ਨਵੇਂ ਸਾਲ ਦੇ ਜਸ਼ਨ ਮੌਕੇ ਸ਼ਰਾਬ ਪੀ ਕੇ ਹੁੱਲੜਬਾਜ਼ੀ ਕਰਨ ਵਾਲਿਆਂ ਦੀ ਖੈਰ ਨਹੀਂ, ਹੋਵੇਗਾ ਵੱਡਾ ਐਕਸ਼ਨ
ਲੁਧਿਆਣਾ ਟ੍ਰੈਫਿਕ ਪੁਲਿਸ ਅੱਜ ਸੜਕਾਂ ਉੱਤੇ ਦੇਰ ਰਾਤ ਤੱਕ ਪਹਿਰਾ ਦੇਵੇਗੀ ਅਤੇ...

Published : December 31, 2025 at 4:04 PM IST
ਲੁਧਿਆਣਾ: ਅੱਜ ਸਾਲ 2025 ਦਾ ਆਖਰੀ ਦਿਨ ਹੈ ਅਤੇ 2026 ਦੇ ਆਗਾਜ਼ ਦੇ ਲਈ ਲੋਕਾਂ ਵੱਲੋਂ ਅੱਜ ਜਸ਼ਨ ਮਨਾਏ ਜਾਣੇ ਹਨ ਪਰ ਇਨ੍ਹਾਂ ਜਸ਼ਨ ਦੇ ਦੌਰਾਨ ਕਈ ਹੁੱਲੜਬਾਜ਼ ਸ਼ਰਾਬ ਦੇ ਨਸ਼ੇ ਦੇ ਵਿੱਚ ਬਾਕੀ ਆ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦੇ ਹਨ। ਜਿਸ ਨੂੰ ਲੈ ਕੇ ਲੁਧਿਆਣਾ ਟ੍ਰੈਫਿਕ ਪੁਲਿਸ ਅੱਜ ਸੜਕਾਂ ਤੇ ਦੇਰ ਰਾਤ ਤੱਕ ਪਹਿਰਾ ਦੇਵੇਗੀ ਅਤੇ ਹੁੱਲੜਬਾਜ਼ੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰੇਗੀ।
'ਜਸ਼ਨ ਦੇ ਦੌਰਾਨ ਕੋਈ ਕਿਸੇ ਲਈ ਪ੍ਰੇਸ਼ਾਨੀ ਦਾ ਸਬੱਬ ਨਾ ਬਣੇ'
ਲੁਧਿਆਣਾ ਟ੍ਰੈਫਿਕ ਦੇ ਏਸੀਪੀ ਗੁਰਦੇਵ ਸਿੰਘ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਹੈ ਕਿ "ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਹਨ ਕਿ ਕੋਈ ਵੀ ਸ਼ਰਾਬ ਦਾ ਸੇਵਨ ਕਰਕੇ ਗੱਡੀ ਨਾ ਚਲਾਵੇ, ਉਨ੍ਹਾਂ ਕਿਹਾ ਕਿ ਜਸ਼ਨ ਦੇ ਦੌਰਾਨ ਕੋਈ ਕਿਸੇ ਲਈ ਪ੍ਰੇਸ਼ਾਨੀ ਦਾ ਸਬੱਬ ਨਾ ਬਣ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਅਪੀਲ ਕੀਤੀ ਜਾ ਚੁੱਕੀ ਹੈ ਕਿ ਜੇਕਰ ਕੋਈ ਸ਼ਰਾਬ ਪੀਣਾ ਚਾਹੁੰਦਾ ਹੈ ਤਾਂ ਆਪਣੇ ਨਾਲ ਕਿਸੇ ਨਾ ਪੀਣ ਵਾਲੇ ਨੂੰ ਜਰੂਰ ਲੈ ਕੇ ਜਾਵੇ, ਜੋ ਗੱਡੀ ਚਲਾਵੇ ਤਾਂ ਜੋ ਗੱਡੀ ਚਲਾਉਣ ਵਾਲੇ ਦਾ ਅਤੇ ਕਿਸੇ ਹੋਰ ਦਾ ਕੋਈ ਨੁਕਸਾਨ ਨਾ ਹੋਵੇ।"

