ETV Bharat / state

ਫ਼ਸਲਾਂ ਲਈ ਚੰਗੀ ਹਲਕੀ ਬਾਰਿਸ਼? ਜਾਣੋ ਮੌਸਮ ਬਾਰੇ ਆਈ ਨਵੀਂ ਅੱਪਡੇਟ

ਪੰਜਾਬ ਵਿੱਚ ਮੀਂਹ ਪੈਣ ਦੇ ਨਾਲ ਘਟਿਆ ਤਾਪਮਾਨ। ਆਉਂਦੇ ਦਿਨਾਂ ਵਿੱਚ ਸੰਘਣੀ ਧੁੰਦ ਪੈਣ ਦੇ ਆਸਾਰ।

punjab Rain for crops
ਸੰਕੇਤਿਕ ਫੋਟੋ (ETV Bharat)
author img

By ETV Bharat Punjabi Team

Published : January 2, 2026 at 2:57 PM IST

2 Min Read
Choose ETV Bharat

ਲੁਧਿਆਣਾ : ਪੰਜਾਬ ਵਿੱਚ ਆਉਂਦੇ ਦਿਨਾਂ ਦੇ ਅੰਦਰ ਧੁੰਦ ਹੋਰ ਵਧੇਗੀ। ਪਿਛਲੇ ਦਿਨੀਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਾਰਿਸ਼ ਪੈਣ ਕਰਕੇ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਦਿਨ ਦਾ ਤਾਪਮਾਨ ਬੁੱਧਵਾਰ ਨੂੰ 14 ਡਿਗਰੀ ਰਿਕਾਰਡ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ ਲਗਭਗ 3.7 ਡਿਗਰੀ ਹੇਠਾਂ ਹੈ। ਇਸ ਤਰ੍ਹਾਂ ਰਾਤ ਦਾ ਤਾਪਮਾਨ ਵਧਿਆ ਹੈ।

ਬੀਤੇ ਦਿਨ ਦਾ ਘੱਟ ਤੋਂ ਘੱਟ ਤਾਪਮਾਨ 10.5 ਡਿਗਰੀ ਦੇ ਨੇੜੇ ਰਿਹਾ ਹੈ, ਜੋ ਕਿ ਆਮ ਨਾਲੋਂ ਲਗਭਗ 5 ਡਿਗਰੀ ਜਿਆਦਾ ਹੈ। ਮੌਸਮ ਵਿੱਚ ਆ ਰਹੀ ਇਸ ਤਬਦੀਲੀ ਨੇ ਹਾਲਾਂਕਿ ਲੋਕਾਂ ਨੂੰ ਰਾਹਤ ਜਰੂਰ ਦਿੱਤੀ ਹੈ, ਕਿਉਂਕਿ ਜੋ ਸੁੱਕੀ ਸਰਦੀ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਸੀ, ਉਸ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ।

ਫ਼ਸਲਾਂ ਲਈ ਚੰਗੀ ਹਲਕੀ ਬਾਰਿਸ਼? (ETV Bharat)

ਫ਼ਸਲਾਂ ਲਈ ਲਾਹੇਵੰਦ ਹਲਕੀ ਬਾਰਿਸ਼

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਦਿੰਦੇ ਹੋਇਆ ਕਿਹਾ ਹੈ ਕਿ, ਜੋ ਬੀਤੇ ਦਿਨੀ ਹਲਕੀ ਬਾਰਿਸ਼ ਹੋਈ ਹੈ, ਇਸ ਦੇ ਨਾਲ ਕਣਕ ਦੀ ਫਸਲ ਨੂੰ ਵੀ ਕਾਫੀ ਫਾਇਦਾ ਮਿਲੇਗਾ। ਕਿਉਂਕਿ, ਜਿੱਥੇ ਸੁੱਕੀ ਠੰਡ ਕਰਕੇ ਕਣਕ ਕਿਤੇ ਕਿਤੇ ਪੀਲੀ ਪੈ ਰਹੀ ਸੀ, ਉਸ ਨੂੰ ਹੁਣ ਰਾਹਤ ਮਿਲੇਗੀ। ਕਿਸਾਨਾਂ ਨੂੰ ਇਸ ਦਾ ਫਾਇਦਾ ਹੋਵੇਗਾ ਇਸ ਦੇ ਨਾਲ ਹੀ ਆਮ ਲੋਕਾਂ ਲਈ ਵੀ ਇਹ ਬਾਰਿਸ਼ ਫਾਇਦੇਮੰਦ ਹੈ ਕਿਉਂਕਿ ਇਸ ਨਾਲ ਭਾਵੇਂ ਦਿਨ ਦਾ ਤਾਪਮਾਨ ਘਟੇਗਾ, ਪਰ ਰਾਤ ਦਾ ਤਾਪਮਾਨ ਜਰੂਰ ਵਧੇਗਾ। ਜਿਹੜੀ ਠੰਡ ਬਿਮਾਰ ਕਰ ਰਹੀ ਸੀ ਉਸ ਤੋਂ ਕੁਝ ਰਾਹਤ ਜਰੂਰ ਮਿਲੇਗੀ।

ਆਉਂਦੇ ਦਿਨਾਂ ਦੇ ਵਿੱਚ ਕਿਵੇਂ ਰਹੇਗਾ ਮੌਸਮ?

ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ, ਆਉਂਦੇ ਦਿਨਾਂ ਦੇ ਵਿੱਚ ਵੀ ਦਿਨ ਦੇ ਅੰਦਰ ਧੁੱਪ ਘੱਟ ਹੀ ਵੇਖਣ ਨੂੰ ਮਿਲੇਗੀ ਕਿਉਂਕਿ ਸੰਘਣੀ ਧੁੰਦ ਪੈਣ ਦੇ ਆਸਾਰ ਜਤਾਏ ਗਏ ਨੇ। ਉਹਨਾਂ ਦੱਸਿਆ ਕਿ ਆਉਂਦੇ ਦਿਨਾਂ ਦੇ ਵਿੱਚ ਖਾਸ ਕਰਕੇ ਅੱਜ ਦੇ ਦਿਨ ਲਈ ਔਰੇਂਜ ਅਲਰਟ ਜਾਰੀ ਹੈ। ਇਸ ਤਰ੍ਹਾਂ ਆਉਂਦੇ ਦਿਨਾਂ ਵਿੱਚ ਪੰਜਾਬ ਦੀ ਕੁਝ ਇਲਾਕਿਆਂ ਵਿੱਚ ਧੁੰਦ ਨੂੰ ਲੈ ਕੇ ਔਰੇਂਜ ਅਲਰਟ ਅਤੇ ਕੁਝ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਖਾਸ ਕਰਕੇ ਰਾਹਗੀਰਾਂ ਨੂੰ ਕਿਹਾ ਕਿ ਧੁੰਦ ਦੇ ਵਿੱਚ ਇਸ ਗੱਲ ਦਾ ਧਿਆਨ ਜਰੂਰ ਰੱਖਣ ਕਿ ਸੜਕਾਂ ਤੇ ਵਿਜ਼ੀਬਿਲਿਟੀ ਕਾਫੀ ਘੱਟ ਜਾਂਦੀ ਹੈ। ਇਸ ਕਰਕੇ ਜਰੂਰੀ ਕੰਮ ਪੈਣ ਉੱਤੇ ਹੀ ਉਹ ਸੜਕਾਂ ਉੱਤੇ ਨਿਕਲਣ ਅਤੇ ਖਾਸ ਕਰਕੇ ਧੁੰਦ ਵਿੱਚ ਧਿਆਨ ਰੱਖਣ।