ETV Bharat / state

ਪੰਜਾਬ ਵਿੱਚ ਇਹ 2 ਦਿਨ ਭਾਰੀ ਮੀਂਹ ਦਾ ਅਲਰਟ, ਜਾਣੋ ਅੱਜ ਕਿਵੇਂ ਰਹੇਗਾ ਮੌਸਮ?

ਪੰਜਾਬ ਵਿੱਚ ਕਈ ਥਾਂ ਪਏ ਮੀਂਹ ਨੇ ਗਰਮੀ ਤੋਂ ਰਾਹਤ ਦਿੱਤੀ। ਅੱਜ ਵੀ ਪੰਜਾਬ ਵਿੱਚ ਹਲਕੀ ਤੋਂ ਦਰਮਿਆਨੇ ਮੀਂਹ ਦਾ ਅਲਰਟ ਜਾਰੀ।

punjab weather
ਪੰਜਾਬ ਵਿੱਚ ਇਹ 2 ਦਿਨ ਭਾਰੀ ਮੀਂਹ ਦਾ ਅਲਰਟ, ਜਾਣੋ ਅੱਜ ਕਿਵੇਂ ਰਹੇਗਾ ਮੌਸਮ? (ETV Bharat/GFX Team)
author img

By ETV Bharat Punjabi Team

Published : July 3, 2026 at 10:18 AM IST

2 Min Read
Choose ETV Bharat

ਚੰਡੀਗੜ੍ਹ/ਲੁਧਿਆਣਾ: ਪੰਜਾਬ ਵਿੱਚ ਮੌਸਮ ਦਾ ਮਿਜਾਜ਼ ਮੀਂਹ ਵਾਲਾ ਚੱਲ ਰਿਹਾ ਹੈ। ਇਸ ਕਰਕੇ ਪੰਜਾਬੀਆਂ ਨੂੰ ਕੁੱਝ ਹੱਦ ਤੱਕ ਗਰਮੀ ਤੋਂ ਰਾਹਤ ਮਿਲੀ ਹੈ। ਹਾਲਾਂਕਿ, ਪੂਰੇ ਪੰਜਾਬ ਵਿੱਚ ਮੀਂਹ ਨਹੀਂ ਪਿਆ ਹੈ, ਪਰ ਕਈ ਖੇਤਰਾਂ ਵਿੱਚ ਮੀਂਹ ਪਿਆ ਅਤੇ ਤੇਜ਼ ਹਵਾਵਾਂ-ਅਸਮਾਨੀ ਗਰਜ ਰਹੀ ਹੈ। ਜੇਕਰ ਅੱਜ (ਸ਼ੁੱਕਰਵਾਰ) ਦੀ ਗੱਲ ਕਰੀਏ, ਤਾਂ ਮੌਸਮ ਵਿਭਾਗ ਵਲੋਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਾਰਿਸ਼ ਦਾ ਅਲਰਟ ਜਾਰੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ (ETV Bharat)

ਇਸ ਤੋਂ ਇਲਾਵਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ, "ਆਉਣ ਵਾਲੇ ਦੋ ਦਿਨ ਬਾਰਿਸ਼ ਪੈਣ ਦੀ ਸੰਭਾਵਨਾ ਹੈ ਉਸ ਤੋਂ ਬਾਅਦ 5 ਜੁਲਾਈ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ 'ਚ ਭਾਰੀ ਬਾਰਿਸ਼ ਵੀ ਹੋ ਸਕਦੀ ਹੈ। ਮੌਜੂਦਾ ਤਾਪਮਾਨ ਵੀ ਐਵਰੇਜ ਨਾਲੋਂ ਦੋ ਤੋਂ ਤਿੰਨ ਡਿਗਰੀ ਹੇਠਾਂ ਚੱਲ ਰਹੇ ਹਨ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤਾਪਮਾਨ ਇਸੇ ਤਰ੍ਹਾਂ ਰਹੇਗਾ। ਇਸ ਤੋਂ ਇਲਾਵਾ ਕਿਸਾਨਾਂ ਨੂੰ ਵੀ ਇਹੀ ਸਲਾਹ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੈਣ ਵਾਲੀ ਬਾਰਿਸ਼ ਦੇ ਮੱਦੇਨਜ਼ਰ ਹੀ ਉਹ ਆਪਣੇ ਖੇਤੀ ਦੇ ਨਾਲ ਸੰਬੰਧਿਤ ਕੰਮਾਂ ਕਾਰਾਂ ਨੂੰ ਧਿਆਨ ਵਿੱਚ ਰੱਖਣ। ਝੋਨੇ ਲਈ ਬਾਰਿਸ਼ ਲਾਹੇਵੰਦ ਹੈ। ਲੁਧਿਆਣਾ ਵਿੱਚ ਬੀਤੇ ਦਿਨ 89.6 ਐਮ ਐਮ ਬਾਰਿਸ਼ ਦਰਜ ਕੀਤੀ ਗਈ ਹੈ। ਮੌਨਸੂਨ ਹੋਣ ਕਰਕੇ ਇਸ ਸਮੇਂ ਕਈ ਥਾਂ ਪਾਣੀ ਜਮਾਂ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਵਧ ਜਾਂਦਾ ਹੈ ਇਸ ਲਈ ਆਮ ਲੋਕ ਵੀ ਸੁਚੇਤ ਰਹਿਣ।"

ਕਿਹੜਾ ਸ਼ਹਿਰ ਰਿਹਾ ਸਭ ਤੋਂ ਵੱਧ ਗਰਮ?

ਮੌਸਮ ਵਿਭਾਗ ਵਲੋਂ, ਬੀਤੇ ਦਿਨ (ਵੀਰਵਾਰ) ਨੂੰ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ -0.1 ਡਿਗਰੀ ਸੈਲਸੀਅਸ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ ਆਮ ਨਾਲੋਂ -2.5 ਡਿਗਰੀ ਸੈਲਸੀਅਸ ਘੱਟ ਰਿਹਾ ਹੈ। ਉੱਥੇ ਹੀ, ਮੌਸਮ ਵਿਭਾਗ ਵਲੋਂ ਸਭ ਤੋਂ ਵੱਧ ਤਾਪਮਾਨ ਰੋਪੜ (ਕੇਵੀਕੇ) ਵਿਖੇ 35.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

ਦੂਜੇ ਪਾਸੇ, ਅੱਜ (ਸ਼ੁੱਕਰਵਾਰ) ਨੂੰ ਘੱਟੋ-ਘੱਟ ਤਾਪਮਾਨ ਵਿੱਚ 2.7 ਡਿਗਰੀ ਸੈਲਸੀਅਸ ਵਾਧਾ ਦਰਜ ਹੋਇਆ, ਜੋ ਕਿ ਸੂਬੇ ਦੇ ਆਮ ਤਾਪਮਾਨ ਨੇੜੇ ਹੈ। ਮੌਸਮ ਵਿਭਾਗ ਵਲੋਂ ਸਭ ਤੋਂ ਘੱਟ ਤਾਪਮਾਨ 25.2 ਡਿਗਰੀ ਸੈਲਸੀਅਸ ਬੱਲੋਵਾਲ ਸੌਂਖੜੀ ਅਤੇ ਥੀਣ ਡੈਮ ਵਿਖੇ ਰਿਕਾਰਡ ਕੀਤਾ ਗਿਆ।

ਕਿੱਥੇ-ਕਿੱਥੇ ਮੀਂਹ ਦਾ ਅਲਰਟ?

ਮੌਸਮ ਵਿਭਾਗ ਵਲੋਂ, ਪੰਜਾਬ ਦੇ ਦੋ ਜ਼ਿਲ੍ਹਿਆਂ - ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ ਦਰਮਿਆਨੇ ਬਾਰਿਸ਼ ਦਾ ਅਲਰਟ ਜਾਰੀ ਹੈ, ਜਦਕਿ ਹੋਰ ਜ਼ਿਲ੍ਹਿਆਂ - ਗੁਰਦਾਸਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਰੂਪਨਗਰ, ਲੁਧਿਆਣਾ, ਐਸਏਐਸ ਨਗਰ (ਮੋਹਾਲੀ), ਫ਼ਤਿਹਗੜ੍ਹ ਸਾਹਿਬ, ਸੰਗਰੂਰ ਅਤੇ ਪਟਿਆਲਾ ਵਿੱਚ ਹਲਕੀ ਬਾਰਿਸ਼ ਹੋਣ ਦੀ ਭੱਵਿਖਬਾਣੀ ਹੈ। ਇਸ ਤੋਂ ਇਲਾਵਾ, ਬਾਕੀ ਜ਼ਿਲ੍ਹਿਆਂ ਦੇ ਕੁੱਝ ਖੇਤਰਾਂ ਵਿੱਚ ਕਿਤੇ-ਕਿਤੇ ਬੂੰਦਾ-ਬਾਂਦੀ ਹੋ ਸਕਦੀ ਹੈ।

ਇਹ 2 ਦਿਨ ਭਾਰੀ ਮੀਂਹ ਦਾ ਅਲਰਟ

ਆਉਣ ਵਾਲੇ 2 ਦਿਨ ਪੰਜਾਬ ਵਿੱਚ ਭਾਰੀ ਮੀਂਹ ਦੀ ਭੱਵਿਖਬਾਣੀ ਹੈ। ਮੌਸਮ ਵਿਭਾਗ ਵਲੋਂ, 5 ਅਤੇ 6 ਜੁਲਾਈ ਨੂੰ ਪੰਜਾਬ ਦੇ 6 ਜ਼ਿਲ੍ਹਿਆਂ - ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਐਸਏਐਸ ਨਗਰ (ਮੋਹਾਲੀ) ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ, ਜਦਕਿ ਬਾਕੀ ਥਾਵਾਂ ਉੱਤੇ ਹਲਕੀ ਤੋਂ ਦਰਮਿਆਨੇ ਬਾਰਿਸ਼ ਦਾ ਅਲਰਟ ਹੈ।