ETV Bharat / state

'ਫਰਜ਼ੀ ਹੈ ਆਤਿਸ਼ੀ ਦਾ ਵੀਡੀਓ'- ਪੰਜਾਬ ਪੁਲਿਸ ਨੇ ਦਿੱਲੀ ਵਿਧਾਨ ਸਭਾ ਨੂੰ ਭੇਜਿਆ ਜਵਾਬ

ਦਿੱਲੀ ਸਾਬਕਾ ਸੀਐਮ ਆਤਿਸ਼ੀ ਦੀ ਵੀਡੀਓ ਨੂੰ ਲੈਕੇ ਪੰਜਾਬ ਪੁਲਿਸ ਨੇ ਦਿੱਲੀ ਵਿਧਾਨ ਸਭਾ ਦੇ ਨੋਟਿਸ ਦਾ ਜਵਾਬ ਦਿੱਤਾ ਹੈ। ਪੜ੍ਹੋ ਖ਼ਬਰ...

ATISHI SIKH GURUS REMARK VIDEO
ਆਤਿਸ਼ੀ ਵੀਡੀਓ 'ਤੇ ਪੰਜਾਬ ਪੁਲਿਸ ਦਾ ਜਵਾਬ (Etv Bharat)
author img

By ETV Bharat Punjabi Team

Published : January 22, 2026 at 6:44 PM IST

2 Min Read
Choose ETV Bharat

ਚੰਡੀਗੜ੍ਹ: ਪਿਛਲੇ ਕਈ ਦਿਨਾਂ ਤੋਂ ਦਿੱਲੀ ਦੀ ਸਾਬਕਾ ਸੀਐਮ ਆਤਿਸ਼ੀ ਵੱਲੋਂ ਗੁਰੂਆਂ ਸਬੰਧੀ ਦਿੱਤੇ ਵਿਵਾਦਤ ਬਿਆਨ ਨੂੰ ਲੈਕੇ ਪੰਜਾਬ ਪੁਲਿਸ ਨੇ ਸਪੱਸ਼ਟ ਕਰ ਦਿੱਤਾ ਹੈ। ਪੰਜਾਬ ਪੁਲਿਸ ਵੱਲੋਂ ਦਿੱਲੀ ਵਿਧਾਨ ਸਭਾ ਵੱਲੋਂ ਭੇਜੇ ਨੋਟਿਸ ਦਾ ਜਵਾਬ ਦਿੰਦਿਆਂ ਇਹ ਦੱਸਿਆ ਕਿ ਆਤਿਸ਼ੀ ਦੀ ਵੀਡੀਓ ਫਰਜ਼ੀ ਹੈ। ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਫੋਰੈਂਸਿਕ ਰਿਪੋਰਟ ਤੋਂ ਸਾਬਤ ਹੁੰਦਾ ਹੈ ਕਿ ਵੀਡੀਓ ਵਿੱਚ 'ਗੁਰੂ' ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ।

ਵੀਡੀਓ ਐਡਿਟ ਕਰਕੇ ਪੋਸਟ

ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਮਾਹੌਲ ਖ਼ਰਾਬ ਕਰਨ ਲਈ ਵੀਡੀਓ ਐਡਿਟ ਕਰਕੇ ਪੋਸਟ ਕੀਤਾ ਗਿਆ। ਪੰਜਾਬ ਪੁਲਿਸ ਨੇ ਛੇੜਛਾੜ ਵੀਡੀਓ ਉੱਤੇ ਕਾਨੂੰਨ ਦੀ ਵਿਵਸਥਾ ਮੁਤਾਬਿਕ ਹੀ ਮਾਮਲਾ ਦਰਜ ਕੀਤਾ ਹੈ। ਪੁਲਿਸ ਦੇ ਜਵਾਬ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਵੀਡੀਓ ਨੂੰ ਗਲਤ ਤਰੀਕੇ ਨਾਲ ਐਡਿਟ ਕਰਕੇ ਪੇਸ਼ ਕਰਨਾ ਕਾਨੂੰਨੀ ਅਪਰਾਧ ਹੈ। ਇਸੇ ਲਈ ਕਾਨੂੰਨ ਦੀਆਂ ਉਚਿਤ ਧਾਰਾਵਾਂ ਤਹਿਤ ਇਸ ਐਡਿਟ ਕੀਤੀ ਗਈ ਵੀਡੀਓ ਵਿਰੁੱਧ ਐਫਆਈਆਰ (FIR) ਦਰਜ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਇਹ ਕਾਰਵਾਈ ਨਿਰਪੱਖ ਜਾਂਚ ਦੇ ਅਧਾਰ 'ਤੇ ਕੀਤੀ ਗਈ ਹੈ।

ATISHI SIKH GURUS REMARK VIDEO
ਆਤਿਸ਼ੀ ਵੀਡੀਓ 'ਤੇ ਪੰਜਾਬ ਪੁਲਿਸ ਦਾ ਜਵਾਬ (Special Arrangement)

ਮੈਜਿਸਟ੍ਰੇਟ ਪ੍ਰਤੀ ਜਵਾਬਦੇਹ ਪੰਜਾਬ ਪੁਲਿਸ

ਪੰਜਾਬ ਪੁਲਿਸ ਨੇ ਕਿਹਾ ਕਿ ਉਹ ਆਪਣੀ ਜਾਂਚ ਅਤੇ ਕਾਰਵਾਈ ਲਈ ਸਿਰਫ਼ ਮਾਣਯੋਗ ਅਦਾਲਤ ਅਤੇ ਕੇਸ ਦੀ ਸੁਣਵਾਈ ਕਰ ਰਹੇ ਮੈਜਿਸਟ੍ਰੇਟ ਪ੍ਰਤੀ ਹੀ ਜਵਾਬਦੇਹ ਹੈ। ਪੁਲਿਸ ਨੇ ਸੰਕੇਤ ਦਿੱਤਾ ਹੈ ਕਿ ਜਾਂਚ ਦੀ ਪ੍ਰਕਿਰਿਆ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਪੂਰੀ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਸਿਆਸੀ ਦਖਲ ਨਹੀਂ ਹੈ।

ATISHI SIKH GURUS REMARK VIDEO
ਆਤਿਸ਼ੀ ਵੀਡੀਓ 'ਤੇ ਡੀਜੀਪੀ ਪੰਜਾਬ ਦਾ ਜਵਾਬ (Special Arrangement)

ਆਤਿਸ਼ੀ ਦਾ ਵਿਵਾਦਤ ਵੀਡੀਓ ਮਾਮਲਾ

ਗੌਰਤਲਬ ਹੈ ਕਿ ਦਿੱਲੀ ਵਿਧਾਨ ਸਭਾ ਸੈਸ਼ਨ ਦੌਰਾਨ 'ਆਪ' ਲੀਡਰ ਤੇ ਦਿੱਲੀ ਦੀ ਸਾਬਕਾ ਸੀਐਮ ਆਤਿਸ਼ੀ ਨੇ ਸਦਨ ਵਿੱਚ ਇੱਕ ਬਿਆਨ ਦਿੱਤਾ ਸੀ, ਜਿਸ ਲਈ ਭਾਜਪਾ ਨੇ ਉਨ੍ਹਾਂ 'ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਸੀ। ਭਾਜਪਾ ਦਾ ਇਲਜ਼ਾਮ ਸੀ ਕਿ ਆਤਿਸ਼ੀ ਵੱਲੋਂ ਗੁਰੂਆਂ ਦਾ ਅਪਮਾਨ ਕੀਤਾ ਗਿਆ ਹੈ ਤੇ ਮੁਆਫ਼ੀ ਮੰਗਣ ਦੀ ਗੱਲ ਆਖੀ ਜਾ ਰਹੀ ਸੀ। ਜਦਕਿ ਆਮ ਆਦਮੀ ਪਾਰਟੀ ਵੱਲੋਂ ਇਸ ਵੀਡੀਓ ਨੂੰ ਝੂਠਾ ਕਰਾਰ ਦਿੱਤਾ ਸੀ। ਇਸ ਦੇ ਚੱਲਦੇ ਜਲੰਧਰ 'ਚ ਦਿੱਲੀ ਦੇ ਮੌਜੂਦਾ ਕੈਬਨਿਟ ਮੰਤਰੀ 'ਤੇ ਮਾਮਲਾ ਵੀ ਦਰਜ ਹੋਇਆ ਸੀ।

ਦਿੱਲੀ ਸਪੀਕਰ ਦਾ ਬਿਆਨ

ਹਾਲਾਂਕਿ ਦਿੱਲੀ ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਨੇ ਕਿਹਾ ਸੀ ਕਿ, "ਐਫਐਸਐਲ ਰਿਪੋਰਟ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਵੀਡੀਓ ਅਤੇ ਵਿਧਾਨ ਸਭਾ ਦਾ ਲਿਖਤੀ ਰਿਕਾਰਡ (ਸ਼ਬਦਿਕ) ਬਿਲਕੁਲ ਇੱਕੋ ਜਿਹਾ ਹੈ। ਵੀਡੀਓ ਦੇ ਵਿਜ਼ੂਅਲ ਅਤੇ ਆਡੀਓ ਨਾਲ ਕੋਈ ਛੇੜਛਾੜ ਜਾਂ ਡਾਕਟਰਿੰਗ ਨਹੀਂ ਕੀਤੀ ਗਈ ਹੈ।"