'ਆਪ' ਦੇ ਰੰਗ 'ਚ ਰੰਗੀਆਂ ਸਰਕਾਰੀ ਬੱਸਾਂ ! ਵਿਰੋਧੀਆਂ ਨੇ ਚੁੱਕੇ ਸਵਾਲ, ਜਾਣੋ ਪੂਰਾ ਮਾਮਲਾ
PRTC ਬੱਸਾਂ ਦਾ ਰੰਗ ਬਦਲਣ ਉੱਤੇ ਵਿਰੋਧੀਆਂ ਨੇ ਸਵਾਲ ਚੁੱਕੇ ਅਤੇ ਕਿਹਾ ਕਿ ਸਰਕਾਰ ਜਾਣਬੁੱਝ ਕੇ ਆਪਣੀ ਪਾਰਟੀ ਦੇ ਰੰਗ ਵਿੱਚ ਰੰਗ ਰਹੀ ਹੈ।


Published : March 3, 2026 at 4:53 PM IST
ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਪੀਆਰਟੀਸੀ ਦੀਆਂ ਕਿਲੋਮੀਟਰ ਸਕੀਮ ਤਹਿਤ ਚੱਲਣ ਵਾਲੀਆਂ ਬੱਸਾਂ ਨੂੰ ਪੀਲਾ ਅਤੇ ਨੀਲਾ ਰੰਗ ਕਰਨ 'ਤੇ ਵਿਰੋਧੀ ਪਾਰਟੀਆਂ ਵੱਲੋਂ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜਾ ਵੜਿੰਗ ਦੇ ਖਿਲਾਫ ਪੁਰਾਣੇ ਬਿਆਨਾਂ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤਾ ਜਾ ਰਿਹਾ ਹੈ।

ਬਿਕਰਮ ਮਜੀਠੀਆ ਨੇ ਚੁੱਕੇ ਸਵਾਲ
ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਖਜ਼ਾਨੇ ਦੀ ਦੁਰਵਰਤੋਂ ਕਰਕੇ ਆਪਣੀ ਸਿਆਸਤ ਚਮਕਾ ਰਹੀ ਹੈ। ਆਪਣੇ ਐਕਸ ਖਾਤੇ ਉੱਤੇ ਬਿਕਰਮ ਮਜੀਠੀਆ ਨੇ ਲਿਖਿਆ "ਪਹਿਲਾਂ ਸਕੂਲ ਅਤੇ ਫਿਰ ਸਰਕਾਰੀ ਹਸਪਤਾਲ ਦੀਆਂ ਕੰਧਾਂ ਨੂੰ ਪੀਲਾ ਅਤੇ ਨੀਲਾ ਰੰਗ ਕੀਤਾ ਗਿਆ ਅਤੇ ਹੁਣ ਪੀਆਰਟੀਸੀ ਦੀਆਂ ਬੱਸਾਂ ਉੱਤੇ ਆਮ ਆਦਮੀ ਪਾਰਟੀ ਦੇ ਝੰਡੇ ਦਾ ਰੰਗ ਕਰ ਦਿੱਤਾ ਗਿਆ ਹੈ। ਪੰਜਾਬ ਦੇ ਲੋਕਾਂ ਦੇ ਨਾਲ ਕ੍ਰਾਂਤੀ ਲਿਆਉਣ ਦਾ ਕੀਤਾ ਗਿਆ ਇਹ ਵਾਅਦਾ ਹੈ ! ਜਲਦ ਹੀ ਆਪ ਆਗੂ ਆਪਣੇ ਵਰਕਰਾਂ ਨੂੰ ਨੀਲੀ ਕਮੀਜਾਂ ਅਤੇ ਪੀਲੇ ਰੰਗ ਦੇ ਟਰਾਊਜ਼ਰ ਪਵਾਉਣਗੇ।"

ਕਾਂਗਰਸ ਦਾ ਤੰਜ
ਮਾਮਲੇ ਨੂੰ ਲੈ ਕੇ ਕਾਂਗਰਸ ਨੇ ਵੀ ਸਵਾਲ ਖੜ੍ਹੇ ਕੀਤੇ ਹਨ। ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱਕ ਵੀਡੀਓ ਆਪਣੀ ਐਕਸ ਅਕਾਊਂਟ ਉੱਤੇ ਸ਼ੇਅਰ ਕਰਦੇ ਹੋਏ ਲਿਖਿਆ "ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਸਕੂਲ ਅਤੇ ਹਸਪਤਾਲਾਂ ਨੂੰ ਪਾਰਟੀ ਦਾ ਰੰਗ ਕਰ ਦਿੱਤਾ ਗਿਆ ਅਤੇ ਹੁਣ ਪੀਆਰਟੀਸੀ ਦੀਆਂ ਬੱਸਾਂ ਨੂੰ ਵੀ ਪੀਲਾ ਅਤੇ ਨੀਲਾ ਰੰਗ ਕਰ ਦਿੱਤਾ ਗਿਆ ਹੈ ਇਹ ਹੁਣ ਹੱਦ ਹੋ ਗਈ ਹੈ।"
👉 ਪਹਿਲਾਂ ਸਰਕਾਰੀ ਸਕੂਲ…ਫਿਰ ਸਰਕਾਰੀ ਹਸਪਤਾਲ…ਹੁਣ ਸਰਕਾਰੀ ਬੱਸਾਂ ਤੇ ਵੀ @AAPPunjab ਪਾਰਟੀ ਦੇ ਝੰਡੇ ਦੇ ਰੰਗਾਂ ਵਿੱਚ!
