ETV Bharat / state

ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਤੋਂ ਕਿਉ ਮੰਗੀ ਮੁਆਫੀ? ਸਕੂਲ ਆਫ਼ ਐਮੀਨੈਂਸ ਦਾ ਦੌਰਾ

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇੱਕ ਹੋਰ ਸਕੂਲ ਦਾ ਦੌਰਾ ਕੀਤਾ। ਸਬੰਧਤ ਅਧਿਕਾਰੀਆਂ ਨੂੰ ਸਖ਼ਤ ਹਿਦਾਇਤਾਂ। ਵਿਦਿਆਰਥੀਆਂ ਨਾਲ ਗੱਲਬਾਤ।

Punjab Education minister Harjot singh bains
ਸਕੂਲ ਆਫ਼ ਐਮੀਨੈਂਸ ਦਾ ਦੌਰਾ (ETV Bharat)
author img

By ETV Bharat Punjabi Team

Published : February 26, 2026 at 1:51 PM IST

2 Min Read
Choose ETV Bharat

ਮਾਨਸਾ: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਮਾਨਸਾ ਦੇ ਐਮੀਨੈਂਸ ਸਕੂਲ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਸਕੂਲ ਵਿੱਚ ਬਣ ਰਹੀ ਬਿਲਡਿੰਗ ਅਤੇ ਸਕੂਲ ਦੇ ਬੱਚਿਆਂ ਦੇ ਨਾਲ ਵੀ ਗੱਲਬਾਤ ਕੀਤੀ। ਇਸ ਦੌਰਾਨ ਸਕੂਲ ਦੀ ਬਿਲਡਿੰਗ ਦੇ ਨਜ਼ਦੀਕ ਬਣੇ ਕੂੜਾ ਡੰਪ ਨੂੰ ਹਟਾਉਣ ਦੇ ਲਈ ਵੀ ਸਿੱਖਿਆ ਮੰਤਰੀ ਨੇ ਨਗਰ ਕੌਂਸਲ ਨੂੰ ਆਦੇਸ਼ ਜਾਰੀ ਕੀਤੇ। ਬੈਂਸ ਨੇ ਆਪਣੇ ਸੋਸ਼ਲ ਮੀਡੀਆ ਪੇਜ ਉੱਤੇ ਸਿੱਖਿਆ ਮੰਤਰੀ ਨੇ ਵੀਡੀਓ ਕੀਤੀ ਸਾਂਝੀ ਹੈ।

ਸਕੂਲ ਆਫ਼ ਐਮੀਨੈਂਸ ਦਾ ਦੌਰਾ (ETV Bharat)

ਪੜ੍ਹਾਈ ਕਰ ਰਹੇ ਬੱਚਿਆਂ ਨਾਲ ਗੱਲਬਾਤ

ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਲਗਾਤਾਰ ਪੰਜਾਬ ਦੇ ਸਕੂਲਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮਾਨਸਾ ਸ਼ਹਿਰ ਦੇ ਸਕੂਲ ਆਫ਼ ਐਮੀਨੈਂਸ ਦਾ ਦੌਰਾ ਕੀਤਾ ਜਿਸ ਦੌਰਾਨ ਉਨਾਂ ਸਕੂਲ ਵਿੱਚ ਪੜ੍ਹਾਈ ਕਰ ਰਹੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਹੈ। ਪੜ੍ਹਾਈ ਦੇ ਸਬੰਧੀ ਉਹਨਾਂ ਨਾਲ ਸਵਾਲ ਜਵਾਬ ਵੀ ਕੀਤੇ, ਜਿੱਥੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਹਨਾਂ ਬੱਚਿਆਂ ਦੀ ਪੜ੍ਹਾਈ ਤੋਂ ਖੁਸ਼ ਹੋ ਕੇ ਉਹਨਾਂ ਨੂੰ ਸ਼ਾਬਾਸ਼ ਦਿੱਤੀ।

