ਗਿੱਪੀ ਗਰੇਵਾਲ ਅਤੇ ਜੌਰਡਨ ਸੰਧੂ ਦੀ ਸੁਰੱਖਿਆ ਲਈ ਵਾਪਿਸ, ਸਵਾਲਾਂ ਦੇ ਘੇਰੇ 'ਚ ਪੰਜਾਬ ਸਰਕਾਰ
ਜਾਣਕਾਰੀ ਮੁਤਾਬਕ ਦੋਵੇਂ ਗਾਇਕ ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮਿਲਣ ਗਏ ਸਨ।


Published : February 26, 2026 at 6:50 PM IST
ਚੰਡੀਗੜ੍ਹ: ਪੰਜਾਬੀ ਗਾਇਕਾਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਗਰਮਾਈ ਹੋਈ ਹੈ। ਪੰਜਾਬੀ ਗਾਇਕ ਗਿੱਪੀ ਗਰੇਵਾਲ ਅਤੇ ਜੌਰਡਨ ਸੰਧੂ ਦੀ ਸਰਕਾਰੀ ਸੁਰੱਖਿਆ ਹਟਾਏ ਜਾਣ ਤੋਂ ਬਾਅਦ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਸੁਖਬੀਰ ਬਾਦਲ ਦੇ ਪੰਜਾਬ ਸਰਕਾਰ 'ਤੇ ਵੱਡੇ ਇਲਜ਼ਾਮ
ਜਾਣਕਾਰੀ ਮੁਤਾਬਕ ਦੋਵੇਂ ਗਾਇਕ ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮਿਲਣ ਗਏ ਸਨ। ਇਸ ਮੀਟਿੰਗ ਤੋਂ ਕੁਝ ਹੀ ਸਮੇਂ ਬਾਅਦ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ। ਇਸ ਕਦਮ ਨੂੰ ਲੈ ਕੇ ਵਿਰੋਧੀ ਧਿਰ ਨੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਸੁਖਬੀਰ ਸਿੰਘ ਬਾਦਲ ਨੇ ਖੁਦ ਆਪਣੇ ਐਕਸ ਹੈਂਡਲ ਉੱਤੇ ਇੱਕ ਪੋਸਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਪੰਜਾਬ ਸਰਕਾਰ 'ਤੇ ਦੋਵਾਂ ਗਾਇਕਾਂ ਦੀ ਸੁਰੱਖਿਆ ਹਟਾਉਣ ਦੇ ਇਲਜ਼ਾਮ ਲਗਾਏ। ਸੁਖਬੀਰ ਬਾਦਲ ਨੇ ਐਕਸ ਦੀ ਪੋਸਟ ਜ਼ਰੀਏ ਇਹ ਇਲਜ਼ਾਮ ਲਗਾਇਆ ਕਿ ਸਰਕਾਰ ਮੁੜ ਤੋਂ ਸਿੱਧੂ ਮੂਸੇਵਾਲਾ ਵਰਗਾ ਘਟਨਾਕ੍ਰਮ ਦੁਹਰਾਉਣਾ ਚਾਹੁੰਦੀ ਹੈ।
I have come across reports that the security cover of prominent actor/singer @GippyGrewal has been withdrawn after he met me at my residence in Badal village recently.
— Sukhbir Singh Badal (@officeofssbadal) February 26, 2026
▪️ Reports also suggest that the security cover of another prominent artist, @JordanSandhu94, has been withdrawn… pic.twitter.com/X6iKTBEvD3
"ਮੈਨੂੰ ਰਿਪੋਰਟਾਂ ਮਿਲੀਆਂ ਹਨ ਕਿ ਹਾਲ ਹੀ ਵਿੱਚ ਬਾਦਲ ਪਿੰਡ ਸਥਿਤ ਮੇਰੇ ਘਰ 'ਤੇ ਮੈਨੂੰ ਮਿਲਣ ਤੋਂ ਬਾਅਦ ਉੱਘੇ ਅਦਾਕਾਰ/ਗਾਇਕ ਗਿੱਪੀ ਗਰੇਵਾਲ ਦਾ ਸੁਰੱਖਿਆ ਕਵਰ ਵਾਪਸ ਲੈ ਲਿਆ ਗਿਆ ਹੈ। ਰਿਪੋਰਟਾਂ ਇਹ ਵੀ ਦੱਸਦੀਆਂ ਹਨ ਕਿ ਇੱਕ ਹੋਰ ਉੱਘੇ ਕਲਾਕਾਰ ਜੌਰਡਨ ਸੰਧੂ ਦਾ ਸੁਰੱਖਿਆ ਕਵਰ ਵੀ ਵਾਪਸ ਲੈ ਲਿਆ ਗਿਆ ਹੈ। ਇਹ ਸਭ ਜਾਣਦੇ ਹਨ ਕਿ ਇਨ੍ਹਾਂ ਪ੍ਰਤਿਭਾਸ਼ਾਲੀ ਪੰਜਾਬੀ ਗਾਇਕਾਂ ਅਤੇ ਅਦਾਕਾਰਾਂ ਨੂੰ ਗੈਂਗਸਟਰਾਂ ਅਤੇ ਜਬਰੀ ਵਸੂਲੀ ਕਰਨ ਵਾਲਿਆਂ ਤੋਂ ਗੰਭੀਰ ਧਮਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਕਲਾਕਾਰਾਂ ਨੂੰ ਦਿੱਤੀ ਗਈ ਪੁਲਿਸ ਸੁਰੱਖਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਮਰਜ਼ੀ ਅਤੇ ਮਨਸ਼ਾ 'ਤੇ ਵਾਪਸ ਲਈ ਜਾ ਰਹੀ ਹੈ। ਉਨ੍ਹਾਂ ਨੇ ਪਿਛਲੀਆਂ ਗਲਤੀਆਂ ਤੋਂ ਕੋਈ ਸਬਕ ਨਹੀਂ ਸਿੱਖਿਆ। ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਹੋਇਆ ਭਿਆਨਕ ਕਤਲ ਅਜਿਹੇ ਮਾੜੇ ਕੰਮਾਂ ਦੇ ਗੰਭੀਰ ਅਤੇ ਘਾਤਕ ਨਤੀਜਿਆਂ ਦੀ ਇੱਕ ਠੰਡੀ ਯਾਦ ਦਿਵਾਉਂਦਾ ਹੈ। ਮੈਂ ਇਸ ਬਦਲਾਖੋਰੀ ਦੀ ਸਖ਼ਤ ਨਿੰਦਾ ਕਰਦਾ ਹਾਂ। ਜੇਕਰ ਇਨ੍ਹਾਂ ਕਲਾਕਾਰਾਂ ਨੂੰ ਕੋਈ ਨੁਕਸਾਨ ਹੁੰਦਾ ਹੈ, ਤਾਂ ਮੁੱਖ ਮੰਤਰੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣਗੇ। ਮੈਂ ਇਸ ਮੁੱਦੇ ਨੂੰ ਮਾਣਯੋਗ ਪੰਜਾਬ ਦੇ ਰਾਜਪਾਲ ਕੋਲ ਵੀ ਉਠਾਵਾਂਗਾ।"- ਸੁਖਬੀਰ ਬਾਦਲ, ਪ੍ਰਧਾਨ ਅਕਾਲੀ ਦਲ
ਬਿਕਰਮ ਮਜੀਠੀਆ ਦਾ ਵਾਰ
ਅਕਾਲੀ ਪ੍ਰਧਾਨ ਸੁਖਬੀਰ ਬਾਦਲ ਦੇ ਇਲਜ਼ਾਮਾਂ ਤੋਂ ਬਾਅਦ ਬਿਕਰਮ ਮਜੀਠੀਆ ਵੀ ਪੰਜਾਬ ਸਰਕਾਰ ਉੱਤੇ ਵਰ੍ਹਦੇ ਨਜ਼ਰ ਆਏ। ਮਜੀਠੀਆ ਨੇ ਐਕਸ ਰਾਹੀਂ ਸਰਕਾਰ ‘ਤੇ ਤਿੱਖਾ ਹਮਲਾ ਕਰਦੇ ਹੋਏ ਸਵਾਲ ਕੀਤਾ ਕਿ "ਜੋ ਵੀ ਗਾਇਕ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਮਿਲਦਾ ਹੈ ਉਸ ਦੀ SECURITY WITHDRAW ਕਰ ਲਈ ਜਾਂਦੀ ਹੈ। ਕੀ ADHOC DGP ਸਿੱਧੂ ਮੂਸੇਵਾਲੇ ਨਾਲ ਜੋ ਵਾਪਰਿਆ ਉਹ ਬਾਕੀਆਂ ਨਾਲ ਦੁਹਰਾਉਣਾ ਚਾਹੁੰਦਾ ਹੈ?"
