ETV Bharat / state

ਪੰਜਾਬ ਸੀਐਮ ਨੇ ਇਨ੍ਹਾਂ ਦੋ ਖਿਡਾਰੀਆਂ ਦੀ ਕੀਤੀ ਤਰੀਫ਼, ਲਿਖਿਆ- ਦੇਸ਼ ਨੂੰ ਟੀਮ 'ਤੇ ਬੇਹੱਦ ਮਾਣ

ਮੁੱਖ ਮੰਤਰੀ ਮਾਨ ਨੇ ਭਾਰਤੀ ਕ੍ਰਿਕਟ ਟੀਮ ਨੂੰ ਸੈਮੀਫਾਈਨਲ ਵਿੱਚ ਪਹੁੰਚਣ ਕੁਆਲੀਫਾਈ ਕਰਨ ਲਈ ਵਧਾਈ ਦਿੱਤੀ ਹੈ।

mann praised sanju samson
ਸੀਐਮ ਭਗਵੰਤ ਮਾਨ ਅਤੇ ਸੰਜੂ ਸੈਮਸਨ (@ Bhagwantmann and IANS (File))
author img

By ETV Bharat Punjabi Team

Published : March 2, 2026 at 10:57 AM IST

2 Min Read
Choose ETV Bharat

ਚੰਡੀਗੜ੍ਹ: ਭਾਰਤ ਨੇ ਐਤਵਾਰ ਨੂੰ ਇੱਕ ਮਹੱਤਵਪੂਰਨ ਮੈਚ ਵਿੱਚ ਵੈਸਟਇੰਡੀਜ਼ ਨੂੰ ਹਰਾ ਕੇ 2026 ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ। ਕੋਲਕਾਤਾ ਦੇ ਈਡਨ ਗਾਰਡਨ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤ ਨੇ 5 ਵਿਕਟਾਂ ਦੇ ਨੁਕਸਾਨ 'ਤੇ 196 ਦੌੜਾਂ ਦਾ ਟੀਚਾ ਪ੍ਰਾਪਤ ਕਰ ਲਿਆ। ਮੈਚ ਤੋਂ ਬਾਅਦ ਜਿੱਥੇ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਟੀਮ ਦੇ ਚਰਿੱਤਰ ਅਤੇ ਸਬਰ ਦੀ ਪ੍ਰਸ਼ੰਸਾ ਕੀਤੀ, ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸੰਜੂ ਸੈਮਸਨ ਦੇ ਫੈਨ ਹੋ ਗਏ। ਭਾਰਤੀ ਟੀਮ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕੀ ਹੈ।

ਸੀਐਮ ਮਾਨ ਨੇ ਕੀਤੀ ਪੋਸਟ ਸਾਂਝੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਟੀਮ ਨੂੰ ਵੈਸਟਇੰਡੀਜ਼ ਵਿਰੁੱਧ ਮਿਲੀ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ ਹੈ। ਕਰੋੜਾਂ ਦਰਸ਼ਕਾਂ ਨੇ ਜੋ ਕੱਲ੍ਹ ਹੋਏ ਮੈਚ ਦੇ ਹੀਰੋ ਸੰਜੂ ਸੈਮਸਨ ਦੀਆਂ ਤਰੀਫ਼ਾਂ ਕਰ ਰਹੇ ਨੇ, ਉੱਥੇ ਹੀ, ਸੀਐਮ ਮਾਨ ਨੇ ਸੰਜੂ ਵੱਲੋਂ ਖੇਡੀ ਗਈ ਜੇਤੂ ਪਾਰੀ ਅਤੇ ਜਸਪ੍ਰੀਤ ਬੁਮਰਾਹ ਦੀ ਵੀ ਸ਼ਲਾਘਾ ਕੀਤੀ।

ਇਤਿਹਾਸਕ ਜਿੱਤ! ਟੀਮ ਇੰਡੀਆ ਨੇ ਵੈਸਟਇੰਡੀਜ਼ ਨੂੰ ਹਰਾ ਕੇ T20 ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ! ਸੰਜੂ ਸੈਮਸਨ ਦੀ ਸ਼ਾਨਦਾਰ ਬੱਲੇਬਾਜ਼ੀ ਅਤੇ ਬੁਮਰਾਹ ਦੀ ਗੇਂਦਬਾਜ਼ੀ ਨੇ ਅੱਜ ਕਮਾਲ ਕਰ ਦਿੱਤੀ। ਪੂਰੇ ਦੇਸ਼ ਨੂੰ ਆਪਣੀ ਟੀਮ 'ਤੇ ਬੇਹੱਦ ਮਾਣ ਹੈ। ਜੈ ਹਿੰਦ! - ਭਗਵੰਤ ਮਾਨ, ਮੁੱਖ ਮੰਤਰੀ, ਮੁੱਖ ਮੰਤਰੀ

ਭਾਰਤ ਬਨਾਮ ਵੈਸਟਇੰਡੀਜ਼ ਸੁਪਰ 8 ਮੈਚ

ਕੋਲਕਾਤਾ ਦੇ ਈਡਨ ਗਾਰਡਨ ਵਿਖੇ ਖੇਡੇ ਗਏ ਇਸ ਮੈਚ ਵਿੱਚ, ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ 195 ਦੌੜਾਂ ਬਣਾਈਆਂ। ਜਵਾਬ ਵਿੱਚ, ਭਾਰਤ ਨੇ ਸੰਜੂ ਸੈਮਸਨ ਦੀ ਸ਼ਾਨਦਾਰ 97 ਦੌੜਾਂ ਦੀ ਪਾਰੀ ਦੀ ਬਦੌਲਤ 19.2 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ ਟੀਚਾ ਆਸਾਨੀ ਨਾਲ ਪ੍ਰਾਪਤ ਕਰ ਲਿਆ। ਭਾਰਤ ਦੀ ਜਿੱਤ ਦੇ ਨਾਲ, ਟੀ-20 ਵਿਸ਼ਵ ਕੱਪ 2026 ਲਈ ਚਾਰ ਸੈਮੀਫਾਈਨਲਿਸਟ ਸਾਹਮਣੇ ਆਏ ਹਨ: ਇੰਗਲੈਂਡ, ਨਿਊਜ਼ੀਲੈਂਡ, ਦੱਖਣੀ ਅਫਰੀਕਾ ਅਤੇ ਭਾਰਤ।

ਅਗਲੇ ਮੈਚ

ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ 4 ਮਾਰਚ ਨੂੰ ਈਡਨ ਗਾਰਡਨ ਵਿਖੇ ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਜਾਵੇਗਾ, ਅਤੇ ਦੂਜਾ ਸੈਮੀਫਾਈਨਲ 5 ਮਾਰਚ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਫਾਈਨਲ 8 ਮਾਰਚ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।