿਪ ਨੂੰ ਲੈ ਕੇ ਹੰਗਾਮਾ ਹੋਇਆ

ਦਰਅਸਲ ਭਾਜਪਾ ਦੇ ਕੌਂਸਲਰ ਇਹ ਮੰਗ ਕਰ ਰਹੇ ਸਨ ਕਿ ਜਿਹੜੇ ਮੈਂਬਰ ਫਾਈਨੈਂਸ ਅਤੇ ਕੰਟਰੈਕਟ ਕਮੇਟੀ ਵਿੱਚ ਪਾਏ ਜਾਣੇ ਹਨ, ਉਨ੍ਹਾਂ ਲਈ ਵੋਟਿੰਗ ਕਰਵਾਈ ਜਾਵੇ। ਪਰ ਆਮ ਆਦਮੀ ਪਾਰਟੀ ਨੇ ਕਮੇਟੀ ਦਾ ਮੈਂਬਰ ਚੁਣ ਲਿਆ ਸੀ। ਜਿਸ ਤੋਂ ਬਾਅਦ ਭਾਜਪਾ ਦੇ ਕੌਂਸਲਰ ਹਾਈਕੋਰਟ ਗਏ ਅਤੇ ਉਥੋਂ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਵਾਈ ਅਤੇ ਅੱਜ ਮੁੜ ਤੋਂ ਮੈਂਬਰਸ਼ਿਪ ਨੂੰ ਲੈ ਕੇ ਹੰਗਾਮਾ ਹੋਇਆ।

"ਚੱਲ ਰਹੀ ਹੈ ਪਰਚਿਆਂ ਦੀ ਰਾਜਨੀਤੀ"

ਨਗਰ ਨਿਗਮ ਦੀ ਬੈਠਕ ਵਿੱਚ ਹੋਏ ਹੰਗਾਮੇ ਨੂੰ ਲੈ ਕੇ ਭਾਜਪਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੋਦਗਿੱਲ ਨੇ ਕਿਹਾ ਕਿ "ਪਰਚਿਆਂ ਦੀ ਰਾਜਨੀਤੀ ਇੱਥੇ ਚੱਲ ਰਹੀ ਹੈ। ਪਹਿਲਾਂ ਆਪਣੇ ਖਾਸ ਨੂੰ ਕਮੇਟੀ ਦਾ ਮੈਂਬਰ ਬਣਾ ਲਿਆ ਗਿਆ ਅਤੇ ਜਦੋਂ ਹਾਈਕੋਰਟ ਨੇ ਮੈਂਬਰਸ਼ਿਪ ਰੱਦ ਕੀਤੀ ਤਾਂ ਹੁਣ ਮੇਅਰ ਦੀ ਥਾਂ 'ਤੇ ਐਮਐਲਏ ਅੱਗੇ ਹੋ ਰਹੇ ਹਨ।"

"ਭਾਜਪਾ ਕੌਂਸਲਰਾਂ ਦੇ ਪਰਚੇ ਕੀਤੇ ਜਾ ਰਹੇ ਹਨ। ਪਰਚਿਆਂ ਦੀ ਰਾਜਨੀਤੀ ਲੁਧਿਆਣਾ ਵਿੱਚ ਚੱਲ ਰਹੀ। ਜਦੋਂ ਕਿ ਨਗਰ ਨਿਗਮ ਦਾ ਕੰਟਰੋਲ ਆਮ ਆਦਮੀ ਪਾਰਟੀ ਦੇ ਵਿਧਾਇਕ ਹੱਥ ਹੈ। ਜੇਕਰ ਕੋਈ ਸਵਾਲ ਕਰਦਾ ਹੈ ਤਾਂ ਉਸ ਉੱਤੇ ਪਰਚੇ ਕਰ ਦਿੱਤੇ ਜਾਂਦੇ ਹਨ। ਸਾਡੇ ਕੌਂਸਲਰ 'ਤੇ ਬਿਜਲੀ ਚੋਰੀ ਦਾ ਪਰਚਾ ਕਰ ਦਿੱਤਾ ਗਿਆ। ਇਹ ਬੜੀ ਹੈਰਾਨੀ ਵਾਲੀ ਹੈ ਗੱਲ ਹੈ।"- ਸੁਨੀਲ ਮੋਦਗਿੱਲ, ਜ਼ਿਲ੍ਹਾ ਪ੍ਰਧਾਨ ਭਾਜਪਾ



"ਵੋਟਿੰਗ ਦੇ ਨਾਲ ਹੀ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ"

ਹਾਲਾਂਕਿ ਇਸ ਹੰਗਾਮੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਸਟੇਜ ਤੋਂ ਸਫਾਈ ਦਿੰਦੇ ਵੀ ਵਿਖਾਈ ਦਿੱਤੇ। ਅਸ਼ੋਕ ਪਰਾਸ਼ਰ ਨੇ ਸਟੇਜ ਤੋਂ ਕਿਹਾ ਕਿ "ਮੈਂ ਸਾਰੇ ਵਿਰੋਧੀ ਪਾਰਟੀ ਦੇ ਕੌਂਸਲਰਾਂ ਨੂੰ ਵੀ ਇਹ ਭਰੋਸਾ ਦਵਾਉਂਦਾ ਹਾਂ ਕਿ ਜੇਕਰ ਕਾਨੂੰਨ ਕਹਿੰਦਾ ਹੋਵੇਗਾ ਕਿ ਵੋਟ ਦੇ ਨਾਲ ਮੈਂਬਰਾਂ ਦੀ ਚੋਣ ਹੋਣੀ ਹੈ ਤਾਂ ਜਰੂਰ ਵੋਟਿੰਗ ਦੇ ਨਾਲ ਹੀ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ। ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਸਭ ਕੀਤਾ ਜਾਵੇਗਾ।"

ਬੈਲਟ ਪੇਪਰ ਦੇ ਰਾਹੀਂ ਹੀ ਇਹ ਵੋਟਾਂ ਪੈਣਗੀਆਂ

ਵਿਧਾਇਕ ਅਸ਼ੋਕ ਪਰਾਸ਼ਰ ਨੇ ਕਿਹਾ ਕਿ "ਜੇਕਰ ਉਨ੍ਹਾਂ ਦੀ ਵੋਟ ਇਸ ਮਾਮਲੇ ਦੇ ਵਿੱਚ ਕਾਨੂੰਨ ਮੁਤਾਬਿਕ ਪੈਂਦੀ ਹੈ ਤਾਂ ਹੀ ਉਹ ਵੋਟ ਪਾਉਣਗੇ।" ਇਸ ਦੌਰਾਨ ਮੇਅਰ ਵੀ ਬੋਲਦੇ ਨਜ਼ਰ ਆਏ ਕਿ ਬੈਲਟ ਪੇਪਰ ਰਾਹੀਂ ਵੋਟ ਪਾਉਣ ਦੀ ਮੰਗ ਕੀਤੀ ਗਈ ਸੀ ਅਤੇ ਬੈਲਟ ਪੇਪਰ ਦੇ ਰਾਹੀਂ ਹੀ ਇਹ ਵੋਟਾਂ ਪੈਣਗੀਆਂ।