ETV Bharat / state

ਸਤੰਬਰ ਮਹੀਨੇ ਦੀ ਮੀਂਹ ਨਾਲ ਹੋਵੇਗੀ ਸ਼ੁਰੂਆਤ? ਅੱਜ ਪੰਜਾਬ 'ਚ ਕਿਹੋ ਜਿਹਾ ਰਹੇਗਾ ਮੌਸਮ?

Punjab Weather Update: ਅੱਜ ਕਈ ਥਾਂ ਮੀਂਹ ਦੇ ਆਸਾਰ! ਜਾਣੋ, ਪੰਜਾਬ ਸਣੇ ਰਾਜਧਾਨੀ ਦੇ ਮੌਸਮ ਨੂੰ ਲੈ ਕੇ ਤਾਜ਼ਾ ਜਾਣਕਾਰੀ।

Punjab Weather Update
ਸੰਕੇਤਿਕ ਫੋਟੋ (ETV Bharat/GFX Team)
author img

By ETV Bharat Punjabi Team

Published : August 29, 2026 at 10:13 AM IST

1 Min Read
Choose ETV Bharat

ਚੰਡੀਗੜ੍ਹ/ਦਿੱਲੀ:ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਕਮਜ਼ੋਰ ਹੋ ਗਿਆ ਹੈ। ਦਿਨ ਵੇਲੇ ਗਰਮੀ ਅਤੇ ਨਮੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਮੌਸਮ ਵਿਭਾਗ ਮੁਤਾਬਕ, 1 ਸਤੰਬਰ ਨੂੰ ਹਲਕੇ ਤੋਂ ਦਰਮਿਆਮੇ ਮੀਂਹ ਦਾ ਅਲਰਟ ਹੈ। 29 ਅਗਸਤ ਨੂੰ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਵੱਖ-ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

ਦੋ ਦਿਨ ਹਲਕੀ ਬਾਰਿਸ਼ ਦੇ ਆਸਾਰ?

ਮੌਸਮ ਵਿਭਾਗ ਵਲੋਂ, ਪੰਜਾਬ ਵਿੱਚ 3 ਦਿਨ ਹਲਕੇ ਮੀਂਹ ਦਾ ਅਲਰਟ ਹੈ। ਪੰਜਾਬ ਦੇ 5 ਜ਼ਿਲ੍ਹਿਆਂ - ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਹਲਕੇ ਮੀਂਹ ਦੀ ਭੱਵਿਖਬਾਣੀ ਕੀਤੀ ਹੈ। ਹਾਲਾਂਕਿ, ਬਾਕੀ ਜ਼ਿਲ੍ਹਿਆਂ ਵਿੱਚ ਮੌਸਮ ਡ੍ਰਾਈ ਰਹਿਣਗੇ।

ਸਤੰਬਰ ਮਹੀਨੇ ਦੀ ਮੀਂਹ ਨਾਲ ਸ਼ੁਰੂਆਤ!

ਮੌਸਮ ਵਿਭਾਗ ਵਲੋਂ, ਪੰਜਾਬ ਦੇ 3 ਜ਼ਿਲ੍ਹਿਆਂ- ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਗੁਰਦਾਸਪੁਰ, ਅੰਮ੍ਰਿਤਸਰ, ਨਵਾਂਸ਼ਹਿਰ, ਐਸਏਐਸ ਨਗਰ ਅਤੇ ਫ਼ਤਿਹਗੜ੍ਹ ਸਾਹਿਬ ਵਿਖੇ ਹਲਕੇ ਤੋਂ ਦਰਮਿਆਨੇ ਬਾਰਿਸ਼ ਦੀ ਭੱਵਿਖਬਾਣੀ ਹੈ। ਇਸ ਤੋਂ ਇਲਾਵਾ, ਤਰਨ ਤਾਰਨ, ਕਪੂਰਥਲਾ, ਲੁਧਿਆਣਾ, ਸੰਗਰੂਰ ਅਤੇ ਪਟਿਆਲਾ ਵਿਖੇ ਹਲਕੀ ਬੂੰਦਾ ਬਾਂਦੀ ਦੇ ਆਸਾਰ ਹਨ।

ਰਾਜਧਾਨੀ ਵਿੱਚ ਮੌਸਮ ਦਾ ਹਾਲ?

ਮੌਸਮ ਵਿਭਾਗ ਮੁਤਾਬਕ, ਸ਼ੁੱਕਰਵਾਰ ਨੂੰ ਦਿੱਲੀ ਵਿੱਚ ਅਸਮਾਨ ਬੱਦਲਵਾਈ ਰਿਹਾ। ਘੱਟੋ-ਘੱਟ ਤਾਪਮਾਨ 27.8 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 1.4 ਡਿਗਰੀ ਵੱਧ ਸੀ। ਵੱਧ ਤੋਂ ਵੱਧ ਤਾਪਮਾਨ ਲਗਭਗ 35.5 ਡਿਗਰੀ ਸੈਲਸੀਅਸ ਸੀ, ਜੋ ਆਮ ਨਾਲੋਂ 1.4 ਡਿਗਰੀ ਘੱਟ ਸੀ।

ਮੌਸਮ ਵਿਭਾਗ ਦੇ ਮੁਤਾਬਕ, ਅੱਜ ਸ਼ਨੀਵਾਰ ਨੂੰ ਅਸਮਾਨ ਹਲਕਾ ਬੱਦਲਵਾਈ ਰਹੇਗਾ, ਪਰ ਮੀਂਹ ਪੈਣ ਦੀ ਸੰਭਾਵਨਾ ਘੱਟ ਹੈ। ਇਹ ਸਪੱਸ਼ਟ ਹੈ ਕਿ ਦਿੱਲੀ ਦੇ ਲੋਕ ਅੱਜ ਤੇਜ਼ ਧੁੱਪ ਤੋਂ ਪਰੇਸ਼ਾਨ ਹੋਣਗੇ। ਸ਼ਹਿਰ ਵਿੱਚ ਘੱਟੋ-ਘੱਟ ਤਾਪਮਾਨ 25-27 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ, ਜਦਕਿ ਵੱਧ ਤੋਂ ਵੱਧ ਤਾਪਮਾਨ 35-37 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ।