ਪੰਜਾਬ ਵਿੱਚ ਮੁੜ ਬਦਲੇਗਾ ਮੌਸਮ? ਅਗਲੇ 3 ਦਿਨ ਮੀਂਹ ਦਾ ਅਲਰਟ
ਮੌਸਮ ਵਿਭਾਗ ਮੁਤਾਬਕ, ਭਲਕੇ (2 ਸਤੰਬਰ) ਤੋਂ ਮੁੜ ਪੰਜਾਬ ਦੇ ਮੌਸਮ ਵਿੱਚ ਬਦਲਾਅ ਦੇਖਣ ਲਈ ਮਿਲ ਸਕਦਾ ਹੈ। ਜਾਣੋ ਤਾਜ਼ਾ ਅੱਪਡੇਟ।

Published : September 1, 2026 at 11:59 AM IST
ਚੰਡੀਗੜ੍ਹ: ਪੰਜਾਬ ਵਿੱਚ ਹੁੰਮਸ ਭਰੀ ਗਰਮੀ ਤੋਂ ਸਤਾਏ ਲੋਕਾਂ ਲਈ ਮੌਸਮ ਵਿਭਾਗ ਵਲੋਂ ਕੁੱਝ ਰਾਹਤ ਦੀ ਖਬਰ ਹੈ। ਮੌਸਮ ਵਿਭਾਗ ਮੁਤਾਬਕ, ਮੁੜ ਮੌਸਮ ਸੁਹਾਵਣਾ ਹੋਣ ਦੇ ਆਸਾਰ ਹਨ। ਆਉਣ ਵਾਲੇ 3 ਦਿਨਾਂ ਲਈ ਮੌਸਮ ਵਿਭਾਗ ਵਲੋਂ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮੌਸਮ ਵਿਭਾਗ ਮੁਤਾਬਕ, "ਜੇਕਰ ਪੰਜਾਬ ਵਿੱਚ ਇਸ ਸਾਲ ਮੌਨਸੂਨ ਸਰਗਰਮੀ ਦੀ ਗੱਲ ਕਰੀਏ, ਤਾਂ ਇਸ ਵਾਰ ਮੌਨਸੂਨ ਕਾਫੀ ਕਮਜ਼ੋਰ ਰਿਹਾ ਹੈ। ਕਈ ਜ਼ਿਲ੍ਹਿਆਂ ਵਿੱਚ 50 ਫੀਸਦੀ ਤੱਕ ਘੱਟ ਬਾਰਿਸ਼ ਰਿਕਾਰਡ ਕੀਤੀ ਗਈ ਹੈ।"
3 ਦਿਨ ਮੀਂਹ ਨੂੰ ਲੈ ਕੇ ਅਲਰਟ
ਮੌਸਮ ਵਿਭਾਗ ਵਲੋਂ ਤਾਜ਼ਾ ਜਾਣਕਾਰੀ ਮੁਤਾਬਕ, ਪੰਜਾਬ ਦੇ 3-4 ਜ਼ਿਲ੍ਹਿਆਂ ਵਿੱਚ ਹਲਕੇ ਤੋਂ ਦਰਮਿਆਨੇ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਹੈ। ਮੌਸਮ ਵਿਭਾਗ ਨੇ ਭਲਕੇ (2 ਸਤੰਬਰ) ਨੂੰ ਪੰਜਾਬ ਦੇ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਦਰਮਿਆਨੇ ਬਾਰਿਸ਼ ਨੂੰ ਲੈ ਕੇ ਅਲਰਟ ਹੈ, ਜਦਕਿ ਬਾਕੀ ਕੁੱਝ ਖੇਤਰਾਂ ਵਿੱਚ ਹਲਕੀ ਬਾਰਿਸ਼ ਦੇ ਆਸਾਰ ਹਨ।
ਇਸ ਤੋਂ ਇਲਾਵਾ, ਮੌਸਮ ਵਿਭਾਗ ਵਲੋਂ, 3 ਅਤੇ 4 ਸਤੰਬਰ ਨੂੰ ਲੈ ਕੇ ਪੰਜਾਬ ਦੇ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਨਵਾਂਸ਼ਹਿਰ, ਮੋਹਾਲੀ (ਐਸਏਐਸ ਨਗਰ) ਅਤੇ ਰੂਪਨਗਰ ਵਿੱਚ ਦਰਮਿਆਨੇ ਮੀਂਹ ਦਾ ਐਲਾਨ ਹੈ।
STATE FORECAST AND WARNING #PUNJAB #HARYANA DATED 31-08-26 pic.twitter.com/gvNYn1pxGp
— IMD Chandigarh (@IMD_Chandigarh) August 31, 2026
ਕਿੰਨਾ ਚੱਲ ਰਿਹਾ ਤਾਪਮਾਨ?
ਮੌਸਮ ਵਿਭਾਗ ਵਲੋਂ, ਸੂਬੇ ਅੰਦਰ ਤਾਪਮਾਨ ਨੂੰ ਲੈ ਕੇ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ -0.6 ਡਿਗਰੀ ਸੈਲਸੀਅਸ ਹੇਠਾਂ ਆਇਆ ਹੈ। ਹਾਲਾਂਕਿ, ਇਹ ਆਮ ਤਾਪਮਾਨ ਨਾਲੋਂ 1.8 ਡਿਗਰੀ ਸੈਲਸੀਅਸ ਵੱਧ ਹੈ। ਮੌਸਮ ਵਿਭਾਗ ਵਲੋਂ ਵੱਧ ਤੋਂ ਵੱਧ ਤਾਪਮਾਨ 38.8 ਡਿਗਰੀ ਸੈਲਸੀਅਸ ਫਰੀਦਕੋਟ ਵਿਖੇ ਰਿਕਾਰਡ ਹੋਇਆ ਹੈ।
ਇਸ ਦੇ ਨਾਲ ਹੀ, ਜੇਕਰ ਅੱਜ (ਮੰਗਲਵਾਰ) ਨੂੰ ਘੱਟੋ-ਘੱਟ ਤਾਪਮਾਨ ਦੀ ਗੱਲ ਕਰੀਏ, ਤਾਂ ਮੌਸਮ ਵਿਭਾਗ ਵਲੋਂ, ਤਾਪਮਾਨ ਅੰਦਰ -0.1 ਡਿਗਰੀ ਸੈਲਸੀਅਸ ਦਰਜ ਹੋਇਆ। ਹਾਲਾਂਕਿ, ਇਹ ਆਮ ਤਾਪਮਾਨ ਦੇ ਨੇੜੇ ਹੈ। ਸਭ ਤੋਂ ਘੱਟ ਤਾਪਮਾਨ 23.3 ਡਿਗਰੀ ਸੈਲਸੀਅਸ ਥੀਣ ਡੈਮ ਵਿਖੇ ਰਿਕਾਰਡ ਹੋਇਆ।