ਰੈਫਿਕ ਦੇ ਨਿਯਮਾਂ ਦੀ ਪਾਲਣਾ ਜਰੂਰ
ਏਸੀਪੀ ਟਰੈਫਿਕ ਨੇ ਇਹ ਵੀ ਦੱਸਿਆ ਕਿ "ਧੁੰਦ ਦਾ ਮੌਸਮ ਚੱਲ ਰਿਹਾ ਹੈ ਖਾਸ ਕਰਕੇ ਕੁਝ ਟਰੈਫਿਕ ਦੇ ਨਿਯਮਾਂ ਦੀ ਪਾਲਣਾ ਜਰੂਰ ਕੀਤੀ ਜਾਵੇ। ਐਮਰਜੈਂਸੀ ਲਾਈਟਾਂ ਦਾ ਇਸਤੇਮਾਲ ਜਿਆਦਾ ਨਾ ਹੋਵੇ ਸਿਰਫ ਪਾਰਕਿੰਗ ਕਰਨ ਵੇਲੇ ਹੀ ਐਮਰਜੈਂਸੀ ਲਾਈਟ ਜਗਾਈ ਜਾਵੇ, ਗੱਡੀ ਦੇ ਵਿੱਚ ਕੰਪਨੀ ਵੱਲੋਂ ਫਿੱਟ ਲਾਈਟਾਂ ਹੀ ਜਗਾਈਆਂ ਜਾਣ ਇਸ ਤੋਂ ਇਲਾਵਾ ਗੱਡੀ ਦਾ ਤਾਪਮਾਨ ਸਹੀ ਰੱਖਿਆ ਜਾਵੇ ਤਾਂ ਜੋ ਅੰਦਰ ਫੋਗ ਦੇ ਵਿੱਚ ਸੂਰਤ ਦੇ ਵਿੱਚ ਡਰਾਈਵਰ ਨੂੰ ਕਾਰ ਇਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ।"

ਪਰਿਵਾਰਾਂ ਦੇ ਨਾਲ ਨਵੇਂ ਸਾਲ ਦਾ ਆਗਾਜ਼ ਕੀਤਾ ਜਾਵੇ
ਏਸੀਪੀ ਗੁਰਦੇਵ ਸਿੰਘ ਨੇ ਕਿਹਾ ਕਿ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਵੀ ਕਰਾਂਗੇ ਖਾਸ ਕਰਕੇ ਖਾਸ ਕਰਕੇ ਅੱਜ ਟਰੈਫਿਕ ਪੁਲਿਸ ਦੀ ਟੀਮਾਂ ਦੇ ਕੋਲ ਬਰੈਥ ਐਨਾਲਾਈਜ਼ਰ ਡਿਵਾਈਸ ਵੀ ਮੌਜੂਦ ਰਹਿਣਗੀਆਂ ਜੋ ਕਿ ਨਸ਼ੇ ਦੀ ਹਾਲਤ ਦੇ ਵਿੱਚ ਗੱਡੀ ਚਲਾਉਣ ਵਾਲਿਆਂ ਦੇ ਚਲਾਨ ਵੀ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਸ਼ਾਂਤਮਈ ਢੰਗ ਦੇ ਨਾਲ ਪਰਿਵਾਰਾਂ ਦੇ ਨਾਲ ਨਵੇਂ ਸਾਲ ਦਾ ਆਗਾਜ਼ ਕੀਤਾ ਜਾਵੇ ਅਤੇ ਨਵੇਂ ਸਾਲ ਲਈ ਇਹ ਲੋਕ ਤਿਹਾਈਆ ਵੀ ਕਰਨ ਕੇ ਉਹ ਟ੍ਰੈਫਿਕ ਨਿਯਮਾਂ ਦੀ ਵੱਧ ਤੋਂ ਵੱਧ ਪਾਲਣਾ ਕਰਨਗੇ।


