ਮੀਂਹ ਕਣੀਆਂ ਨਾਲ ਨਵੇਂ ਸਾਲ ਦੀ ਸ਼ੁਰੂਆਤ, ਜਾਣੋ 4 ਜਨਵਰੀ ਤੱਕ ਕਿਵੇਂ ਰਹੇਗਾ ਮੌਸਮ?
ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼। ਮੌਸਮ ਵਿਭਾਗ ਵੱਲੋਂ 1 ਜਨਵਰੀ 2026 ਨੂੰ ਦਿੱਤਾ ਗਿਆ ਸੀ ਮੀਂਹ ਦਾ ਅਲਰਟ।

Published : January 1, 2026 at 9:57 AM IST
ਚੰਡੀਗੜ੍ਹ: ਪੰਜਾਬ ਵਿੱਚ ਜਿੱਥੇ ਕੋਹਰੇ ਨੇ 2025 ਸਾਲ ਦਾ ਅੰਤ ਕੀਤਾ ਹੈ, ਉੱਥੇ ਹੀ ਸਾਲ 2026 ਦਾ ਸਵਾਗਤ ਮੀਂਹ ਨਾਲ ਹੋਇਆ ਹੈ। ਜੀ ਹਾਂ, ਚੰਡੀਗੜ੍ਹ ਸਣੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋ ਰਹੀ ਹੈ। ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਹਲਕੀ ਬਾਰਿਸ਼ ਦਾ ਅਲਰਟ ਪੰਜਾਬ ਦੇ ਕਈ ਹਿੱਸਿਆਂ ਵਿੱਚ ਦਿੱਤਾ ਹੋਇਆ ਹੈ। ਇਸ ਹਲਕੀ ਬਾਰਿਸ਼ ਦੇ ਚੱਲਦੇ ਪੰਜਾਬ ਵਿੱਚ ਸੁੱਕੀ ਠੰਢ ਤੋਂ ਰਾਹਤ ਮਿਲਣ ਦੀ ਉਮੀਦ ਹੈ।
ਕਿੰਨਾ ਤਾਪਮਾਨ?
ਜੇਕਰ ਪੰਜਾਬ ਵਿੱਚ ਚੱਲਦੇ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਹੋਈ ਹੈ। ਮੌਸਮ ਵਿਭਾਗ ਵੱਲੋਂ ਬੀਤੇ ਦਿਨ 31 ਦਸੰਬਰ, 2025 ਨੂੰ ਸੂਬੇ ਦੇ ਤਾਪਮਾਨ ਵਿੱਚ -3.7 ਡਿਗਰੀ ਸੈਲਸੀਅਸ ਗਿਰਾਵਟ ਦਰਜ ਹੋਈ ਹੈ। ਇਹ ਆਮ ਤਾਪਮਾਨ ਤੋਂ -4.8 ਡਿਗਰੀ ਸੈਲਸੀਅਸ ਘੱਟ ਹੈ। ਵੱਧ ਤੋਂ ਵੱਧ ਤਾਪਮਾਨ 17.4 ਡਿਗਰੀ ਸੈਲਸੀਅਸ ਪੰਜਾਬ ਦੇ ਬਠਿੰਡਾ ਵਿਖੇ ਦਰਜ ਹੋਇਆ ਹੈ।
ਇਸ ਦੇ ਨਾਲ ਹੀ, ਬੀਤੇ ਦਿਨ ਘੱਟੋਂ-ਘੱਟ ਤਾਪਮਾਨ ਵਿੱਚ 0.2 ਡਿਗਰੀ ਸੈਲਸੀਅਸ ਤਾਪਮਾਨ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਇਹ ਆਮ ਤਾਪਮਾਨ ਤੋਂ 2.3 ਡਿਗਰੀ ਸੈਲਸੀਅਸ ਵੱਧ ਹੈ। ਘੱਟੋਂ-ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ ਗੁਰਦਾਸਪੁਰ ਵਿੱਚ ਦਰਜ ਹੋਇਆ ਹੈ।
ਜਾਣੋ ਮੁੱਖ ਸ਼ਹਿਰਾਂ ਦਾ ਤਾਪਮਾਨ -
| ਸ਼ਹਿਰ | ਵੱਧ ਤੋਂ ਵੱਧ ਤਾਪਮਾਨ | ਘੱਟੋ-ਘੱਟ ਤਾਪਮਾਨ |
| ਚੰਡੀਗੜ੍ਹ | 20 ਡਿਗਰੀ ਸੈਲਸੀਅਸ | 6 ਡਿਗਰੀ ਸੈਲਸੀਅਸ |
| ਅੰਮ੍ਰਿਤਸਰ | 21 ਡਿਗਰੀ ਸੈਲਸੀਅਸ | 6 ਡਿਗਰੀ ਸੈਲਸੀਅਸ |
| ਜਲੰਧਰ | 21 ਡਿਗਰੀ ਸੈਲਸੀਅਸ | 6 ਡਿਗਰੀ ਸੈਲਸੀਅਸ |
| ਲੁਧਿਆਣਾ | 20 ਡਿਗਰੀ ਸੈਲਸੀਅਸ | 6 ਡਿਗਰੀ ਸੈਲਸੀਅਸ |
| ਬਠਿੰਡਾ | 24 ਡਿਗਰੀ ਸੈਲਸੀਅਸ | 6 ਡਿਗਰੀ ਸੈਲਸੀਅਸ |
| ਪਟਿਆਲਾ | 21 ਡਿਗਰੀ ਸੈਲਸੀਅਸ | 5 ਡਿਗਰੀ ਸੈਲਸੀਅਸ |
| ਫ਼ਰੀਦਕੋਟ | 24 ਡਿਗਰੀ ਸੈਲਸੀਅਸ | 6 ਡਿਗਰੀ ਸੈਲਸੀਅਸ |
WEATHER WARNING AND RAINFALL MAP #PUNJAB #HARYANA DATED 31-12-2025 pic.twitter.com/Ay3av3WwHL
— IMD Chandigarh (@IMD_Chandigarh) December 31, 2025
4 ਜਨਵਰੀ ਤੱਕ ਕਿਵੇਂ ਰਹੇਗਾ ਮੌਸਮ?
ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭੱਵਿਖਬਾਣੀ ਹੈ। ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਹਲਕੀ ਬਾਰਿਸ਼ ਹੋਈ।
ਇਸ ਤੋਂ ਇਲਾਵਾ ਮੌਸਮ ਵਿਭਾਗ ਵੱਲੋਂ 2 ਜਨਵਰੀ ਤੋਂ ਲੈ ਕੇ 4 ਜਨਵਰੀ ਤੱਕ ਸੰਘਣੀ ਧੁੰਦ ਸਣੇ ਸ਼ੀਤ ਲਹਿਰ ਨੂੰ ਲੈ ਕੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਔਰੇਂਜ ਅਤੇ ਕਈ ਥਾਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