— BJP PUNJAB (@BJP4Punjab) March 3, 2026
👉 ਕੀ ਇਹੀ ਬਦਲਾਅ ਹੈ..? ਭਗਵੰਤ ਮਾਨ ਸਰਕਾਰ ਕੀ ਇੱਕ ਇਸ਼ਤਿਹਾਰ ਏਜੰਸੀ ਬਣ ਗਈ ?
👉 ਪੰਜਾਬ ਦੀ ਜਨਤਾ ਦੇ ਟੈਕਸ ਦੇ ਪੈਸੇ ਨਾਲ ਬਣੀ ਹਰ ਸਰਕਾਰੀ ਸੰਪਤੀ ਨੂੰ ਪਾਰਟੀ ਦਾ ਬ੍ਰਾਂਡ ਬਣਾਇਆ ਜਾ ਰਿਹਾ ਹੈ।
👉 ਸਰਕਾਰੀ… pic.twitter.com/MPybSNLQZz
ਭਾਜਪਾ ਦਾ ਵਾਰ
ਪੰਜਾਬ ਭਾਜਪਾ ਵੱਲੋਂ ਵੀ ਆਪਣੇ ਐਕਸ ਅਕਾਊਂਟ 'ਤੇ ਲਿਖਿਆ ਗਿਆ ਹੈ ਕਿ "ਪਹਿਲਾਂ ਸਰਕਾਰੀ ਸਕੂਲ, ਫਿਰ ਸਰਕਾਰੀ ਹਸਪਤਾਲ ਹੁਣ ਸਰਕਾਰੀ ਬੱਸਾਂ ਉੱਤੇ ਵੀ ਪਾਰਟੀ ਦੇ ਝੰਡੇ ਦੇ ਰੰਗ। ਕਿ ਇਹ ਬਦਲਾਅ ਹੈ ? ਭਗਵੰਤ ਮਾਨ ਸਰਕਾਰ ਕੀ ਇੱਕ ਇਸ਼ਤਿਹਾਰ ਏਜੰਸੀ ਬਣ ਗਈ ਹੈ ? ਪੰਜਾਬ ਦੀ ਜਨਤਾ ਦੇ ਟੈਕਸ ਦੇ ਪੈਸੇ ਨਾਲ ਬਣੀ ਹਰ ਸਰਕਾਰੀ ਸੰਪੱਤੀ ਨੂੰ ਪਾਰਟੀ ਦਾ ਬ੍ਰਾਂਡ ਬਣਾਇਆ ਜਾ ਰਿਹਾ ਹੈ। ਸਰਕਾਰੀ ਬੱਸਾਂ ਦੀ ਘਾਟ, ਰੂਟਾਂ ਦੀ ਕਟੌਤੀ ਅਤੇ ਖਰਾਬ ਹਾਲਤ ਦੇ ਮੁੱਦੇ ਹਨ। ਰੰਗ ਰੋਗਨ ਨਾਲ ਅਸਲ ਸਮੱਸਿਆਵਾਂ ਨਹੀਂ ਲੁੱਕਦੀਆਂ। ਸਿੱਖਿਆ ਅਤੇ ਸਿਹਤ ਅਸਲੀ ਮਾਪਦੰਡ ਸੁਧਾਰਨ ਦੀ ਬਜਾਏ ਸਿਰਫ ਰੰਗ ਬਦਲਣਾ! ਕੀ ਇਹੀ ਬਦਲਾਅ ਸੀ ? ਸਰਕਾਰੀ ਸੰਸਥਾਵਾਂ ਕਿਸੇ ਇੱਕ ਪਾਰਟੀ ਦੀ ਜਾਇਦਾਦ ਨਹੀਂ, ਇਹ ਹਰ ਪੰਜਾਬੀ ਦੀ ਸਾਂਝੀ ਮਲਕੀਅਤ ਹੈ।"
"ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਜੀ ਪੰਜਾਬ ਨੂੰ ਰੰਗਾਂ ਦੀ ਨਹੀਂ, ਯੋਗ ਅਗਵਾਈ ਅਤੇ ਮੁੱਦਿਆਂ ਨੂੰ ਸਮੇਂ ਸਿਰ ਹੱਲ ਕਰਨ ਦੀ ਲੋੜ ਹੈ। ਸਰਕਾਰੀ ਸੰਪਤੀ ਨੂੰ ਪਾਰਟੀ ਦੇ ਪ੍ਰਚਾਰ ਦਾ ਸਾਧਨ ਬਣਾਉਣਾ ਬੰਦ ਕਰੋ ਅਤੇ ਤੁਰੰਤ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ।। ਇਹ ਲੋਕਤੰਤਰ ਨਹੀਂ ਇੱਕ ਸਰਕਾਰੀ ਤੰਤਰ ਦਾ ਰਾਜਸੀਕਰਨ ਹੈ।"- ਪੰਜਾਬ ਭਾਜਪਾ
The fake revolutionaries are at it again!
