ਪੰਜਾਬ ਵਿੱਚ ਅੱਜ ਔਰੇਂਜ ਅਲਰਟ, ਜਾਣੋ ਕਿਹੜਾ ਸ਼ਹਿਰ ਰਿਹਾ ਸਭ ਤੋਂ ਵੱਧ ਠੰਢਾ?
ਪੰਜਾਬ ਵਿੱਚ ਹੁਣ ਸ਼ੀਤ ਲਹਿਰ ਦਾ ਅਲਰਟ। ਮੌਸਮ ਵਿਭਾਗ ਵਲੋਂ 5 ਜਨਵਰੀ 2026 ਤੱਕ ਔਰੇਂਜ ਅਲਰਟ ਜਾਰੀ।

Published : January 2, 2026 at 8:47 AM IST
ਚੰਡੀਗੜ੍ਹ: ਪੰਜਾਬ ਵਿੱਚ ਸੰਘਣੀ ਧੁੰਦ ਤੋਂ ਬਾਅਦ ਹੁਣ ਸ਼ੀਤ ਲਹਿਰ ਦਾ ਕਹਿਰ ਮੁੜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਬੀਤੇ ਦਿਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਈ। ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ, ਪੰਜਾਬ ਅੰਦਰ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਵੱਧ ਤੋਂ ਵੱਧ ਤਾਪਮਾਨ ਵਿੱਚ 0ਯ7 ਡਿਗਰੀ ਸੈਲਸੀਅਸ ਵਾਧਾ ਰਿਕਾਰਡ ਹੋਇਆ ਹੈ। ਉੱਥੇ ਹੀ, ਡਾਕਟਰਾਂ ਵਲੋਂ ਲੋਕਾਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਕਿੰਨਾ ਤਾਪਮਾਨ?
ਮੌਸਮ ਵਿਭਾਗ ਵਲੋਂ, ਸਾਲ ਦੇ ਪਹਿਲੇ ਦਿਨ 1 ਜਨਵਰੀ, 2026 ਨੂੰ ਸੂਬੇ ਦੇ ਤਾਪਮਾਨ ਵਿੱਚ ਵਾਧਾ ਰਿਕਾਰਡ ਹੋਇਆ, ਹਾਲਾਂਕਿ ਇਹ ਆਮ ਤਾਪਮਾਨ ਤੋਂ -3.8 ਡਿਗਰੀ ਸੈਲਸੀਅਸ ਘੱਟ ਰਿਹਾ ਹੈ। ਵੱਧ ਤੋਂ ਵੱਧ ਤਾਪਮਾਨ 17.6 ਡਿਗਰੀ ਸੈਲਸੀਅਸ ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਰਜ ਹੋਇਆ ਹੈ।
ਜਾਣੋ, ਮੁੱਖ ਸ਼ਹਿਰਾਂ ਦਾ ਤਾਪਮਾਨ
| ਸ਼ਹਿਰ | ਵੱਧ ਤੋਂ ਵੱਧ ਤਾਪਮਾਨ | ਘੱਟੋ-ਘੱਟ ਤਾਪਮਾਨ |
| ਚੰਡੀਗੜ੍ਹ | 20 ਡਿਗਰੀ ਸੈਲਸੀਅਸ | 5 ਡਿਗਰੀ ਸੈਲਸੀਅਸ |
| ਅੰਮ੍ਰਿਤਸਰ | 18 ਡਿਗਰੀ ਸੈਲਸੀਅਸ | 7 ਡਿਗਰੀ ਸੈਲਸੀਅਸ |
| ਜਲੰਧਰ | 19 ਡਿਗਰੀ ਸੈਲਸੀਅਸ | 7 ਡਿਗਰੀ ਸੈਲਸੀਅਸ |
| ਲੁਧਿਆਣਾ | 18 ਡਿਗਰੀ ਸੈਲਸੀਅਸ | 8 ਡਿਗਰੀ ਸੈਲਸੀਅਸ |
| ਬਠਿੰਡਾ | 21 ਡਿਗਰੀ ਸੈਲਸੀਅਸ | 8 ਡਿਗਰੀ ਸੈਲਸੀਅਸ |
| ਪਟਿਆਲਾ | 20 ਡਿਗਰੀ ਸੈਲਸੀਅਸ | 5 ਡਿਗਰੀ ਸੈਲਸੀਅਸ |
| ਫ਼ਰੀਦਕੋਟ | 21 ਡਿਗਰੀ ਸੈਲਸੀਅਸ | 8 ਡਿਗਰੀ ਸੈਲਸੀਅਸ |
WEATHER WARNING AND RAINFALL MAP #PUNJAB #HARYANA DATED 01-01-2026 pic.twitter.com/K8WoZkkjRW
— IMD Chandigarh (@IMD_Chandigarh) January 1, 2026
ਕਿਹੜਾ ਸ਼ਹਿਰ ਸਭ ਤੋਂ ਵੱਧ ਠੰਢਾ?
ਇਸ ਦੇ ਨਾਲ ਹੀ, ਬੀਤੇ ਦਿਨ ਘੱਟੋਂ-ਘੱਟ ਤਾਪਮਾਨ ਵਿੱਚ 1.8 ਡਿਗਰੀ ਸੈਲਸੀਅਸ ਤਾਪਮਾਨ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਤਾਪਮਾਨ ਤੋਂ 5 ਡਿਗਰੀ ਸੈਲਸੀਅਸ ਵੱਧ ਹੈ। ਘੱਟੋਂ-ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਗੁਰਦਾਸਪੁਰ ਵਿੱਚ ਦਰਜ ਹੋਇਆ।
4 ਜਨਵਰੀ ਤੱਕ ਕਿਵੇਂ ਰਹੇਗਾ ਮੌਸਮ?
ਮੌਸਮ ਵਿਭਾਗ ਵਲੋਂ, ਅੱਜ ਪੰਜਾਬ ਭਰ ਵਿੱਚ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ, 3 ਜਨਵਰੀ ਤੋਂ ਲੈ ਕੇ 5 ਜਨਵਰੀ ਤੱਕ ਕਈ ਥਾਂ ਔਰੇਂਜ ਅਤੇ ਕਈ ਥਾਂ ਯੈਲੋ ਅਲਰਟ ਜਾਰੀ ਰਹੇਗਾ। ਬਾਰਿਸ਼ ਨੂੰ ਲੈ ਕੇ ਮੌਸਮ ਵਿਭਾਗ ਵਲੋਂ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ, ਸੋ ਸਾਰੇ ਖੇਤਰ ਡ੍ਰਾਈ ਰਹਿਣਗੇ।

