ETV Bharat / state

‘ਸਾਨੂੰ ਪੰਜਾਬ ਵਿੱਚ ਖੋਲ੍ਹਣੇ ਪੈਣਗੇ ਪਾਗਲਖਾਨੇ, ਇਹ ਸਾਰੇ ਹਿੱਲ ਗਏ’, ਰਾਜਾ ਵੜਿੰਗ 'ਤੇ ਬੋਲੇ ਸੀਐਮ ਮਾਨ

ਸੀਐਮ ਮਾਨ ਸੰਗਰੂਰ ਵਿੱਚ ਤੀਰਥ ਯਾਤਰਾ ਯੋਜਨਾ ਦੇ ਤਹਿਤ ਧੂਰੀ ਤੋਂ ਤਿੰਨ ਬੱਸਾਂ ਨੂੰ ਹਰੀ ਝੰਡੀ ਦੇਣ ਪਹੁੰਚੇ।

CM STATEMENT ON THE MENTAL HOSPITAL
ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ (Etv Bharat)
author img

By ETV Bharat Punjabi Team

Published : November 9, 2025 at 4:35 PM IST

2 Min Read
Choose ETV Bharat

ਸੰਗਰੂਰ: ਮੁੱਖ ਮੰਤਰੀ ਭਗਵੰਤ ਮਾਨ ਆਪਣੇ ਹਲਕੇ ਜ਼ਿਲ੍ਹਾ ਸੰਗਰੂਰ ਦੇ ਹਲਕੇ ਧੂਰੀ ਵਿੱਚ ਵਿੱਚ ਪਹੁੰਚੇ ਅਤੇ ਇੱਥੋਂ ਉਨ੍ਹਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਪਹਿਲਾ ਜੱਥਾ ਅੰਮ੍ਰਿਤਸਰ ਨੂੰ ਰਵਾਨਾ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੰਨ ਬੱਸਾਂ ਨੂੰ ਹਰੀ ਝੰਡੀ ਦਿੰਦੇ ਹੋਏ ਮੀਡੀਆ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਇਹ ਸ਼ਰਧਾਲੂ ਅੰਮ੍ਰਿਤਸਰ ਵਿਖੇ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਫਿਰ ਦੁਰਗਿਆਣਾ ਮੰਦਰ, ਭਗਵਾਨ ਵਾਲਮੀਕੀ ਤੀਰਥ, ਜਲ੍ਹਿਆਂਵਾਲਾ ਮਿਊਜੀਅਮ ਅਤੇ ਅੰਮ੍ਰਿਤਸਰ ਦੇ ਹੋਰ ਵੱਖ-ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੰਨ੍ਹਾਂ ਬੱਸਾਂ ਨੂੰ ਹਰੀ ਝੰਡੀ ਦਿੰਦੇ ਹੋਏ ਬਹੁਤ ਹੀ ਖੁਸ਼ੀ ਅਤੇ ਸਕੂਨ ਮਹਿਸੂਸ ਹੋ ਰਿਹਾ ਹੈ ਅਤੇ ਇਸਦੇ ਨਾਲ ਹੀ ਉਨ੍ਹਾਂ ਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਪੰਜਾਬ ਦੇ ਵਿੱਚੋਂ ਪਹਿਲੀ ਵਾਰ ਇਹ ਯੋਜਨਾ ਚਲਾਈ ਗਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇੱਕ ਬੱਸ ਦੇ ਵਿੱਚ 40 ਯਾਤਰੀ ਸਫ਼ਰ ਕਰਨਗੇ ਅਤੇ ਉਨ੍ਹਾਂ ਦੇ ਨਾਲ ਇੱਕ ਡਾਕਟਰੀ ਸਹਾਇਤਾ ਲਈ ਡਾਕਟਰ ਵੀ ਮੌਜੂਦ ਹੋਵੇਗਾ।

ਧੂਰੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਪਾਗਲਖਾਨਿਆਂ ਨੂੰ ਲੈ ਕੇ ਬਿਆਨ (Etv Bharat)

'ਪੰਜਾਬ ਦੇ ਅੰਦਰ ਖੋਲ੍ਹਣੇ ਪੈਣਗੇ ਸਰਕਾਰੀ ਪਾਗਲਖਾਨੇ'

ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਿਆਨਾਂ ਉੱਤੇ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ "ਪੰਜਾਬ ਦੇ ਅੰਦਰ ਸਾਨੂੰ ਸਰਕਾਰੀ ਪਾਗਲਖਾਨੇ ਖੋਲ੍ਹਣੇ ਪੈਣਗੇ, ਜਿਸ ਤਰੀਕੇ ਦੇ ਨਾਲ ਵਿਰੋਧੀ ਧਿਰ ਦੇ ਲੀਡਰ ਬਦਮਾਸ਼ੀ ਕਰ ਰਹੇ ਹਨ, ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸਿਸ਼ ਕਰ ਰਹੇ ਹਨ। ਮਾਨ ਨੇ ਕਿਹਾ ਕਿ ਮੈਨੂੰ ਲੱਗਦੈ ਇਹ ਹਿੱਲ ਗਏ ਹਨ। ਜਦੋਂ ਸਾਡੀ ਨਵੀਂ-ਨਵੀਂ ਸਰਕਾਰ ਬਣੀ ਸੀ ਤਾਂ, ਉਦੋਂ ਮੈਂ ਕਿਹਾ ਸੀ ਕਿ ਇਹ (ਅਕਾਲੀ-ਕਾਂਗਰਸੀ) 2025-26 ਦੇ ਨੇੜੇ ਤੇੜੇ ਪਾਗਲ ਹੋ ਜਾਣਗੇ, ਹੁਣ ਉਹ ਵੇਲਾ ਆ ਗਿਆ ਹੈ। ਮੇਰੀ ਕਹੀ ਗੱਲ ਸੱਚ ਸਾਬਿਤ ਹੋ ਗਈ। ਮੈਨੂੰ ਲੱਗਦਾ ਹੁਣ ਇਹ ਸਰਕਾਰੀ ਖਰਚਾ ਫਿਰ ਕਰਵਾਉਣਗੇ, ਸਾਨੂੰ ਪਾਗਲਖਾਨੇ ਖੋਲ੍ਹਣੇ ਪੈਣਗੇ। ਮੈਨੂੰ ਲੱਗਦਾ ਹੈ ਕਿ ਰਾਜਾ ਵੜਿੰਗ ਨਵਜੋਤ ਸਿੱਧੂ ਦਾ ਟੂਣਾ ਟੱਪ ਗਿਆ, ਤਾਂ ਹੀ ਰੋਜ਼ ਨਵੇਂ-ਨਵੇਂ ਪੰਗੇ ਪਾਈ ਜਾ ਰਿਹਾ ਹੈ। ਮੈਂ ਪਹਿਲਾਂ ਹੀ ਕਹਿ ਚੁੱਕਾ ਸੀ ਕਿ ਇਹ ਪਾਗਲ ਹੋ ਜਾਣਗੇ, ਇਹ ਹੁਣ ਨੌਰਮਲ ਦਿਮਾਗ ਵਾਲੇ ਨਹੀਂ ਹਨ, ਪਾਗਲ ਹੋ ਚੁੱਕੇ ਹਨ। ਇਨ੍ਹਾਂ ਨੂੰ ਦੂਜੇ ਸੂਬੇ ਵਿੱਚ ਵੀ ਨਹੀਂ ਭੇਜ ਸਕਦੇ, ਦੂਜੇ ਸੂਬੇ ਦੇ ਲੋਕ ਵੀ ਕਹਿਣਗੇ ਕਿ ਕਮਲੇ ਕਰ-ਕਰ ਕੇ ਸਾਡੇ ਕੋਲ ਭੇਜੀ ਜਾਂਦੇ ਹਨ"।

ਸੰਗਰੂਰ ਦਾ ਵਿਕਾਸ ਕਰਨਾ ਜਰੂਰੀ

ਸੰਗਰੂਰ ਦੇ ਵਿੱਚ ਐਮਸੀਆਂ ਵੱਲੋਂ ਦਿੱਤੇ ਅਸਤੀਫੇ ਉੱਤੇ ਸੀਐਮ ਮਾਨ ਨੇ ਕਿਹਾ ਕਿ ਨਗਰ ਕੌਂਸਲ ਅਤੇ ਐਮਸੀਆਂ ਨੂੰ ਮਿਲ ਕੇ ਸੰਗਰੂਰ ਦਾ ਵਿਕਾਸ ਕਰਨਾ ਚਾਹੀਦਾ ਹੈ ਅਤੇ ਇਸ ਦੇ ਲਈ ਉਨ੍ਹਾਂ ਨੂੰ ਹਰ ਇੱਕ ਜਾਣਕਾਰੀ ਹੈ ਅਤੇ ਉਨ੍ਹਾਂ ਨੇ ਅਫਸਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸੰਗਰੂਰ ਦੇ ਵਿਕਾਸ ਲਈ ਹਰ ਸੰਭਵ ਕਦਮ ਪ੍ਰਸ਼ਾਸਨ ਨੂੰ ਚੁੱਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਵਿੱਚ ਅਤੇ ਭਵਾਨੀਗੜ੍ਹ ਵਿੱਚ ਜੋ ਸੜਕਾਂ ਦੇ ਮਟੀਰੀਅਲ ਦੀ ਜਾਣਕਾਰੀ ਉਨ੍ਹਾਂ ਨੂੰ ਮਿਲੀ ਸੀ ਉਸ ਉੱਪਰ ਵੀ ਉਨ੍ਹਾਂ ਵੱਲੋਂ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ।