ETV Bharat / state

ਤਲਵੰਡੀ ਸਾਬੋ 'ਚ ਰਜਵਾਹੇ ਅਤੇ ਮਾਨਸਾ ਦੀ ਭਿੱਖੀ ਨਹਿਰ 'ਚ ਪਿਆ ਪਾੜ, ਫਸਲ ਦਾ ਨੁਕਸਾਨ

ਨਹਿਰ ਟੁੱਟਣ ਕਾਰਨ ਝੋਨੇ ਦੀ ਪਨੀਰੀ ਅਤੇ ਮੱਕੀ ਦਾ ਨੁਕਸਾਨ ਹੋਇਆ ਤਾਂ ਰਜਵਾਹੇ ਨਾਲ ਲੱਗਦੀ ਕਲੋਨੀ 'ਚ ਪਾਣੀ ਵੜ ਗਿਆ।

Mansa Bathinda Rajwaha broke
ਮਾਨਸਾ ਅਤੇ ਬਠਿੰਡਾ 'ਚ ਰਜਵਾਹਾ ਟੁੱਟਿਆ (Etv Bharat)
author img

By ETV Bharat Punjabi Team

Published : June 13, 2026 at 6:19 PM IST

2 Min Read
Choose ETV Bharat

ਬਠਿੰਡਾ/ਮਾਨਸਾ: ਪਿਛਲੇ ਦਿਨੀਂ ਆਏ ਮੀਂਹ ਅਤੇ ਹਨੇਰੀ ਨੇ ਜਿੱਥੇ ਦਰੱਖਤਾਂ ਦਾ ਵੱਡੀ ਪੱਧਰ 'ਤੇ ਨੁਕਸਾਨ ਕੀਤਾ ਹੈ, ਉੱਥੇ ਹੀ ਪੰਜਾਬ ਵਿੱਚ ਲੰਘਦੇ ਸੂਏ ਜਾਂ ਰਜਵਾਹਿਆਂ ਦੇ ਵਿੱਚ ਪਾੜ ਪੈਣ ਦੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ। ਜਿਸ ਤਹਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨੇੜਿਓਂ ਲੰਘਦੇ ਤਲਵੰਡੀ ਸਾਬੋ ਰਜਵਾਹੇ ਵਿੱਚ 20 ਫੁੱਟ ਦਾ ਅਚਾਨਕ ਪਾੜ ਪੈ ਗਿਆ, ਜਿਸ ਨਾਲ ਲੱਗਦੀ ਪਟਵਾਰੀ ਕਲੋਨੀ ਵਿੱਚ ਦੋ ਦੋ ਤਿੰਨ ਤਿੰਨ ਫੁੱਟ ਪਾਣੀ ਭਰ ਗਿਆ।

ਤਲਵੰਡੀ ਸਾਬੋ 'ਚ ਰਜਵਾਹਾ ਟੁੱਟਿਆ (Etv Bharat)

ਮਾਨਸਾ ਭਿੱਖੀ ਨਹਿਰ 'ਚ ਪਾੜ

ਉਥੇ ਹੀ ਮਾਨਸਾ ਦੇ ਕਸਬਾ ਭਿੱਖੀ ਵਿਖੇ ਨਹਿਰ ਵਿੱਚ ਪਏ ਵੱਡੇ ਪਾੜ ਪੈਣ ਕਾਰਨ 50 ਏਕੜ ਤੋਂ ਜਿਆਦਾ ਜ਼ਮੀਨ ਪਾਣੀ ਦੇ ਵਿੱਚ ਡੁੱਬ ਗਈ ਹੈ। ਕਿਸਾਨਾਂ ਦੇ ਝੋਨੇ ਦੀ ਪਨੀਰੀ ਅਤੇ ਮੱਕੀ 'ਚ ਜਿਥੇ ਪਾਣੀ ਵੜ ਗਿਆ ਤਾਂ ਉਥੇ ਹੀ ਸ਼ਹਿਰ ਦੇ ਨਾਲ ਪਾਣੀ ਲੱਗ ਚੁੱਕਿਆ ਹੈ। ਸਥਾਨਕ ਲੋਕਾਂ ਨੇ ਕਿਹਾ ਪ੍ਰਸ਼ਾਸਨ ਵੱਲੋਂ ਕੋਈ ਵੀ ਮਦਦ ਨਹੀਂ ਦਿੱਤੀ ਗਈ ਅਤੇ ਨਾ ਹੀ ਨਹਿਰੀ ਵਿਭਾਗ ਪਹੁੰਚਿਆ।

Bathinda Rajwaha broke
ਬਠਿੰਡਾ 'ਚ ਟੁੱਟੇ ਹੋਏ ਰਜਵਾਹੇ ਕੋਲ ਖੜੇ ਲੋਕ (Etv Bharat)

ਪ੍ਰਸ਼ਾਸਨ ਦੀ ਅਣਗਹਿਲੀ ਦਾ ਦੋਸ਼

ਬਠਿੰਡਾ ਦੇ ਤਲਵੰਡੀ ਸਾਬੋ ਦੇ ਰਜਵਾਹੇ 'ਚ ਪਏ ਪਾੜ ਕਾਰਨ ਉਸ ਦੇ ਨਾਲ ਲੱਗਦੀ ਪਟਵਾਰੀ ਕਲੋਨੀ ਵਿੱਚ ਦੋ ਤੋਂ ਤਿੰਨ ਫੁੱਟ ਪਾਣੀ ਭਰ ਗਿਆ। ਲੋਕਾਂ ਨੇ ਪਾੜ ਪੈਣ ਦਾ ਕਾਰਨ ਪ੍ਰਸ਼ਾਸਨ ਦੀ ਅਣਗਹਿਲੀ ਨੂੰ ਦੱਸਿਆ ਹੈ। ਉਹਨਾਂ ਨੇ ਦੱਸਿਆ ਕਿ "ਜਿੱਥੇ ਪ੍ਰਸ਼ਾਸਨ ਨੇ ਰਜਵਾਹਾ ਵਧੀਆ ਨਹੀਂ ਬਣਾਇਆ ਹੋਇਆ, ਉੱਥੇ ਕਿਸੇ ਵੀ ਅਧਿਕਾਰੀ ਨੇ ਮੀਂਹ ਤੇ ਹਨੇਰੀ ਨੂੰ ਲੈ ਕੇ ਕੋਈ ਨਿਗਰਾਨੀ ਨਹੀਂ ਕੀਤੀ, ਜਿਸ ਕਾਰਨ ਰਜਵਾਹੇ ਵਿੱਚ ਪਾੜ ਪੈ ਗਿਆ ਤੇ ਪਟਵਾਰੀ ਕਲੋਨੀ ਵਿੱਚ ਦੋ ਤੋਂ ਤਿੰਨ ਫੁੱਟ ਲੋਕਾਂ ਦੀਆਂ ਕੋਠੀਆਂ ਨਾਲ ਪਾਣੀ ਖੜ ਗਿਆ। ਜਿਸ ਲਈ ਉਹਨਾਂ ਪੜਤਾਲ ਕਰਕੇ ਸੰਬੰਧਿਤ ਦੋਸ਼ੀ ਮੁਲਾਜ਼ਮਾਂ 'ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।"

ਮਾਨਸਾ ਦੇ ਭਿੱਖੀ 'ਚ ਨਹਿਰ 'ਚ ਪਾੜ (Etv Bharat)

ਅਧਿਕਾਰੀਆਂ ਨੇ ਨਹੀਂ ਚੁੱਕਿਆ ਫੋਨ

ਉਧਰ ਇਸ ਸਬੰਧੀ ਜਦੋਂ ਤਲਵੰਡੀ ਸਾਬੋ ਦੇ ਨਹਿਰੀ ਮਹਿਕਮੇ ਦੇ ਜੇਈ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਆਪਣਾ ਫੋਨ ਨਹੀਂ ਚੁੱਕਿਆ ਅਤੇ ਕੈਮਰੇ ਅੱਗੇ ਬੋਲਣ ਤੋਂ ਇਨਕਾਰ ਕਰ ਦਿੱਤਾ।