— Sukhbir Singh Badal (@officeofssbadal) March 3, 2026
After bankrupting Punjab, wrecking law & order and ruining the economy, @AamAadmiParty is busy in a repainting spree:
🔸 Sewa Kendras (built by @Akali_Dal_) → repainted & renamed sham Mohalla Clinics.
🔸 Meritorious Schools (established… pic.twitter.com/INvbxnslXI
ਆਪ ਦੇ ਰੰਗ ਰੋਗਣ 'ਤੇ ਅਕਾਲੀ ਦਲ ਦਾ ਵਾਰ
ਪੀਆਰਟੀਸ ਬੱਸਾਂ ਦੇ ਰੰਗ ਬਦਲਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਐਕਸ ਅਕਾਊਂਟ 'ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਲਿਖਿਆ 'ਪੰਜਾਬ ਦੀ ਅਰਥ ਵਿਵਸਥਾ ਨੂੰ ਪੂਰੀ ਤਰ੍ਹਾਂ ਵਿਗਾੜਨ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਇੱਕ ਨਵਾਂ ਕੰਮ ਸਾਹਮਣੇ ਆਇਆ ਹੈ। ਪਹਿਲਾਂ ਅਕਾਲੀ ਦਲ ਵੱਲੋਂ ਬਣਾਏ ਗਏ ਸੇਵਾ ਕੇਂਦਰਾਂ ਨੂੰ ਮੁੜ ਪੇਂਟ ਕਰਕੇ ਉਨ੍ਹਾਂ ਨੂੰ ਮੁਹੱਲਾ ਕਲੀਨਿਕ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ, ਫਿਰ ਮੈਰੀਟੋਰੀਅਸ ਸਕੂਲ ਜੋ ਕਿ ਬਾਦਲ ਸਾਬ੍ਹ ਵੱਲੋਂ ਤਿਆਰ ਕੀਤੇ ਗਏ ਸਨ, ਉਨ੍ਹਾਂਂ ਨੂੰ ਵੀ ਝਾੜੂ ਪਾਰਟੀ ਦਾ ਰੰਗ ਕਰ ਦਿੱਤਾ ਗਿਆ ਅਤੇ ਹੁਣ ਪੀਆਰਟੀਸੀ ਬੱਸਾਂ ਨੂੰ ਪੀਲਾ ਅਤੇ ਨੀਲਾ ਰੰਗ ਕਰ ਦਿੱਤਾ ਗਿਆ ਹੈ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ "ਇਹ ਸਭ ਸਰਕਾਰ ਦੀਆਂ ਚਾਲਾਂ ਪੰਜਾਬੀਆਂ ਨੂੰ ਮੂਰਖ ਨਹੀਂ ਬਣਾ ਪਾਉਣਗੀਆਂ, ਉਹਨਾਂ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ ਜਿਨਾਂ ਨੇ ਸੂਬੇ ਦਾ ਵਿਕਾਸ ਕਰਨਾ ਹੈ।"
ਯੂਨੀਅਨ ਆਗੂਆਂ ਨੇ ਕਿਹਾ 'ਸਾਡੀਆਂ ਮੰਗਾਂ ਅਧੂਰੀਆਂ'
ਇਸ ਮੁੱਦੇ ਨੂੰ ਲੈ ਕੇ ਜਿੱਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਈ ਹੈ, ਉੱਥੇ ਹੀ ਦੂਜੇ ਪਾਸੇ ਇਸ ਸਬੰਧੀ ਅਸੀਂ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਮੁਲਾਜ਼ਮ ਯੂਨੀਅਨ ਨਾਲ ਗੱਲਬਾਤ ਕੀਤੀ। ਜਨਰਲ ਸੈਕਟਰੀ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ "ਸਾਡੀਆਂ ਲੰਬੇ ਸਮੇਂ ਤੋਂ ਮੰਗਾਂ ਚੱਲਦੀਆਂ ਆ ਰਹੀਆਂ ਹਨ, ਜਿਨ੍ਹਾਂ ਉੱਤੇ ਸਰਕਾਰ ਕੋਈ ਗੌਰ ਨਹੀਂ ਫਰਮਾ ਰਹੀ ਹੈ। ਸਰਕਾਰ ਪੀਆਰਟੀਸੀ ਬੱਸਾਂ ਨੂੰ ਰੰਗ ਕਰ ਰਹੀ ਹੈ ਪਰ ਸਾਡੀ ਕੋਈ ਸਾਰ ਨਹੀਂ ਲੈ ਰਿਹਾ ਹੈ। ਸਰਕਾਰ ਵੱਲੋਂ ਕਿਲੋਮੀਟਰ ਸਕੀਮ ਦੀਆਂ ਬੱਸਾਂ ਨੂੰ ਹੋਰ ਵਧਾਵਾ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਬੱਸਾਂ ਨੂੰ ਰੰਗ ਕਰਨ ਦੇ ਨਾਲ ਕੁਝ ਨਹੀਂ ਹੋਣ ਵਾਲਾ ਹੈ। ਸਾਡੀਆਂ ਮੰਗਾਂ ਸਰਕਾਰ ਪੂਰਾ ਨਹੀਂ ਕਰ ਰਹੀ ਹੈ, ਵਾਰ-ਵਾਰ ਸਮਾਂ ਦੇਣ ਦੇ ਬਾਵਜੂਦ ਮੀਟਿੰਗ ਲਈ ਸਮਾਂ ਨਹੀਂ ਮਿਲ ਰਿਹਾ ਹੈ। ਇਹ ਸਰਕਾਰੀ ਬੱਸਾਂ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ ਸਗੋਂ ਮਹਿਕਮੇ ਦੀ ਪ੍ਰੋਪਰਟੀ ਹੈ।"
ਸਰਕਾਰ ਦਾ ਸਪੱਸ਼ਟੀਕਰਨ
ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਜਦੋਂ ਸਾਡੇ ਪੱਤਰਕਾਰ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਬੁਲਾਰੇ ਅਤੇ ਐੱਮਐੱਸਐੱਮਈ ਦੇ ਚੇਅਰਮੈਨ ਐਡਵੋਕੇਟ ਪਰਮਵੀਰ ਗਿੱਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ "ਦਰਅਸਲ ਪੰਜਾਬ ਦੀਆਂ ਸਾਰੀਆਂ ਹੀ ਪਾਰਟੀਆਂ ਦੇ ਕੋਲ ਕੋਈ ਮੁੱਦਾ ਹੀ ਨਹੀਂ ਹੈ। ਕੋਈ ਵਿਕਾਸ ਦੀ ਗੱਲ ਨਹੀਂ ਕਰ ਰਿਹਾ ਹੈ। 2027 ਦੇ ਲਈ ਇਹਨਾਂ ਕੋਲ ਕੋਈ ਏਜੰਡਾ ਹੀ ਨਹੀਂ ਹੈ। ਸਿਰਫ ਇਹਨਾਂ ਦਾ ਕੰਮ ਆਮ ਆਦਮੀ ਪਾਰਟੀ ਦੇ ਉੱਪਰ ਸਵਾਲ ਖੜ੍ਹੇ ਕਰਨਾ ਹੈ। ਜੇਕਰ ਬੱਸਾਂ 'ਤੇ ਨੀਲਾ ਜਾ ਪੀਲਾ ਰੰਗ ਕਰ ਵੀ ਦਿੱਤਾ ਤਾਂ ਇਸ ਦੇ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ। ਪਹਿਲਾਂ ਵੀ ਪੀਆਰਟੀਸੀ ਦੀ ਬੱਸ ਦੇ ਵਿੱਚ ਨੀਲੇ ਰੰਗ ਦੀ ਪੱਟੀ ਸੀ ਅਤੇ ਪਨਬੱਸ ਦੀਆਂ ਬੱਸਾਂ ਦਾ ਰੰਗ ਪਹਿਲਾਂ ਪੂਰਾ ਹੀ ਪੀਲਾ ਸੀ ਤਾਂ ਕੀ ਇਸ ਨੂੰ ਅਕਾਲੀ ਦਲ ਦਾ ਰੰਗ ਮੰਨ ਲਿਆ ਜਾਵੇ ? ਕਿਉਂਕਿ ਅਕਾਲੀ ਦਲ ਦਾ ਝੰਡਾ ਪੀਲਾ ਹੈ, ਕੀ ਇਹ ਅਕਾਲੀ ਦਲ ਦੀ ਬੱਸ ਹੋ ਗਈ ? ਰੰਗ ਨਾਲ ਕੋਈ ਫ਼ਰਕ ਨਹੀਂ ਪੈਣਾ ਚਾਹੀਦਾ ਇਹ ਸਿਰਫ਼ ਵਿਰੋਧੀਆਂ ਦੇ ਘਬਰਾਉਣ ਦੀ ਨਿਸ਼ਾਨੀ ਹੈ।"
ਸੁਖਬੀਰ ਬਾਦਲ ਜੀ ਆਹ ਪੇਂਡੂ ਬੱਸਾਂ ਤੁਹਾਡੀ ਸਰਕਾਰ ਵੇਲੇ 2016 ਵਿੱਚ ਪਾਈਆਂ ਗਈਆਂ ਸਨ!
— Baltej Pannu (@BaltejPannu) March 3, 2026
ਇੰਨਾਂ ਬੱਸਾਂ ਦਾ ਰੰਗ ਵੀ ਓਹੀ ਸੀ ਜਿਸ ਤੇ ਅੱਜ ਤੁਹਾਨੂੰ ਇਤਰਾਜ਼ ਹੈ!
ਸੱਚ ਤੁਹਾਡਾ ਪਾਣੀ ਵਾਲਾ ਘੜੂਕਾ ਵੀ ਇਸੇ ਹੀ ਰੰਗ ਦਾ ਸੀ!
ਤੁਸੀਂ ਬੇਅਦਬੀਆਂ ਵਾਂਗ ਸਾਰਾ ਕੁਝ ਹੀ ਭੁੱਲ ਜਾਂਦੇ ਓ!
ਭੁੱਲਣ ਦੀ ਦਵਾਈ ਲਵੋ ਸ਼ਾਇਦ 07-17 ਤੱਕ ਸਭ ਕੁਝ ਯਾਦ ਆ ਜਾਵੇ! pic.twitter.com/OudnaElAN4
ਬਲਤੇਜ ਪੰਨੂ ਦਾ ਜਵਾਬ
ਉਥੇ ਹੀ ਸਰਕਾਰ ਦੇ ਬੁਲਾਰੇ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਵੀ ਸਪੱਸ਼ਟੀਕਰਨ ਦਿੱਤਾ ਤੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਐਕਸ 'ਤੇ ਪੋਸਟ ਕਰਦਿਆਂ ਲਿਖਿਆ ਕਿ, "ਸੁਖਬੀਰ ਬਾਦਲ ਜੀ ਆਹ ਪੇਂਡੂ ਬੱਸਾਂ ਤੁਹਾਡੀ ਸਰਕਾਰ ਵੇਲੇ 2016 ਵਿੱਚ ਪਾਈਆਂ ਗਈਆਂ ਸਨ! ਇੰਨਾਂ ਬੱਸਾਂ ਦਾ ਰੰਗ ਵੀ ਓਹੀ ਸੀ ਜਿਸ ਤੇ ਅੱਜ ਤੁਹਾਨੂੰ ਇਤਰਾਜ਼ ਹੈ! ਸੱਚ ਤੁਹਾਡਾ ਪਾਣੀ ਵਾਲਾ ਘੜੂਕਾ ਵੀ ਇਸੇ ਹੀ ਰੰਗ ਦਾ ਸੀ! ਤੁਸੀਂ ਬੇਅਦਬੀਆਂ ਵਾਂਗ ਸਾਰਾ ਕੁਝ ਹੀ ਭੁੱਲ ਜਾਂਦੇ ਓ! ਭੁੱਲਣ ਦੀ ਦਵਾਈ ਲਵੋ ਸ਼ਾਇਦ 07-17 ਤੱਕ ਸਭ ਕੁਝ ਯਾਦ ਆ ਜਾਵੇ!"