ਜੋ ਵੀ ਗਾਇਕ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਮਿਲਦਾ ਹੈ ਉਸ ਦੀ SECURITY WITHDRAW ਕਰ ਲਈ ਜਾਂਦੀ ਹੈ। ਕੀ ADHOC DGP ਸਿੱਧੂ ਮੂਸੇਵਾਲੇ ਨਾਲ ਜੋ ਵਾਪਰਿਆ ਉਹ ਬਾਕੀਆਂ ਨਾਲ ਦੁਹਰਾਉਣਾ ਚਾਹੁੰਦਾ ਹੈ?@DGPPunjabPolice @AAPPunjab @PunjabPoliceInd pic.twitter.com/QCRq2mB1as
— Bikram Singh Majithia (@bsmajithia) February 26, 2026
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਸੁਖਬੀਰ ਬਾਦਲ ਦੇ ਨਾਨਕਸਰ ਜਾਣ ਤੋਂ ਬਾਅਦ ਨਾਨਕਸਰ ਸੰਪਰਦਾ ਦੇ ਮੁੱਖੀ ਬਾਬਾ ਘਾਲਾ ਸਿੰਘ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਸੀ। ਹਾਲਾਂਕਿ ਸਰਕਾਰ ਵੱਲੋਂ ਇਸ ਮਾਮਲੇ ‘ਤੇ ਅਜੇ ਤੱਕ ਕੋਈ ਵਿਸਥਾਰਪੂਰਵਕ ਬਿਆਨ ਸਾਹਮਣੇ ਨਹੀਂ ਆਇਆ। ਇਸ ਮਾਮਲੇ ਨੇ ਪੰਜਾਬ ਦੀ ਸਿਆਸਤ ਨੂੰ ਫਿਰ ਤੋਂ ਗਰਮਾ ਦਿੱਤਾ ਹੈ। ਆਉਣ ਵਾਲੇ ਦਿਨਾਂ ‘ਚ ਇਹ ਵਿਵਾਦ ਹੋਰ ਵੀ ਭਖ ਸਕਦਾ ਹੈ ਕਿਉਂਕਿ ਅਕਾਲੀ ਦਲ ਇਸ ਮਸਲੇ ਨੂੰ ਸਿਆਸੀ ਮੰਚ ‘ਤੇ ਜ਼ੋਰ-ਸ਼ੋਰ ਨਾਲ ਉਠਾਉਣ ਦੀ ਤਿਆਰੀ ਵਿੱਚ ਹੈ।
- 'ਸਰਕਾਰ ਖੇਡਾਂ ਖੇਡ ਰਹੀ', SIT ਬਦਲਣ ਦੇ ਮੁੱਦੇ 'ਤੇ ਬੋਲੇ ਸ਼੍ਰੋਮਣੀ ਕਮੇਟੀ ਮੈਂਬਰ
- ਮਨੀਪੁਰ 'ਚ ਸ਼ਹੀਦ ਹੋਇਆ ਪੰਜਾਬ ਦਾ ਜਵਾਨ, ਜੱਦੀ ਪਿੰਡ ਕੀਤਾ ਅੰਤਿਮ ਸਸਕਾਰ
- ਗੁਰਦਾਸਪੁਰ 'ਚ 19 ਸਾਲਾ ਰਣਜੀਤ ਸਿੰਘ ਦੇ ਐਨਕਾਊਂਟਰ ਕਾਰਨ ਸਿਆਸਤ ਗਰਮ, ਵਿਰੋਧੀਆਂ ਨੇ ਜਾਂਚ ਦੀ ਕੀਤੀ ਮੰਗੀ
- ਸ਼੍ਰੋਮਣੀ ਕਮੇਟੀ ਦਫ਼ਤਰਾਂ ਵਿੱਚ ਪੈਂਟ-ਸ਼ਰਟ ‘ਤੇ ਪਾਬੰਦੀ, ਮੁਲਾਜ਼ਮਾਂ ਲਈ ਪਜਾਮਾ-ਕੁਰਤਾ ਹੋਇਆ ਲਾਜ਼ਮੀ