ਉੱਥੇ ਹੀ, ਹਰਜੋਤ ਬੈਂਸ ਨੇ ਸਕੂਲ ਵਿੱਚ ਸ਼ਾਲਟਰਾਂ ਥੱਲੇ ਪੜ੍ਹਾਈ ਕਰ ਰਹੇ ਬੱਚਿਆਂ ਨੂੰ ਕਿਹਾ ਕਿ, "ਮੈਂ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਅਤੇ ਇੱਕ ਮਹੀਨਾ ਹੋਰ, ਅਗਲੇ ਮਹੀਨੇ ਤੁਹਾਨੂੰ ਸਕੂਲ ਦੀ ਬਹੁਤ ਹੀ ਵਧੀਆ ਸ਼ਾਨਦਾਰ ਬਿਲਡਿੰਗ ਨਸੀਬ ਹੋਵੇਗੀ। ਜਿਸ ਵਿੱਚ ਬੈਠ ਕੇ ਤੁਸੀਂ ਪੜ੍ਹਾਈ ਕਰ ਸਕੋਗੇ।"

"ਸਕੂਲ ਦੇ ਨਾਲ ਕੂੜਾ ਡੰਪ ਨਹੀਂ ਹੋਣਾ ਚਾਹੀਦਾ"

ਬੈਂਸ ਨੇ ਸਕੂਲ ਵਿੱਚ ਬਣ ਰਹੀ ਬਿਲਡਿੰਗ ਦਾ ਵੀ ਦੌਰਾ ਕੀਤਾ ਤੇ ਸਕੂਲ ਵਿੱਚ ਹੋਰ ਸਹੂਲਤਾਂ ਨੂੰ ਲੈ ਕੇ ਵੀ ਸਕੂਲ ਪ੍ਰਬੰਧਕਾਂ ਦੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਸਕੂਲ ਦੇ ਨਾਲ ਬਣੇ ਹੋਏ ਕੂੜਾ ਡੰਪ ਨੂੰ ਹਟਾਉਣ ਦੇ ਲਈ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਇਸ ਡੰਪ ਨੂੰ ਨਗਰ ਕੌਂਸਲ ਦੇ ਵਿੱਚ ਮਤਾ ਪਾ ਕੇ ਤੁਰੰਤ ਹਟਾਇਆ ਜਾਵੇ, ਕਿਉਂਕਿ ਸਕੂਲ ਦੇ ਨਾਲ ਕੂੜਾ ਡੰਪ ਨਹੀਂ ਹੋਣਾ ਚਾਹੀਦਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ, ਮੰਤਰੀ ਨੇ ਮਾਛੀਵਾੜਾ ਸਾਹਿਬ ਦੇ ਸਰਕਾਰੀ ਸਕੂਲਾਂ ਦਾ ਅਚਨਚੇਤ ਦੌਰਾ ਕਰਕੇ ਸਕੂਲਾਂ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ। ਇਸ ਦੌਰਾਨ ਜਿੱਥੇ ਕੁਤਾਹੀ ਸਾਹਮਣੇ ਆਈ, ਉੱਥੇ ਉਸ ਸਮੇਂ ਐਕਸ਼ਨ ਲਿਆ।

ਇਨ੍ਹਾਂ ਕਿਹਾ ਸੀ ਕਿ, "ਸਾਡੇ ਲਈ ਬੱਚਿਆਂ ਦੀ ਪੜ੍ਹਾਈ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਹੈ। ਜੋ ਅਧਿਆਪਕ ਲਾਪਰਵਾਹੀ ਵਰਤਣਗੇ ਜਾਂ ਕੁਤਾਹੀ ਕਰਨਗੇ, ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸੇ ਦੌਰਾਨ ਅੱਜ ਇੱਥੋਂ ਦੇ ਪ੍ਰਾਇਮਰੀ ਸਕੂਲ ਦੇ ਇੱਕ ਅਧਿਆਪਕ ਨੂੰ “ਸ਼ੋ ਕਾਜ਼ ” ਨੋਟਿਸ ਜਾਰੀ ਕੀਤਾ ਗਿਆ ਤੇ ਕਿਹਾ ਕਿ, ਬੱਚਿਆਂ ਦੀ ਪੜ੍ਹਾਈ ਵਿੱਚ ਕਿਸੇ ਵੀ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।