Mansa Rajwaha broke
ਮਾਨਸਾ 'ਚ ਬੰਨ੍ਹ ਲਾਉਂਦੇ ਪਿੰਡ ਵਾਸੀ (Etv Bharat)

ਸੀਵਰੇਜ ਦਾ ਪਾਈਪ ਕਾਰਨ ਪਾੜ ਪਿਆ

ਉਥੇ ਹੀ ਮਾਨਸਾ ਦੇ ਸਥਾਨਕ ਲੋਕਾਂ ਨੇ ਦੱਸਿਆ ਕਿ "ਭਿੱਖੀ ਸ਼ਹਿਰ ਦੇ ਸੀਵਰੇਜ ਦਾ ਪਾਈਪ ਨਹਿਰ ਦੇ ਹੇਠਾਂ ਤੋਂ ਲੰਘਾਇਆ ਜਾ ਰਿਹਾ ਸੀ। ਇਸ ਕਾਰਨ ਵੱਡੀ ਦਰਾਰ ਪਈ ਹੈ ਅਤੇ ਨਾਲ ਹੀ ਇਸ ਨਹਿਰ ਦੇ ਉੱਪਰ ਇੱਕ ਪੁੱਲ ਦੀ ਉਸਾਰੀ ਕੀਤੀ ਜਾ ਰਹੀ ਸੀ, ਜਿਸ ਦੇ ਚੱਲਦਿਆਂ ਨਹਿਰ ਟੁੱਟ ਚੁੱਕੀ ਹੈ। ਬੀਤੇ ਕੱਲ੍ਹ ਹੀ ਨਹਿਰ ਦੇ ਵਿੱਚ ਪਾਣੀ ਆਇਆ ਸੀ, ਜਿਸ ਕਾਰਨ ਹੁਣ ਨਹਿਰ ਦੇ ਟੁੱਟਣ ਕਾਰਨ ਕਿਸਾਨਾਂ ਨੂੰ ਜਿਥੇ ਪਾਣੀ ਦੀ ਮਾਰ ਝੱਲਣੀ ਪੈ ਰਹੀ ਹੈ ਤਾਂ ਉਥੇ ਹੀ ਅੱਗੇ ਜਾ ਕੇ ਨਹਿਰੀ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਵੇਗਾ।"

Mansa Bathinda Rajwaha broke
ਮਾਨਸਾ ਅਤੇ ਬਠਿੰਡਾ 'ਚ ਰਜਵਾਹਾ ਟੁੱਟਿਆ (Etv Bharat)

ਖਸਤਾ ਹੋ ਚੁੱਕੀ ਹੈ ਨਹਿਰ ਦੀ ਹਾਲਤ

ਉਹਨਾਂ ਦੱਸਿਆ ਕਿ ਜਿਸ ਜਗ੍ਹਾ ਤੋਂ ਨਹਿਰ ਟੁੱਟੀ ਹੈ, ਇਹ ਨਹਿਰ ਬਿਲਕੁਲ ਖਸਤਾ ਹੋ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਵੱਡੀਆਂ ਢਿੱਗਾਂ ਡਿੱਗਣ ਕਾਰਨ ਨਹਿਰ ਦੇ ਕਿਨਾਰੇ ਖੁਰ ਚੁੱਕੇ ਹਨ। ਉਹਨਾਂ ਇਹ ਵੀ ਦੱਸਿਆ ਕਿ ਨਹਿਰੀ ਵਿਭਾਗ ਦੀ ਅਣਗਹਿਲੀ ਦੇ ਕਾਰਨ ਨਹਿਰ ਟੁੱਟੀ ਹੈ ਅਤੇ ਇਸ ਦੇ ਨਾਲ ਕਿਸਾਨਾਂ ਦਾ ਅਤੇ ਆਮ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਹੈ।